Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Politics

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੀ ਸ਼ਾਨਦਾਰ ਜਿੱਤ

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੀ ਸ਼ਾਨਦਾਰ ਜਿੱਤ

Breaking News, News, Politics
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਿੰਡ ਹਸਨਮੁੰਡਾ 'ਚ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਪੰਚਾਇਤੀ ਚੋਣਾਂ ਲਈ ਤਣਾਅਪੂਰਨ ਸ਼੍ਰੇਣੀ 'ਚ ਸ਼ਾਮਿਲ ਕੀਤੇ ਇਸ ਪਿੰਡ ਵਿਚ ਕੁੱਲ 642 ਵੋਟਾਂ ਹਨ ਜਿਨ੍ਹਾਂ ਵਿੱਚੋ 523 ਵੋਟਾਂ ਪੋਲ ਹੋਈਆਂ। 17 ਵੋਟਾਂ ਖਰਾਬ ਹੋਈਆਂ। ਇਨ੍ਹਾਂ ਵਿੱਚੋ 402 ਵੋਟਾਂ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਜਦਕਿ ਜੀਤ ਕੌਰ ਨੂੰ 104 ਵੋਟਾਂ ਭੁਗਤੀਆਂ। ਪਰਮੀਜਤ ਕੌਰ ਨੇ 298 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ਼ ਕੀਤੀ। ਦੂਜੇ ਪਾਸੇ ਪਰਮਜੀਤ ਦੇ ਹੱਕ 'ਚ ਚੋਣ ਮੈਦਾਨ 'ਚ ਉਤਰੇ ਸਾਰੇ ਪੰਚ ਲਖਵਿੰਦਰ ਕੌਰ, ਨਿਰਮਲ ਰਾਮ, ਮਹਿੰਦਰ ਪਾਲ, ਸੁਨੀਤਾ ਰਾਣੀ, ਸੁੱਚਾ ਸਿੰਘ ਵੀ ਜੇਤੂ ਰਹੇ। ਇਸ ਮੌਕੇ ਪਰਮਜੀਤ ਕੌਰ ਅਤੇ ਪੰਚਾ ਨੇ ਗੁਰੂਘਰ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਪਿੰਡ ਵਾਲਿਆਂ ਦਾ ਧੰਨਵਾਦ ਕਰਦਿਆਂ ਨਵੀਂ ਚੁਣੀ ਸਰਪੰਚ ਪਰਮਜੀਤ ਕੌਰ ਨੇ ਆਪਣੇ ਪਿੰਡ 'ਚ ਵਿਕਾਸ ਦੇ ਸਾਰੇ ਕੰਮ ਕਰਵਾਉਣ ਦੀ ਗੱਲ ਕਹੀ। ਜਿੱਤ ਦੀ ਖਬਰ ਸੁਣਦਿਆਂ ਹੀ ਪਰਮਜੀਤ ਕੌਰ ਦੇ ਸਮਰਥਕਾਂ ਨੇ ਭੰਗੜਾ ਪਾਇਆ ਅਤੇ
ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੇ ਹੱਥ ਮਜ਼ਬੂਤ, ਵੱਡੀ ਲੀਡ ਨਾਲ ਜਿੱਤ ਦਾ ਦਾਅਵਾ 

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੇ ਹੱਥ ਮਜ਼ਬੂਤ, ਵੱਡੀ ਲੀਡ ਨਾਲ ਜਿੱਤ ਦਾ ਦਾਅਵਾ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਅੰਦਰ ਸਿਆਸਤ ਪੂਰੀ ਭਖੀ ਹੋਈ ਹੈ। ਕਰਤਾਰਪੁਰ ਦੇ ਪਿੰਡ ਹਸਨ ਮੁੰਡਾ 'ਚ ਸਿਆਸੀ ਹਵਾ ਕਾਂਗਰਸ ਪੱਖੀ ਨਜ਼ਰ ਆ ਰਹੀ ਹੈ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਕਾਂਗਰਸ ਦੇ ਸਮਰਥਨ 'ਤੇ ਚੋਣ ਲੜ੍ਹ ਰਹੀ ਪਰਮਜੀਤ ਕੌਰ ਵੱਲੋਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕਾਂ ਤੋਂ ਮਿਲਦੇ ਸਾਥ ਦਾ ਹਵਾਲਾ ਦਿੰਦਿਆਂ ਪਰਮਜੀਤ ਕੌਰ ਨੇ ਦਾਅਵਾ ਕੀਤਾ ਕਿ ਉਹ ਵੋਟਾਂ ਦੇ ਵੱਡੇ ਫਰਕ ਨਾਲ ਇਹ ਚੋਣ ਜਿੱਤਣਗੇ। ਇਸ ਮੌਕੇ ਹਰਭਜਨ ਸਿੰਘ, ਦਲਬੀਰ ਸਿੰਘ, ਸੱਤਪਾਲ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਦੇ ਨਾਲ ਦਲਜੀਤ ਕੌਰ, ਬਲਜੀਤ ਕੌਰ, ਰਮਨਦੀਪ ਕੌਰ, ਚਰਨ ਕੌਰ, ਸੁਖਦੀਪ ਕੌਰ, ਮਹਿੰਦਰ ਕੌਰ ਭਜਨ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਕੁਲਵੀਰ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ।
ਕਰਤਾਰਪੁਰ ‘ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਜਨਮਦਿਹਾੜਾ ਮਨਾਇਆ 

