Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Views

ਜਦੋ ਹੋਸ਼ ਜਾਗ ਗਈ …

ਜਦੋ ਹੋਸ਼ ਜਾਗ ਗਈ …

Education, News, Specials, Views
ਰਾਜੂ ਬਾਈ 23 ਸਾਲ ਦਾ ਗੱਬਰੂ ਸੀ| ਉਸਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੋਈ ਸੀ| ਘਰ ਵਿਚ ਉਸਤੋਂ ਇਲਾਵਾ ਮਾਂ ਬਾਪ  ਹੀ ਸਨ| ਦੋਨਾਂ ਦੀ ਸਿਹਤ ਖਰਾਬ ਰਹਿੰਦੀ ਸੀ| ਇਲਾਜ ਵਾਸਤੇ ਪੈਸੇ ਤਾਂ ਦੂਰ ਦੀ ਗੱਲ ਰਹੀ, ਪੇਟ ਭਰਨ ਲਈ ਦੋ ਰੋਟੀਆਂ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀਆਂ ਸਨ| ਗਰੀਬੀ ਅਤੇ ਪਰੇਸ਼ਾਨੀ ਦੇ ਸ਼ਿਕੰਜੇ ਨੇ ਰਾਜੂ ਨੂੰ ਪੂਰੀ ਤਰਾਂ ਜਕੜਿਆ ਹੋਇਆ ਸੀ ਅਤੇ ਉਸਨੂੰ ਨਿਰਾਸ਼ਾਂ ਅਤੇ ਹਨੇਰੇ ਤੋਂ ਇਲਾਵਾ ਕੁੱਝ ਵੀ ਨਜਰ ਨਹੀਂ ਸੀ ਆਉਂਦਾ| ਉਨ੍ਹਾ ਦੇ ਪਿੰਡ ਦੇ ਬਾਹਰ ਇੱਕ ਬਗੀਚੀ ਸੀ| ਇੱਕ ਵਾਰ ਉਸ ਬਗੀਚੀ ਚ ਇੱਕ ਸੰਤ ਆਏ| ਲੋਕ ਵੱਡੀ ਗਿਣਤੀ ਚ ਉਨ੍ਹਾਂ ਪਾਸ ਆਸ਼ੀਰਵਾਦ ਲੈਣ ਲਈ ਜਾਂਦੇ| ਰਾਜੂ ਦੇ ਮਨ ਚ ਵੀ ਆਇਆ ਕਿ ਸੰਤਾਂ ਪਾਸ ਜਾਕੇ ਆਪਣੀ ਬਿਰਥਾ ਸੁਣਾਵਾਂ| ਉਸ ਬਗੀਚੀ ਵਿਚ ਉਹ ਵੀ ਚਲਾ ਗਿਆ ਅਤੇ ਸੰਤਾਂ ਦੀ ਕੁਟੀਆ ਦੇ ਬਾਹਰ ਬੈਠਾ ਰਿਹਾ| ਡਿਪ੍ਰੇਸ਼ਨ ਨੇ ਉਸਨੂੰ ਅੰਦਰ ਜਾਣ ਲਈ ਬੈਰੀਅਰ ਲਗਾ ਦਿੱਤਾ| ਸੰਤਾ ਦੀ ਨਜਰ ਅਚਾਨਕ ਉਸਤੇ ਪੈ ਗਈ ਜਦੋਂ ਸਾਰੇ ਲੋਕ ਉੱਥੋਂ ਚਲੇ ਗਏ ਤਾਂ ਰਾਜੂ ਵੀ ਸੰਤਾਂ ਨੂੰ ਮਿਲੇ ਬਗੈਰ ਹੀ ਆ ਗਿਆ| ਇਹ ਪ੍ਰੀਕਿਰਿਆ ਲਗਾਤਾਰ ਤਿੰਨ ਦਿਨ ਚੱਲਦੀ ਰਹੀ| ਚੌਥੇ ਦਿਨ ਸੰਤਾਂ ਨੇ ਇਸ਼ਾਰ
ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ, ਵਿਧਾਇਕ ਚੌਧਰੀ ਲਈ ਸਾਖ਼ ਦਾ ਸਵਾਲ

ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ, ਵਿਧਾਇਕ ਚੌਧਰੀ ਲਈ ਸਾਖ਼ ਦਾ ਸਵਾਲ

