Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸਵ. ਚੌਧਰੀ ਜਗਜੀਤ ਸਿੰਘ ਦਾ ਜਨਮਦਿਨ ਮਨਾਇਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਸਵ. ਚੌਧਰੀ ਜਗਜੀਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ ਅਤੇ ਉਹਨਾਂ ਦੀ ਤਸਵੀਰ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ।
ਮੈਡਮ ਸੋਢੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਵ. ਚੌਧਰੀ ਜਗਜੀਤ ਸਿੰਘ ਉੱਚੀ ਸਖ਼ਸ਼ੀਅਤ ਦੇ ਮਾਲਿਕ ਸਨ ਉਹ ਲੋਕਾਂ ਦੇ ਹਰਮਨ ਪਿਆਰੇ, ਸੂਝਵਾਨ ਨੇਤਾ, ਦਲਿਤਾਂ ਅਤੇ ਗਰੀਬਾਂ ਦੇ ਮਸੀਹਾ ਬਣ ਉਹਨਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਦੇਂ ਸਨ। ਉਹਨਾਂ ਦੇ ਪ੍ਰਕਿਰਤੀ ਪ੍ਰਤੀ ਅਥਾਹ ਪ੍ਰੇਮ ਨੂੰ ਸਨਮੁੱਖ ਰੱਖਦੇ ਹੋਏ ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਤੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਐਨ.ਐਸ.ਐਸ ਵਲੰਟੀਅਰਸ ਅਤੇ ਐਨ.ਸੀ.ਸੀ.ਕੈਡਿਟਸ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ।
ਐਨ.ਐਸ.ਐਸ ਵਲੰਟੀਅਰਸ ਲਗਭਗ ਪਿਛਲੇ ਦੱਸ ਦਿਨਾਂ ਤੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਤੇ ਵੇਲ-ਬੂਟੇ ਲਗਾਉਣ ਵਿੱਚ ਆਪਣਾ ਵਿਸੇਸ਼ ਯੋਗਦਾਨ ਪਾ ਰਹੇ ਹਨ। ਉਹਨਾਂ ਦੇ ਨਾਲ ਐਨ.ਸੀ.ਸੀ.ਕੈਡਿਟਸ (ਲੜਕੇ ਅਤੇ ਲੜਕੀਆਂ) ਨੇ ਆਪਣਾ ਵਿਸੇਸ਼ ਯੋਗਦਾਨ ਪਾਇਆ ਹੈ।
ਸਵਰਗੀ ਚੌਧਰੀ ਜਗਜੀਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਤੇ ਉਹਨਾਂ ਦੇ ਸਪੁੱਤਰ ਮਾਨਯੋਗ ਚੌਧਰੀ ਸੁਰਿੰਦਰ ਸਿੰਘ ਹਲਕਾ ਵਧਾਇਕ ਕਰਤਾਰਪੁਰ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਮਠਿਆਈ ਵੰਡੀ ਉਹਨਾਂ ਨੇ ਵਿਦਿਆਰਥੀ ਨੂੰ ਆਪਣੇ ਪਿਤਾ ਜੀ ਦੀ ਸਖ਼ਸ਼ੀਅਤ ਬਾਰੇ ਜਾਣੂ ਕਰਵਾਉਂਦਿਆਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਕਿ ਉਹ ਵੀ ਚੰਗੀ ਸਖ਼ਸ਼ੀਅਤ ਦੇ ਮਾਲਿਕ ਬਣਨ ਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਤੇ ਦੇਸ਼ ਨੂੰ ਤਰੱਕੀ ਵੱਲ ਲੈ ਜਾਣ।
ਇਸ ਮੌਕੇ ਕਾਲਜ ਸੈਕਟਰੀ ਸ਼੍ਰੀ ਸੋਹਣ ਲਾਲ ਜੀ ਸਮੂਹ ਟੀਚਿੰਗ , ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ  ਸ਼ਾਮਲ ਸਨ।
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!