Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਡਿੰਪਲ ਕਤਲ ਮਾਮਲਾ: ਇਕ ਕਾਬੂ-ਦੋ ਫ਼ਰਾਰ, ਵਾਰਦਾਤ ਦੀ ਇਕ ਇਕ ਪਰਤ ਖੰਗਾਲ ਰਹੀ ਕਰਤਾਰਪੁਰ ਪੁਲਿਸ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ ਸ਼ਾਮ ਆਪਣੀ ਦੁਕਾਨ ਤੇ ਕੰਮ ਕਰਦੇ ਨੌਜਵਾਨ ਡਿੰਪਲ ਕਰਤਾਰਪੁਰੀਆ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਡਿੰਪਲ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਪਿਤਾ ਸੁਰਿੰਦਰ ਕੁਮਾਰ ਨੇ ਸ਼ੇਰ ਸਿੰਘ ਨੰਦਰਾ, ਜਤਿੰਦਰ ਸਿੰਘ ਭੋਲੂ ਤੇ ਜਤਿਨ ਕੁਮਾਰ ‘ਤੇ ਕਤਲ ਦਾ ਸ਼ੱਕ ਜਤਾਇਆ ਹੈ।
ਕਰਤਾਰਪੁਰ ਪੁਲਿਸ ਸਟੇਸ਼ਨ ਮੌਜੂਦ ਲੋਕ। (ਫੋਟੋ: ਕਰਤਾਰਪੁਰ ਮੇਲ)
ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਦਰਜ ਕੀਤੇ ਮਾਮਲੇ ਮੁਤਾਬਿਕ ਸ਼ੇਰ ਸਿੰਘ ਨੰਦਰਾ ਨੂੰ ਹਿਰਾਸਤ ‘ਚ ਲੈ ਲਿਆ ਹੈ ਜਦਕਿ ਦੋਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 243 ਧਾਰਾ 302, 34, 120-B, 25,27 ਤਹਿਤ ਦਰਜ ਕੀਤਾ ਗਿਆ ਹੈ।
ਸੀਨੀਅਰ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (ਫੋਟੋ : ਕਰਤਾਰਪੁਰ ਮੇਲ)
ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪੁਲਿਸ ‘ਤੇ ਕਾਰਵਾਈ ‘ਚ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਸੜਕ ਜਾਮ ਕਰ ਦਿੱਤੀ ਗਈ। ਕਰੀਬ ਅੱਧਾ ਘੰਟਾ ਨੈਸ਼ਨਲ ਹਾਈਵੇ ਜਾਮ ਰਿਹਾ। ਜਿਸਤੋ ਬਾਅਦ ਪੁਲਿਸ ਦੇ ਭਰੋਸੇ ਮਗਰੋਂ ਜਾਮ ਖੁਲਵਾਇਆ ਗਿਆ।
ਪੁਲਿਸ ਸਟੇਸ਼ਨ ਮੌਜੂਦ ਔਰਤਾਂ। (ਫੋਟੋ: ਕਰਤਾਰਪੁਰ ਮੇਲ)
ਦੱਸਣਯੋਗ ਹੈ ਕਿ ਕਰਤਾਰਪੁਰ ਦੇ ਜ਼ਿਆਦਾਤਰ ਬਾਜ਼ਾਰ ਅੱਜ ਡਿੰਪਲ ਦੇ ਕਤਲ ਕਾਰਨ ਇਲਾਕੇ ‘ਚ ਫੈਲੇ ਸੋਗ ਕਾਰਨ ਬੰਦ ਰਹੇ। ਵੱਡੀ ਗਿਣਤੀ ‘ਚ ਲੋਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਹਨ।
ਡਿੰਪਲ ਨੂੰ ਇਨਸਾਫ ਦਵਾਉਣ ਲਈ ਬੰਦ ਰਹੇ ਜ਼ਿਆਦਾਤਰ ਬਾਜ਼ਾਰ। (ਫੋਟੋ: ਕਰਤਾਰਪੁਰ ਮੇਲ)
ਦੱਸਿਆ ਜਾ ਰਿਹਾ ਹੈ ਕਿ ਡਿੰਪਲ ਦਾ ਅੰਤਿਮ ਸੰਸਕਾਰ ਕੱਲ ਐਤਵਾਰ ਕੀਤਾ ਜਾਵੇਗਾ। ਸੰਸਕਾਰ ਲਈ ਡਿੰਪਲ ਦੇ ਵਿਦੇਸ਼ ਤੋਂ ਆ ਰਹੇ ਨਜ਼ਦੀਕੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

 

Welcome to

Kartarpur Mail

error: Content is protected !!