ਕਰਤਾਰਪੁਰ ‘ਚ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਜਨਮਦਿਹਾੜਾ ਮਨਾਇਆ 

News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਜਪਾ ਯੁਵਾ ਮੋਰਚਾ ਕਰਤਾਰਪੁਰ ਮੰਡਲ ਵੱਲੋਂ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਹਾੜਾ ਪ੍ਰਧਾਨ ਵਿਸ਼ਾਲ ਆਨੰਦ ਦੀ ਅਗੁਵਾਈ ਹੇਠ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਨਰਿੰਦਰ ਆਨੰਦ (ਸਾਬਕਾ ਪ੍ਰਧਾਨ, ਭਾਜਪਾ ਮੰਡਲ ਕਰਤਾਰਪੁਰ), ਪ੍ਰਭਜੋਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਵਿਕਾਸ ਆਨੰਦ, ਜ਼ਿਲ੍ਹਾ ਯੂਥ ਮੀਤ ਪ੍ਰਧਾਨ, ਰਾਜਨ ਥਾਪਰ, ਸਾਗਰ, ਹਰਜੋਤ, ਵਿਕਾਸ ਬਜਾਜ, ਪਰਮਜੋਤ ਸਿੰਘ, ਸੰਦੀਪ ਅਤੇ ਹੋਰ ਯੂਥ ਵਰਕਰ ਸ਼ਾਮਲ ਸਨ। ਇਹ ਵੀ ਪੜ੍ਹੋ: ♦ ਕਰਤਾਰਪੁਰ 'ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ  ♦ ਸਹੀ ਨਿਕਲਿਆ ਪਿਤਾ ਦਾ ਸ਼ੱਕ, ਭੋਲੂ ਕੁੱਦੋਵਾਲ ਨੇ ਹੀ ਕਰਵਾਇਆ ਡਿੰਪਲ ਦਾ ਕਤਲ ♦ ਕੇਸ ਟ੍ਰੇਸ: ਨੂੰਹ ਨੇ ਭਰਾ ਕੋਲੋਂ ਕਰਵਾਇਆ ਸੀ ਸੱਸ 'ਤੇ ਜਾਨਲੇਵਾ ਹਮਲਾ, ਜਾਣੋ ਕਾਰਨ
ਚੋਣ ਨਤੀਜਿਆਂ ਨਾਲ ਖਿੜੇ ਕਾਂਗਰਸੀਆਂ ਦੇ ਚਿਹਰੇ, ਕਰਤਾਰਪੁਰ ‘ਚ ਵੰਡੇ ਲੱਡੂ 

