Thursday, August 16ਤੁਹਾਡੀ ਆਪਣੀ ਲੋਕਲ ਅਖ਼ਬਾਰ....

Politics

ਕਰਤਾਰਪੁਰ ‘ਚ ਧੂਮਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ

ਕਰਤਾਰਪੁਰ ‘ਚ ਧੂਮਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ

Breaking News, News, Politics
 ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਦਾ 72ਵਾਂ ਆਜ਼ਾਦੀ ਦਿਹਾੜਾ ਅੱਜ ਪੂਰੇ ਦੇਸ਼ ਵਿਚ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ ਉੱਥੇ ਹੀ ਕਰਤਾਰਪੁਰ ਵਿਚ ਵੀ ਵੱਖ ਵੱਖ ਥਾਵਾਂ 'ਤੇ ਸੁਤੰਤਰਤਾ ਦਿਵਸ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਨਗਰ ਕੌਂਸਿਲ ਕਰਤਾਰਪੁਰ ਵਿਚ ਪ੍ਰਧਾਨ ਸੂਰਜਭਾਨ ਨੇ ਤਿਰੰਗਾ ਫਹਿਰਾਇਆ। ਇਸ ਮੌਕੇ ਮੌਜੂਦ ਲੋਕਾਂ ਨੇ ਮਿਠਾਈ ਵੰਡ ਕੇ ਇੱਕ ਦੂਜੇ ਨੂੰ ਇਸ ਪਾਵਨ ਦਿਨ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨ ਸੂਰਜਭਾਨ ਨੇ ਇਸ ਮੌਕੇ ਦੇਸ਼ ਲਈ ਸ਼ਹੀਦੀਆਂ ਦੇਣ ਵਾਲੇ ਅਤੇ ਆਜ਼ਾਦੀ ਲਈ ਲੜ੍ਹਨ ਵਾਲੇ ਮਹਾਨ ਵੀਰਾਂ ਨੂੰ ਯਾਦ ਕਰਦਿਆਂ ਸੁਨੇਹਾ ਦਿੱਤਾ ਕਿ ਸਾਨੂੰ ਸਾਡੇ ਪੁਰਖਿਆਂ ਦੇ ਦਰਸ਼ਾਏ ਮਾਰਗ ਉੱਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਦੀ ਤਰੱਕੀ 'ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ. ਇਸੇ ਤਰ੍ਹਾਂ ਜਨਤਾ ਕਾਲਜ ਕਰਤਾਰਪੁਰ 'ਚ ਵੀ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਉਲੀਕਿਆ ਗਿਆ. ਇਸ ਪ੍ਰੋਗਰਾਮ 'ਚ ਵਿਧਾਇਕ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਵੱਲੋਂ ਤਿਰੰਗਾ ਫਹਿਰਾਇਆ ਗਿਆ. ਇਸਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਦੇਸ਼ ਦੀ ਆਜ਼ਾਦੀ  ਨੂੰ ਪ੍ਰ
ਸਵ. ਚੌਧਰੀ ਜਗਜੀਤ ਸਿੰਘ ਦਾ ਜਨਮਦਿਨ ਮਨਾਇਆ 

