Thursday, February 21ਤੁਹਾਡੀ ਆਪਣੀ ਲੋਕਲ ਅਖ਼ਬਾਰ....

News

ਕਰਤਾਰਪੁਰ: ਜਥੇਦਾਰ ਰਣਜੀਤ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਕਰਤਾਰਪੁਰ: ਜਥੇਦਾਰ ਰਣਜੀਤ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਵੱਡਾ ਸਨਮਾਨ ਦਿੱਤਾ ਗਿਆ ਹੈ। ਜਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਰਣਜੀਤ ਸਿੰਘ ਕਾਹਲੋਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੋਂਪੀ ਗਈ ਹੈ। ਉਧਰ ਪਾਰਟੀ ਦੇ ਐਲਾਨ ਤੋਂ ਬਾਅਦ ਕਰਤਾਰਪੁਰ 'ਚ ਜਥੇਦਾਰ ਕਾਹਲੋਂ ਦੇ ਚਹੇਤਿਆਂ 'ਚ ਖੁਸ਼ੀ ਦੀ ਲਹਿਰ ਹੈ। ਜਥੇਦਾਰ ਵੱਲੋਂ ਗੁਰੂਘਰ 'ਚ ਨਤਮਸਤਕ ਹੋਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਰਤਾਰਪੁਰ ਮੇਲ ਨੂੰ ਦੱਸਿਆ ਕਿ ਪਾਰਟੀ ਨੇ ਇਸ ਵੱਡੀ ਜ਼ਿੰਮੇਵਾਰੀ ਨਾਲ ਉਨ੍ਹਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਪਾਰਟੀ ਵੱਲੋਂ ਦਰਸਾਏ ਇਸ ਭਰੋਸੇ 'ਤੇ ਪੂਰਾ ਉਤਰਨ ਦੀ ਗੱਲ ਕਹੀ।    
ਕਰਤਾਰਪੁਰ: ਅੰਦਰੂਨੀ ਕਾਟੋ ਕਲੇਸ਼ ਦੀ ਭੇਟ ਚੜੀ ਸੁਖਬੀਰ ਬਾਦਲ ਦੀ ਵਰਕਰ ਮੀਟਿੰਗ

ਕਰਤਾਰਪੁਰ: ਅੰਦਰੂਨੀ ਕਾਟੋ ਕਲੇਸ਼ ਦੀ ਭੇਟ ਚੜੀ ਸੁਖਬੀਰ ਬਾਦਲ ਦੀ ਵਰਕਰ ਮੀਟਿੰਗ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਤਿੰਨ ਸਰਕਲਾਂ ਨਾਲ ਵਰਕਰ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਖੁੱਲ੍ਹਾ ਸਮਾਂ ਕੱਢ ਕੇ ਆਏ ਸੁਖਬੀਰ ਬਾਦਲ ਦੀ ਚੱਲਦੀ ਬੈਠਕ 'ਚੋਂ ਹੀ ਵਰਕਰ ਖਿਸਕਣਾ ਸ਼ੁਰੂ ਹੋ ਗਏ। ਕੁੱਝ ਹੀ ਸਮੇਂ 'ਚ ਬੈਠਕ ਦੀ ਤਸਵੀਰ ਖਾਲੀ ਕੁਰਸੀਆਂ 'ਚ ਤਬਦੀਲ ਹੋ ਗਈ ਅਤੇ ਚੰਦ ਹੀ ਅਕਾਲੀ ਪ੍ਰਬੰਧਕ ਤੇ ਵਰਕਰ ਸੁਖਬੀਰ ਬਾਦਲ ਦੀ ਬੈਠਕ 'ਚ ਬਾਕੀ ਰਹਿ ਗਏ।  ਸੁਖਬੀਰ ਬਾਦਲ ਦੀ ਵਰਕਰ ਬੈਠਕ ਦੌਰਾਨ ਖਾਲੀ ਕੁਰਸੀਆਂ ਦੀ ਤਸਵੀਰ। (ਫੋਟੋ: ਕਰਤਾਰਪੁਰ ਮੇਲ) ਲੋਕਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਿਆਰੀ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਮੁੱਦੇ ਹੇਠ ਸੱਦੀ ਇਸ ਬੈਠਕ 'ਚ ਕਾਂਗਰਸ ਸਰਕਾਰ ਦੀਆਂ ਕਮਜ਼ੋਰੀਆਂ ਅਤੇ ਰੁੱਸੇ ਵਰਕਰ ਮਨਾਉਣ ਵੱਲ ਹੀ ਜ਼ੋਰ ਜ਼ਿਆਦਾ ਰਿਹਾ। ਵਰਕਰਾਂ ਨਾਲ ਸੈਲਫੀਆਂ ਕਰਵਾਉਣ 'ਚ ਰੁੱਝੇ ਪ੍ਰਧਾਨ ਸੁਖਬੀਰ ਬਾਦਲ ਕਰਤਾਰਪੁਰ ਦੇ ਗੁਰੂਘਰਾਂ ਨੂੰ ਨਮਨ ਕੀਤੇ ਬਿਨ੍ਹਾਂ ਵਾਪਿਸ ਪਰਤ ਗਏ। ਪੰਥਕ ਪਾਰਟੀ ਵਜੋਂ ਪ੍ਰਚਾਰੀ ਜਾਂਦੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ
ਵਿਸ਼ਵ ਕੈਂਸਰ ਦਿਵਸ ਮੌਕੇ ਬਲਾਕ ਪੱਧਰੀ ਸੈਮੀਨਾਰ