ਚੋਣ ਨਤੀਜਿਆਂ ਨਾਲ ਖਿੜੇ ਕਾਂਗਰਸੀਆਂ ਦੇ ਚਿਹਰੇ, ਕਰਤਾਰਪੁਰ ‘ਚ ਵੰਡੇ ਲੱਡੂ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜ) >> ਪੰਜ ਰਾਜਾਂ ਦੇ ਵਿਧਾਨਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਕਾਂਗਰਸੀਆਂ ਦੇ ਚਿਹਰਿਆਂ 'ਤੇ ਰੌਣਕ ਲੈ ਆਉਂਦੀ ਹੈ। ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਇਕੱਠਾ ਹੋਏ ਕਾਂਗਰਸੀਆਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਚੌਧਰੀ ਸੁਰਿੰਦਰ ਸਿੰਘ ਮੁਤਾਬਕ ਪੰਜਾਬ 'ਚ ਕਾਂਗਰਸ ਦੀ ਜਿੱਤ ਨਾਲ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ ਅਤੇ ਅੱਜ ਆਏ ਚੋਣ ਨਤੀਜਿਆਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਮੰਤਰੀ ਬਣਨ ਦਾ ਰਾਹ ਪਧਰਾ ਕਰ ਦਿੱਤਾ ਹੈ। ਲੋਕ ਪ੍ਰਧਾਨਮੰਤਰੀ ਮੋਦੀ ਦਿਆਂ ਲਾਰਿਆਂ ਤੋਂ ਤੰਗ ਹਨ ਅਤੇ ਬੀਜੇਪੀ ਦੇ ਠੱਗ ਜਾਲ 'ਚੋ ਬਾਹਰ ਨਿਕਲਣ ਦਾ ਰਸਤਾ ਅਤੇ ਭਰੋਸਾ ਦੇਸ਼ਵਾਸੀਆਂ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 'ਚ ਨਜ਼ਰ ਆਉਂਦੈ। ਚੌਧਰੀ ਮੁਤਾਬਿਕ ਆਉਂਦੀਆਂ ਲੋਕਸਭਾ ਚੋਣਾਂ 'ਚ ਭਾਜਪਾ ਕਿਤੇ ਵੀ ਨਜ਼ਰ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨਮੰਤਰੀ ਮੰਨ ਲਿਆ ਹੈ ਜਿਸਦਾ ਸੰਕੇਤ ਅੱਜ ਆਏ ਚੋਣ ਨਤੀਜਿਆਂ ਤੋਂ ਜ਼ਾਹਿਰ ਹੋ ਚੁੱਕਾ ਹੈ। ਇਸ ਮੌਕੇ ਸ਼ਹਿਰੀ
ਕਰਤਾਰਪੁਰ ਕਾਂਗਰਸ ਵੱਲੋਂ ਗ੍ਰੇਨੇਡ ਹਮਲੇ ‘ਚ ਮਾਰੇ ਲੋਕਾਂ ਲਈ ਧਾਰਿਆ 2 ਮਿੰਟ ਦਾ ਮੌਨ 

ਕਰਤਾਰਪੁਰ ਕਾਂਗਰਸ ਵੱਲੋਂ ਗ੍ਰੇਨੇਡ ਹਮਲੇ ‘ਚ ਮਾਰੇ ਲੋਕਾਂ ਲਈ ਧਾਰਿਆ 2 ਮਿੰਟ ਦਾ ਮੌਨ 

News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਨਿਰੰਕਾਰੀ ਭਵਨ 'ਤੇ ਇਕ ਸਮਾਗਮ ਦੌਰਾਨ ਹੋਏ ਗ੍ਰੇਨੇਡ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਰਤਾਰਪੁਰ ਦੀ ਕਾਂਗਰਸ ਇਕਾਈ ਵੱਲੋਂ 2 ਮਿੰਟ ਦਾ ਮੋਨ ਰੱਖਿਆ ਗਿਆ। ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ।  ਇਸ ਮੌਕੇ ਪ੍ਰਿੰਸੀਪਲ ਆਰ.ਐਲ. ਸੈਲੀ, ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼, ਰਾਜੂ ਅਰੋੜਾ, ਨਾਥੀ ਸਨੋਤਰਾ, ਮਹਿੰਦਰ ਸਿੰਘ ਬਿੱਲੂ, ਦਲਬੀਰ ਕਾਲਾ ਕਾਹਲਵਾਂ, ਅਸ਼ੋਕ ਮੱਟੂ, ਵਰਿੰਦਰ ਆਨੰਦ, ਰਾਮ ਪ੍ਰਕਾਸ਼ ਹਕੀਮ, ਸੁਰਿੰਦਰ ਕਾਲੀਆ, ਸੁਰਿੰਦਰ ਆਨੰਦ, ਕਾਲਾ ਸੇਠ, ਵਿਜੈ ਠਾਕੁਰ ਆਦਿ ਹਾਜ਼ਿਰ ਸਨ।  
ਪਹਿਲੇ ਪ੍ਰਧਾਨਮੰਤਰੀ ਚਾਚਾ ਨਹਿਰੂ ਦਾ ਜਨਮਦਿਨ ਮਨਾਇਆ

