Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਪੁਲਿਸ ਨੇ ਪਹਿਲਾਂ ਫੜਿਆ ਚੋਰ, ਫਿਰ ਕਬਾੜੀਆਂ ਤੇ ਹੁਣ ਤਿੰਨ ਹੋਰਾਂ ਦੀ ਤਲਾਸ਼ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਬਲਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੁਰੜਵਾ ਥਾਣਾ ਇੰਦੌਰਾ ਕਾਂਗੜਾ ਹਿਮਾਚਲ ਅਤੇ ਕਿਸ਼ਨਲਾਲ ਪੁੱਤਰ ਰਾਮ ਸੁਨੇਹੀ ਵਾਸੀ ਜਿੰਦਾ ਫਾਟਕ ਜਲੰਧਰ ਜੋਕਿ ਕਬਾੜ ਦਾ ਕੰਮ ਕਰਦਾ ਹੈ, ਨੂੰ ਚੋਰੀ ਦੇ ਮਾਮਲੇ ਵਿਚ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਰਾਜੀਵ ਕੁਮਾਰ ਨੇ ਕਰਤਾਰਪੁਰ ਮੇਲ ਨੂੰ ਦੱਸਿਆ ਕਿ ਬਲਬੀਰ ਸਿੰਘ ਨੇ ਆਪਣੇ ਤਿੰਨ ਸਾਥੀਆਂ ਨਾਲ ਰਲ੍ਹ ਕੇ 12 ਨਵੰਬਰ ਰਾਤ ਲਾਗਲੇ ਪਿੰਡ ਕੁੱਦੋਵਾਲ ਮੱਲੀਆਂ ਸਥਿਤ ਇੰਡਜ਼ ਕੰਪਨੀ ਮੋਬਾਈਲ ਟਾਵਰ ਤੋਂ ਬੈਟਰੀਆਂ, ਸੈੱਲ ਅਤੇ ਤਾਰਾਂ ਚੋਰੀ ਕੀਤੀਆਂ ਜਿਨ੍ਹਾਂ ਨੂੰ ਚੋਰੀ ਕਰਦਿਆਂ ਉਸੇ ਟਾਵਰ ਦੇ ਕਰਮਚਾਰੀ ਮੰਗਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫੱਤੂਢੀਂਗਾ ਕਰਤਾਰਪੁਰ ਨੇ ਵੇਖ ਲਿਆ ਸੀ ਅਤੇ ਉਸਨੇ ਦੂਜੇ ਦਿਨ ਸਵੇਰ ਥਾਣਾ ਕਰਤਾਰਪੁਰ ਪੁਲਿਸ ਨੂੰ ਸੂਚਨਾ ਦਿੱਤੀ। ਇਸ ਕੇਸ ਦੀ ਕਾਰਵਾਈ ਏ.ਐਸ.ਆਈ. ਕਾਬੁਲ ਸਿੰਘ ਨੂੰ ਸੋਂਪੀ ਗਈ।

 

ਜਿਸਨੇ ਭੁਲੱਥ ਮੋੜ ਤੇ ਲਗਾਏ ਨਾਕੇ ਦੌਰਾਨ ਅੱਜ ਐਕਟਿਵਾ ਸਕੂਟਰੀ ਤੇ ਆ ਰਹੇ ਦੋਸ਼ੀ ਬਲਬੀਰ ਸਿੰਘ ਨੂੰ ਰੋਕਿਆ ਜਿਸਨੇ ਐਕਟਿਵਾ ਤੇ ਬੈਟਰੀਆਂ ਤੇ ਤਾਰ ਲੱਦੀ ਹੋਈ ਸੀ। ਪੁੱਛਗਿੱਛ ਦੌਰਾਨ ਦੋਸ਼ੀ ਬਲਬੀਰ ਨੇ ਦੱਸਿਆ ਕਿ ਉਹ ਚਾਰ ਜਾਣੇ ਸਨ ਅਤੇ ਚੋਰੀ ਕਰਕੇ ਆਪਣਾ ਆਪਣਾ ਹਿੱਸਾ ਵੰਡ ਆਪਣੀ ਰਾਹੇ ਪਏ। ਉਸਨੇ ਦਸਿਆ ਕਿ ਅਸੀਂ ਇਹ ਚੋਰੀ ਦਾ ਸਮਾਨ ਜਿੰਦਾ ਫਾਟਕ ਜਲੰਧਰ ਕੋਲ ਇਕ ਕਬਾੜੀਏ ਕਿਸ਼ਨ ਲਾਲ ਨੂੰ ਵੇਚਦੇ ਹਾਂ. ਏ.ਐਸ.ਆਈ. ਕਾਬੁਲ ਸਿੰਘ ਨੇ ਕਬਾੜੀਏ ਕਿਸ਼ਨ ਲਾਲ ਅਤੇ ਬਲਬੀਰ ਸਿੰਘ ਨੂੰ ਕਾਬੂ ਕਰਕੇ ਮੰਗਲ ਸਿੰਘ ਦੇ ਬਿਆਨਾਂ ਤੇ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 227 ਮਿਤੀ 13-11-18 ਧਾਰਾ 457, 380 ਅਧੀਨ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਜਦਕਿ ਦੋਸ਼ੀ ਬਲਬੀਰ ਦੇ ਤਿੰਨ ਸਾਥੀਆਂ ਦੀ ਪੁਲਿਸ ਭਾਲ ਕਰ ਰਹੀ ਹੈ।


Welcome to

Kartarpur Mail

error: Content is protected !!