ਸਵ. ਚੌਧਰੀ ਜਗਜੀਤ ਸਿੰਘ ਦਾ ਜਨਮਦਿਨ ਮਨਾਇਆ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਸਵ. ਚੌਧਰੀ ਜਗਜੀਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ ਅਤੇ ਉਹਨਾਂ ਦੀ ਤਸਵੀਰ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਮੈਡਮ ਸੋਢੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਵ. ਚੌਧਰੀ ਜਗਜੀਤ ਸਿੰਘ ਉੱਚੀ ਸਖ਼ਸ਼ੀਅਤ ਦੇ ਮਾਲਿਕ ਸਨ ਉਹ ਲੋਕਾਂ ਦੇ ਹਰਮਨ ਪਿਆਰੇ, ਸੂਝਵਾਨ ਨੇਤਾ, ਦਲਿਤਾਂ ਅਤੇ ਗਰੀਬਾਂ ਦੇ ਮਸੀਹਾ ਬਣ ਉਹਨਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਦੇਂ ਸਨ। ਉਹਨਾਂ ਦੇ ਪ੍ਰਕਿਰਤੀ ਪ੍ਰਤੀ ਅਥਾਹ ਪ੍ਰੇਮ ਨੂੰ ਸਨਮੁੱਖ ਰੱਖਦੇ ਹੋਏ ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਤੇ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ, ਕਰਤਾਰਪੁਰ ਵਿਖੇ ਐਨ.ਐਸ.ਐਸ ਵਲੰਟੀਅਰਸ ਅਤੇ ਐਨ.ਸੀ.ਸੀ.ਕੈਡਿਟਸ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ । ਐਨ.ਐਸ.ਐਸ ਵਲੰਟੀਅਰਸ ਲਗਭਗ ਪਿਛਲੇ ਦੱਸ ਦਿਨਾਂ ਤੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਤੇ ਵੇਲ-ਬੂਟੇ ਲਗਾਉਣ ਵਿੱਚ ਆਪਣਾ ਵਿਸੇਸ਼ ਯੋਗਦਾਨ ਪਾ ਰਹੇ ਹਨ। ਉਹਨਾਂ ਦੇ ਨਾਲ ਐਨ.ਸੀ.ਸੀ.ਕੈਡਿ
ਸੁਰਜਭਾਨ ਬਣੇ ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ

ਸੁਰਜਭਾਨ ਬਣੇ ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ

Breaking News, News, Politics
Update: 1.05 ਸੁਰਜਭਾਨ ਦੇ ਹੱਕ ਚ ਭੁਗਤੀਆਂ 9 ਵੋਟਾਂ, ਵਿਧਾਇਕ ਸੁਰਿੰਦਰ ਨੇ ਵੀ ਪਾਈ ਸੁਰਜਭਾਨ ਨੂੰ ਵੋਟ ਅਮਰਜੀਤ ਕੌਰ ਨੂੰ ਭੁਗਤੀਆਂ 7 ਵੋਟਾਂ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਮੁਲਤਵੀ ਵਿਰੋਧੀ ਧਿਰ ਨੇ ਅਧਿਕਾਰੀਆਂ ਤੇ ਲਗਾਇਆ ਧੱਕੇਸ਼ਾਹੀ ਦਾ ਦੋਸ਼   Update: 12:35 ਚੋਣ ਪ੍ਰਕਿਰਿਆ ਸ਼ੁਰੂ: ਚੋਣ ਪ੍ਰਕਿਰਿਆ ਦੀ ਕੀਤੀ ਜਾ ਰਹੀ ਹੈ ਵੀਡੀਓਗ੍ਰਾਫੀ ਨਗਰ ਕੌਂਸਲ ਬਾਹਰ ਵੱਡੀ ਗਿਣਤੀ ਚ ਲੋਕ ਮੌਜੂਦ     Update 12:25 MC prince arora, MC Jyoti Arora, Kulwinder bholi, Seeta Rani ਚੋਣ ਵਾਲੀ ਥਾਂ ਤੇ ਪੁੱਜੇ।   Update: 12:20 pm ਵਿਧਾਇਕ ਸੁਰਿੰਦਰ ਚੌਧਰੀ ਦੇ ਨਾਲ ਪ੍ਰਧਾਨਗੀ ਦੇ ਦਾਅਵੇਦਾਰ ਸੁਰਜਭਾਨ, ਕੌਂਸਲਰ ਬਾਲੀ, ਕੌਂਸਲਰ ਸ਼ਾਮ ਸੁੰਦਰ, ਤੇਜੀ ਤੇਜਪਾਲ ਪਹੁੁੰਚੇ।   ਕੌਂਸਿਲ ਦੀ ਪ੍ਰਧਾਨਗੀ ਚੋਣ ਲਾਈਵ: ਕੌਂਸਲਰ ਅਮਰਜੀਤ ਕੌਰ ਸਣੇ ਸੱਤ MC ਪਹੁੰਚ Update: 12.07 p.m. ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਲਗਾਤਾਰ ਮੁਅੱਤਲ ਹੁੰਦੀ ਆ ਰਹੀ ਨਗਰ ਕੌਂਸ
ਮੁਲਾਜਮਾਂ ਦੇ ਨਾਲ ਨਾਲ ਵਿਧਾਇਕਾਂ ਤੇ ਸਾਂਸਦਾਂ ਦਾ ਵੀ ਹੋਵੇ ਡੋਪ ਟੈਸਟ, ਕਰਤਾਰਪੁਰ ਤੋਂ ਹੋਵੇ ਸ਼ੁਰੂਆਤ: ਖੋਸਲਾ 