ਵਿਸ਼ਵ ਕੈਂਸਰ ਦਿਵਸ ਮੌਕੇ ਬਲਾਕ ਪੱਧਰੀ ਸੈਮੀਨਾਰ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ. ਡਾ. ਹਰਦੇਵ ਸਿੰਘ ਦੀ ਅਗੁਵਾਈ ਹੇਠ ਸੀ.ਐਚ.ਸੀ. ਕਰਤਾਰਪੁਰ ਵਿਖੇ ਵਿਸ਼ਵ ਕੈਂਸਰ ਦਿਵਸ ਸਬੰਧੀ ਜਗਰੁੱਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਹਰਦੇਵ ਸਿੰਘ ਨੇ ਕੈਂਸਰ ਦੀ ਬਿਮਾਰੀ ਦੇ ਮੁਢਲੇ ਲੱਛਣ, ਬਚਾਅ, ਰੋਕਥਾਮ ਅਤੇ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਬੀ.ਈ.ਈ. ਸ਼ਰਨਦੀਪ ਸਿੰਘ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਛਾਤੀ ਦਾ ਕੈਂਸਰ, ਮੂੰਹ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਬਾਰੇ ਹਸਪਤਾਲ ਵਿਚ ਆਏ ਮਰੀਜ਼ਾਂ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕਿਰਨ, ਗੁਰਪ੍ਰੀਤ ਕੌਰ, ਹਰਸ਼ਰਨ ਕੌਰ ਆਦਿ ਹਾਜ਼ਰ ਸਨ।
ਟ੍ਰੈਫਿੱਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ, ਕਰਤਾਰਪੁਰ ਪੁਲਿਸ ਨੇ ਵੰਡੇ ਹੈੱਲਮੇਟ

ਟ੍ਰੈਫਿੱਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ, ਕਰਤਾਰਪੁਰ ਪੁਲਿਸ ਨੇ ਵੰਡੇ ਹੈੱਲਮੇਟ

