Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਜਲ ਤੇ ਜਵਾਨੀ ਨੂੰ ਬਚਾਉਣ ਲਈ ਸੜਕਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿੱਦਿਆਰਥੀ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐਸ.ਪੀ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਡੀ.ਐਸ.ਪੀ ਸ੍ਰੀ ਸੁਰਿੰਦਰ ਪਾਲ ਧੋਗਰੀ ਦੀ ਅਗਵਾਈ ਵਿਚ ਹਜ਼ਾਰਾਂ ਵਿਥਿਆਰਥੀਆਂ ਨੇ ਸਾਇਕਲ ਰੈਲੀ ਰਾਹੀਂ ਜਲੰਧਰ ਵਾਸੀਆਂ ਨੂੰ ਪਾਣੀ ਬਚਾਉਣ ਅਤੇ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। 


ਅੱਜ ਡੈਪੋ ਅਤੇ ਜਲਸ਼ਕਤੀ ਅਭਿਆਨ ਤਹਿਤ ਕਰਤਾਰਪੁਰ ਸਵਾਮੀ ਵਿਰਜਾਨੰਦ ਸਮਾਰਕ ਤੋਂ ਸ਼ੁਰੂ ਹੋਈ ਇਸ ਸਾਇਕਲ ਰੈਲੀ ਵਿੱਚ ਹਜ਼ਾਰਾਂ ਦੀ ਤਾਦਾਦ ਵਿਚ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ । ਸਮਾਰਕ ਤੋਂ ਸ਼ੂਰੂ ਹੋ  ਕੇ ਰੈਲੀ ਕਿਸ਼ਨਗੜ ਰੋਡ, ਗੁਰੂ ਅਰਜਨ ਦੇਵ ਪਬਲਿਕ ਸਕੂਲ, ਆਪੀ ਚੈਰੀਟੇਬਲ ਹਸਪਤਾਲ, ਨਸੀਬੂ ਚੌਕ, ਅੱਤਰੂ ਚੌਕ ਅਤੇ ਫਰਨੀਚਰ ਮਾਰਕੀਟ ਤੋਂ ਹੁੰਦੀ ਹੋਈ ਵਾਪਸ ਸਮਾਰਕ ਵਿਚ ਹੀ ਮੁਕੰਮਲ ਹੋਈ।
ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ,ਐਸ.ਪੀ ਅਤੇ ਡੀ.ਐਸ.ਪੀ ਨੇ ਵਿਦਿਆਰਥੀਆਂ ਨੂੰ ਇਨਾਂ ਲਾਹਨਤਾਂ ਦੇ ਟਾਕਰੇ ਲਈ ਪੂਰੀ ਮੁਸ਼ਤੈਦੀ ਨਾਲ ਡਟਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪਾਣੀ ਦੀ ਦੁਰਵਰਤੋਂ ਨੂੰ ਨਾ ਰੋਕਿਆਂ ਗਿਆ ਤਾਂ ਇਸਦੇ ਬਹੁਤ ਹੀ ਖਰਤਨਾਕ ਸਿੱਟੇ ਸਾਨੂੰ ਸਾਰਿਆਂ ਨੂੰ ਭੁਗਤਨੇ ਪੈਣਗੇ। ਉਨਾਂ ਕਿਹਾ ਕਿ ਪਾਣੀ ਦੀ ਬੇਵਜ਼ਹਾ ਬਰਬਾਦੀ ਨੂੰ ਠੱਲ ਪਾਉਣਾ ਸਾਡੇ ਸਾਰਿਆਂ ਦਾ ਨੈਤਿਕ ਫਰਜ ਹੈ।


ਉਨਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਘਰ ਘਰ ਵਿਚ ਜਾ ਕੇ ਪਾਣੀ ਨੂੰ ਬਚਾਉਣ ਅਤੇ ਨਸ਼ਿਆ ਖਿਲਾਫ ਜਾਗਰੂਕਤਾ ਫੈਲਾਉਣ ਤਾਂ ਜੋ ਇਨਾਂ ਅਲਾਮਤਾ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜੋਂ ਪੁੱਟਣ ਲਈ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਮਸਲੇ ਤੇ ਪੂਰੀ ਮੁਸ਼ਤੈਦੀ ਨਾਲ ਡਟੀ ਹੋਈ ਹੈ ਪਰ ਅਜਿਹਾ ਕੋਈ ਵੀ ਕਾਰਜ਼ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੋ ਪਾਵੇਗਾ।
ਉਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਮੁੱਦਿਆਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੋਰ ਅਜਿਹੇ ਯਤਨ ਕਰਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ,ਐਸ.ਪੀ ਅਤੇ ਡੀ.ਐਸ.ਪੀ ਵਲੋਂ ਸਮਾਰਕ ਦੇ ਬਾਹਰ ਬੂਟੇ ਵੀ ਲਗਾਏ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡੈਪੋ ਦੇ ਸਹਾਇਕ ਨੋਡਲ ਅਫਸਰ ਸੁਰਜੀਤ ਲਾਲ, ਉਪ ਜ਼ਿਲ• ਸਿੱਖਿਆ ਅਫਸਰ ਅਨੀਲ ਅਵਸਤੀ, ਕਰਤਾਰੁਪਰ ਦੇ ਐਸ.ਐਚ ਓ ਬਲਵਿੰਦਰ ਸਿੰਘ,ਸਕੂਲ ਦੇ ਪ੍ਰਿੰਸੀਪਲ ਅਜੈ ਕੁਮਾਰ ਬਾਹਰੀ, ਰਾਜੀਵ ਕਾਲਰਾ,ਰੀਨਾ ਚੱਠਾ,ਕੁਲਵਿੰਦਰ ਗਾਖਲ ਤੇ ਹੋਰ ਵੀ ਹਾਜ਼ਰ ਸਨ।

error: Content is protected !!