Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

Religious

ਕਰਤਾਰਪੁਰ:  ਮਹਾਂ ਸ਼ਿਵਰਾਤਰੀ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ, ਪਹਿਲੇ ਦਿਨ ਲੱਗੀਆਂ ਰੌਣਕਾਂ

ਕਰਤਾਰਪੁਰ: ਮਹਾਂ ਸ਼ਿਵਰਾਤਰੀ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ, ਪਹਿਲੇ ਦਿਨ ਲੱਗੀਆਂ ਰੌਣਕਾਂ

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਸ਼ਿਵ ਮੰਦਰ ਪਾਂਧਿਆ ਵਲੋਂ ਪ੍ਰਧਾਨ ਦੀਪਕ ਦੀਪਾ ਦੀ ਦੇਖ ਰੇਖ ਹੇਠ ਇਲਾਕਾ ਨਿਵਾਸੀ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਮਹਾਸ਼ਿਵਰਤਰੀ ਮਨਾਉਣ ਸਬੰਧੀ ਅੱਜ 20 ਫਰਵਰੀ ਤੋਂ ਪ੍ਰਭਾਤ ਫੇਰਿਆ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ। ਜਿਸ ਦਾ ਸਵਾਗਤ ਸੁਰਿੰਦਰ ਸ਼ਰਮਾ ਬੱਬੀ ਪਰਿਵਾਰ ਟਿਕਰਿਆ ਮੁਹੱਲਾ, ਲਹਿਰ ਪਰਿਵਾਰ ਨਜ਼ਦੀਕ ਗਊਸ਼ਾਲਾ, ਰਾਹੁਲ ਅਗਰਵਾਲ, ਅਸ਼ੋਕ ਅਗਰਵਾਲ ਪਰਿਵਾਰ ਬਣਿਆ ਮੁਹੱਲਾ, ਚਿੰਤ ਰਾਮ ਪਰਿਵਾਰ, ਮੁਹੱਲਾ ਨਿਵਾਸੀ ਪੱਕਾ ਬਾਗ, ਸ਼ਰਮਾ ਪਰਿਵਾਰ ਬਾਣੀਆਂ ਬਾਜ਼ਾਰ ਵਲੋਂ ਆਪਣੇ ਆਪਣੇ ਨਿਵਾਸ ਸਥਾਨਾਂ ਤੇ ਫੁੱਲਾਂ ਦੀ ਵਰਖਾ ਕਰਕੇ ਬੜੀ ਸ਼ਰਧਾ ਨਾਲ ਲੰਗਰ ਲਗਾ ਕੇ ਕੀਤਾ। ਕੱਲ 21 ਫਰਵਰੀ ਵੀਰਵਾਰ, ਦੂਸਰੀ ਪ੍ਰਭਾਤ ਫੇਰੀ ਦਾ ਸਵਾਗਤ ਨਿਸ਼ਾ ਰਾਨੀ ਪਰਿਵਾਰ ਭਗਤ ਸਿੰਘ ਚੌਕ ਵਲੋਂ ਆਪਣੇ ਨਿਵਾਸ ਸਥਾਨ ਤੇ ਬੜੀ ਸ਼ਰਧਾ ਨਾਲ ਕੀਤਾ ਜਾਵੇਗਾ।
ਕਰਤਾਰਪੁਰ ਵਿਚ ਗੂੰਜੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੈਕਾਰੇ

