Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

News

ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

Breaking News, Education, Entertainment, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀਆਂ ਛੇ ਵਿਦਿਆਰਥਣਾਂ ਨੇ ‘21ਵੇਂ ਹਮਦਰਦ ਵਿਰਾਸਤੀ ਮੇਲੇ’ ਵਿਚ ਡਾ. ਅਮਨਦੀਪ ਹੀਰਾ ਅਤੇ ਪ੍ਰੋ. ਰੁਚੀ ਦੀ ਅਗਵਾਈ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ| ਇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਸੰਸਥਾ ਦੀਆਂ ਦੋ ਵਿਦਿਆਰਥਣਾਂ ਨਵਜੋਤ ਕੌਰ(ਬੀ.ਐੱਸ.ਸੀ ਕੰਪਿਊਟਰ ਸਾਇੰਸ ਸਮੈਸਟਰ ਛੇਵਾਂ) ਅਤੇ ਰਮਨਜੋਤ ਕੌਰ(ਬੀ.ਸੀ.ਏ. ਸਮੈਸਟਰ ਚੌਥਾ) ਨੇ ਇਸ ਮੇਲੇ ਵਿਚ ਹਿੱਸਾ ਲੈ ਰਹੀਆਂ 95 ਪ੍ਰਤੀਯੋਗੀਆਂ ਵਿਚੋਂ ਫਾਈਨਲ ਗੇੜ ਵਿਚ ਪਹੁੰਚ ਕੇ ਕ੍ਰਮਵਾਰ ਭਰੂਣ ਹੱਤਿਆ ਤੇ ਚੰਗੀ ਰਚਨਾ ਅਤੇ ਸੋਹਣਾ ਹਾਸਾ ਦਾ ਇਨਾਮ ਹਾਸਲ ਕੀਤਾ| ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਮਾਣਯੋਗ ਪ੍ਰਾਪਤੀ ‘ਤੇ ਇਨ੍ਹਾਂ ਦੇ ਮਾਪਿਆਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ|
ਕਰਤਾਰਪੁਰ ਪੁੱਜੇ ਨਵਜੋਤ ਨੇ ਕਿਹਾ, “ਪੰਜਾਬ ਲਈ 6 ਮਾਰਚ ਹੋਵੇਗਾ ਇਤੀਹਾਸਿਕ ਦਿਨ”

ਕਰਤਾਰਪੁਰ ਪੁੱਜੇ ਨਵਜੋਤ ਨੇ ਕਿਹਾ, “ਪੰਜਾਬ ਲਈ 6 ਮਾਰਚ ਹੋਵੇਗਾ ਇਤੀਹਾਸਿਕ ਦਿਨ”

Breaking News, News, Politics, Religious
Kartarpur Mail (ਸ਼ਿਵ ਕੁਮਾਰ ਰਾਜੂ) >> ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੰਗ-ਏ-ਆਜ਼ਾਦੀ ਸਮਾਰਕ ਦੇ ਦੂਜੇ ਪੜਾਅ ਨੂੰ ਲੋਕ ਅਰਪਣ ਕਰਨ ਲਈ ਪੰਜਾਬ ਸਰਕਾਰ ਵਲੋਂ 6 ਮਾਰਚ ਨੂੰ ਕਰਵਾਏ ਜਾ ਰਹੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਸਮਾਰਕ ਵਿਖੇ ਇਕ ਬੈਠਕ ਕੀਤੀ। ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ 6 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਮਾਰਕ ਨੂੰ ਲੋਕ ਅਰਪਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ ਸੂਬਾ ਸਰਕਾਰ ਵਲੋਂ ਇਕ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਰਕ ਉਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਇਕ ਢੁੱਕਵੀਂ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜ ਦੇ ਪੰਜਿਆਂ ਤੋਂ ਮੁਕਤ ਕਰਵਾਉਣ ਲਈ ਵੱਢਮੁੱਲੀਆਂ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਨੂੰ ਕਿਹਾ ਕਿ ਉਹ ਸਾਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਇਤਿਹਾਸਕ ਤੇ ਯਾਦਗਾਰੀ ਸਮਾਗਮ ਨੂੰ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸ
ਜਿੰਦਗੀ ਦੀ ਪਤੰਗ …

