Sunday, March 17ਤੁਹਾਡੀ ਆਪਣੀ ਲੋਕਲ ਅਖ਼ਬਾਰ....

News

ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਧਾਰਾ 457, 380 ਆਈ.ਪੀ.ਸੀ. ਅਧੀਨ ਦਰਜ ਇਕ ਮਾਮਲੇ ਤਹਿਤ ਅਦਾਲਤ ਵੱਲੋਂ ਸਾਲ 2008 ਵਿਚ ਭਗੋੜਾ ਕਰਾਰ ਹੋਇਆ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚਰਖੜੀ ਮੁਹੱਲਾ ਨੂੰ ਹੇੱਡ ਕਾਂਸਟੇਬਲ ਬਲਜਿੰਦਰ ਸਿੰਘ ਨੇ ਕਾਬੂ ਕੀਤਾ ਹੈ| ਜਾਣਕਾਰੀ ਮੁਤਾਬਿਕ ਮੁਖਬਰ ਦੀ ਇਤਲਾਹ ਤੇ ਭੁਲੱਥ ਰੋਡ ਤੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ|
ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ ਪੰਜ ਵਜੇ ਵਾਪਰੀ ਇੱਕ ਮੰਦਭਾਗੀ ਘਟਨਾ 'ਚ ਦਸ ਸਾਲਾ ਲਵ ਕੁਮਾਰ ਪੁੱਤਰ ਨਰਿੰਦਰ ਵਾਸੀ ਸੇਖੜੀਆਂ ਮੁਹੱਲਾ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਪਤੰਗ ਉਡਾ ਰਿਹਾ ਸੀ| ਦਿੱਲੀ ਗੇਟ ਨਜਦੀਕ ਸਥਿਤ ਇਕ ਸਕੂਲ 'ਚ ਪਤੰਗ ਉਡਾਉਂਦਾ ਲਵ ਕੁਮਾਰ ਛੱਤ ਤੋਂ ਹੇਠਾ ਡਿੱਗ ਗਿਆ ਜਿਸ ਨਾਲ ਉਸਦੇ ਸਿਰ ਚ ਡੂੰਘੀ ਸੱਟ ਲੱਗ ਗਈ ਅਤੇ ਮਾਸੂਮ ਬੱਚੇ ਦੀ ਮੌਤ ਹੋ ਗਈ| ਪੁਲਿਸ ਨੇ ਮੌਕੇ ਤੇ ਪੁੱਜ ਆਪਣੀ ਕਾਰਵਾਈ ਆਰੰਭ ਦਿੱਤੀ ਹੈ|
ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

Education, News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਭਗਵਾਨ ਵਾਲਮੀਕਿ ਐਜੂਕੇਸ਼ਨ ਟਰੱਸਟ (ਰਜਿ.) ਭਾਰਤ ਦੀ ਵਿਸ਼ੇਸ਼ ਬੈਠਕ ਸੰਸਥਾਪਕ ਵੀਰ ਰਾਜ ਕੁਮਾਰ ਭੱਟੀ ਦੀ ਦੇਖਰੇਖ ਹੇਠ ਹੋਈ| ਜਿਸ 'ਚ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਆਗੂ ਹੀਰਾ ਲਾਲ ਖੋਸਲਾ ਨੂੰ ਕਰਤਾਰਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਉਨ੍ਹਾਂ ਦੀ ਟੀਮ 'ਚ ਸੀ. ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਡਾ. ਗੁਲਜਾਰ, ਜਨਰਲ ਸਕੱਤਰ ਹੇਮਰਾਜ ਹੈਪੀ, ਸਕੱਤਰ ਉਮੇਸ਼ ਕੁਮਾਰ, ਕੈਸ਼ੀਅਰ ਰਕੇਸ਼ ਸੋਂਧੀ, ਸਹਿ-ਕੈਸ਼ੀਅਰ ਅਜੈ ਖੋਸਲਾ, ਕਾਰਜਕਾਰੀ ਮੈਂਬਰਾਂ 'ਚ ਰਾਜ ਕੁਮਾਰ ਸਹੋਤਾ, ਕੁਲਦੀਪ ਸਿੰਘ, ਪ੍ਰਦੀਪ, ਨਿਤਿਨ ਭੱਟੀ, ਅਸ਼ਵਨੀ ਖੋਸਲਾ ਆਦਿ ਥਾਪੇ ਗਏ| ਇਸ ਦੌਰਾਨ ਸੰਸਥਾਪਕ ਰਾਜਕੁਮਾਰ ਭੱਟੀ ਨੇ ਨਵੇਂ ਪ੍ਰਧਾਨ ਖੋਸਲਾ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨਤ ਕੀਤਾ| ਇਸ ਮੌਕੇ ਵਿਪਿਨ ਥਾਪਰ, ਰਮੇਸ਼ ਨਾਹਰ, ਰਾਮਪਾਲ ਨਾਹਰ ਆਦਿ ਹਾਜ਼ਿਰ ਸਨ|
ਫ੍ਰੀ ਮੈਡੀਕਲ ਕੈਂਪ ਦਾ 166 ਮਰੀਜ਼ਾਂ ਨੇ ਲਿਆ ਲਾਹਾ