ਕਰਤਾਰਪੁਰ ਵਿਚ ਗੂੰਜੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੈਕਾਰੇ

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਇਕ ਵਿਸ਼ਾਲ ਸ਼ੋਭਾ ਯਾਤਰਾ ਆਰੀਆ ਨਗਰ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਮੰਦਰ ਕਰਤਾਰਪੁਰ ਤੋਂ ਸ਼੍ਰੀ ਗੁਰੂ ਰਵਿਦਾਸ ਨੋਜਵਾਨ ਸਭਾ ਦੇ ਪ੍ਰਧਾਨ ਨਰਿੰਦਰ ਪਾਲ ਦੀ ਦੇਖਰੇਖ ਹੇਠ ਸਜਾਈ ਗਈ। ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ। ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾਵਾਂ ਅਤੇ ਵੱਖ ਵੱਖ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਸਜਾਈ ਇਸ ਸ਼ੋਭਾ ਯਾਤਰਾ ਦਾ ਸਵਾਗਤ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਲੰਗਰ ਲਗਾ ਕੇ ਕੀਤਾ। ਇਸ ਮੌਕੇ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਸ੍ਰੀ ਗੁਰੂ ਰਵਿਦਾਸ ਮੰਦਰ ਨਤਮਸਤਕ ਹੋਏ ਅਤੇ ਉਨ੍ਹਾਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੂਰਜ ਭਾਨ, ਰਾਮ ਪ੍ਰਕਾਸ਼ ਹਕੀਮ, ਨਸੀਬ ਚੰਦ, ਲਕਸ਼ਮੀ ਕਲੇਰ, ਨਰੇਸ਼ ਅਗਰਵਾਲ, ਕੌਂਸਲਰ ਪ੍ਰਿੰਸ ਅਰੋੜਾ, ਤੇਜ ਪਾਲ ਤੇਜੀ, ਸੇਵਾ ਸਿੰਘ, ਸ਼ਾਮ ਸੁੰਦਰ, ਕੁਲਵਿੰਦਰ ਕੌਰ, ਪ੍ਰਦੀਪ ਅਗਰਵਾਲ, ਵੇਦ ਪ੍ਰਕਾਸ਼ ਸ਼ਹਿਰੀ ਕਾਂਗਰਸ ਪ੍ਰਧਾਨ, ਹੀਰਾ ਲਾਲ ਖੋ
ਸਥਾਪਨਾ ਦਿਵਸ ਮਨਾਉਣ ਸਬੰਧੀ ਵਿਚਾਰਾਂ, 5-6-7 ਅਪ੍ਰੈਲ ਨੂੰ ਖੋਜੇਵਾਲ ‘ਚ ਲੱਗਣੀਆਂ ਰੌਣਕਾਂ

ਸਥਾਪਨਾ ਦਿਵਸ ਮਨਾਉਣ ਸਬੰਧੀ ਵਿਚਾਰਾਂ, 5-6-7 ਅਪ੍ਰੈਲ ਨੂੰ ਖੋਜੇਵਾਲ ‘ਚ ਲੱਗਣੀਆਂ ਰੌਣਕਾਂ

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵਿਸ਼ਵ ਪ੍ਰਸਿੱਧ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਇਕ ਪੰਜਾਬ ਪੱਧਰੀ ਵਿਸ਼ਾਲ ਮੀਟਿੰਗ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਅਗੁਵਾਈ ਵਿਚ ਹੋਈ। ਜਿਸ ਵਿਚ ਡਾ, ਸੰਤ ਹਰਭਜਨ ਸਿੰਘ ਆਸਟਰੇਲੀਅਨ   ਵਲੋਂ ਸਨ 1989 ਵਿਚ ਸ਼ੁਰੂ ਕੀਤੀ ਗਈ ਚਰਚ ਦੇ 30 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ 5,6 ਅਤੇ 7 ਅਪ੍ਰੈਲ 2019 ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਵਿਸ਼ਵ ਪੱਧਰ ਤੇ ਖੋਜੇਵਾਲਾ ਕਪੂਰਥਲਾ ਵਿਚ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। 30 ਸਾਲਾਂ ਇਸ ਸਥਾਪਨਾ ਦਿਵਸ ਸਮਾਗਮਾਂ ਵਿਚ ਪਰਮੇਸ਼ਰ ਦੇ ਸੇਵਕ ਇੰਟਰਨੈਸ਼ਨਲ ਪ੍ਰਚਾਰਕ ਡਾਕਟਰ ਪਾਲ ਦੀਨਾਕਰਨ ਅਤੇ ਭੈਣ ਇਵੈਂਜਲੀਨ ਮੁੱਖ ਪ੍ਰਚਾਰਕ ਦੇ ਤੋਰ ਤੇ ਪੁੱਜ ਰਹੇ ਹਨ ਅਤੇ ਹੋਰ ਵੀ ਬਹੁਤ ਸਾਰੇ ਦੇਸ਼ ਵਿਦੇਸ਼ਾਂ ਵਿਚੋਂ ਪਰਮੇਸ਼ਵਰ ਦੇ ਸੇਵਕ ਅਤੇ ਸੰਗਤਾਂ ਪਹੁੰਚ ਰਹੀਆਂ ਹਨ। ਮੀਟਿੰਗ ਵਿਚ ਪਹੁੰਚੀਆਂ ਸੰਗਤਾਂ ਅਤੇ ਵਾਲੰਟੀਅਰਾਂ ਦੀਆਂ ਟੀਮਾਂ ਬਣਾ ਕੇ ਊਨਾ ਦੀਆਂ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਮੀਟਿੰਗ ਵਿਚ ਪਹੁੰਚੇ ਪ੍ਰਸ਼ਾਸ਼ਨਿਕ ਉਚ
ਤੀਹ ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਬੁਲਾਈ ਮੀਟਿੰਗ