ਜਿੰਦਗੀ ਦੀ ਪਤੰਗ …

Education, News
ਉਸਦਾ ਪੂਰਾ ਨਾਂ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ, ਪਰ ਸਾਰੇ ਉਸਨੂੰ ਬੰਸੀ ਆਖ ਕੇ ਬੁਲਾਉਂਦੇ ਸਨ| ਮੇਰੀ ਉਸਦੀ ਜਾਨ ਪਛਾਣ ਮੇਰੇ ਬਚਪਨ ਵਿਚ ਹੀ ਹੋ ਗਈ ਸੀ| ਉਹ ਮੇਰੇ ਤੋਂ ਪੰਜ ਸੱਤ ਸਾਲ ਵੱਡਾ ਸੀ| ਬੰਸੀ, ਸਾਡੇ ਸ਼ਹਿਰ ਦੀ ਖਾਸ ਸਖਸ਼ੀਅਤ ਸੀ| “ਖਾਸ” ਇਸ ਕਰਕੇ ਨਹੀਂ ਕਿ ਉਸ ਪਾਸ ਖਾਸ ਪੜਾਈ ਸੀ, ਇਸ ਕਰਕੇ ਨਹੀਂ ਕਿ ਉਸਨੇ ਕੋਈ ਖਾਸ ਕੋਤਕ ਕਰਕੇ ਦਿਖਾਇਆ ਸੀ, ਇਸ ਕਰਕੇ ਨਹੀਂ ਕਿ ਉਹ ਸਮਾਜ ਸੇਵੀ ਅਤੇ ਨਾ ਹੀ ਇਸ ਕਰਕੇ ਕਿ ਉਹ ਵਿਸ਼ੇਸ਼ ਪ੍ਰਤਿਭਾ ਦਾ ਮਾਲਕ ਸੀ| ਉਹ ਤਾਂ ਸਵੇਰ ਤੋਂ ਸ਼ਾਮ ਤੱਕ ਸ਼ਹਿਰ ਵਿਚ ਘੁੰਮਦਾ ਰਹਿੰਦਾ| ਉਸਦੀ ਪੌਸ਼ਾਕ ਬਹੁਤ ਸਧਾਰਨ ਸੀ| ਉਹ ਹਮੇਸ਼ਾ ਖੱਦਰ ਦਾ ਕੁੜਤਾ ਅਤੇ ਕੱਛਾ ਪਹਿਨਦਾ| ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ, ਸਾਰੇ ਉਸਨੂੰ ਜਾਣਦੇ ਸਨ| ਪਰ ਉਸਦੀ ਵਿਲਖਣਤਾ ਇਸ ਗੱਲ ਵਿਚ ਸੀ ਕਿ ਉਹ ਉੱਚ ਕੋਟੀ ਦਾ ਪਤੰਗਬਾਜ ਸੀ| ਉਸਨੂੰ ਪਤੰਗ ਚੜਾਉਣ ਦਾ ਬਹੁਤ ਸ਼ੌਂਕ ਸੀ| ਇਸਤੋਂ ਇਲਾਵਾ ਉਸਨੂੰ ਪਤੰਗ ਲੁੱਟਣ ਦਾ ਵੀ ਬੜਾ ਹੀ ਸ਼ੌਂਕ ਸੀ ਅਤੇ ਵਿਸ਼ੇਸ਼ ਮੁਹਾਰਤ ਹਾਸਲ ਸੀ ਜਦੋਂ ਉਹ ਕੋਈ ਪਤੰਗ ਲੁੱਟ ਲੈਂਦਾ ਤਾਂ ਉਹ ਉਸ ਪਤੰਗ ਨੂੰ ਹੱਥ ਵਿਚ ਫੜ੍ਹਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ| ਦੇਖਦਿਆਂ ਦੇਖਦਿਆ
श्री ब्राह्मण सभा करतारपुर का चुनाव, सर्वसम्मति से हुईं नियुक्तियां 