ਫ੍ਰੀ ਮੈਡੀਕਲ ਕੈਂਪ ਦਾ 166 ਮਰੀਜ਼ਾਂ ਨੇ ਲਿਆ ਲਾਹਾ

Health, News
Kartarpur Mail (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਵੱਲੋਂ ਨੇੜਲੇ ਪਿੰਡ ਫਰੀਦਪੁਰ ਵਿਚ 39ਵਾਂ ਮੁਫ਼ਤ ਐਸ. ਵੀ.ਪੀ. ਕੈਂਪ ਮੈਡਮ ਸੁਮਨ ਕਲਹਨ ਦੀ ਅਗੁਵਾਈ ਹੇਠ ਲਗਾਇਆ ਗਿਆ ਜਿਸ ਵਿਚ 166 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਸਰਪੰਚ ਨਰੇਸ਼ ਕੁਮਾਰੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਵਿਨੋਦ ਬੱਗਾ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਸੋਢੀ ਸਿੰਘ, ਸਰਬਜੀਤ ਕੌਰ, ਨਿਸ਼ਾਂਤ ਵਰਮਾ, ਕਮਲਜੀਤ ਕੌਰ, ਬਿੱਕਰ ਸਿੰਘ, ਦੀਨਾਨਾਥ ਅਤੇ ਰਾਜਵਿੰਦਰ ਕੌਰ ਹਾਜ਼ਰ ਸ਼ਨ। ਦੱਸ ਦਈਏ ਕਿ NRI ਮਧੂ ਸ਼ਰਮਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਲੜੀਵਾਰ ਕੈਂਪਾਂ ਦਾ ਹੁਣ ਤੱਕ ਹਜ਼ਾਰਾਂ ਮਰੀਜ ਲਾਹਾ ਲੈ ਚੁੱਕੇ ਹਨ।
ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਨਵਾਂ ਸਾਲ 2018 ਲੋਕ ਪੂਰੇ ਆਨੰਦ ਨਾਲ ਮਨਾਉਣ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਕਰਤਾਰਪੁਰ ਪੁਲਿਸ ਨੇ ਅੱਜ ਇਲਾਕੇ 'ਚ ਫਲੈਗ ਮਾਰਚ ਕੱਢਿਆ| ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗੁਵਾਈ 'ਚ ਪੁਲਿਸ ਵੱਖ ਵੱਖ ਬਾਜ਼ਾਰਾਂ ਵਿਚ ਹੁੰਦੀ ਹੋਈ ਵਾਪਿਸ ਕਰਤਾਰਪੁਰ ਥਾਣਾ ਪਹੁੰਚੀ| ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਉੱਤੇ ਪੁਲਿਸ ਦੀ ਤਿੱਖੀ ਨਜਰ ਰਹੇਗੀ| ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਅਤੇ ਮੈਰਿਜ ਪੈਲਸਾਂ, ਬਰਾਤਾਂ ਜਾਂ ਹੋਰ ਥਾਵਾਂ ਉੱਤੇ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ|
ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

Breaking News, Crime, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਮੁਖਬਰਾਂ ਦੀ ਇਤਲਾਹ ਤੇ ਕਰਤਾਰਪੁਰ ਪੁਲਿਸ ਨੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਦੀ ਮਦਦ ਨਾਲ ਗੰਗਸਰ ਬਜ਼ਾਰ ਸਥਿਤ ਨੰਦਾ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਿੱਥੋਂ ਨਸ਼ੀਲੀ ਦਵਾਈਆਂ ਸਮੇਤ ਪੁਲਿਸ ਨੇ ਜਤਿਨ ਕੁਮਾਰ ਅਤੇ ਉਸਦੇ ਪਿਤਾ ਸੁਭਾਸ਼ ਚੰਦਰ ਨੂੰ ਕਾਬੂ ਕਰਲਿਆ ਗਿਆ ਹੈ। ਫਿਲਹਾਲ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਡੀ ਬਰਾਮਦਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