ਮੁਲਾਜਮਾਂ ਦੇ ਨਾਲ ਨਾਲ ਵਿਧਾਇਕਾਂ ਤੇ ਸਾਂਸਦਾਂ ਦਾ ਵੀ ਹੋਵੇ ਡੋਪ ਟੈਸਟ, ਕਰਤਾਰਪੁਰ ਤੋਂ ਹੋਵੇ ਸ਼ੁਰੂਆਤ: ਖੋਸਲਾ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਅਾੳੁਂਦੇ ਪਿੰਡ ਚਕਰਾਲਾ ਵਿਖੇ ਡੈਮੋਕਰੇਟਿਕ ਭਾਰਤੀ ਸਮਾਜ ਪਰਟੀ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾੲੀ ਹੇਠ ੲਿਕ ਅਹਿਮ ਮੀਟਿੰਗ ਹੋੲੀ. ਮੀਟਿੰਗ ਨੂੰ ਸੰਬੋਧਨ ਕਰਦੇ ਹੋੲੇ ਖੋਸਲਾ ਨੇ ਕਿਹਾ ਕਿ ਪੰਜਾਬ ਅੰਦਰ ਜੋ ਛੇਵਾਂ ਦਰਿਅਾ ਨਸ਼ਿਆਂ ਦਾ ਵੱਗ ਰਿਹਾ ਹੈ ੳੁਸ ਵਿਚ ਪੰਜਾਬ ਦੀ ਜੁਆਨੀ ਰੁੜਦੀ ਜਾ ਰਹੀ ਹੈ। ਨਿੱਤ ਚਿੱਟੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ. ਪੰਜਾਬ ਸਰਕਾਰ ਨੇ ੲਿਸ ਤੇ ਅਾਪਣਾ ਕੋੲੀ ਸਖਤ ਕਦਮ ਨਹੀਂ ਚੱਕਿਆ. ਅੱਜ ਪੜਿਅਾ ਲਿਖਿਆ ਨੌਂਜਵਾਨ ਬੇਰੋਜਗਾਰੀ ਤੌਂ ਨਿਰਾਸ਼ ਹੋ ਕੇ ਨਸ਼ਿਅਾਂ ਵੱਲ ਵਧ ਰਿਹਾ ਹੈ ਪਰ ਸਰਕਾਰ ਬੇਰੋਜ਼ਗਾਰੀ ਨੂੰ ਖਤਮ ਕਰਨ ਵੱਲ ਕੋੲੀ ਧਿਅਾਨ ਨਹੀ ਦੇ ਰਹੀ। ਹੁਣ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਰੇ ਸਰਕਾਰੀ ਮੁਲਾਜਿਮ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਦੇ ਡੋਪ ਟੈਸਟ ਕਰਵਾੲੇ ਜਾਣਗੇ। ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰੀ ਮੁਲਾਜਮਾਂ ਦੇ ਨਾਲ ਨਾਲ ਅੈਮ.ਪੀ , ਅੈਮ.ਅੈਲ.ੲੇ ਦੇ ਵੀ ਡੋਪ ਟੈਸਟ ਕਰਵਾੲੇ
ਮੁੜ ਮੁਅੱਤਲ ਹੋਈ ਪ੍ਰਧਾਨਗੀ ਚੋਣ: ਕਰਤਾਰਪੁਰ ਦਾ ਵਿਕਾਸ ਚਾਹੁਣ ਵਾਲੇ ਰਹੇ ਗੈਰ ਹਾਜ਼ਿਰ

