Saturday, January 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਗੁਰੂਦੁਆਰਾ ਬਾਬਾ ਵਡਭਾਗ ਸਿੰਘ ਤੋਂ ਚੜਾਵਾ ਚੋਰੀ, ਝਾੜੀਆਂ ‘ਚੋਂ ਖਾਲੀ ਮਿਲੀਆਂ ਤਿੰਨ ਗੋਲਕਾਂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਗੁਰੂਦੁਆਰਾ ਜਨਮ ਸਥਾਨ ਬਾਬਾ ਵਡਭਾਗ ਸਿੰਘ ਜੀ ‘ਤੇ ਚੜ੍ਹਨ ਵਾਲਾ ਚੜਾਵਾ ਚੋਰੀ ਹੋ ਗਿਆ ਹੈ। ਇਸ ਸਥਾਨ ‘ਤੇ ਕੁੱਲ ਛੇ ਗੋਲਕਾਂ ਹਨ ਜਿਨ੍ਹਾਂ ਨੂੰ ਰਾਤ ਸਮੇਂ ਇਕ ਕਮਰੇ ‘ਚ ਸੁਰੱਖਿਅਤ ਰੱਖਿਆ ਜਾਂਦਾ ਹੈ।

ਬੀਤੀ ਰਾਤ 8.30 ਵਜੇ ਮੈਨੇਜਰ ਸਤਨਾਮ ਸਿੰਘ ਛੇ ਗੋਲਕਾਂ ਨੂੰ ਉਸੇ ਕਮਰੇ ‘ਚ ਰੱਖ ਕੇ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਗੋਲਕਾਂ ਟੁੱਟੇ ਜਿੰਦਰਿਆਂ ਸਣੇ ਨੇੜਲੀ ਝਾੜੀਆਂ ‘ਚੋਂ ਖਾਲੀ ਮਿਲੀਆਂ। ਰਾਤ ਕਰੀਬ 3 ਵਜੇ ਸਥਾਨ ਦੇ ਸੇਵਾਦਾਰ ਨੇ ਕਮਰੇ ਦੇ ਟੁੱਟੇ ਤਾਲੇ ਵੇਖੇ ਤਾਂ ਇਸ ਦੀ ਜਾਣਕਾਰੀ ਮੈਨੇਜਰ ਸਤਨਾਮ ਸਿੰਘ ਨੂੰ ਦਿੱਤੀ। 
ਸਤਨਾਮ ਸਿੰਘ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪੁੱਜੇ ਇੰਸ. ਰਾਜੀਵ ਕੁਮਾਰ ਤੇ ਏ.ਐਸ.ਆਈ. ਇੰਦਰਜੀਤ ਸਿੰਘ ਨੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

Welcome to

Kartarpur Mail

error: Content is protected !!