ਤੀਹ ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿੱਚ ਬੁਲਾਈ ਮੀਟਿੰਗ

Breaking News, News, Religious, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਦ ਓਪਨ ਡੋਰ ਚਰਚ ਖੋਜੇਵਾਲ ਕਪੂਰਥਲਾ ਵਿਖੇ ਚਰਚ ਦੀ ਤੀਹ ਸਾਲਾ ਸਥਾਪਨਾ ਦਿਵਸ 5,6,7 ਅਪਰੈਲ 2019 ਨੂੰ ਪੂਰੇ ਅੰਤਰਾਸ਼ਟਰੀ ਪੱਧਰ ਤੇ ਮਨਾਉਣ ਲਈ 18 ਫਰਵਰੀ ਸੋਮਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲ ਕਪੂਰਥਲਾ ਵਿਖੇ ਇੱਕ ਵਿਸ਼ਾਲ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਮੁੱਖ ਬੁਲਾਰੇ ਬਾਊ ਮੱਨਵਰ ਮਸੀਹ ਜੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਤੋਂ ਇਲਾਵਾ ਸਾਰੇ ਪੰਜਾਬ ਵਿੱਚੋਂ ਬਹੁਤ ਸਾਰੇ ਪ੍ਰਭੂ ਯਿਸੂ ਮਸੀਹ ਜੀ ਦੇ ਦਾਸ ਸੇਵਕ ਪਾਸਟਰ ਸਾਹਿਬਾਨ ,ਮਸੀਹ ਯੂਥ ਜਥੇਬੰਦੀਆਂ ਦੇ ਆਗੂ, ਬਿਸ਼ਪ ਸਾਹਿਬਾਨ ਅਤੇ ਜਿਲਾ ਕਪੂਰਥਲਾ ਦੇ ਪ੍ਰਸ਼ਾਸਨਿਕ ਉਚ ਅਧਿਕਾਰੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੇ ਤੀਹ ਸਾਲਾ ਸਥਾਪਨਾ ਦਿਵਸ ਨੂੰ ਜੋ ਕਿ ਪਾਸਟਰ ਡਾਕਟਰ ਹਰਪ੍ਰੀਤ ਸਿੰਘ ਦਿਓਲ ਖੋਜੇਵਾਲ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਪੱਧਰ ਤੇ ਖੋਜੇਵਾਲ ਵਿਖੇ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਨਾਲ ਹੀ ਪੂਰੇ ਵਿਸ਼ਵ ਵਿੱਚੋਂ ਆਉਣ ਵਾਲੀਆਂ ਸੰਗਤਾਂ ਦੇ ਮਾਨ ਸਨਮਾਨ ਅਤੇ ਹਰ ਤਰਾਂ ਦੇ ਸਾਂ
ਕਰਤਾਰਪੁਰ: ਵਾਲਮੀਕਿ ਸੰਘਰਸ਼ ਮੋਰਚੇ ਦੀ ਮੀਟਿੰਗ, ਕੀਤੀਆਂ ਨਿਯੁਕਤੀਆਂ

ਕਰਤਾਰਪੁਰ: ਵਾਲਮੀਕਿ ਸੰਘਰਸ਼ ਮੋਰਚੇ ਦੀ ਮੀਟਿੰਗ, ਕੀਤੀਆਂ ਨਿਯੁਕਤੀਆਂ

Breaking News, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵਾਲਮੀਕਿ ਸੰਘਰਸ਼ ਮੋਰਚਾ ਪੰਜਾਬ ਦੀ ਵਿਸ਼ੇਸ਼ ਬੈਠਕ ਪ੍ਰਧਾਨ ਰੋਸ਼ਨ ਲਾਲ ਸਭਰਵਾਲ ਦੀ ਅਗੁਵਾਈ ਹੇਠ ਭਗਵਾਨ ਵਾਲਮੀਕਿ ਮੰਦਿਰ ਨਜ਼ਦੀਕ ਰੇਲਵੇ ਸਟੇਸ਼ਨ ਕਪੂਰਥਲਾ ਰੋਡ ਕਰਤਾਰਪੁਰ ਵਿਖੇ ਹੋਈ ਜਿਸ 'ਚ ਕਿੰਨੂ ਸਹੋਤਾ ਅਤੇ ਰਜਨੀਸ਼ ਨੂੰ ਮੋਰਚੇ ਦਾ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪ੍ਰਧਾਨ ਸਭਰਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਅਤੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮੋਰਚੇ ਦੇ ਹਲਕਾ ਕਰਤਾਰਪੁਰ ਦੇ ਪ੍ਰਧਾਨ ਜੀਵਨ ਸਭਰਵਾਲ, ਪੰਜਾਬ ਮੀਤ ਪ੍ਰਧਾਨ ਭੁਪਿੰਦਰ ਰੂਬੀ, ਜਨਰਲ ਸਕੱਤਰ ਪ੍ਰੇਮ ਖੋਸਲਾ, ਅਰਜਨ ਸਭਰਵਾਲ ਅਤੇ ਹੋਰ ਨੌਜਵਾਨ ਮੌਜੂਦ ਸਨ।  
भगवान शिव के रंग में रंगेगा ‘करतारपुर’, जानें शिवरात्रि महोत्सव के कार्यक्रम