ਮੁੜ ਮੁਅੱਤਲ ਹੋਈ ਪ੍ਰਧਾਨਗੀ ਚੋਣ: ਕਰਤਾਰਪੁਰ ਦਾ ਵਿਕਾਸ ਚਾਹੁਣ ਵਾਲੇ ਰਹੇ ਗੈਰ ਹਾਜ਼ਿਰ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਫੇਦਪੋਸ਼ ਸਿਆਸਤਦਾਨਾਂ ਦਾ ਢੀਠ ਜਿਹਾ ਹਾਸਾ ਬੇਹਦ ਲਾਲਚੀ ਹੈ, ਬਾਹਰੋਂ ਸੇਵਾ ਤੇ ਵਿਕਾਸ ਦੇ ਮੂੰਹਫੱਟ ਵਾਅਦੇ ਅਤੇ ਅੰਦਰੋਂ ਕੁਰਸੀ ਦੀ ਭੁੱਖ. ਇਹ ਗੱਲ ਨਗਰ ਕੌੰਸਿਲ ਕਰਤਾਰਪੁਰ ਦੀ ਪ੍ਰਧਾਨਗੀ ਦੀ ਚੋਣ ਮੁੜ ਮੁਅੱਤਲ ਹੋਣ ਤੋਂ ਬਾਅਦ ਲਗਭਗ ਸਾਫ਼ ਹੋ ਗਈ ਹੈ. ਸਾਫ਼ ਇਹ ਵੀ ਹੁੰਦਾ ਜਾ ਰਿਹਾ ਹੈ ਕਿ ਕਿਸੇ ਸਿਆਸਤਦਾਨ ਨੂੰ ਕਰਤਾਰਪੁਰ ਦੇ ਰੁਕੇ ਵਿਕਾਸ ਕਾਰਜਾਂ ਨਾਲ ਕੋਈ ਫਰਕ ਨਹੀਂ ਪੈ ਰਿਹਾ. ਜੇਕਰ ਫਰਕ ਪੈ ਰਿਹਾ ਹੈ ਤਾਂ ਉਹ ਇੱਥੋਂ ਦੇ ਵਸਨੀਕਾਂ ਨੂੰ ਜੋਕਿ ਸਿਆਸੀ ਚਸ਼ਮੇ ਵਿਚੋਂ ਮਹਿਜ਼ 'ਵੋਟਰ' ਦਿਖਾਈ ਦਿੰਦੇ ਹਨ. ਕੀ ਹੋਇਆ ਅੱਜ ? ਬੀਤੀ ਦਸ ਜਨਵਰੀ ਨੂੰ ਕਰਤਾਰਪੁਰ ਨਗਰ ਕੈੰਸਿਲ ਦੀ ਪ੍ਰਧਾਨਗੀ ਲਈ ਚੋਣ ਸੀ ਜੋਕਿ ਅਫਸਰਾਂ ਦੀ ਗੈਰ ਹਾਜ਼ਿਰੀ ਕਰਕੇ ਮੁਅੱਤਲ ਹੋ ਗਈ. ਕਰੀਬ ਛੇ ਮਹੀਨਿਆਂ ਬਾਅਦ ਅੱਜ ਇਹ ਚੋਣ ਹੋਣੀ ਸੀ. ਅਫਸਰ ਮਿੱਥੇ ਸਮੇਂ 12 ਵਜੇ ਅਨੁਸਾਰ ਨਗਰ ਕੌਂਸਲ ਦਫਤਰ 'ਚ ਪਹੁੰਚੇ. ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਹਰਮਿੰਦਰ ਸਿੰਘ, ਡਿਊਟੀ ਮਜਿਸਟ੍ਰੇਟ ਮਨੋਹਰ ਲਾਲ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ ਅਤੇ ਸਤਿੰਦਰ ਜੀਤ ਸਿੰਘ ਢੱਡਾ, ਈ.ਓ. ਰਾਜੀਵ ਓਬਰ
ਅਕਾਲੀ ਆਗੂ ਵਿਪਨ ਥਾਪਰ ਦੇ ਮਾਤਾ ਜੀ ਦਾ ਦੇਹਾਂਤ, ਸੰਸਕਾਰ ਭਲਕੇ  

