Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

Poems

ਕਿਸ ਤਰਾਂ

ਕਿਸ ਤਰਾਂ

Poems, Views
ਮੇਰੇ ਹਾਲਾਤ ਹੁਣ ਹੋਏ ਇਸ ਤਰਾਂ ਆਪਣੇ ਪਰਛਾਵੇਂ ਤੋਂ ਡਰਾਂ ਨਾ ਕਿਸ ਤਰਾਂ| ਕੀਤੇ ਜੋ ਪਾਪ ਬੁੱਕਲ ‘ਚ ਲੁੱਕਦੇ ਨਹੀਂ ਜਿੰਦਗੀ ਕਹਿੰਦੀ ਤੇਰਾ ਇਤਬਾਰ ਕਰਾਂ ਕਿਸ ਤਰਾਂ| ਬਿਨਾਂ ਲੇਖੇ ਜੋਖੇ ਕੱਢਨੀਂ ਨਹੀਂ ਜਾਨ ਰੱਬ ਨੇ ਬੇਵੱਸ ਹਾਂ ਅਗਲਾ ਸਾਹ ਭਰਾਂ ਕਿਸ ਤਰਾਂ| ਕੰਧ ਤੇ ਟੰਗਿਆ ਕਲੈਂਡਰ ਪੜ੍ਹ ਨਹੀਂ ਹੁੰਦਾ ਹੁਣ ਅੱਧ ਟੁੱਟੇ ਸਾਹ ਹੋਏ ਹੁਣ ਭਰਾਂ ਕਿਸ ਤਰਾਂ| ਮਾਂਪਿਓ ਨੂੰ ਭੁੱਲਿਆ ਜਿਸ ਦਿਖਾਇਆ ਜੱਗ ਸੀ ਨੰਦਰਾਂ ਮਾਂਪਿਓ ਨੂੰ ਕਿਸ ਮੂੰਹੋਂ ਯਾਦ ਕਰਾਂ ਕਿਸ ਤਰਾਂ| >> ਦਰਸ਼ਨ ਸਿੰਘ ਨੰਦਰਾ
ਕਰੇ ਰੱਜ ਰੱਜ ਮੇਰੇ ਨਾਲ ਪਿਆਰ…