ਪਹਿਲੇ ਪ੍ਰਧਾਨਮੰਤਰੀ ਚਾਚਾ ਨਹਿਰੂ ਦਾ ਜਨਮਦਿਨ ਮਨਾਇਆ

News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੂੰ ਕਿ ਬੱਚੇ ਬੜੇ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨ, ਅੱਜ 14 ਨਵੰਬਰ ਨੂੰ ਉਨ੍ਹਾਂ ਦਾ ਜਨਮਦਿਵਸ ਸ਼ਹਿਰੀ ਕਾਂਗਰਸ ਕਰਤਾਰਪੁਰ ਵੱਲੋਂ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਕਾਂਗਰਸ ਭਵਨ ਰੇਲਵੇ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਆਰ.ਐਲ. ਸੈਲੀ, ਕੌਂਸਲਰ ਪ੍ਰਿੰਸ ਅਰੋੜਾ, ਨਾਥੀ ਸਨੋਤਰਾ, ਗੋਪਾਲ ਸੂਦ, ਰਜਿੰਦਰ ਕਾਲੀਆ, ਅਸ਼ੋਕ ਮੱਟੂ, ਹੀਰਾ ਲਾਲ ਖੋਸਲਾ, ਗੁਰਦੀਪ ਮਿੰਟੂ, ਸੁਰਿੰਦਰ ਆਨੰਦ, ਕਾਲਾ ਸੇਠ, ਸੁਰਿੰਦਰ ਕਾਲੀਆ, ਨਰਿੰਦਰ ਸਿੰਘ ਅਰੋੜਾ, ਵਿਜੈ ਠਾਕੁਰ, ਹਰੀਪਾਲ ਆਦਿ ਨੇ ਨਹਿਰੂ ਦੀ ਤਸਵੀਰ ਤੇ ਹਾਰ ਪਾਕੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਲੱਡੂ ਵੰਡੇ। ਇਸੇ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਪਬਲਿਕ ਸਕੂਲ ਵਿਖੇ ਵੀ ਚਾਚਾ ਨਹਿਰੂ ਦੇ ਜਨਮਦਿਨ ਮੌਕੇ ਖਾਸ ਅੰਦਾਜ਼ ਵਿਚ ਬਾਲ ਦਿਵਸ ਮਨਾਇਆ ਗਿਆ। ਇਸ ਵਾਰ ਸਕੂਲ ਦੇ ਬੱਚਿਆਂ ਲਈ ਅਧਿਆਪਕਾਂ ਨੇ ਸਵੇਰ ਦੀ ਪ੍ਰਾਰਥਨਾ ਸਭਾ ਕਰਵਾਈ ਜਿਸ ਵਿਚ ਅਧਿਆਪਕਾਂ ਨੇ ਵਿੱਦਿਆਰਥੀਆਂ ਨੂੰ ਬਾਲ ਦਿਵਸ ਦੇ ਸਬੰਧ ਵਿਚ ਜਾਣਕਾਰੀ ਦਿੱਤੀ
ਸੁਖਵਿੰਦਰ ਕੌਰ ਬਣੀ ਮਹਿਲਾ ਵਿੰਗ ਦੀ ਪ੍ਰਧਾਨ 