ਅਕਾਲੀ ਆਗੂ ਵਿਪਨ ਥਾਪਰ ਦੇ ਮਾਤਾ ਜੀ ਦਾ ਦੇਹਾਂਤ, ਸੰਸਕਾਰ ਭਲਕੇ  

Breaking News, News, Politics
ਪਿਛਲੇ ਲੰਬੇ ਸਮੇਂ ਤੋਂ ਸਨ ਬੀਮਾਰ Kartarpur Mail (ਸ਼ਿਵ ਕੁਮਾਰ ਰਾਜੂ) >> ਸੀਨੀਅਰ ਅਕਾਲੀ ਆਗੂ ਵਿਪਨ ਥਾਪਰ ਵਾਸੀ ਮੰਡੀ ਮੁਹੱਲਾ ਕਰਤਾਰਪੁਰ ਦੇ ਮਾਤਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ ਹਨ. ਜਾਣਕਾਰੀ ਮੁਤਾਬਿਕ ਵਿਪਨ ਥਾਪਰ ਦੇ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਥਾਪਰ (70) ਜੀ ਪਤਨੀ ਸਵ. ਸਵਰਨ ਲਾਲਾ ਥਾਪਰ ਦਾ ਅੱਜ ਦੇਹਾਂਤ ਹੋ ਗਿਆ ਹੈ. ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ. ਸ਼੍ਰੀਮਤੀ ਕ੍ਰਿਸ਼ਨਾ ਥਾਪਰ ਜੀ ਦਾ ਇਲਾਜ ਜਲੰਧਰ ਦੇ ਇੱਕ ਹਸਪਤਾਲ ਵਿਖੇ ਚੱਲ ਰਿਹਾ ਸੀ ਜਿੱਥੇ ਉਨ੍ਹਾਂ ਨੇ ਅੱਜ ਅਖੀਰਲੇ ਸਾਹ ਲਏ. ਮੌਤ ਦੀ ਖਬਰ ਦੇ ਨਾਲ ਹੀ ਥਾਪਰ ਪਰਿਵਾਰ ਵਿਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ. ਮਾਤਾ ਕ੍ਰਿਸ਼ਨਾ ਥਾਪਰ ਜੀ ਦਾ ਅੰਤਿਮ ਸੰਸਕਾਰ ਭਲਕੇ ਐਤਵਾਰ (24 ਜੂਨ) ਦੁਪਹਿਰ 12 ਵਜੇ ਸਥਾਨਕ ਸ਼ਮਸ਼ਾਨ ਘਾਟ (ਨਜ਼ਦੀਕ ਗਊਸ਼ਾਲਾ) ਕਰਤਾਰਪੁਰ ਵਿਖੇ ਕੀਤਾ ਜਾਵੇਗਾ. ਕਰਤਾਰਪੁਰ ਮੇਲ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਮਾਤਾ ਕ੍ਰਿਸ਼ਨਾ ਥਾਪਰ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਥਾਪਰ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਦੇਵੇ.   ਇਹ ਵੀ ਪੜ੍ਹੋ: ♦  ਕਰਤਾਰਪ
Sad News: ਸੀਨੀਅਰ ਕਾਂਗਰਸੀ ਆਗੂ ਗੋਗੀ ਸੇਠ ਦਾ ਦੇਹਾਂਤ, 12 ਵਜੇ ਹੋਵੇਗਾ ਅੰਤਿਮ ਸੰਸਕਾਰ 