भगवान शिव के रंग में रंगेगा ‘करतारपुर’, जानें शिवरात्रि महोत्सव के कार्यक्रम

Breaking News, News, Religious
करतारपुर मेल (शिव कुमार राजू) >> महाशिवरात्रि महोत्सव मनाने सबंधी शिव मंदिर पांधेया में एक विशेष बैठक प्रधान दीपक दीपा की अध्यक्षता में हुई जिसमें इस महान पर्व को मनाने सबंधी रूप रेखा तैयार की गई। जानकारी देते हुए प्रधान दीपक दीपा ने बताया कि महाशिवरात्रि महोत्सव का शुभारंभ 16 फरवरी दिन शनिवार रात 8 बजे संकीर्तन से होगा। 20 फरवरी से 4 मार्च तक सुबह 4 से 6 बजे प्रभातफेरीयां, मेहँदी उत्सव 27 फरवरी शाम 4 बजे, जागो उत्सव 28 फरवरी शाम 4 से 7 बजे , भव्य शोभायात्रा 2 मार्च दोपहर 2 बजे, महाशिवरात्रि चार मार्च दिन सोमवार को ध्वजारोहण सुबह 11 बजे, श्री राम नाम जाप एवं अमृत वाणी का पाठ सुबह 10 से 12 बजे, महिला मंडली द्वारा संकीर्तन दोपहर एक से चार बजे तक, भजन संध्या शाम 5 से 8 बजे, शिव पूजा रात 8 बजे से एवं 10 मार्च दिन रविवार हवन यज्ञ सुबह 9 बजे एवं भंडारा  दोपहर 12 बजे आयोजित ह
रस्म पगड़ी व उठाला 17 जनवरी को

रस्म पगड़ी व उठाला 17 जनवरी को

News, Religious
करतारपुर मेल >> पांधेया मुहल्ला करतारपुर निवासी मनोहर लाल शर्मा (80 साल) 14 जनवरी को प्रभु चरणों में विलीन हो गए थे। उनकी रस्म पगड़ी व उठाला 17 जनवरी दिन वीरवार गौभक्त सावन मल्ल हाल गौशाला में दोपहर एक से दो बजे तक होगा। ये जानकारी उनके भतीजे अशोक कुमार व नरेश कुमार ने दी। संपर्क : 80547-00572 
पाठ का भोग व रस्म पगड़ी 5 जनवरी को

पाठ का भोग व रस्म पगड़ी 5 जनवरी को

News, Religious
बड़े ही दुःखी हृदय से सूचित किया जाता है कि हमारे प्रिय श्री पवन कुमार अग्रवाल जी (वरिष्ठ सदस्य गौशाला प्रबंधक कमेटी) जोकि गत दिवस प्रभु चरणों में विलीन हो गए थे। उनकी आत्मिक शांति हेतु रखे गए श्री गरुड़ पुराण जी के पाठ का भोग व रस्म पगड़ी 5 जनवरी दिन शनिवार दोपहर 1 से 2 बजे तक स्थानीय गणु की बगीची में होगी।  शोकाग्रस्त: गौशाला प्रबंधक कमेटी 
ਮਾਸਟਰ ਵਿਜੈ ਸ਼ਰਮਾ ਜੀ ਦਾ ਅੰਤਿਮ ਸੰਸਕਾਰ ਅੱਜ 2 ਵਜੇ, ਧਾਰਮਕ ਖੇਤਰ ‘ਚ ਸੋਗ ਦੀ ਲਹਿਰ 