श्री ब्राह्मण सभा करतारपुर का चुनाव, सर्वसम्मति से हुईं नियुक्तियां 

News, Religious
करतारपुर मेल (शिव कुमार राजू) >> भगवान परशुराम मंदिर कतनी गेट करतारपुर में श्री ब्राह्मण सभा का चुनाव सरप्रस्त मास्टर विजय शर्मा की देखरेख में हुआ जिसमें सर्वसम्मति से रमेश शर्मा को पुन: प्रधान नियुक्त किया गया जबकि पंडित शंभुनाथ रिक्खी को चेयरमैन, राज कुमार कौशल और विनोद जसरा को उप-चेयरमैन, मास्टर महिंद्रपाल को सरप्रस्त, भारत भूषण शर्मा-दर्शन लाल को उप-प्रधान प्रदीप कुमार को महासचिव, संजय शर्मा को सचिव, सुरजीत प्रकाश ऋषि को कोषाध्यक्ष, शाम लाल को आडीटर नियुक्त किया गया| इस मौके श्री ब्राह्मण सभा कार्यकारिणी के अन्य सदस्य भी मौजूद थे|
भोले की जागो में गूंजे “बम-बम भोले” के जयघोष 

भोले की जागो में गूंजे “बम-बम भोले” के जयघोष 

News, Religious
करतारपुर मेल (शिव कुमार राजू) >> करतारपुर में महाशिवरात्रि पर्व मनाने संबंधी शिव मंदिर बाजार पांधेयां से निकाली गई भव्य शिव भोले की जागो में हजारों की संख्या में श्रद्धालू शामिल हुए जहां संकीर्तन मंडली प्रभु गुणगान कर रही थी वहीं सजी धजी शिवभक्त श्रद्धालू महिलाएं सर पर सजावटी मटकी उठाकर शामिल हुई| भोले शंकर की जागो का कई जगह फूल वर्षा कर व विभिन्न व्यंजनों का लंगर लगाकर स्वागत किया गया|
ਸੀ.ਐਮ. ਕੈਪਟਨ ਅਮਰਿੰਦਰ ਸਿੰਘ ਪਹੁੰਚੇ ਕਰਤਾਰਪੁਰ, ਕੀਤਾ ਇਹ ਵੱਡਾ ਐਲਾਨ 

ਸੀ.ਐਮ. ਕੈਪਟਨ ਅਮਰਿੰਦਰ ਸਿੰਘ ਪਹੁੰਚੇ ਕਰਤਾਰਪੁਰ, ਕੀਤਾ ਇਹ ਵੱਡਾ ਐਲਾਨ 

Breaking News, News, Politics, Travel
ਕਰਤਾਰਪੁਰ ਮੇਲ >> ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੁਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ | ਇਹ ਫੈਸਲਾ ਮੁੱਖ ਮੰਤਰੀ ਨੇ ਯਾਦਗਾਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ| ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਪੰਜ ਕਰੋੜ ਰੁਪਏ ਜਾਰੀ ਕਰਨ ਤੋਂ ਇਕ ਦਿਨ ਬਾਅਦ ਇਹ ਮੀਟਿੰਗ ਹੋਈ ਹੈ | ਇਸ ਪ੍ਰੋਜੈਕਟ ਵਾਸਤੇ ਬਾਕੀ ਤਕਰੀਬਨ ਨੌ ਕਰੋੜ ਰੁਪਏ ਜਲਦੀ ਹੀ ਜਾਰੀ ਕੀਤੇ ਜਾ ਰਹੇ ਹਨ| ਗੌਰਤਲਬ ਹੈ ਕਿ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਮੁਕੰਮਲ ਕਰਨ ਲਈ ਪਿਛਲੇ ਸਾਲ 15 ਕਰੋੜ ਰੁਪਏ ਦੀ ਅੰਤਿਮ ਕਿਸ਼ਤ ਮਨਜ਼ੂਰ ਕੀਤੀ ਸੀ| ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਜੂਨ 2017 ਵਿੱਚ ਮੁਕੰਮਲ ਹੋ ਗਿਆ ਸੀ| ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਯਾਦਗਾਰ ਦੇ ਦੂਜੇ ਪੜਾਅ ਦੇ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੱਤੀ ਗਈ|       ਮੁੱਖ ਮੰਤਰੀ ਨੇ ਕਿਹਾ ਕਿ ਇਕ ਅਤਿ ਅਧੁਨਿਕ ਯਾਦਗਾਰ ਦਾ ਇਕ ਵਾਰੀ ਉਦਘਾਟਨ ਹੋਣ ਤੋਂ ਬਾਅਦ ਸੂਬੇ ਵਿੱਚ ਸੈਰ-ਸਪਾਨਾ ਸੈਕਟਰ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਰਤਾਰਪੁਰ ਵਿਸ਼ਵ ਸੈਰ ਸਪਾਟਾ ਨਕਸ਼ੇ 'ਤੇ ਉਭਰ ਕੇ
ਮਾਤਾ ਗੁਜਰੀ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ

ਮਾਤਾ ਗੁਜਰੀ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਤਾ ਗੁਜਰੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ(ਜਲੰਧਰ) ਵਿਖੇ ਕਰਵਾਏ ਗਏ 'ਪਰਵਾਜ਼-2018' ਅੰਤਰ ਸਕੂਲ ਸਭਿਆਚਾਰਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੰਗੋਲੀ, ਸੋਲੋ ਡਾਂਸ, ਫੈਂਸੀ ਡਰੈੱਸ, ਦਸਤਾਰਬੰਦੀ, ਸਲੋਗਨ ਲੇਖਨ ਅਤੇ ਕਵਿਤਾ ਉਚਾਰਨ ਵਿਚ ਪਹਿਲਾ, ਪੋਸਟਰ ਮੇਕਿੰਗ ਵਿਚ ਦੂਸਰਾ, ਲੋਕ ਗੀਤ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਹਾਸਿਲ ਕੀਤੀ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਉਹਨਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹਨਾਂ ਨੂੰ ਅਜਿਹੇ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਜ਼ਿਕਰਯੋਗ ਹੈ ਕਿ ਇਸ ਪ੍ਰਾਪਤੀ ਦਾ ਸਿਹਰਾ ਡੀਨ ਸਭਿਆਚਾਰਕ ਗਤੀਵਿਧੀਆਂ ਡਾ. ਅਮਨਦੀਪ ਹੀਰਾ ਨੂੰ ਜਾਂਦਾ ਹੈ|
ਜਦੋ ਹੋਸ਼ ਜਾਗ ਗਈ …