Breaking News, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਡੀ.ਐਸ.ਪੀ. ਕਰਤਾਰਪੁਰ ਦਿਗਵਿਜੈ ਕਪਿਲ ਵੱਲੋਂ ਸ਼੍ਰੀ ਗੁਰੂ ਵਿਰਜਾਨੰਦ ਸਮਾਰਕ ਜੀ.ਟੀ. ਰੋਡ ਕਰਤਾਰਪੁਰ ਵਿਖੇ ਟ੍ਰੈਫਿੱਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਸੈਮੀਨਾਰ ਕਰਕੇ ਕੀਤੀ ਗਈ ਜਿੱਥੇ ਵੱਖ ਵੱਖ ਸਕੂਲਾਂ ਦਿਆਂ ਬੱਚਿਆਂ, ਸਮਾਜ ਸੇਵੀ ਜੱਥੇਬੰਦੀਆਂ ਨੇ ਭਾਗ ਲਿਆ। ਸੈਮੀਨਾਰ ਨੂੰ ਮੁੱਖ ਅਫਸਰ ਥਾਣਾ ਕਰਤਾਰਪੁਰ ਇੰਸ. ਰਾਜੀਵ ਕੁਮਾਰ, ਇੰਸ. ਅਮਰੀਕ ਸਿੰਘ (ਟ੍ਰੈਫਿੱਕ ਸੈੱਲ) ਜਲੰਧਰ ਨੇ ਸੰਬੋਧਨ ਕੀਤਾ। ਰਾਹਗੀਰਾਂ ਨੂੰ ਜੀ.ਟੀ. ਰੋਡ 'ਤੇ ਡੀ.ਐਸ.ਪੀ. ਦਿਗਵਿਜੈ ਕਪਿਲ, ਡੀ.ਐਸ.ਪੀ. ਜਸਪਾਲ ਸਿੰਘ ਗਡਾਣੀ (ਇੰਚਾਰਜ, ਸਾਂਝ ਕੇਂਦਰ ਕਰਤਾਰਪੁਰ), ਇੰਸ. ਰਾਜੀਵ ਕੁਮਾਰ ਅਤੇ ਹੋਰ ਪਤਵੰਤਿਆਂ ਵੱਲੋਂ ਹੈਲਮੈੱਟ ਅਤੇ ਪੈਂਫਲੇਟ ਤਕਸੀਮ ਕੀਤੇ ਗਏ। 
ਸੀਵਰੇਜ ਜਾਮ ਅਤੇ ਕੂੜੇ ਦੀ ਸਮੱਸਿਆ ਨਾਲ ਜੂਝ ਰਿਹੈ ਪ੍ਰਧਾਨ ਸੁਰਜਭਾਨ ਦਾ ਵਾਰਡ

ਸੀਵਰੇਜ ਜਾਮ ਅਤੇ ਕੂੜੇ ਦੀ ਸਮੱਸਿਆ ਨਾਲ ਜੂਝ ਰਿਹੈ ਪ੍ਰਧਾਨ ਸੁਰਜਭਾਨ ਦਾ ਵਾਰਡ

Breaking News, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵਾਰਡ ਨੰਬਰ 11 ਨਿਊ ਆਰੀਆ ਨਗਰ ਨਜ਼ਦੀਕ ਰੇਲਵੇ ਫਾਟਕ ਟਾਹਲੀ ਸਾਹਿਬ ਰੋਡ ਕਰਤਾਰਪੁਰ ਦੇ ਨਿਵਾਸੀਆਂ ਨੇ ਅੱਜ ਰੋਸ ਵਜੋਂ ਨਗਰ ਕੌਂਸਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਰਜਭਾਨ 'ਤੇ ਆਪਣੇ ਇਲਾਕੇ ਦੀਆਂ ਸੀਵਰੇਜ ਅਤੇ ਕੁੜੇ ਦੀਆਂ ਗੰਭੀਰ ਸਮੱਸਿਆਵਾਂ ਨਾ ਹੱਲ ਕਰਨ ਦੇ ਦੋਸ਼ ਲਗਾਏ ਹਨ।  ਵਾਰਡ ਨਿਵਾਸੀ ਅਮਰਜੀਤ ਕਲੇਰ, ਗਿੱਲ, ਚਮਨ ਲਾਲ, ਰਾਣੀ, ਭੋਲੀ, ਸ਼ਾਂਤੀ, ਦੇਵ ਕੌਰ, ਬਲਬੀਰ ਕੌਰ, ਦੇਵ ਲਤਾ, ਸਵਿੰਦਰ ਕੌਰ, ਰਣਜੀਤ ਕੌਰ, ਰਜਨੀ ਆਦਿ ਨੇ ਰੋਸਪੂਰਨ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ ਜਿਸ ਕਾਰਨ ਗਲੀਆਂ ਵਿਚ ਅਤੇ ਘਰਾਂ ਦੇ ਅੱਗੇ ਗੰਦਾ ਪਾਣੀ ਜਮਾ ਹੋ ਕੇ ਮੱਛਰ, ਕੀੜੇ-ਮਕੌੜੇ ਪੈਦਾ ਕਰ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸੇ ਦੇ ਨਾਲ ਕੂੜੇ ਦੇ ਵੱਡੇ ਵੱਡੇ ਢੇਰਾਂ ਤੋਂ ਵੀ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ ਜਿਸ ਨਾਲ ਵਾਤਾਵਰਨ ਬਦਬੂਦਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵੋਟਾਂ ਪਾ ਕੇ  ਸੁਰਜਭਾਨ ਨੂੰ ਕੌਂਸਲਰ ਬਣ
ਜੱਥੇਦਾਰ ਗੁਰਜਿੰਦਰ ਭਤੀਜਾ ਦਾ ਸਨਮਾਨ, ਵੱਡੀ ਗਿਣਤੀ ‘ਚ ਅਕਾਲੀ ਵਰਕਰ ਰਹੇ ਮੌਜੂਦ

