Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਾਤਾ ਨਸੀਬ ਕੌਰ ਚਾਹਲ ਦੀ ਯਾਦ ਵਿੱਚ ਲਗਾਇਆ ਮੁਫ਼ਤ ਡੈਂਟਲ ਚੈਕਅੱਪ ਕੈਂਪ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਮਾਜ ਸੇਵੀ ਚਾਹਲ ਪਰਿਵਾਰ ਵੱਲੋਂ ਮਾਤਾ ਨਸੀਬ ਕੌਰ ਚਾਹਲ ਦੀ ਯਾਦ ਵਿੱਚ ਹਰਮੇਹਰ ਡੈਂਟਲ ਕਲੀਨਿਕ, ਗੁਰੂ ਅਰਜਨ ਦੇਵ ਕਲੋਨੀ, ਸਾਹਮਣੇ ਗੰਨੂ ਦੀ ਬਗੀਚੀ ਵਿਖੇ ਮੁਫਤ ਡੈਂਟਲ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ.ਅਮਰ ਸਿੰਘ ਚਾਹਲ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਜਿਨ੍ਹਾਂ ਵਿੱਚ ਡਾ. ਲਵਲੀਨ ਕੌਰ ਚਾਹਲ, ਡਾ. ਸਰਬਜੀਤ ਕੌਰ, ਡਾ. ਗੁਰਸਿਮਰਨ ਸਿੰਘ ਧਾਮੀ, ਡਾ. ਅਰਵਿੰਦਰ ਕੌਰ ਧਾਮੀ, ਡਾ. ਸਬਪਰਿੰਦਰ ਕੌਰ ਅੈਮ.ਓ. ਸਿਵਲ ਹਸਪਤਾਲ ਆਦਿ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ 52 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਸ. ਅਮਰ ਸਿੰਘ ਚਾਹਲ, ਸ. ਨਰਿੰਦਰ ਸਿੰਘ ਚਾਹਲ, ਹਰਪਾਲ ਸਿੰਘ ਚਾਹਲ ਅੈਡਵੋਕੇਟ, ਬਲਪ੍ਰੀਤ ਸਿੰਘ ਚਾਹਲ ਅੈਡਵੋਕੇਟ, ਜਸਵਿੰਦਰ ਸਿੰਘ ਚਾਹਲ, ਸੁਰਿੰਦਰ ਕੌਰ ਚਾਹਲ ਆਦਿ ਮੋਜੂਦ ਸਨ।

error: Content is protected !!