Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਸਿਵਲ ਸਰਜਨ ਵੱਲੋਂ ਸਿਵਲ ਹਸਪਤਾਲ ਦਾ ਦੌਰਾ

Kartarpur Mail (Shiv Kumar Raju): ਸਿਵਲ ਸਰਜਨ ਡਾ: ਗੁਰਵਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸੀ.ਐਸ.ਸੀ ਕਰਤਾਰਪੁਰ ਵਿਖੇ ਫੈਮਿਲੀ ਪਲੈਨਿੰਗ ਕੇਸਾਂ ਦੇ ਸਬੰਧ ਵਿੱਚ ਕੈਂਪ ਲਗਾਇਆ ਗਿਆ । ਕੈਂਪ ਦਾ ਉਦਘਾਟਨ ਮਾਣਯੋਗ ਸਿਵਲ ਸਰਜਨ ਜਲੰਧਰ ਡਾ ਗੁਰਵਿੰਦਰ ਕੌਰ ਚਾਵਲਾ ਨੇ ਕੀਤਾ ਹਸਪਤਾਲ ਆਉਣ ਤੇ ਐਸਐਮਓ ਡਾ ਕੁਲਦੀਪ ਸਿੰਘ, ਡਾ ਮਹਿੰਦਰਜੀਤ ਸਿੰਘ, ਡਾ ਸਰਬਜੀਤ ਸਿੰਘ, ਬੀ ਈ ਸ਼ਰਨਦੀਪ ਸਿੰਘ, ਸ਼ਰਨਜੀਤ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸਿਵਲ ਸਰਜਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ । ਇਸ ਉਪਰੰਤ ਉਨ੍ਹਾਂ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ । ਸਿਵਲ ਸਰਜਨ ਜਲੰਧਰ ਜੀ ਵੱਲੋਂ ਸਾਰੇ ਹਸਪਤਾਲ ਦੇ ਸਟਾਫ਼ ਨਾਲ ਮੀਟਿੰਗ ਕੀਤੀ ਗਈ ਅਤੇ ਸਾਰੇ ਨੈਸ਼ਨਲ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ ਗਈ । ਇਸ ਉਪਰੰਤ ਸਿਵਲ ਸਰਜਨ ਡਾ: ਗੁਰਵਿੰਦਰ ਕੌਰ ਚਾਵਲਾ ਅਤੇ ਸਹਾਇਕ ਸਿਵਲ ਸਰਜਨ ਡਾ ਗੁਰਮੀਤ ਕੌਰ ਦੁੱਗਲ, ਐਸਐਮਓ ਡਾ: ਕੁਲਦੀਪ ਸਿੰਘ ਜੀ ਨੇ ਫਿਸ਼ ਹੈਚਰੀ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਹਸਪਤਾਲ ਵਿੱਚ ਨਵੇਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਵੇਂ ਬੂਟੇ ਵੀ ਲਗਾਏ। ਸਿਵਲ ਸਰਜਨ ਡਾ: ਗੁਰਵਿੰਦਰ ਕੋਰ ਚਾਵਲਾ ਸਹਾਇਕ ਸਿਵਲ ਸਰਜਨ ਡਾ: ਗੁਰਮੀਤ ਕੌਰ ਦੁੱਗਲ ਐਸਐਮਓ ਡਾ ਕੁਲਦੀਪ ਸਿੰਘ ਵੱਲੋਂ ਗਾਇਨੀ ਵਾਰਡ, ਲੇਬਰ ਰੂਮ, ਅਪਰੇਸ਼ਨ ਥੀਏਟਰ ਆਦਿ ਦੀ ਵੀ ਚੈਕਿੰਗ ਕੀਤੀ ਗਈ । ਇਸ ਫੈਮਿਲੀ ਪਲਾਨਿੰਗ ਕੈਂਪ ਵਿੱਚ 14 ਫੈਮਿਲੀ ਪਲਾਨਿੰਗ ਦੇ ਕੇਸ ਕੀਤੇ ਗਏ। ਇਸ ਮੌਕੇ ਡਾਕਟਰ ਮਨਦੀਪ ਡਾਕਟਰ ਡਾ ਮਹਿੰਦਰਜੀਤ ਸਿੰਘ ਬੀਈਈ ਸ਼ਰਨਦੀਪ ਸਿੰਘ ਇੰਦਰਾ ਦੇਵੀ ਸੋਨੀਆ ਊਸ਼ਾ ਰਾਜਵਿੰਦਰ ਕੌਰ ਕਾਂਤਾ ਕੁਮਾਰੀ ਮਨਜਿੰਦਰ ਗੁਰਭੇਜ ਕਮਲੇਸ਼ ਯੂਵੀਕਾ ਆਦਿ ਹਾਜ਼ਰ ਸਨ

error: Content is protected !!