ਕਰੇ ਰੱਜ ਰੱਜ ਮੇਰੇ ਨਾਲ ਪਿਆਰ…

Poems, Views
ਕਰੇ ਰੱਜ ਰੱਜ ਮੇਰੇ ਨਾਲ ਪਿਆਰ, ਤੂੰ ਲੱਭੀ ਐਸਾ ਵਰ ਅੰਮੀਏ ਜਿੱਥੇ ਸੱਚੇ ਦਿਲੋਂ ਮਿਲੇ ਸਤਿਕਾਰ, ਤੂੰ ਲੱਭੀ ਐਸਾ ਘਰ ਅੰਮੀਏ| # ਦੁੱਖਾਂ ਨੂੰ ਵੰਡਾਵੇ ਜਿਹੜਾ, ਸੁੱਖ ਝੋਲੀ ਪਾਵੇ ਜਿਹੜਾ ਨਿੱਘਾ ਨਿੱਘਾ ਦੇਵੇ ਮੈਨੂੰ ਪਿਆਰ ਉਹ ਐਵੇਂ ਅਨਜਾਣੇ ‘ਚ ਭੁੱਲ ਚੁੱਕ ਹੋ ਜਾਵੇ ਜੇ ਦੇਵੇ ਨਾ ਉਹ ਝੱਟ ਫਿੱਟਕਾਰ ਉਹ ਮੇਰਾ ਨਾਂਓਂ ਲਵੇ ਵਾਰ ਵਾਰ ਨਾ ਲੱਗੇ ਓਤੋਂ ਡਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ਪਿਆਰ ... # ਲੱਖਾਂ ਲੱਖਾਂ ਸੀਸਾਂ ਤੇ ਦੁਆਵਾਂ ਲੈਣ ਵਾਲੀਏ ਨੀਂ ਇਹ ਵੀ ਮੇਰਾ ਰੱਖ ਲਵੀਂ ਮਾਣ ਮਾਂ ਚੰਗਾ ਤੇ ਸੁਨੱਖਾ ਹੋਵੇ ਹਾਨ ਮੇਰਾ ਅੰਮੀਏ ਨੀਂ ਪਲੰਘੇ ਬੈਠਾਵੀ ਮੇਰਾ ਕਾਨ੍ਹ ਮਾਂ ਜਦੋਂ ਸੱਚੇ ਸੁੱਚੇ ਕਰੇ ਇਕਰਾਰ ਤੇ ਸੀਨਾਂ ਜਾਵੇ ਠਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ... # ਦਿਓਰ ਜੇਠ, ਸਹੁਰਾ ਤੇ ਨਨਾਣ ਸੱਸ,ਸਾਰਿਆਂ ਤੇ ਰੱਬ ਜਿੱਡਾ ਹੋਵੇ ਮੈਨੂੰ ਮਾਣ ਜੀ ਜਿੱਥੇ ਹੋਣ ਗਊ ਤੇ ਗਰੀਬ ਦੀਆਂ ਕਦਰਾਂ ਧੀਆਂ ਉੱਥੇ ਕਰੀਦੀਆਂ ਦਾਨ ਜੀ ਲਾਲੀ ਮੁੱਖੜੇ ‘ਤੇ ਰਹੇ ਬੇਸੁਮਾਰ ਤੇ ਖੁਸ਼ੀਆਂ ਦੀ ਜ਼ਰ ਅੰਮੀਏ ਕਰੇ ਰੱਜ ਰੱਜ ਮੇਰੇ ਨਾਲ ... >> ਲਾਲੀ ਕਰਤਾਰਪੁਰੀ
ਕਰੁਣਾ ਰਸ : ਧਰਤੀ ਕਰੇ ਪੁਕਾਰ

ਕਰੁਣਾ ਰਸ : ਧਰਤੀ ਕਰੇ ਪੁਕਾਰ

Poems
ਧਰਤੀ ਕਰੇ ਪੁਕਾਰ ਦਾਤਿਆ, ਧਾਰ ਕੇ ਆ ਅਵਤਾਰ| ਫੇਰ ਵੰਡ ਉਪਕਾਰ ਮੇਰੇ ਪ੍ਰਭੁ, ਆਪਣੀ ਕਿਰਪਾਧਾਰ| ਕ੍ਰੋਧ ਅਤੇ ਹੰਕਾਰ ਦੋਵੇਂ ਫਿਰ ਹੋ ਗਏ ਲੋਹੇ ਲਾਖੇ, ਡਰ ਤੇਰੇ ਤੇ ਖੜੀ ਮਨੁੱਖਤਾ ਦਾਤਾ ਇਹ ਗਲ੍ਹ ਆਖੇ| ਫਿਰ ਬੰਦੇ ਨੇ ਦੀਨ ਧਰਮ ਨੂੰ ਦਿੱਤਾ ਮਨੋਂ ਵਿਸਾਰ ਧਰਤੀ ਕਰੇ ਪੁਕਾਰ ... ਵੱਧ ਗਏ ਖੋਟ ਵਿਹਾਰਾਂ ਅੰਦਰ ਵਿਚ ਪ੍ਰੀਤਾਂ ਧੌਖੇ ਨੇਕੀ ਦੇ ਵਲ ਘੂਰ ਘੂਰ ਕੇ ਦੇਖਣ ਕੁਫਰ ਝਰੋਖੇ ਦਾਤਾ ਤੇਰੇ ਸੰਤ ਜਨਾਂ ਦਾ ਦਿਲ ਹੈ ਬੜਾ ਲਾਚਾਰ ਧਰਤੀ ਕਰੇ ਪੁਕਾਰ ... ਠੱਗ ਫਿਰਦੇ ਨੇ ਸਾਧ ਜਨਾਂ ਦਾ ਦਾਤਾ ਭੇਸ ਵਟਾਕੇ ਅਦਲ ਉੱਡ ਗਿਆ ਦੁਨੀਆਂ ‘ਚੋਂ ਲਾਲਚ ਦੇ ਪਰ ਲਾਕੇ ਫੁੱਲਾਂ ਕੋਲੋਂ ਟਹਿਕਣ ਦਾ ਹੱਕ ਖੋਹ ਲੈਂਦੇ ਨੇ ਖਾਰ ਧਰਤੀ ਕਰੇ ਪੁਕਾਰ ... ਧਨ ਦੀ ਖਾਤਰ ਸਜ ਵਿਆਹੀਆਂ ਦੀ ਨਿੱਤ ਹੋਵੇ ਹਾਨੀ ਖਤਰੇ ਦੇ ਵਿਚ ਅੱਜ ਹੈ ਕੋਮਲ ਕਲੀਆਂ ਦੀ ਜਿੰਦਗਾਨੀ ਥਾਂ ਥਾਂ ਅੱਜ ਸ਼ਰਾਫਤ ਦਾਤਾ ਰੋਵੇ ਭੁੱਬਾਂ ਮਾਰ ਧਰਤੀ ਕਰੇ ਪੁਕਾਰ ... ਕੁੰਦ ਲੇਖਣੀ ਸਮੇਂ ਨਿਕੰਮੇ ਸੋਣੇ ‘ਚ ਮੜ੍ਹਾਈ ਢਿੱਡੋ ਨੰਗੇ ਫਿਰਦੇ ਨੇ ਅੱਜ ਨੰਦ ਲਾਲ ਜਹੇ ਭਾਈ ਅੱਜ ਜ
ਮੈਨੂੰ ਆਪਣੇ ਨਗਰ ਤੋਂ ਬੜਾ ਪਿਆਰ ਮਿਲਿਆ

