Sunday, September 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ:ਥਾਣਾ ਮੁਖੀ ਦੀ ਮੁਅੱਤਲੀ ਦੇ ਚਾਰ ਦਿਨ ਬੀਤੇ, ਏਰੀਏ ‘ਚ ਵਧਿਆ ਕ੍ਰਾਈਮ ਗ੍ਰਾਫ਼, ਮਹਿਲਾ ਲੁਟੇਰਾ ਗਰੋਹ ਸਰਗਰਮ, ਪੁਲਿਸ ਬੇਵੱਸ    

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਦੇ ਮੁਖੀ ਦੀ ਡਿਊਟੀ ਵਿਚ ਕੁਤਾਹੀ ਵਰਤਣ ਕਾਰਨ ਹੋਈ ਮੁਅੱਤਲੀ ਦੇ ਚਾਰ ਦਿਨ ਬੀਤ ਜਾਣ ਉਪਰੰਤ ਵੀ ਥਾਣਾ ਕਰਤਾਰਪੁਰ ਨੂੰ ਨਵਾਂ ਮੁਖੀ ਨਸੀਬ ਨਹੀਂ ਹੋਇਆ। ਇੱਥੇ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਆਰਜ਼ੀ ਤੌਰ ਤੇ ਚਾਰਜ ਸੰਭਾਲਿਆ ਹੋਇਆ ਹੈ।

best ielts centre in kartarpur

ਕਰਤਾਰਪੁਰ ਸ਼ਹਿਰੀ ਤੇ ਦਿਹਾਤੀ ਖੇਤਰ ਚ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਤਾ ਨੇ ਪੁਲੀਸ ਨੂੰ ਘੁੰਮਣਘੇਰੀ ਵਿਚ ਪਾਇਆ ਹੋਇਆ ਹੈ। ਲੁੱਟ ਖੋਹ ਦੀਆਂ ਵਾਰਦਤਾਂ ਫਾਈਲਾਂ ਦਾ ਸ਼ਿੰਗਾਰ ਬਣਨ ਕਾਰਨ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 


ਇਲਾਕੇ ਵਿੱਚ ਔਰਤਾਂ ਦਾ ਇੱਕ ਗਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮੀ ਨਾਲ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣੀ ਲੁੱਟ ਦਾ ਸ਼ਿੰਗਾਰ ਬਣਾ ਰਿਹਾ ਹੈ। ਅਜਿਹਾ ਗਰੋਹ ਔਰਤਾਂ ਤੇ ਬਜ਼ੁਰਗਾਂ ਦੇ ਸੋਨੇ ਦੇ ਗਹਿਣੇ ਬਹੁਤ ਹੀ ਚਲਾਕੀ ਨਾਲ ਖੋਹ ਕੇ ਫ਼ਰਾਰ ਹੋ ਜਾਣ ਵਿੱਚ ਕਾਮਯਾਬ ਹੋ ਜਾਂਦੇ ਹਨ। ਲੁੱਟ ਖੋਹ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਸ ਲੁਟੇਰਿਆਂ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੀ।


ਸਥਾਨਕ ਕਰਤਾਰਪੁਰ ਕਪੂਰਥਲਾ ਸੜਕ ਤੇ ਪੈਂਦੇ ਸਰਕਾਰੀ ਗੋਦਾਮ ਵਿੱਚੋਂ ਲੁਟੇਰਿਆਂ ਨੇ ਬੇਖੌਫ ਹੋ ਕੇ ਨੀਲੇ ਕਾਰਡ ਧਾਰਕਾਂ ਨੂੰ ਵੰਡਣ ਵਾਲੀ ਕਣਕ ਦੇ ਸਵਾ ਦੋ ਸੌ ਗੱਟੇ ਲੁੱਟ ਲਏ ਸਨ। ਜਿਸ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਲੁਟੇਰੇ ਪੁਲਿਸ ਦੀ ਪਹੁੰਚ ਤੋਂ ਕੋਹਾਂ ਦੂਰ ਹਨ। ਪਿੰਡ ਮੱਲੀਆਂ ਵਿੱਚ ਪਰਵਾਸੀ ਭਾਰਤੀ ਦੀ ਹਵੇਲੀ ਦੀ ਰਾਖੀ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਰੱਖੀਆਂ ਗਈਆਂ ਸਵਾ ਦੋ ਸੌ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਸਨ। ਸ਼ਰਾਬ ਤਸਕਰ ਮੌਕੇ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ।

ਇਲਾਕੇ ਵਿੱਚ ਕਨਸੋਆਂ ਚੱਲ ਰਹੀਆਂ ਹਨ ਕਿ ਸ਼ਰਾਬ ਫੜਨ ਗਈ ਪੁਲਿਸ ਕੋਲੋਂ ਤਸਕਰ ਕਿਵੇਂ ਫ਼ਰਾਰ ਹੋ ਗਿਆ।ਇਸ ਪਿੱਛੇ ਸਿਆਸੀ ਸਰਪ੍ਰਸਤੀ ਹੋਣ ਦੀਆਂ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
ਇਸ ਸਬੰਧੀ ਸਬ ਡਵੀਜ਼ਨ  ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਪੁਲਸ ਲੁਟੇਰਿਆਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ ਹੈ।

Welcome to

Kartarpur Mail

error: Content is protected !!