Thursday, July 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਚੋਰਾਂ ਦੀ ਦਹਿਸ਼ਤ, ਤਿੰਨ ਵਾਰਦਾਤਾਂ- ਇਕ ਨੂੰ ਲੋਕਾਂ ਨੇ ਨੱਪਿਆ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਸ਼ਹਿਰ ਚ ਦਿਨ ਦਿਹਾੜੇ ਚੋਰਾਂ ਵਲੋਂ ਹਜਾਰਾਂ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ।ਗੁਰੂ ਅਰਜਨ ਦੇਵ ਨਗਰ ਕਲੋਨੀ ਚ ਅਧਿਆਪਕਾ ਇੰਦਰਜੀਤ ਕੌਰ ਪਤਨੀ ਕੁਲਬੀਰ ਸਿੰਘ ਦੇ ਘਰੋਂ ਸੋਨੇ ਦੇ ਟੋਪਸਾ ਦੀਆਂ 2 ਜੋੜੀਆਂ,1 ਮੋਬਾਈਲ ਫੋਨ,4000 ਹਜਾਰ ਨਗਦੀ ਜਦਕਿ ਸੇਖਰੀਆਂ ਮੁਹੱਲੇ ਸਥਿਤ ਪੀਰਾਂ ਦੇ ਦਰਬਾਰ ਤੋਂ ਗੋਲਕ ਤੋੜਦੇ ਹੋਏ ਲੋਕਾਂ ਨੇ ਚੋਰ ਨੂੰ ਵੇਖ ਲਿਆ ਅਤੇ ਰੋਲਾ ਪਾਉਣ ਤੇ ਚੋਰ ਫਰਾਰ ਹੋ ਗਏ।

ਇਕ ਹੋਰ ਘਟਨਾ ਵਿਚ ਖੱਟੀਕਾ ਮੁਹਲੇ ਸੁਰਿੰਦਰ ਪ੍ਰਜਾਪਤੀ ਪੁੱਤਰ ਚੰਦਰ ਭਾਨ ਦੇ ਘਰੋਂ ਅਲਮਾਰੀ ਤੋੜ ਕੇ ਉਸ ਵਿਚੋਂ 2 ਸੋਨੇ ਦੀਆਂ ਵਾਲਿਆਂ ਚੋਰੀ ਕਰਕੇ ਭੱਜਦੇ ਚੋਰਾਂ ਵਿੱਚੋ ਇਕ ਨੂੰ ਲੋਕਾਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿਤਾ।ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਣ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

error: Content is protected !!