ਮੈਨੂੰ ਆਪਣੇ ਨਗਰ ਤੋਂ ਬੜਾ ਪਿਆਰ ਮਿਲਿਆ

Poems
ਮੈਨੂੰ ਆਪਣੇ ਨਗਰ ਤੋਂ ਬੜਾ ਪਿਆਰ ਮਿਲਿਆ ਮੇਰੀ ਕਲਮ ਨੂੰ ਇੱਥੋਂ ਹੀ ਨਿਖਾਰ ਮਿਲਿਆ ਮੈਨੂੰ ਇੱਥੇ ਦੇ ਹੀ ਲੋਕਾਂ ਨੇ ਹੈ ਤੁਰਨਾ ਸਿਖਾਇਆ ਸਦਾ ਬੱਚਿਆਂ ਦੇ ਵਾਂਗੂੰ ਹੈ ਦੁਲਾਰ ਮਿਲਿਆ ਮੇਰੇ ਆਪਣੇ ਹੀ ਵਿਚ ਕਈ ਕਮੀਆਂ ਨੇ ਹਾਲੇ ਜੋ ਭੀ ਮਿਲਿਆ ਹੈ ਮੈਨੂੰ ਸੱਚਾ ਯਾਰ ਮਿਲਿਆ ਦੀਦ ਰੱਬ ਦੀ ਨਹੀਂ ਕੀਤੀ ਨਾ ਹੀ ਤਲਬ ਹੈ ਜਾਗੀ ਰੱਬ ਵਰਗੇ ਲੋਕਾਂ ਦਾ ਜੋ ਦੀਦਾਰ ਹੈ ਮਿਲਿਆ ਬੇੜੀ ਡੱਕੇ ਡੋਲੇ ਖਾਣੋਂ ਪਹਿਲਾਂ ਲੱਗ ਗਈ ਕਿਨਾਰੇ ਸਾਥ ਇਨ੍ਹਾਂ ਦਾ ਜੋ ਬਣ ਪਤਵਾਰ ਹੈ ਮਿਲਿਆ ਕਦੇ ਡੋਲੇ ਨਾ ਈਮਾਨ ਇਹ ‘ਨਦਾਨ’ ਆਖਦਾ ਮਸਾਂ ਮਸਾਂ ਮੈਨੂੰ ਇਨ੍ਹਾਂ ਸਤਿਕਾਰ ਮਿਲਿਆ
error: Content is protected !!