Breaking News, News, Politics, Views
Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਵਿਕਾਸ ਕੰਮ ਕਰਵਾਉਣ ਦਾ ਹਵਾਲਾ ਦੇਕੇ ਕਾਂਗਰਸ ਵਿਚ ਬਿਨਾਂ ਸ਼ਰਤ ਸ਼ਾਮਿਲ ਹੋਏ ਅਕਾਲੀ ਕੋਂਸਲਰਾਂ ਨੇ ਇਲਾਕੇ ਦੀ ਸਿਆਸਤ ਹਿਲਾ ਕੇ ਰੱਖ ਦਿੱਤੀ ਹੈ| ਨਗਰ ਕੌਂਸਲ ਦਾ ਪ੍ਰਧਾਨ ਥਾਪਣ ਲਈ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਹੁਣ ਤੱਕ ਕਈ ਮੀਟਿੰਗਾਂ ਕਰਨੀਆਂ ਪਈਆਂ| ਸੱਤਾ ਬਦਲਦਿਆਂ ਹੀ ਕਾਂਗਰਸੀ ਮੋਹਰ ਲਗਵਾਉਣ ਵਾਲੇ ਸਾਬਕਾ ਅਕਾਲੀ ਕੋਂਸਲਰ, ਨਗਰ ਕੌਂਸਲ ਦਾ ਪ੍ਰਧਾਨ ਆਪਣੇ ਧੜੇ ਚੋਂ ਬਣਾਉਣ ਲਈ ਪੂਰੀ ਜੱਦੋਜਹਿਦ ਕਰ ਰਹੇ ਹਨ| ਸਵਾਲ ਇਹ ਹੈ ਕਿ ਜੇਕਰ ਇਹ ਕੋਂਸਲਰ ਬਿਨ੍ਹਾਂ ਸ਼ਰਤ ਕਾਂਗਰਸ ਵਿਚ ਸ਼ਾਮਿਲ ਹੋਏ ਤਾਂ ਵਿਧਾਇਕ ਨੂੰ ਇੰਨੀਆਂ ਮੀਟਿੰਗਾਂ ਕਰਵਾਉਣ ਦੀ ਕੀ ਲੋੜ ਪਈ| ਵਿਧਾਨਸਭਾ ਚੋਣ ਸਮੇਂ ਕਾਂਗਰਸ ਕੋਲ ਤਿੰਨ ਕੋਂਸਲਰ ਸੀ ਜਿਨ੍ਹਾਂ ਵਿੱਚੋਂ ਪ੍ਰਧਾਨ ਦੀ ਰਿਜਰਵ ਸੀਟ ਲਈ ਦੋ ਚਿਹਰੇ ਹਨ ਅਤੇ ਸੂਤਰ ਦੱਸਦੇ ਹਨ ਕਿ ਇਨ੍ਹਾਂ ਦੋ ਚਿਹਰਿਆਂ ਖਿਲਾਫ਼ ਸਾਬਕਾ ਅਕਾਲੀ ਧੜੇ ਨੇ ਇੱਕ ਆਜ਼ਾਦ ਕੋਂਸਲਰ ਨੂੰ ਖੜਾ ਕੀਤਾ ਜੋਕਿ ਪਿਛੋਕੜ ਤੋਂ ਕਾਂਗਰਸੀ ਹੈ ਅਤੇ ਸੱਤਾ ਦਾ ਨਿੱਘ ਮਾਨਣ ਲਈ ਕੁੱਝ ਸਾਲ ਅਕਾਲੀ ਆਗੂ ਵਜੋਂ ਵਿਚਰਿਆ| ਅੱਜ ਪ੍ਰਧਾਨ ਦੀ ਚੋਣ ਹੈ ਜਿਸ ਲ
ਕਿਸ ਤਰਾਂ