ਜੱਥੇਦਾਰ ਗੁਰਜਿੰਦਰ ਭਤੀਜਾ ਦਾ ਸਨਮਾਨ, ਵੱਡੀ ਗਿਣਤੀ ‘ਚ ਅਕਾਲੀ ਵਰਕਰ ਰਹੇ ਮੌਜੂਦ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸੇਠ ਸਤਪਾਲ ਮੱਲ ਹਲਕਾ ਇੰਚਾਰਜ ਕਰਤਾਰਪੁਰ ਦੀ ਅਗੁਵਾਈ ਹੇਠ ਨਵੇਂ ਬਣੇ ਸਰਕਲ ਜੱਥੇਦਾਰ ਗੁਰਜਿੰਦਰ ਸਿੰਘ ਭਤੀਜਾ ਦਾ  ਫੁੱਲਾਂ ਦੇ ਹਾਰ ਪਾ ਕੇ ਸਵਾਗਤ ਵਿਸ਼ਵਕਰਮਾ ਮਾਰਕਿਟ 'ਚ ਕੀਤਾ ਗਿਆ। ਇਸ ਮੌਕੇ ਕੌਂਸਲਰ ਸੇਵਾ ਸਿੰਘ, ਮਨਜੀਤ ਸਿੰਘ, ਨਰੇਸ਼ ਅਗਰਵਾਲ, ਸਤਨਾਮ ਸਿੰਘ ਵਿਰਦੀ, ਹਰਜੀਤ ਸਿੰਘ ਫੁਲ, ਰਣਜੀਤ ਸਿੰਘ, ਸਰਵਣ ਸਿੰਘ, ਲਖਵੀਰ ਸਿੰਘ ਬੀਸੀ ਵਿੰਗ, ਪਾਲ ਸਿੰਘ, ਓਂਕਾਰ ਸਿੰਘ, ਮਹਿੰਦਰ ਸਿੰਘ, ਗੁਰਸ਼ਰਨ ਸਿੰਘ ਬਿੱਟੂ, ਹਰਵਿੰਦਰ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ, ਦੀਦਾਰ ਸਿੰਘ ਚਕਰਾਲਾ, ਗੁਰਦੇਵ ਸਿੰਘ, ਅਮਰੀਕ ਸਿੰਘ ਭੋਲਾ, ਜਗਤਾਰ ਸਿੰਘ ਮਠਾਰੂ, ਗਗਨਦੀਪ ਸਿੰਘ ਚਕਰਾਲਾ, ਗੁਰਦੇਵ ਸਿੰਘ ਮਾਹਲ, ਧੀਰਜ ਸਕਸੇਨਾ, ਬਲਦੇਵ ਸਿੰਘ ਸ਼ਿਵਦਾਸਪੁਰ, ਸੁਮੇਸ਼ ਸੋਂਧੀ ਨੇ ਜੱਥੇਦਾਰ ਭਤੀਜਾ ਨੂੰ ਵਧਾਈ ਦਿੱਤੀ।
ਲੋਕਸਭਾ ਚੋਣਾਂ ਲਈ ਕਰਤਾਰਪੁਰ ਤੋਂ ਭਾਜਪਾ ਦਾ ਕਮਰ ਕੱਸਾ, NDA ਦੇ ਹੱਕ ‘ਚ ਮਜ਼ਬੂਤੀ ਨਾਲ ਕਰਣਗੇ ਪ੍ਰਚਾਰ

