Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਪੁਲਿਸ ਨੇ ਟਰੱਕ ਚੋਰ ਗੈਂਗ ਦਾ ਕੀਤਾ ਪਰਦਾਫਾਸ਼, ਗੈਂਗ ਵਰਤਦਾ ਸੀ ਹੈਰਾਨੀਜਨਕ ਤਰੀਕੇ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਦਿਆਲਪੁਰ ਨਾਕੇਬੰਦੀ ਕੀਤੀ ਜਿਸ ਦੌਰਾਨ ਪੁਲਿਸ ਹੱਥ ਸਫਲਤਾ ਲੱਗੀ ਹੈ। ਜਲੰਧਰ ਤੋਂ ਅਮ੍ਰਿਤਸਰ ਜਾ ਰਹੇ ਟਰੱਕ ਨੂੰ ਜਦ ਏ.ਐਸ.ਆਈ. ਇੰਦਰਜੀਤ ਅਤੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਨੇ ਰੋਕਿਆ ਤਾਂ ਜਾਂਚ ਕਰਨ ‘ਤੇ ਟਰੱਕ ਚੋਰੀ ਦਾ ਪਾਇਆ ਗਿਆ ਜਿਸਦੇ ਡਰਾਈਵਰ ਨੂੰ ਪੁਲਿਸ ਨੇ ਟਰੱਕ ਸਣੇ ਕਾਬੂ ਕਰਲਿਆ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਟਰੱਕ ਨੰਬਰ ਯੂ.ਪੀ. 78 ਬੀਜੀ 2107 ਜੋਕਿ ਜਾਂਚ ਦੌਰਾਨ ਨਕਲੀ ਪਾਇਆ ਗਿਆ ਅਤੇ ਇਸੇ ਨੰਬਰ ਪਲੇਟ ਦੇ ਹੇਠਾ ਅਸਲੀ ਨੰਬਰ ਪਲੇਟ ਸੀ ਜਿਸਦਾ ਨੰਬਰ ਪੀ.ਬੀ. 11 ਬੀ.ਐਨ. 2198 ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਵੀ ਅਬਾਦੀ ਅਨੰਦਪੁਰ ਸਾਹਿਬ ਵਜੋਂ ਹੋਈ। ਟਰੱਕ ‘ਚ ਮੌਜੂਦ ਇਕ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੈ ਜਿਸਦੀ ਪਹਿਚਾਣ ਮਨਦੀਪ ਸਿੰਘ ਹੈਰੀ ਪੁੱਤਰ ਸਨਮੁਖ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ।
ਕਾਬੂ ਕੀਤੇ ਦੋਸ਼ੀ ਨੇ ਪੁਲਿਸ ਅੱਗੇ ਜ਼ੁਰਮ ਕਬੂਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੰਜ ਮੈਂਬਰੀ ਗਿਰੋਹ ਹੈ ਜੋਕਿ ਟਰੱਕ ਚੋਰੀ ਕਰਕੇ ਉਸਦਾ ਨੰਬਰ ਬਦਲਦਿਆਂ ਜਾਅਲੀ ਦਸਤਾਵੇਜ਼ ਤਿਆਰ ਕਰਵਾਕੇ ਅੱਗੇ ਵੇਚ ਦਿੰਦਾ ਹੈ। ਪੁਲਿਸ ਨੇ ਕਾਬੂ ਕੀਤੇ ਦੋਸ਼ੀ ਖਿਲਾਫ ਬਣਦਾ ਮਾਮਲਾ ਦਰਜ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਆਰੰਭ ਦਿਤੀ ਹੈ।


Welcome to

Kartarpur Mail

error: Content is protected !!