ਸੁਖਵਿੰਦਰ ਕੌਰ ਬਣੀ ਮਹਿਲਾ ਵਿੰਗ ਦੀ ਪ੍ਰਧਾਨ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਜ਼ਿਲ੍ਹਾ ਜਲੰਧਰ ਦੇਹਾਤੀ ਦੀ ਬੈਠਕ ਪ੍ਰਧਾਨ ਓਂਕਾਰ ਸਿੰਘ ਮਿੱਠੂ ਦੀ ਅਗੁਵਾਈ ਹੇਠ ਨੇੜਲੇ ਪਿੰਡ ਘੁੱਗ ਵਿਚ ਹੋਈ।  ਬੈਠਕ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਬੈਠਕ ਵਿਚ ਪਿੰਡ ਦੀ ਹੀ ਸੂਝਵਾਨ ਅਤੇ ਪੜ੍ਹੀ ਲਿਖੀ ਸੁਖਵਿੰਦਰ ਕੌਰ ਸੁੱਖੀ ਨੂੰ ਪਿੰਡ ਘੁੱਗ ਦੀ ਪ੍ਰਧਾਨ ਥਾਪਿਸ ਗਿਆ।  ਜ਼ਿਲ੍ਹਾ ਪ੍ਰਧਾਨ ਓਂਕਾਰ ਸਿੰਘ ਮਿੱਠੂ ਨੇ ਸੁਖਵਿੰਦਰ ਕੌਰ ਨੂੰ ਨਿਯੁਕਤੀ ਪੱਤਰ ਦੇ ਕੇ ਇਸ ਅਹੁਦੇ 'ਤੇ ਨਵਾਜ਼ਿਆ। ਪਿੰਡ ਵਾਲਿਆਂ ਵੱਲੋਂ ਸੁਖਵਿੰਦਰ ਕੌਰ ਨੂੰ ਹਿਊਮਨ ਰਾਈਟਸ ਵਿੰਗ ਦੀ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਗਈ। ਸੁਖਵਿੰਦਰ ਨੇ ਇਸ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਸੰਸਥਾ ਵੱਲੋਂ ਮੁਕੇਸ਼ ਸ਼ੁਕਲਾ, ਰੋਹਿਤ ਵਰਮਾ, ਸ਼ਿਵ ਕੁਮਾਰ ਰਾਜੂ, ਗੌਤਮ ਤੋਂ ਇਲਾਵਾ ਪਿੰਡ ਘੁੱਗ ਨਿਵਾਸੀ ਨਿਸ਼ਾਨ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਲਖਵੀਰ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਦਵਿੰਦਰਜੀਤ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਸੰਦੀਪ ਕੌਰ, ਸਰਬਜੀਤ ਕੌ
ਨਗਰ ਕੌਂਸਲ ਦੀ ਮੀਟਿੰਗ ‘ਚ ਏਜੰਡੇ ਦੇ ਸਾਰੇ ਮਤੇ ਪਾਸ, ਪੜੋ ਤੁਹਾਡੇ ਵਾਰਡ ‘ਚ ਹੋਣਗੇ ਕਿਹੜੇ ਕੰਮ ?

ਨਗਰ ਕੌਂਸਲ ਦੀ ਮੀਟਿੰਗ ‘ਚ ਏਜੰਡੇ ਦੇ ਸਾਰੇ ਮਤੇ ਪਾਸ, ਪੜੋ ਤੁਹਾਡੇ ਵਾਰਡ ‘ਚ ਹੋਣਗੇ ਕਿਹੜੇ ਕੰਮ ?

Breaking News, News, Politics
ਸੁਰਜਭਾਨ ਦੀ ਪ੍ਰਧਾਨਗੀ ਹੇਠ ਪਹਿਲੀ ਬੈਠਕ ਇਲਾਕੇ ਦੀ ਬਿਹਤਰੀ ਲਈ ਜੀਅ ਤੋੜ ਮਿਹਨਤ ਜਾਰੀ: ਸੁਰਜਭਾਨ   ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰੀਬ ਢਾਈ ਸਾਲਾਂ ਬਾਅਦ ਨਗਰ ਕੌਂਸਲ ਦੇ ਬਣੇ ਪ੍ਰਧਾਨ ਸੁਰਜਭਾਨ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਕਰਤਾਰਪੁਰ ਦੀ ਮੀਟਿੰਗ ਲਗਭਗ 8 ਮਹੀਨਿਆਂ ਬਾਅਦ ਹੋਈ। ਏਜੰਡੇ ਦੇ ਸਾਰੇ ਮਤਿਆਂ (ਕੁੱਲ-20) ਨੂੰ ਹਾਊਸ ਦੀ ਪ੍ਰਵਾਨਗੀ ਮਿਲੀ। ਏਜੰਡੇ 'ਚ ਸ਼ਾਮਿਲ ਦੂਸਰਾ ਮਤਾ ਵਿਕਾਸ ਕਾਰਜਾਂ ਦਾ ਸੀ ਜੋਕਿ 2 ਕਰੋੜ 28 ਲੱਖ 33 ਹਜ਼ਾਰ ਦੀ ਕੀਮਤ ਵਾਲਾ ਹੈ।    ਵਾਟਰ ਸਪਲਾਈ ਦੀ ਮੇਟੀਨੈਂਸ ਲਈ 33.28 ਲੱਖ ਰੁਪਏ ਪੰਜਾਬ ਵਾਟਰ ਸਪਲਾਈ, 32.52 ਲੱਖ ਰੁਪਏ ਸੀਵਰੇਜ ਸਿਸਟਮ ਦੀ ਮੇਟੀਨੈਂਸ ਲਈ ਸੀਵਰੇਜ ਬੋਰਡ ਪੰਜਾਬ ਨੂੰ ਕਰਤਾਰਪੁਰ ਨਗਰ ਕੌਂਸਲ ਵੱਲੋਂ ਸਲਾਨਾ ਖਰਚੇ ਵਜੋਂ ਦੇਣ ਦੀ ਪ੍ਰਵਾਨਗੀ ਹਾਊਸ ਵੱਲੋਂ ਦਿੱਤੀ ਗਈ। ਜਦਕਿ ਅਜੇ ਵੀ ਇਲਾਕੇ ਵਿਚ 100 ਫ਼ੀਸਦ ਵਾਟਰ ਸਪਲਾਈ ਮੁਹਈਆ ਕਰਵਾਉਣ 'ਚ ਕੌਂਸਲ ਅਸਫਲ ਰਹੀ ਹੈ ਤੇ ਸੀਵਰੇਜ ਪ੍ਰਣਾਲੀ ਦੀ ਸਥਿਤੀ ਵੀ ਕਾਫੀ ਤਰਸਯੋਗ ਹੈ।  ਕੂੜਾ ਪੈਦਾ ਕਰਨ ਵਾਲੇ ਹਰ ਯੂਨਿਟ ਚਾਹੇ ਉਹ ਕਮਰਸ਼ੀਅਲ ਹੋਵੇ ਜਾਂ ਘਰ; ਉਸ
ਸੂਰਜਭਾਨ ਦੀ ਪ੍ਰਧਾਨਗੀ ‘ਚ ਨਗਰ ਕੌਂਸਲ ਦੀ ਪਲੇਠੀ ਬੈਠਕ ਭਲਕੇ, ਕਰੀਬ ਢਾਈ ਕਰੋੜ ਦੇ ਮਤੇ ਪਾਸ ਹੋਣ ਦੀ ਉਮੀਦ  