ਲੋਕਸਭਾ ਚੋਣਾਂ ਲਈ ਕਰਤਾਰਪੁਰ ਤੋਂ ਭਾਜਪਾ ਦਾ ਕਮਰ ਕੱਸਾ, NDA ਦੇ ਹੱਕ ‘ਚ ਮਜ਼ਬੂਤੀ ਨਾਲ ਕਰਣਗੇ ਪ੍ਰਚਾਰ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਦੀ ਵਿਸ਼ੇਸ਼ ਬੈਠਕ ਜੀਟੀ ਰੋਡ ਸਥਿਤ ਚਿਨਾਰ ਹੋਟਲ ਚ ਜ਼ਿਲ੍ਹਾ ਪ੍ਰਧਾਨ (ਜਲੰਧਰ ਉੱਤਰੀ ਦੇਹਾਤੀ) ਅਮਰਜੀਤ ਸਿੰਘ ਅਮਰੀ ਦੀ ਅਗੁਵਾਈ ਹੇਠ ਹੋਈ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਰਾਜੀਵ ਪਾਂਜਾ ਅਤੇ ਗਿਰਧਾਰੀ ਲਾਲ ਵਿਸ਼ੇਸ ਤੌਰ ਤੇ ਪੁੱਜੇ। ਬੈਠਕ ਦੌਰਾਨ ਮੰਡਲ ਕਰਤਾਰਪੁਰ ਦੇ ਪ੍ਰਧਾਨ ਸ਼ੈਲੀ ਮਹਾਜਨ ਨੇ ਆਪਣੀ ਟੀਮ ਅਤੇ ਮੋਰਚੇ ਦੀ ਘੋਸ਼ਣਾ ਕੀਤੀ ਤਾਂਕਿ ਆਉਣ ਵਾਲੀਆਂ ਲੋਕਸਭਾ ਚੋਣਾਂ 'ਚ ਪਾਰਟੀ ਨੂੰ ਮਜਬੂਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਘਰ ਘਰ ਜਾ ਕੇ ਪ੍ਰਚਾਰਿਆ ਜਾਵੇਗਾ।  ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਨਰਿੰਦਰ ਆਨੰਦ, ਸ਼ਿਵਦਰਸ਼ਨ ਵਰਮਾ, ਬਾਲਕਿਸ਼ਨ, ਪਵਨ ਮਰਵਾਹਾ, ਮਧੂ ਸੂਦਨ, ਗੁਰਚਰਨ ਸਿੰਘ ਲਾਲੀ, ਵਿਸ਼ਾਲ ਆਨੰਦ (ਪ੍ਰਧਾਨ, ਭਾ.ਜ .ਯੁ .ਮੋ. ਕਰਤਾਰਪੁਰ) , ਵਿਕਾਸ ਆਨੰਦ, ਹੈਪੀ ਸਿੱਲੀ, ਧਰਮਪਾਲ, ਨਰਿੰਦਰ ਸਿੱਲੀ, ਈਸ਼ਵਰ ਚੰਦ ਫੁੱਲ, ਗੁਰਦੀਪ ਸਿੰਘ ਹੈਪੀ, ਅਮਰਨਾਥ, ਸਖੀ ਚੰਦ, ਇੰਦਰਜੀਤ ਬਾਬਾ, ਪ੍ਰਵੀਨ ਭੱਲਾ, ਵਿਪਨ ਮੱਲ੍ਹਣ, ਨਰ
ਕਰਤਾਰਪੁਰ: ਪਿੰਡ ਪਾੜਾ ‘ਚ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ

ਕਰਤਾਰਪੁਰ: ਪਿੰਡ ਪਾੜਾ ‘ਚ ਸਰਪੰਚਾਂ ