Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਕਰੰਟ ਲੱਗਣ ਨਾਲ ਬਿਜਲੀ ਕਾਮੇ ਦੀ ਮੌਤ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ ਦੁਪਹਿਰ 12 ਵਜੇ ਦੇ ਕਰੀਬ ਕਪੂਰਥਲਾ ਕਰਤਾਰਪੁਰ ਰੇਲਵੇ ਫਾਟਕ ਨਜਦੀਕ ਲਗੇ ਬਿਜਲੀ ਦੇ ਪੋਲ ਉਪਰ ਚੜ ਕੇ ਤਾਰਾਂ ਠੀਕ ਕਰਦੇ ਸਮੇਂ ਬਿਜਲੀ ਕਰਮਚਾਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਬਿਜਲੀ ਮਹਿਕਮੇ ਅਨੁਸਾਰ ਤਾਰਾਂ ਦੀ ਪਿੱਛੋਂ ਸਪਲਾਈ ਬੰਦ ਕੀਤੀ ਹੋਈ ਸੀ।

ਮ੍ਰਿਤਕ ਦੀ ਪਹਿਚਾਣ ਸੁੱਖਦੇਵ ਸਿੰਘ (32) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬੰਬੀਆ ਜਿਲਾ ਜਲੰਧਰ ਵਜੋਂ ਹੋਈ। ਮੌਕੇ ‘ਤੇ ਪੁੱਜੇ ਰੇਲਵੇ ਪੁਲਸ ਦੇ ਤਫਤੀਸ਼ੀ ਅਫਸਰ ਰਜਿੰਦਰ ਸਿੰਘ ਨੇ ਲਾਸ਼ ਨੂੰ ਕਬਜੇ ਲੈ ਜਾਂਚ ਸ਼ੁਰੂ ਕੀਤੀ।

ASI ਰਜਿੰਦਰ ਸਿੰਘ ਨੇ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਇਸ ਦੇ ਵਾਰਸਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਿਵਲ ਹਸਪਤਾਲ ਵਿਚ ਪੁੱਜੇ ਮ੍ਰਿਤਕ ਸੁੱਖਦੇਵ ਦੇ ਵਾਰਸਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਬਿਜਲੀ ਮਹਿਕਮੇ ਅਤੇ ਠੇਕੇਦਾਰ ‘ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਾਡਾ ਸੁੱਖਦੇਵ ਇਨ੍ਹਾਂ ਦੀ ਲਾਪਰਵਾਹੀ ਕਾਰਨ ਮਾਰਿਆ ਗਿਆ।

ਉਹ ਸਾਨੂੰ ਘਰ ਆ ਕੇ ਦਸਦਾ ਹੁੰਦਾ ਸੀ ਕਿ ਨਾਲ ਦੇ ਕਰਮਚਾਰੀ ਮੈਂਨੂੰ ਪੋਲ ਤੇ ਚੜ੍ਹ ਕੰਮ ਕਰਣ ਲਈ ਮਜਬੂਰ ਕਰਦੇ ਸਨ ਜਦਕਿ ਮੈਂ ਹੇਲਪਰ ਦੀ ਡਿਊਟੀ ਕਰਦਾ ਹਾਂ। ਇਥੇ ਗੌਰ ਹੋਵੇ ਕਿ ਇਸੇ ਹੀ ਪੋਲ ਤੇ ਪਹਿਲਾਂ ਵੀ ਅਜਿਹੀਆਂ ਘਟਨਾਵਾ ਹੋ ਚੁੱਕਿਆ ਹਨ ਪਰ ਮਹਿਕਮੇ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਪਤਾ ਨਹੀਂ ਕਿਸ ਵੱਢੀ ਦੁਰਘਟਨਾ ਦੀ ਉਡੀਕ ਕਰ ਰਿਹਾ ਹੈ। ਮ੍ਰਿਤਕ ਸੁੱਖਦੇਵ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਅੱਗੇ ਇਸ ਘਟਨਾ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

error: Content is protected !!