ਸੂਰਜਭਾਨ ਦੀ ਪ੍ਰਧਾਨਗੀ ‘ਚ ਨਗਰ ਕੌਂਸਲ ਦੀ ਪਲੇਠੀ ਬੈਠਕ ਭਲਕੇ, ਕਰੀਬ ਢਾਈ ਕਰੋੜ ਦੇ ਮਤੇ ਪਾਸ ਹੋਣ ਦੀ ਉਮੀਦ  

Breaking News, Crime, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰੀਬ ਅੱਠ ਮਹੀਨੇ ਦੇ ਵਕਫ਼ੇ ਮਗਰੋਂ ਨਗਰ ਕੌਂਸਲ ਦੀ ਬੈਠਕ ਭਲਕੇ ਹੋਣ ਜਾ ਰਹੀ ਹੈ। ਬੈਠਕ ਦੀ ਪ੍ਰਧਾਨਗੀ ਨਵੇਂ ਥਾਪੇ ਪ੍ਰਧਾਨ ਸੂਰਜਭਾਨ ਕਰਣਗੇ। ਇਸ ਬੈਠਕ 'ਚ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ।    ਕਰਤਾਰਪੁਰ ਮੇਲ ਨਾਲ ਗੱਲਬਾਤ ਦੌਰਾਨ ਪ੍ਰਧਾਨ ਸੁਰਜਭਾਨ ਨੇ ਦੱਸਿਆ ਕਿ ਸਾਰੇ ਵਾਰਡਾਂ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਵੱਲੋਂ ਏਜੰਡਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏਜੰਡੇ 'ਚ ਇਲਾਕੇ ਲਈ ਵਿਕਾਸ ਦੇ ਕੰਮਾਂ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਹੈ। ਸੁਰਜਭਾਨ ਮੁਤਾਬਿਕ ਭਲਕੇ ਕਰੀਬ ਢਾਈ ਕਰੋੜ ਰੁਪਏ ਦੇ ਮਤੇ ਪਾਸ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕੰਮਾਂ ਵਿਚ ਵੱਖ ਵੱਖ ਇਲਾਕੇ ਦੀਆਂ ਸੜ੍ਹਕਾਂ-ਸਟ੍ਰੀਟ ਲਾਈਟਾਂ, ਸੀਵਰ ਲਾਈਨਾਂ ਆਦਿ ਬਣਵਾਉਣ ਦੇ ਨਾਲ ਨਾਲ ਕੰਟੈਕਟ ਬੇਸ 'ਤੇ ਰੱਖੇ ਮੁਲਾਜ਼ਮਾਂ ਦੀ ਮੁਨਿਆਦ ਵਧਾਉਣ ਬਾਰੇ ਵੀ ਫੈਸਲਾ ਲਿਆ ਜਾ ਸਕਦੈ। ਸੁਰਜਭਾਨ ਨੇ ਦੱਸਿਆ ਕਿ ਕਿਸੇ ਵੀ ਵਾਰਡ ਨਾਲ ਭੇਦਭਾਵ ਨਹੀਂ ਹੋਵੇਗਾ। ਹਰ ਵਾਰਡ ਦੇ ਕੰਮ ਉਨ੍ਹਾਂ ਦੇ ਏਜੰਡੇ 'ਚ ਮੌਜੂਦ ਹਨ।    ਇਲਾਕੇ ਵਿਚ ਕੂੜੇ
ਕਾਂਗਰਸੀਆਂ ਵੱਲੋਂ ਵੱਖ ਵੱਖ ਥਾਈਂ ਮਨਾਇਆ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮਦਿਨ 

