Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

 ਬੱਚਿਆਂ ਦੀ “ਪੋਕਿਟ ਮਨੀ” ਚੋਰਾਂ ਨੇ ਉਡਾਈ, ਚਿੱਟੇ ਦਿਨੀਂ ਵਾਪਰੀ ਘਟਨਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਚਿੱਟੇ ਦਿਨੀਂ ਕਰਤਾਰਪੁਰ ‘ਚ ਚੋਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ. ਤਾਜ਼ਾ ਮਾਮਲਾ ਸੇਖੜੀਆਂ ਮੁਹੱਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਬੱਚਿਆਂ ਦੀ ਪੋਕਟ ਮਨੀ ਹੀ ਉੜਾ ਲਈ. 
ਜਾਣਕਾਰੀ ਮੁਤਾਬਿਕ ਜਤਿੰਦਰ ਰੋਜ਼ ਵਾਂਗ ਆਪਣੀ ਦੁਕਾਨ ਤੇ ਗਏ ਸਨ. ਉਨ੍ਹਾਂ ਦੀ ਪਤਨੀ 10.30 ਵਜੇ ਸਬਜ਼ੀ ਖਰੀਦਣ ਬਾਜ਼ਾਰ ਗਏ. ਕਰੀਬ 11.30 ਵਜੇ ਜਦ ਉਹ ਵਾਪਿਸ ਆਏ ਤਾਂ ਘਰ ਦਾ ਬਾਹਰੋ ਤਾਲਾ ਪਹਿਲਾ ਵਾਂਗ ਲੱਗਾ ਹੋਇਆ ਸੀ ਜਦਕਿ ਕਮਰਿਆਂ ਅੰਦਰ ਸਮਾਨ ਖੁਰਦ ਬੁਰਦ ਸੀ. ਸੇਫ ਅਲਮਾਰੀਆਂ ਖੁੱਲੀਆਂ ਹੋਈਆਂ ਸਨ. 
 
ਚੋਰ ਉਨ੍ਹਾਂ ਦੇ ਬੱਚਿਆਂ ਦੀ ਪੋਕਟ ਮਨੀ ਦੀ ਬਚਤ ਰਾਸ਼ੀ (ਕਰੀਬ 15 ਹਜ਼ਾਰ), 2 ਮਹਿੰਗੇ ਮੋਬਾਇਲ ਲੈਕੇ ਫਰਾਰ ਹੋ ਚੁੱਕੇ ਸਨ. ਪੋੜੀਆਂ ਦਾ ਦਰਵਾਜ਼ਾ ਖੁੱਲਾ ਸੀ, ਅਨੁਮਾਨ ਲਗਾਇਆ ਜਾ ਰਿਹਾ ਕਿ ਚੋਰ ਘਰ ਦੀ ਛਤ ਰਾਹੀਂ ਦਾਖਿਲ ਹੋਏ ਸਨ. 
 
ਮੌਕੇ ਉੱਤੇ ਕਰਤਾਰਪੁਰ ਪੁਲਿਸ ਥਾਣੇ ਤੋਂ ਏ.ਐਸ.ਆਈ. ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੇ. ਉਨ੍ਹਾਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ. ਪੁਲਿਸ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਜਲਦ ਹੀ ਹੱਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ. Welcome to

Kartarpur Mail

error: Content is protected !!