Saturday, January 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਧੀਰਪੁਰ ਕਤਲ ਕਾਂਡ ਹੱਲ: ਪੁੱਤ ਨੇ ਹੀ ਵੱਢਿਆ ਸੀ ਪਿਤਾ, ਕਾਰਨ ਜਾਣ ਰਹਿ ਜਾਵੋਂਗੇ ਦੰਗ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ 22 ਦਸੰਬਰ ਨੂੰ ਕਰਤਾਰਪੁਰ ਦੇ ਪਿੰਡ ਧੀਰਪੁਰ ‘ਚ ਦਲਜੀਤ ਸਿੰਘ ਨਾਮ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਖਬਰ ਨੇ ਇਲਾਕੇ ਨੂੰ ਦਹਿਲਾ ਦਿੱਤਾ ਸੀ। ਮ੍ਰਿਤਕ ਦਲਜੀਤ ਦੇ ਪੁੱਤਰ ਰਣਜੀਤ ਸਿੰਘ ਨੇ ਬਿਆਨ ਦਿੱਤੇ ਸਨ ਕਿ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਹਥਿਆਰਾਂ ਦਾ ਡਰ ਦੇ ਕੇ ਪਿਤਾ ਨੂੰ ਕਤਲ ਕਰ ਦਿੱਤਾ ਹੈ। ਕਰਤਾਰਪੁਰ ਦੀ ਪੁਲਿਸ ਨੇ ਹਰ ਪੱਖ ਤੋਂ ਜਦ ਇਸ ਕਤਲ ਕਾਂਡ ਦੀ ਜਾਂਚ ਕੀਤੀ ਤਾਂ ਜੋ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਸੀ। 

ਇਥੇ ਕਲਿੱਕ ਕਰਕੇ ਦੇਖੋ ਕਤਲ ਵਾਲੀ ਰਾਤ ਦੀਆਂ ਤਸਵੀਰਾਂ ਅਤੇ ਪੁਲਿਸ ਦੀ ਜਾਂਚ


ਦਲਜੀਤ ਸਿੰਘ ਦਾ ਕਤਲ ਕਿਸੇ ਅਣਪਛਾਤਿਆਂ ਨੇ ਨਹੀਂ ਸਗੋਂ ਉਸੇ ਦੇ ਸਕੇ ਪੁੱਤਰ ਰਣਜੀਤ ਸਿੰਘ ਨੇ ਹੀ ਕੀਤਾ ਸੀ। ਰਣਜੀਤ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਉਸਦਾ ਪਿਤਾ ਅਕਸਰ ਸ਼ਰਾਬ ਪੀ ਕੇ ਘਰ ‘ਚ ਗਾਲੀ ਗਲੋਚ ਕਰਦੇ ਸਨ।  ਉਸ ਰਾਤ ਵੀ ਦੋਹਾਂ ਵਿਚਾਲੇ ਕਾਫੀ ਬਹਿਸ ਹੋਈ ਸੀ। ਰਣਜੀਤ ਨੇ ਦਾਤਰ ਨਾਲ ਆਪਣੇ ਪਿਤਾ ਨੂੰ ਇੰਨੀ ਬੇਰਹਿਮੀ ਨਾਲ ਵੱਢਿਆ ਜਿਵੇਂ ਕੋਈ ਓਪਰਾ ਵਾਰ ਕਰ ਰਿਹਾ ਹੋਵੇ। 

ਕਤਲ ਸਮੇਂ ਵਰਤਿਆ ਗਿਆ ਦਾਤਰ। (ਫੋਟੋ: ਕਰਤਾਰਪੁਰ ਮੇਲ)


ਰਾਤ 11 ਵਜੇ ਕਤਲ ਕਰਨ ਮਗਰੋਂ ਰਣਜੀਤ ਨੇ ਇਸ ਕਤਲ ਨੂੰ ਅਣਪਛਾਤਿਆਂ ਸਰ ਮੜ੍ਹਨ ਵਾਲੀ ਸਾਰੀ ਕਹਾਣੀ ਬਣਾਈ ਅਤੇ ਪਿੰਡ ਦੇ ਨਜ਼ਦੀਕੀਆਂ ਨੂੰ ਕਰੀਬ 2 ਵਜੇ ਸਾਰੀ ਝੂਠੀ ਕਹਾਣੀ ਬਾਰੇ ਦੱਸਿਆ ਜਿਸਤੋ ਬਾਅਦ ਮਾਮਲਾ ਪੁਲਿਸ ਦੇ ਧਿਆਨ ‘ਚ ਆਇਆ। 


ਐਸ.ਪੀ.ਡੀ. ਬਲਕਾਰ ਸਿੰਘ, ਡੀ.ਐਸ.ਪੀ. ਦਿਗਵਿਜੈ ਕਪਿਲ, ਥਾਣਾ ਕਰਤਾਰਪੁਰ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਕਾਤਲ ਰਣਜੀਤ ਸਿੰਘ ਨੂੰ ਕਾਬੂ ਕਰਕੇ ਬਣਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਾਤਲ ਤੋਂ ਉਹ ਦਾਤਰ ਵੀ ਬਰਾਮਦ ਕਰਲਿਆ ਹੈ ਜਿਸ ਨਾਲ ਉਸਨੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਿਆ। 

Welcome to

Kartarpur Mail

error: Content is protected !!