ਕਾਂਗਰਸੀਆਂ ਵੱਲੋਂ ਵੱਖ ਵੱਖ ਥਾਈਂ ਮਨਾਇਆ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮਦਿਨ 

News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਕਾਂਗਰਸੀਆਂ ਵੱਲੋਂ ਵੱਖ ਵੱਖ ਥਾਵਾਂ 'ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮਦਿਨ ਮਨਾਇਆ ਗਿਆ. ਸ਼ਹਿਰੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਕਾਂਗਰਸ ਦਫਤਰ ਵਿਖੇ ਵਰਕਰ ਇਕੱਠਾ ਹੋਏ. ਇਸ ਦੌਰਾਨ ਉਲੀਕੇ ਪ੍ਰੋਗਰਾਮ ਤਹਿਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਦਾ ਜਨਮਦਿਨ ਮਨਾਇਆ ਗਿਆ. ਦੋਨਾਂ ਦੀ ਤਸਵੀਰਾਂ 'ਤੇ ਫੁੱਲ, ਮਾਲਾਵਾਂ ਪਾਕੇ ਲੱਡੂ ਵੰਡੇ ਗਏ. ਇਸ ਮੌਕੇ 'ਤੇ ਪ੍ਰਿੰਸੀਪਲ ਆਰ.ਐਲ. ਸੈਲੀ, ਕੋਂਸਲਰ ਪ੍ਰਿੰਸ ਅਰੋੜਾ, ਨਾਥੀ ਸਨੋਤਰਾ, ਸੁਰਿੰਦਰ ਆਨੰਦ, ਸਰਬਜੀਤ ਬਾਵਾ, ਕਾਲਾ ਸੇਠ, ਹੀਰਾ ਲਾਲ ਖੋਸਲਾ, ਵਿਜੈ ਠਾਕੁਰ, ਸ਼ੇਰ ਸਿੰਘ ਨੰਦਰਾ, ਸੁਰਿੰਦਰ ਕਾਲੀਆ, ਹਰੀਪਾਲ, ਸੁਰਿੰਦਰ ਨਾਹਰ, ਵਰਿੰਦਰ ਸ਼ਰਮਾ, ਅਸ਼ੋਕ ਮੱਟੂ, ਵਰਿੰਦਰ ਆਨੰਦ ਤੋਂ ਇਲਾਵਾ ਮਹਿਲਾ ਕਾਂਗਰਸੀ ਵਰਕਰ ਵੀ ਮੌਜੂਦ ਸਨ. ਇਸੇ ਤਰ੍ਹਾਂ ਦੂਸਰਾ ਪ੍ਰੋਗਰਾਮ ਸਥਾਨਕ ਕਮੇਟੀ ਬਾਜ਼ਾਰ 'ਚ ਨੇਸ਼ਨਲ ਕਾਂਗਰਸ ਬ੍ਰਿਗੇਡ ਇਲੈਕਸ਼ਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਭਾਰਤ ਸ਼ਰਮਾ (ਸਾਬਕਾ ਸ਼ਹਿਰੀ ਕਾਂਗਰਸ ਪ੍ਰਧਾਨ) ਦੀ ਅਗੁਵਾਈ 'ਚ ਮਨਾਇਆ

Welcome to

Kartarpur Mail

error: Content is protected !!