News, Religious
Kartarpur Mail (ਬਲਜੀਤ ਨੰਦਰਾ) >> ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੇਖਵਾਂ ਰੋਡ ਮਾਰਕਿਟ ਵੱਲੋਂ ਜੀਟੀ ਰੋਡ ਉੱਤੇ ਚਾਹ ਪਕੌੜਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਹਰਵਿੰਦਰ ਸਿੰਘ, ਮਨਜੋਤ ਸਿੰਘ, ਕੁਲਵੰਤ ਸਿੰਘ, ਹਰਮੀਤ ਸਿੰਘ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਹਰਦੀਪ ਸਿੰਘ, ਜਸਪ੍ਰੀਤ ਸਿੰਘ, ਸ਼ਾਮ , ਰਾਜਾ, ਗਗਨ, ਸੈਮ ਆਦਿ ਨੇ ਸੇਵਾ ਨਿਭਾਈ।
ਕ੍ਰਿਸਮਿਸ ਮੌਕੇ ਲਗਾਇਆ ਚਾਹ-ਪਕੌੜੇ ਅਤੇ ਪੁਰੀ ਛੋਲਿਆਂ ਦਾ ਲੰਗਰ

ਕ੍ਰਿਸਮਿਸ ਮੌਕੇ ਲਗਾਇਆ ਚਾਹ-ਪਕੌੜੇ ਅਤੇ ਪੁਰੀ ਛੋਲਿਆਂ ਦਾ ਲੰਗਰ

News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਵੱਡੇ ਦਿਨ ਨੂੰ ਸਮਰਪਿਤ ਪਿੰਡ ਅੰਬਗੜ ਦੀ ਸੰਗਤ ਵੱਲੋਂ ਕਿਸ਼ਨਗੜ ਰੋਡ ਉੱਤੇ ਚਾਹ ਪਕੌੜਿਆਂ ਅਤੇ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਰਪੰਚ ਅਸ਼ੋਕ ਕੁਮਾਰ, ਡਿੰਪਲ ਕਰਤਾਰਪੁਰ, ਰਵੀ, ਤੁਸ਼ਾਰ, ਲਵ, ਓਂਕਾਰ, ਸਿਮਰ ਮੱਲੀ ਅਤੇ ਹੋਰਨਾਂ ਵੱਲੋਂ ਸੇਵਾ ਕਰਵਾਈ ਗਈ।
ਨਿਰਮਾਣ ਅਧੀਨ ਕੋਠੀ ‘ਚ ਚੋਰੀ

ਨਿਰਮਾਣ ਅਧੀਨ ਕੋਠੀ ‘ਚ ਚੋਰੀ

Breaking News, Crime, News
ਕਰਤਾਰਪੁਰ ਬਣ ਰਿਹੈ ਚੋਰਾਂ ਦਾ ਗੜ੍ਹ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋ ਬੇਖੌਫ ਹੋਏ ਅਪਰਾਧੀ Kartarpur Mail (ਸ਼ਿਵ ਕੁਮਾਰ ਰਾਜੂ) >> ਗੁਰੂ ਅਰਜੁਨ ਦੇਵ ਨਗਰ ਵੈਸੇ ਤਾਂ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਕਾਫੀ ਨਜ਼ਦੀਕ ਹੈ ਪਰ ਇਹ ਨਜ਼ਦੀਕੀ ਚੋਰਾਂ ਦੇ ਦਿਲ ਵਿਚ ਕੋਈ ਡਰ ਪੈਦਾ ਨਹੀਂ ਕਰਦੀ। ਸਿਵਲ ਹਸਪਤਾਲ ਦੇ ਲਾਗੇ ਨਿਰਮਾਣ ਅਧੀਨ ਕੋਠੀ ਚੋਂ ਚੋਰ ਏ.ਸੀ. ਫਿਟਿੰਗ ਵਾਲੇ ਪਾਈਪ (ਕਰੀਬ 35 ਹਜ਼ਾਰ ਮੁੱਲ ਵਾਲੇ) ਚੁਰਾ ਲੈ ਗਏ। ਕੋਠੀ ਮਾਲਕ ਯੋਗੇਸ਼ ਅਤੇ ਵਿੱਕੀ ਨੇ ਦੱਸਿਆ ਕਿ ਚੋਰ ਇਸਤੋਂ ਪਹਿਲਾਂ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਥਾਣਾ ਕਰਤਾਰਪੁਰ ਤੋਂ ਐਚ.ਸੀ. ਸੰਤੋਖ ਸਿੰਘ ਮੌਕੇ ਤੇ ਪਹੁੰਚ ਛਾਣਬੀਣ ਕਰ ਰਹੇ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋਂ ਕਰਤਾਰਪੁਰ ਮੁੜ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ ਅਤੇ ਇਥੇ ਕਾਨੂੰਨ ਵਿਵਸਥਾ ਮੁੜ ਵਾਂਗੂ ਚਰਮਰਾ ਗਈ ਹੈ ਜਿਸ ਕਾਰਨ ਇਲਾਕਾ ਨਿਵਾਸੀ ਡਰ ਭਰਿਆ ਜੀਵਨ ਜਿਊਣ ਲਈ ਮਜਬੂਰ ਹੁੰਦੇ ਜਾ ਰਹੇ ਹਨ।

Welcome to

Kartarpur Mail

error: Content is protected !!