ਕਿਸ ਤਰਾਂ

Poems, Views
ਮੇਰੇ ਹਾਲਾਤ ਹੁਣ ਹੋਏ ਇਸ ਤਰਾਂ ਆਪਣੇ ਪਰਛਾਵੇਂ ਤੋਂ ਡਰਾਂ ਨਾ ਕਿਸ ਤਰਾਂ| ਕੀਤੇ ਜੋ ਪਾਪ ਬੁੱਕਲ ‘ਚ ਲੁੱਕਦੇ ਨਹੀਂ ਜਿੰਦਗੀ ਕਹਿੰਦੀ ਤੇਰਾ ਇਤਬਾਰ ਕਰਾਂ ਕਿਸ ਤਰਾਂ| ਬਿਨਾਂ ਲੇਖੇ ਜੋਖੇ ਕੱਢਨੀਂ ਨਹੀਂ ਜਾਨ ਰੱਬ ਨੇ ਬੇਵੱਸ ਹਾਂ ਅਗਲਾ ਸਾਹ ਭਰਾਂ ਕਿਸ ਤਰਾਂ| ਕੰਧ ਤੇ ਟੰਗਿਆ ਕਲੈਂਡਰ ਪੜ੍ਹ ਨਹੀਂ ਹੁੰਦਾ ਹੁਣ ਅੱਧ ਟੁੱਟੇ ਸਾਹ ਹੋਏ ਹੁਣ ਭਰਾਂ ਕਿਸ ਤਰਾਂ| ਮਾਂਪਿਓ ਨੂੰ ਭੁੱਲਿਆ ਜਿਸ ਦਿਖਾਇਆ ਜੱਗ ਸੀ ਨੰਦਰਾਂ ਮਾਂਪਿਓ ਨੂੰ ਕਿਸ ਮੂੰਹੋਂ ਯਾਦ ਕਰਾਂ ਕਿਸ ਤਰਾਂ| >> ਦਰਸ਼ਨ ਸਿੰਘ ਨੰਦਰਾ
ਕਰੇ ਰੱਜ ਰੱਜ ਮੇਰੇ ਨਾਲ ਪਿਆਰ…

ਕਰੇ ਰੱਜ ਰੱਜ ਮੇਰੇ ਨਾਲ ਪਿਆਰ…

Poems, Views
ਕਰੇ ਰੱਜ ਰੱਜ ਮੇਰੇ ਨਾਲ ਪਿਆਰ, ਤੂੰ ਲੱਭੀ ਐਸਾ ਵਰ ਅੰਮੀਏ ਜਿੱਥੇ ਸੱਚੇ ਦਿਲੋਂ ਮਿਲੇ ਸਤਿਕਾਰ, ਤੂੰ ਲੱਭੀ ਐਸਾ ਘਰ ਅੰਮੀਏ| # ਦੁੱਖਾਂ ਨੂੰ ਵੰਡਾਵੇ ਜਿਹੜਾ, ਸੁੱਖ ਝੋਲੀ ਪਾਵੇ ਜਿਹੜਾ ਨਿੱਘਾ ਨਿੱਘਾ ਦੇਵੇ ਮੈਨੂੰ ਪਿਆਰ ਉਹ ਐਵੇਂ ਅਨਜਾਣੇ ‘ਚ ਭੁੱਲ ਚੁੱਕ ਹੋ ਜਾਵੇ ਜੇ ਦੇਵੇ ਨਾ ਉਹ ਝੱਟ ਫਿੱਟਕਾਰ ਉਹ ਮੇਰਾ ਨਾਂਓਂ ਲਵੇ ਵਾਰ ਵਾਰ ਨਾ ਲੱਗੇ ਓਤੋਂ ਡਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ਪਿਆਰ ... # ਲੱਖਾਂ ਲੱਖਾਂ ਸੀਸਾਂ ਤੇ ਦੁਆਵਾਂ ਲੈਣ ਵਾਲੀਏ ਨੀਂ ਇਹ ਵੀ ਮੇਰਾ ਰੱਖ ਲਵੀਂ ਮਾਣ ਮਾਂ ਚੰਗਾ ਤੇ ਸੁਨੱਖਾ ਹੋਵੇ ਹਾਨ ਮੇਰਾ ਅੰਮੀਏ ਨੀਂ ਪਲੰਘੇ ਬੈਠਾਵੀ ਮੇਰਾ ਕਾਨ੍ਹ ਮਾਂ ਜਦੋਂ ਸੱਚੇ ਸੁੱਚੇ ਕਰੇ ਇਕਰਾਰ ਤੇ ਸੀਨਾਂ ਜਾਵੇ ਠਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ... # ਦਿਓਰ ਜੇਠ, ਸਹੁਰਾ ਤੇ ਨਨਾਣ ਸੱਸ,ਸਾਰਿਆਂ ਤੇ ਰੱਬ ਜਿੱਡਾ ਹੋਵੇ ਮੈਨੂੰ ਮਾਣ ਜੀ ਜਿੱਥੇ ਹੋਣ ਗਊ ਤੇ ਗਰੀਬ ਦੀਆਂ ਕਦਰਾਂ ਧੀਆਂ ਉੱਥੇ ਕਰੀਦੀਆਂ ਦਾਨ ਜੀ ਲਾਲੀ ਮੁੱਖੜੇ ‘ਤੇ ਰਹੇ ਬੇਸੁਮਾਰ ਤੇ ਖੁਸ਼ੀਆਂ ਦੀ ਜ਼ਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ... >> ਲਾਲੀ ਕਰਤਾਰਪੁਰੀ

Welcome to

Kartarpur Mail

error: Content is protected !!