Sad News: ਸੀਨੀਅਰ ਕਾਂਗਰਸੀ ਆਗੂ ਗੋਗੀ ਸੇਠ ਦਾ ਦੇਹਾਂਤ, 12 ਵਜੇ ਹੋਵੇਗਾ ਅੰਤਿਮ ਸੰਸਕਾਰ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਸੇਠ ਉਰਫ ਗੋਗੀ ਸੇਠ (65) ਦਾ ਦੇਹਾਂਤ ਹੋ ਗਿਆ ਹੈ. ਗੋਗੀ ਸੇਠ ਅੱਜ ਤੜ੍ਹਕਸਾਰ ਕਰੀਬ 4.30 ਵਜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ 'ਚ ਜਾ ਵਿਰਾਜੇ ਹਨ. ਗੋਗੀ ਸੇਠ ਨੇ ਸੇਠਾਂ ਮੁਹੱਲੇ ਸਥਿਤ ਆਪਣੀ ਰਿਹਾਇਸ਼ ਵਿਚ ਹੀ ਆਖਿਰੀ ਸਾਹ ਲਏ. ਦੱਸਣਯੋਗ ਹੈ ਕਿ ਗੋਗੀ ਸੇਠ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ. ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਸਥਾਨਕ ਸ਼ਿਵਪੁਰੀ ਨਜ਼ਦੀਕ ਗਊਸ਼ਾਲਾ ਵਿਖੇ ਕੀਤਾ ਜਾਵੇਗਾ. ਕਰਤਾਰਪੁਰ ਮੇਲ ਨੂੰ ਇਹ ਜਾਣਕਾਰੀ ਗੋਗੀ ਸੇਠ ਦੇ ਭਤੀਜੇ ਦੀਪੀ ਸੇਠ (ਸਾਬਕਾ ਕਾਂਗਰਸੀ ਕੋਂਸਲਰ) ਨੇ ਦਿੱਤੀ. ਅਦਾਰਾ ਕਰਤਾਰਪੁਰ ਮੇਲ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਗੋਗੀ ਸੇਠ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ. ਅਤੇ ਸੇਠ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ. ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ. ਮੋਹਿਤ ਸੇਠ (ਪੁੱਤਰ): 88377-98775, ਦੀਪੀ ਸੇਠ (ਭਤੀਜਾ): 99154-14142 _________
ਅੰਦਰ ਕੀ ਬਾਤ: ਪੰਜਾਬੀ ਰਸੋਈ ‘ਚ ਲੱਗਾ ਸਿਆਸੀ ਤੜਕਾ

ਅੰਦਰ ਕੀ ਬਾਤ: ਪੰਜਾਬੀ ਰਸੋਈ ‘ਚ ਲੱਗਾ ਸਿਆਸੀ ਤੜਕਾ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਾਂਗਰਸ ਦੇ ਕਰਤਾਰਪੁਰ ਯੂਨਿਟ ਅੰਦਰ ਧੜੇਬੰਦੀ ਤੇ ਨਾਰਾਜ਼ਗੀਆਂ ਨੂੰ ਖਾਰਿਜ ਕਰਦੇ ਹੋਏ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਵਰਕਰ, ਵਿਧੀਪੁਰ ਸਥਿਤ ਕਾਂਗਰਸੀ ਕੋਂਸਲਰ ਬਾਲ ਮੁਕੰਦ ਬਾਲੀ ਦੇ ਹੋਟਲ "ਪੰਜਾਬੀ ਰਸੋਈ" 'ਚ ਇਕੱਠਾ ਹੋਏ. ਇਸ ਮੀਟਿੰਗ ਦੌਰਾਨ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਉਚੇਚੇ ਤੌਰ 'ਤੇ ਪਹੁੰਚੇ. ਚੌਧਰੀ ਦੇ ਨਾਲ ਪ੍ਰਿੰਸੀਪਲ ਆਰ.ਐਲ. ਸੈਲੀ ਵੀ ਮੌਜੂਦ ਰਹੇ. ਚੌਧਰੀ ਦੇ ਸਾਹਮਣੇ ਕਰਤਾਰਪੁਰ ਸ਼ਹਿਰ ਦੇ ਕਾਂਗਰਸੀਆਂ ਨੇ ਆਪਸੀ ਏਕੇ ਦੀ ਮਿਸਾਲ ਦਿੰਦਿਆ ਸਾਂਝਾ ਬਿਆਨ ਦਿੱਤਾ ਕਿ ਅਸੀਂ ਸਭ ਇਕੱਠੇ ਹਾਂ ਅਤੇ ਸਾਡੇ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਮਨ-ਮੁਟਾਵ ਨਹੀਂ ਹੈ. ਉਨ੍ਹਾਂ ਵਿਧਾਇਕ ਨੂੰ ਭਰੋਸਾ ਦਵਾਇਆ ਕਿ ਹਲਕੇ ਦੀ ਬੇਹਤਰੀ ਤੇ ਵਿਕਾਸ ਲਈ ਅਸੀਂ ਸਭ ਮਿਲ ਕੇ ਉਨ੍ਹਾਂ ਦੀ ਅਗੁਵਾਈ 'ਚ ਕੰਮ ਕਰਨ ਲਈ ਹਰ ਵੇਲ੍ਹੇ ਤਿਆਰ ਹਾਂ. ਯਾਦ ਰਹੇ ਕਿ ਕਰਤਾਰਪੁਰ ਦੀ ਕਾਂਗਰਸ ਵਿਚਲੀ ਧੜੇਬੰਦੀ ਪਿਛਲੇ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸਨੂੰ ਠੱਲਦਿਆਂ ਅੱਜ ਕਾਂਗਰਸੀਆਂ ਨੇ ਆਪਸੀ ਏਕੇ ਦੀ ਮਿਸਾਲ ਚੌਧਰੀ ਸੁਰਿੰਦਰ ਸਿੰਘ ਦ
RSS ਮਾਮਲੇ ‘ਤੇ ਜਥੇਦਾਰ ਕਾਹਲੋਂ ਵੱਲੋਂ ਪ੍ਰੈੱਸ ਕਾਨਫਰੰਸ; ਕਿਹਾ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ 

