Thursday, July 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਦੁਕਾਨ ਦੇ ਗੱਲ੍ਹੇ ‘ਚੋਂ ਪੈਸੇ ਕੱਢਦਾ ਚੋਰ ਕਾਬੂ, ਕੀਤਾ ਪੁਲਿਸ ਹਵਾਲੇ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਦੇ ਫਰਨੀਚਰ ਬਜ਼ਾਰ ਸਥਿਤ ਕੰਬੋਜ ਸਵੀਟ ਦੁਕਾਨ ਦੇ ਗੱਲੇ ਚੋ ਨਗਦੀ ਚੋਰੀ ਕਰਦਾ ਇਕ ਚੋਰ ਨੂੰ ਕਾਬੂ ਕਰਨ ਦਾ ਮਾਮਲਾ ਸਾਮਣੇ ਆਇਆ ਹੈ।ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਵਿਸ਼ਾਲ ਕੰਬੋਜ ਨੇ ਦਸਿਆ ਕਿ ਅਜੇ ਸਵੇਰੇ 11 ਵਜੇ ਦੇ ਕਰੀਬ ਸਾਡੀ ਦੁਕਾਨ ਤੇ ਇਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਮੇਰੇ ਪਿਤਾ ਸੁਰਿੰਦਰ ਕਮਬੋਜ ਨੂੰ ਸਮੋਸੇ ਦੇਣ ਲਈ ਕਿਹਾ।ਮੇਰੇ ਪਿਤਾ ਜੀ ਗੱਦੀ ਤੋਂ ਉੱਠ ਕੇ ਉਸ ਨੂੰ ਸਮੋਸੇ ਦੇਣ ਲਈ ਅੰਦਰ ਗਏ,ਜਦਕਿ ਮੈ ਸਾਹਮਣੇ ਕਰਿਆਨੇ ਦੀ ਦੁਕਾਨ ਤੇ ਕੁਝ ਸਾਮਾਨ ਲੈਣ ਲਈ ਖੜ੍ਹਾ ਸੀ ਤਾਂ ਅਚਾਨਕ ਮੇਰੀ ਨਜ਼ਰ ਆਪਣੀ ਦੁਕਾਨ ਤੇ ਪਈ ਅਤੇ ਵੇਖਿਆ ਕਿ ਮੇਰੇ ਪਿਤਾ ਜੀ ਗਦੀ ਤੇ ਨਹੀਂ ਹਨ ਅਤੇ ਇਕ ਨੌਜਵਾਨ ਗੱਲੇ ਚੋ ਪੈਸੇ ਕੱਢ ਰਿਹਾ ਹੈਂ।ਮੈ ਤੁਰੰਤ ਰੌਲ਼ਾ ਪਾਕੇ ਭੱਜਣ ਲਗੇ ਉਸ ਚੋਰ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ।ਥਾਣਾ ਕਰਤਾਰਪੁਰ ਸੂਚਨਾ ਦਿੱਤੀ।ਉਥੋਂ ਆਈ ਪੁਲਿਸ ਟੀਮ ਦੇ ਉਸ ਚੋਰ ਨੂੰ ਹਵਾਲੇ ਕੀਤਾ।

error: Content is protected !!