Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਸੱਪਾਂ ਵਾਲੇ ਖੂਹ ‘ਚ ਡਿੱਗੀ ਗਊ, ਬਾਹਰ ਕੱਢਣ ਦਾ ਨਹੀਂ ਹੋ ਪਾ ਰਿਹਾ ਕੋਈ ਵਸੀਲਾ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਕਤਨੀ ਗੇਟ ਮੁਹੱਲਾ ਨਜ਼ਦੀਕ ਰਾਮਗੜੀਆ ਸਕੂਲ ਵਿਖੇ ਇਕ ਵਿਰਾਨ ਪਏ ਖੂਹ ਵਿਚ ਗਊ ਡਿੱਗ ਗਈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਗਊ ਉਸੇ ਖੂਹ ਵਿਚ ਫਸੀ ਹੋਈ ਹੈ। ਮੁਹੱਲਾ ਨਿਵਾਸੀ ਖੂਹ ਵਿਚ ਹੀ ਹਰਾ ਚਾਰਾ ਪਾ ਕੇ ਗਊ ਦਾ ਪੋਸ਼ਣ ਕਰ ਰਹੇ ਹਨ।

ਦੱਸ ਦਈਏ ਕਿ ਇਸੇ ਖੂਹ ‘ਚ ਸਥਾਨਕ ਲੋਕਾਂ ਨੇ ਸੱਪ-ਸੱਪਣੀ ਦੇ ਜੋੜੇ ਨੂੰ ਵੇਖਿਆ ਸੀ ਜਿਸਦੇ ਡਰ ਵਜੋਂ ਕੋਈ ਵੀ ਖੂਹ ਚ ਡਿੱਗੀ ਗਊ ਨੂੰ ਬਚਾਉਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ। ਮੁਹੱਲਾ ਨਿਵਾਸੀਆਂ ਵੱਲੋਂ ਇਸ ਬਾਰੇ ਗਊਸ਼ਾਲਾ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਸੱਪਾਂ ਦੇ ਡਰੋ ਉਹ ਵੀ ਇਸ ਖੂਹ ਵਿਚ ਉਤਰਨ ਤੋਂ ਕਤਰਾ ਰਹੇ ਹਨ।

ਗਊਸ਼ਾਲਾ ਦੇ ਪ੍ਰਧਾਨ ਬਲਰਾਮ ਗੁਪਤਾ ਨੇ ਦੱਸਿਆ ਕਿ ਖੂਹ ਵਿਚ ਸੱਪਾਂ ਕਰਕੇ ਇਸਦਾ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਕੱਲ ਤੱਕ ਗਊ ਨੂੰ ਸੁਰੱਖਿਅਤ ਖੂਹ ਵਿੱਚੋ ਬਾਹਰ ਕੱਢ ਲਿਆ ਜਾਵੇਗਾ।

ਮੁਹੱਲਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਗਊ ਨੂੰ ਖੂਹ ਵਿੱਚੋ ਬਾਹਰ ਕੱਢ ਕੇ ਖੂਹ ਨੂੰ ਬੰਦ ਕਰਵਾ ਦਿੱਤਾ ਜਾਵੇ। ਕਿਉਂਕਿ ਇਸ ਖੁੱਲੇ ਖੂਹ ‘ਚ ਕਿਸੇ ਦੇ ਵੀ ਡਿੱਗਣ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ।

Welcome to

Kartarpur Mail

error: Content is protected !!