RSS ਮਾਮਲੇ ‘ਤੇ ਜਥੇਦਾਰ ਕਾਹਲੋਂ ਵੱਲੋਂ ਪ੍ਰੈੱਸ ਕਾਨਫਰੰਸ; ਕਿਹਾ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ 

Breaking News, News, Politics, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਤੋਂ ਐਸ.ਜੀ.ਪੀ.ਸੀ. ਮੈਂਬਰ ਰਣਜੀਤ ਸਿੰਘ ਕਾਹਲੋਂ ਦਾ ਨਾਮ ਆਰ.ਐਸ.ਐਸ. ਨਾਲ ਜੋੜ ਕੇ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡਿਆ 'ਤੇ ਕਾਫੀ ਪ੍ਰਚਾਰ ਕੀਤਾ ਗਿਆ ਹੈ. ਜਿਸਦੇ ਖ਼ਿਲਾਫ਼ ਜਥੇਦਾਰ ਕਾਹਲੋਂ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ. ਜਥੇਦਾਰ ਨੇ ਦੋਸ਼ ਮੜ੍ਹਿਆ ਹੈ ਕਿ ਉਸਦਾ ਨਾਮ RSS ਨਾਲ ਜੋੜ ਕੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ. ਉਨ੍ਹਾਂ ਕਿਹਾ ਕਿ RSS ਨਾਲ ਦੂਰ ਦੂਰ ਤੱਕ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ. ਕਾਹਲੋਂ ਮੁਤਾਬਿਕ ਸਿਆਸੀ ਵਿਰੋਧੀਆਂ ਵੱਲੋਂ ਇਹ ਸਾਰੀ ਸਾਜਿਸ਼ ਕੀਤੀ ਗਈ ਹੈ. ਗੁਰੂ ਅਰਜੁਨ ਦੇਵ ਸਕੂਲ ਵਿਚ ਹੋਏ ਪ੍ਰੋਗਰਾਮ ਬਾਰੇ ਬੋਲਦਿਆਂ ਜਥੇਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਵਿਰਜਾਨੰਦ ਸਮਾਰਕ ਕਰਤਾਰਪੁਰ ਵੱਲੋਂ ਯੋਗ ਅਤੇ ਸਿੱਖਿਆ ਨਾਲ ਜੁੜਿਆ 7 ਦਿਨਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਪ੍ਰੋਗਰਾਮ ਲਈ ਉਨ੍ਹਾਂ ਸਾਡੇ ਸਕੂਲ ਦੀ ਗਰਾਉਂਡ ਦੀ ਮੰਗ ਕੀਤੀ. ਜਥੇਦਾਰ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਬੱਚਿਆਂ ਦੇ ਇਸ ਪ੍ਰੋਗਰਾਮ

Welcome to

Kartarpur Mail

error: Content is protected !!