ਮਾਸਟਰ ਵਿਜੈ ਸ਼ਰਮਾ ਜੀ ਦਾ ਅੰਤਿਮ ਸੰਸਕਾਰ ਅੱਜ 2 ਵਜੇ, ਧਾਰਮਕ ਖੇਤਰ ‘ਚ ਸੋਗ ਦੀ ਲਹਿਰ 

News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਭੀਸ਼ਮ ਪਿਤਾਮਾਹ ਵਜੋਂ ਜਾਣੇ ਜਾਂਦੇ ਆਦਰਯੋਗ ਮਾਸਟਰ ਵਿਜੈ ਸ਼ਰਮਾ ਜੀ ਦਾ ਅਚਾਨਕ ਦੇਹਾਂਤ ਹੋ ਗਿਆ। ਮਾਸਟਰ ਜੀ ਦੇ ਸੁਰਗਵਾਸ ਦੀ ਖਬਰ ਨਾਲ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਹੈ। ਮਾਸਟਰ ਜੀ ਦੇ ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 27 December, 2018 ਨੂੰ ਦੁਪਹਿਰ 2 ਵਜੇ ਗਊਸ਼ਾਲਾ ਰੋਡ ਸਥਿਤ ਸ਼ਿਵਪੁਰੀ 'ਚ ਕੀਤਾ ਜਾਵੇਗਾ। ਮਾਸਟਰ ਜੀ ਦੇ ਦੇਹਾਂਤ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮੰਨੀਏ ਤਾਂ ਕਰਤਾਰਪੁਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਸਟਰ ਜੀ ਕਰਤਾਰਪੁਰ ਅੰਦਰ ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਧਰਮ ਕਰਮ ਦਿਆਂ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਲੋਕਾਂ ਨੂੰ ਨਾਲ ਲੈ ਕੇ ਤੁਰਦੇ ਰਹੇ ਹਨ। ਅਦਾਰਾ ਕਰਤਾਰਪੁਰ ਮੇਲ ਅਰਦਾਸ ਕਰਦਾ ਹੈ ਕਿ ਪਰਮਾਤਮਾ ਮਾਸਟਰ ਜੀ ਨੂੰ ਆਪਣੇ ਚਰਨਾਂ
ਮਾਸਟਰ ਵਿਜੈ ਸ਼ਰਮਾ ਜੀ ਦਾ ਅੰਤਿਮ ਸੰਸਕਾਰ ਭਲਕੇ, ਧਾਰਮਕ ਖੇਤਰ ‘ਚ ਸੋਗ ਦੀ ਲਹਿਰ 

ਮਾਸਟਰ ਵਿਜੈ ਸ਼ਰਮਾ ਜੀ ਦਾ ਅੰਤਿਮ ਸੰਸਕਾਰ ਭਲਕੇ, ਧਾਰਮਕ ਖੇਤਰ ‘ਚ ਸੋਗ ਦੀ ਲਹਿਰ 

News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਭੀਸ਼ਮ ਪਿਤਾਮਾਹ ਵਜੋਂ ਜਾਣੇ ਜਾਂਦੇ ਆਦਰਯੋਗ ਮਾਸਟਰ ਵਿਜੈ ਸ਼ਰਮਾ ਜੀ ਦਾ ਬੀਤੀ ਸ਼ਾਮ ਅਚਾਨਕ ਦੇਹਾਂਤ ਹੋ ਗਿਆ। ਮਾਸਟਰ ਜੀ ਦੇ ਸੁਰਗਵਾਸ ਦੀ ਖਬਰ ਨਾਲ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਹੈ। ਮਾਸਟਰ ਜੀ ਦੇ ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 27 December, 2018 ਨੂੰ ਗਊਸ਼ਾਲਾ ਰੋਡ ਸਥਿਤ ਸ਼ਿਵਪੁਰੀ 'ਚ ਕੀਤਾ ਜਾਵੇਗਾ। ਮਾਸਟਰ ਜੀ ਦੇ ਦੇਹਾਂਤ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮੰਨੀਏ ਤਾਂ ਕਰਤਾਰਪੁਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਾਸਟਰ ਜੀ ਕਰਤਾਰਪੁਰ ਅੰਦਰ ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਧਰਮ ਕਰਮ ਦਿਆਂ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਲੋਕਾਂ ਨੂੰ ਨਾਲ ਲੈ ਕੇ ਤੁਰਦੇ ਰਹੇ ਹਨ। ਅਦਾਰਾ ਕਰਤਾਰਪੁਰ ਮੇਲ ਅਰਦਾਸ ਕਰਦਾ ਹੈ ਕਿ ਪਰਮਾਤਮਾ ਮਾਸਟਰ ਜੀ ਨੂੰ ਆਪਣੇ ਚਰਨਾਂ 'ਚ

Welcome to

Kartarpur Mail

error: Content is protected !!