ਜਦੋ ਹੋਸ਼ ਜਾਗ ਗਈ …

Education, News, Specials, Views
ਰਾਜੂ ਬਾਈ 23 ਸਾਲ ਦਾ ਗੱਬਰੂ ਸੀ| ਉਸਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੋਈ ਸੀ| ਘਰ ਵਿਚ ਉਸਤੋਂ ਇਲਾਵਾ ਮਾਂ ਬਾਪ  ਹੀ ਸਨ| ਦੋਨਾਂ ਦੀ ਸਿਹਤ ਖਰਾਬ ਰਹਿੰਦੀ ਸੀ| ਇਲਾਜ ਵਾਸਤੇ ਪੈਸੇ ਤਾਂ ਦੂਰ ਦੀ ਗੱਲ ਰਹੀ, ਪੇਟ ਭਰਨ ਲਈ ਦੋ ਰੋਟੀਆਂ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀਆਂ ਸਨ| ਗਰੀਬੀ ਅਤੇ ਪਰੇਸ਼ਾਨੀ ਦੇ ਸ਼ਿਕੰਜੇ ਨੇ ਰਾਜੂ ਨੂੰ ਪੂਰੀ ਤਰਾਂ ਜਕੜਿਆ ਹੋਇਆ ਸੀ ਅਤੇ ਉਸਨੂੰ ਨਿਰਾਸ਼ਾਂ ਅਤੇ ਹਨੇਰੇ ਤੋਂ ਇਲਾਵਾ ਕੁੱਝ ਵੀ ਨਜਰ ਨਹੀਂ ਸੀ ਆਉਂਦਾ| ਉਨ੍ਹਾ ਦੇ ਪਿੰਡ ਦੇ ਬਾਹਰ ਇੱਕ ਬਗੀਚੀ ਸੀ| ਇੱਕ ਵਾਰ ਉਸ ਬਗੀਚੀ ਚ ਇੱਕ ਸੰਤ ਆਏ| ਲੋਕ ਵੱਡੀ ਗਿਣਤੀ ਚ ਉਨ੍ਹਾਂ ਪਾਸ ਆਸ਼ੀਰਵਾਦ ਲੈਣ ਲਈ ਜਾਂਦੇ| ਰਾਜੂ ਦੇ ਮਨ ਚ ਵੀ ਆਇਆ ਕਿ ਸੰਤਾਂ ਪਾਸ ਜਾਕੇ ਆਪਣੀ ਬਿਰਥਾ ਸੁਣਾਵਾਂ| ਉਸ ਬਗੀਚੀ ਵਿਚ ਉਹ ਵੀ ਚਲਾ ਗਿਆ ਅਤੇ ਸੰਤਾਂ ਦੀ ਕੁਟੀਆ ਦੇ ਬਾਹਰ ਬੈਠਾ ਰਿਹਾ| ਡਿਪ੍ਰੇਸ਼ਨ ਨੇ ਉਸਨੂੰ ਅੰਦਰ ਜਾਣ ਲਈ ਬੈਰੀਅਰ ਲਗਾ ਦਿੱਤਾ| ਸੰਤਾ ਦੀ ਨਜਰ ਅਚਾਨਕ ਉਸਤੇ ਪੈ ਗਈ ਜਦੋਂ ਸਾਰੇ ਲੋਕ ਉੱਥੋਂ ਚਲੇ ਗਏ ਤਾਂ ਰਾਜੂ ਵੀ ਸੰਤਾਂ ਨੂੰ ਮਿਲੇ ਬਗੈਰ ਹੀ ਆ ਗਿਆ| ਇਹ ਪ੍ਰੀਕਿਰਿਆ ਲਗਾਤਾਰ ਤਿੰਨ ਦਿਨ ਚੱਲਦੀ ਰਹੀ| ਚੌਥੇ ਦਿਨ ਸੰਤਾਂ ਨੇ ਇਸ਼ਾਰ
ਨਸ਼ਾ ਛੂਡਾਊ ਕੇਂਦਰ ਦੇ ਮੁਲਾਜ਼ਮ ਨਸ਼ੀਲੇ ਪਾਊਡਰ ਸਣੇ ਕਾਬੂ, ਪੁੱਛਗਿਛ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ 

ਨਸ਼ਾ ਛੂਡਾਊ ਕੇਂਦਰ ਦੇ ਮੁਲਾਜ਼ਮ ਨਸ਼ੀਲੇ ਪਾਊਡਰ ਸਣੇ ਕਾਬੂ, ਪੁੱਛਗਿਛ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਵੱਲੋਂ ਨਾਕੇਬੰਦੀ ਦੌਰਾਨ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 35 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਕੀਤਾ ਹੈ| ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਭੁਲੱਥ ਰੋਡ 'ਤੇ ਨਾਕੇਬੰਦੀ ਦੌਰਾਨ ਏ.ਐਸ.ਆਈ. ਪਰਮਿੰਦਰ ਸਿੰਘ ਨੇ ਪ੍ਰਿਤਪਾਲ ਸਿੰਘ ਵਾਸੀ ਭਗਵਾਨਪੁਰ ਥਾਣਾ ਭੁਲੱਥ ਨੂੰ 15 ਗ੍ਰਾਮ ਨਸ਼ੀਲੇ ਪਾਉਡਰ ਅਤੇ ਰੇਲਵੇ ਰੋਡ ਤੇ ਨਾਕੇਬੰਦੀ ਦੌਰਾਨ ਸੁਖਵਿੰਦਰ ਪਾਲ ਸਿੰਘ ਨੇ ਗੁਰਜੀਤ ਸਿੰਘ ਵਾਸੀ ਦੁਦਾਣਾ ਕੱਥੂਨੰਗਲ ਜਿਲ੍ਹਾ ਅਮ੍ਰਿਤਸਰ ਨੂੰ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ| ਉਨ੍ਹਾਂ ਦੱਸਿਆ ਕਿ ਇਹ ਦੋਵੇਂ ਦੋਸ਼ੀ ਦਿਆਲਪੁਰ ਵਿਖੇ ਇੱਕ ਨਸ਼ਾ ਛੁਡਾਊ ਕੇਂਦਰ ਵਿਚ ਨੌਕਰੀ ਕਰਦੇ ਹਨ| ਇਹ ਖੁਦ ਵੀ ਨਸ਼ਾ ਕਰਦੇ ਹਨ ਅਤੇ ਵੇਚਦੇ ਵੀ ਹਨ| ਇਨ੍ਹਾਂ ਕੋਲੋਂ ਪੁੱਛਗਿਛ ਜਾਰੀ ਹੈ ਅਤੇ ਵੱਡੇ ਖੁਲਾਸਿਆਂ ਦੀ ਉਮੀਦ ਹੈ|
ਆਪੀ ਚੈਰੀਟੇਬਲ ਹਸਪਤਾਲ ਵੱਲੋਂ ਤੀਜਾ ਦੰਦਾਂ ਦਾ ਮੁਫਤ ਕੈਂਪ ਲਗਾਇਆ 

