Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਚੋਰੀ ਦੇ ਸਮਾਨ ਦਾ ਪਾ ਰਹੇ ਸੀ ਹਿੱਸਾ, ਕਰਤਾਰਪੁਰ ਪੁਲਿਸ ਨੇ ਕੀਤੇ ਕਾਬੂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਨੂੰ ਰੋਕਣ ਲਈ ਪੁਲਿਸ ਦੀ ਕੋਸ਼ਿਸ਼ ਜਾਰੀ ਹੈ। ਇਸੇ ਕੋਸ਼ਿਸ਼ ਤਹਿਤ ਸਥਾਨਕ ਕੌਲਸਰ ਮੁਹੱਲੇ ‘ਚ ਚੋਰੀ ਦੇ ਸਮਾਨ ਨੂੰ ਆਪਸ ‘ਚ ਬਰਾਬਰ ਵੰਡਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਲਿਆ। ਦੋਸ਼ੀਆਂ ਦੀ ਪਹਿਚਾਣ ਵੀਰ ਚੰਦ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਰਿਸ਼ੀ ਨਗਰ, ਸੰਤੋਸ਼ ਪੁੱਤਰ ਬਾਬੂ ਲਾਲ ਵਾਸੀ ਮੁਹੱਲਾ ਰਾਮਗੜੀਆ, ਰਵੀਪਾਲ ਪੁੱਤਰ ਜੀਤ ਕੁਮਾਰ ਵਾਸੀ ਮੁਹੱਲਾ ਰਿਸ਼ਨਗਰ ਗਿਆਂ ਹੈ ਹੈ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਰਾਜੀਵ ਕੁਮਾਰ ਅਤੇ ਏ.ਐਸ.ਆਈ. ਕਾਬਿਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜੁਨ ਦੇਵ ਕਾਲੋਨੀ ‘ਚ ਬਣੇ ਫਲੈਟਾਂ ‘ਚ ਦੋਸ਼ੀਆਂ ਵੱਲੋਂ ਚੋਰੀ ਕੀਤੀ ਗਈ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ  ਮਾਨਯੋਗ ਅਦਾਲਤ ‘ਚ ਪੇਸ਼ ਕਰ ਦਿੱਤਾ।


Welcome to

Kartarpur Mail

error: Content is protected !!