Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਗੈਸ ਸਲੈਂਡਰਾ ਦੀ ਭਾਰੀ ਕਿੱਲਤ/ਮਚੀ ਹਾਹਾਕਾਰ, ਲੋਕਾਂ ਨੇ ਰੋਡ ਕੀਤਾ ਜਾਮ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਚ ਪਿਛਲੇ ਕਈ ਦਿਨਾਂ ਤੋਂ ਘਰੇਲੂ ਗੈਸ ਸਲੈਂਡਰਾਂ ਦੀ ਏਜੇਂਸੀ ਵਲੋਂ ਸਪਲਾਈ ਵਿਚ ਭਾਰੀ ਕਮੀ ਪਾਈ ਜਾ ਰਹੀ ਹੈ।ਜਿਸ ਕਾਰਨ ਉਪਭੋਗਤਾ ਬੇਹੱਦ ਪ੍ਰੇਸ਼ਾਨ ਹਨ। ਭਾਰਤ ਗੈਸ ਦੀ ਸਪਲਾਈ ਪਿਛਲੇ ਕਈ ਦਹਾਕਿਆਂ ਤੋਂ ਕਰਤਾਰਪੁਰ ਗੈਸ ਸਰਵਿਸ ਵਲੋਂ ਕੀਤੀ ਜਾ ਰਹੀ ਹੈ।ਪਰ ਇਸ ਸਮੇ ਸਪਲਾਈ ਨਾ ਆਉਣ ਕਰਕੇ ਲੋਕ ਡਾਢੇ ਪ੍ਰੇਸ਼ਾਨ ਹਨ।ਅੰਬਗੜ੍ਹ ਗੋਦਾਮ ਅਤੇ ਨਗਰ ਸੁਧਾਰ ਟ੍ਰਸ੍ਟ ਦੀ ਮਾਰਕੀਟ ਵਿੱਚ ਜਿਥੇ ਏਜੇਂਸੀ ਦੀ ਗੱਡੀ ਆ ਕੇ ਲੋਕਾਂ ਨੂੰ ਸਪਲਾਈ ਦਿੰਦੀ ਹੈ ਉਥੇ ਸਵੇਰੇ 5 ਵਜੇ ਤੋਂ ਹੋ ਲੋਕ ਸ੍ਲੇੰਡਰ ਲੈਣ ਵਾਸਤੇ ਲਾਈਨਾਂ ਬਣਾ ਕੇ ਖੜੇ ਹੋ ਜਾਂਦੇ ਹਨ।ਕਈ ਘੰਟੇ ਗੱਡੀ ਨਹੀਂ ਆਉਂਦੀ ਜਦੋ ਆਓਂਦੀ ਹੈ ਤਾਂ ਉਸ ਵਿੱਚ ਥੋੜੇ ਜਿਹੇ ਸ੍ਲੇੰਡਰ ਹੁੰਦੇ ਹਨ।ਜਿਸ ਕਾਰਨ ਬਹੁਤੇ ਲੋਕਾਂ ਨੂੰ ਖਾਲੀ ਮੁੜਨਾ ਪੈਂਦਾ ਹੈ।ਉਪਭੋਗਤਾ ਪਰਮਿੰਦਰ ਸਿੰਘ ਅਤੇ ਮੌਕੇ ਤੇ ਮੌਜੂਦ ਕਈ ਬਜ਼ੁਰਗ ਔਰਤਾਂ ਨੇ ਰੋਸ ਵਜੋਂ ਦਸਿਆ ਕਿ ਕਈ ਦਿਨਾਂ ਤੋਂ ਘਰਾਂ ਵਿੱਚ ਗੈਸ ਖੱਤਮ ਹੈ ਜਿਸ ਕਾਰਨ ਬਹੁਤੀ ਪ੍ਰੇਸ਼ਾਨੀ ਹੋ ਰਹੀ ਹੈ।ਅਸੀਂ ਦੁਖੀ ਹੋ ਕੇ ਏਜੇਂਸੀ ਮੋਹਰੇ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤੇ ਗਏ ਹੈ।ਏਜੰਸੀ ਵਿਚ ਸਿਰਫ ਅਸਿਸਟੈਂਟ ਮੈਨੇਜਰ ਯੁੱਧਵੀਰ ਸਿੰਘ ਹੀ ਮਿਲਿਆ,ਜਦਕਿ ਮਾਲਕ ਸੁਰਜੀਤ ਸਿੰਘ ਪਰਮਾਰ ਨਾਲ ਸੰਪਰਕ ਨਹੀਂ ਹੋ ਸਕਿਆ।ਯੁੱਧਵੀਰ ਨੇ ਲੋਕਾਂ ਨੂੰ ਕੱਲ ਤੋਂ ਸਪਲਾਈ ਸੁਚਾਰੂ ਕਰਨ ਦਾ ਭਰੋਸਾ ਦਿੱਤਾ ਤਦ ਜਾ ਕੇ ਲੋਕਾਂ ਦਾ ਗੁਸਾ ਸ਼ਾਂਤ ਹੋਇਆ।ਥਾਣਾ ਕਰਤਾਰਪੁਰ ਤੋਂ ਏ ਐਸ ਆਈ ਬੋਧ ਰਾਜ ਨੇ ਮੌਕੇ ਤੇ ਪੁਹੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰੈਫਿਕ ਸੁਚਾਰੂ ਕੀਤਾ।

error: Content is protected !!