Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਾਂਗਰਸੀਆਂ ਵੱਲੋਂ ਵੱਖ ਵੱਖ ਥਾਈਂ ਮਨਾਇਆ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮਦਿਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਕਾਂਗਰਸੀਆਂ ਵੱਲੋਂ ਵੱਖ ਵੱਖ ਥਾਵਾਂ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮਦਿਨ ਮਨਾਇਆ ਗਿਆ.

ਸ਼ਹਿਰੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਕਾਂਗਰਸ ਦਫਤਰ ਵਿਖੇ ਵਰਕਰ ਇਕੱਠਾ ਹੋਏ. ਇਸ ਦੌਰਾਨ ਉਲੀਕੇ ਪ੍ਰੋਗਰਾਮ ਤਹਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮਦਿਨ ਮਨਾਇਆ ਗਿਆ. ਦੋਨਾਂ ਦੀ ਤਸਵੀਰਾਂ ‘ਤੇ ਫੁੱਲ, ਮਾਲਾਵਾਂ ਪਾਕੇ ਲੱਡੂ ਵੰਡੇ ਗਏ. ਇਸ ਮੌਕੇ ‘ਤੇ ਪ੍ਰਿੰਸੀਪਲ ਆਰ.ਐਲ. ਸੈਲੀ, ਕੋਂਸਲਰ ਪ੍ਰਿੰਸ ਅਰੋੜਾ, ਨਾਥੀ ਸਨੋਤਰਾ, ਸੁਰਿੰਦਰ ਆਨੰਦ, ਸਰਬਜੀਤ ਬਾਵਾ, ਕਾਲਾ ਸੇਠ, ਹੀਰਾ ਲਾਲ ਖੋਸਲਾ, ਵਿਜੈ ਠਾਕੁਰ, ਸ਼ੇਰ ਸਿੰਘ ਨੰਦਰਾ, ਸੁਰਿੰਦਰ ਕਾਲੀਆ, ਹਰੀਪਾਲ, ਸੁਰਿੰਦਰ ਨਾਹਰ, ਵਰਿੰਦਰ ਸ਼ਰਮਾ, ਅਸ਼ੋਕ ਮੱਟੂ, ਵਰਿੰਦਰ ਆਨੰਦ ਤੋਂ ਇਲਾਵਾ ਮਹਿਲਾ ਕਾਂਗਰਸੀ ਵਰਕਰ ਵੀ ਮੌਜੂਦ ਸਨ.
ਇਸੇ ਤਰ੍ਹਾਂ ਦੂਸਰਾ ਪ੍ਰੋਗਰਾਮ ਸਥਾਨਕ ਕਮੇਟੀ ਬਾਜ਼ਾਰ ‘ਚ ਨੇਸ਼ਨਲ ਕਾਂਗਰਸ ਬ੍ਰਿਗੇਡ ਇਲੈਕਸ਼ਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਭਾਰਤ ਸ਼ਰਮਾ (ਸਾਬਕਾ ਸ਼ਹਿਰੀ ਕਾਂਗਰਸ ਪ੍ਰਧਾਨ) ਦੀ ਅਗੁਵਾਈ ‘ਚ ਮਨਾਇਆ ਗਿਆ. ਇਸ ਦੌਰਾਨ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦੇ ਸੰਘਰਸ਼ ਅਤੇ ਸਿੱਖਿਆਵਾਂ ਨੂੰ ਯਾਦ ਕੀਤਾ ਗਿਆ. ਇਸ ਮੌਕੇ ਦੀਪੀ ਸੇਠ, ਸੂਬਾ ਸੁਖਵਿੰਦਰ ਸਿੰਘ ਨਾਮਧਾਰੀ, ਸੰਤੋਖ ਸਿੰਘ ਨੰਦਰਾ, ਹਕੀਮ ਰਾਮ ਪ੍ਰਕਾਸ਼, ਨਰਿੰਦਰ ਅਰੋੜਾ, ਜਗਦੀਸ਼ ਜੱਗਾ, ਭਾਰਦਵਾਜ ਡੀਜੇ ਵਾਲੇ, ਸੁਰਿੰਦਰ ਕਾਲੀਆ, ਰਾਮਜੀ ਕਲੇਰ, ਕੋਂਸਲਰ ਤੇਜਪਾਲ ਤੇਜੀ, ਅਸ਼ੋਕ ਮੱਟੂ, ਸਵਰਨ ਕਾਲਾ, ਰਾਜੂ ਸਭਰਵਾਲ ਅਤੇ ਸਥਾਨਕ ਦੁਕਾਨਦਾਰ ਮੌਜੂਦ ਸਨ.

Advt.

Advt.

Advt.

Welcome to

Kartarpur Mail

error: Content is protected !!