ਆਪੀ ਚੈਰੀਟੇਬਲ ਹਸਪਤਾਲ ਵੱਲੋਂ ਤੀਜਾ ਦੰਦਾਂ ਦਾ ਮੁਫਤ ਕੈਂਪ ਲਗਾਇਆ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪ੍ਰਸਿੱਧ ਸਮਾਜ ਸੇਵੀ ਆਪੀ ਚੈਰੀਟੇਬਲ ਹਸਪਤਾਲ ਵੱਲੋਂ ਤੀਜਾ ਦੰਦਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਡੀ.ਐਸ.ਪੀ. ਕਰਤਾਰਪੁਰ ਸਰਬਜੀਤ ਰਾਏ ਨੇ ਰਿਬਨ ਕੱਟ ਕੇ ਕੀਤਾ| ਮਾਹਿਰ ਡਾਕਟਰਾਂ ਵੱਲੋਂ ਕੈਂਪ ਦੌਰਾਨ 90 ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ| ਇਸ ਮੌਕੇ ਵਿਜੈ ਕਲਹਣ, ਮੈਡਮ ਸੁਮਨ ਲਤਾ, ਦਲੀਪ ਸਿੰਘ ਮੁਲਤਾਨੀ, ਸੇਵਾ ਸਿੰਘ, ਸੁਰਿੰਦਰ ਅਗਰਵਾਲ, ਯੋਗੇਸ਼ ਸੂਰੀ, ਸਤੀਸ਼ ਗੁਪਤਾ, ਮਯੰਕ ਗੁਪਤਾ, ਬਿਮਲ ਜੈਨ, ਜਯੋਤੀ ਅਰੋੜਾ, ਅਮਰਜੀਤ ਕੌਰ, ਜੱਸੀ ਚਾਹਲ, ਹਰਚਰਨ ਸਿੰਘ, ਕਰਮਜੀਤ ਸਿੰਘ, ਮਿੰਟੂ ਅਤੇ ਆਪੀ ਦਾ ਸਟਾਫ਼ ਮੌਜੂਦ ਸੀ| ਇਸ ਦੌਰਾਨ ਪਿਛਲੇ ਦਿਨੀਂ ਲੱਗੇ ਅੱਖਾਂ ਦੇ ਕੈਂਪ ਵਿਚ ਆਪਰੇਸ਼ਨ ਲਈ ਚੁਣੇ ਮਰੀਜਾਂ ਦੀ ਤੰਦਰੁਸਤੀ ਲਈ ਅਰਦਾਸ ਕਰਕੇ ਪ੍ਰਸ਼ਾਦ ਵੰਡਿਆ ਗਿਆ|

Welcome to

Kartarpur Mail

error: Content is protected !!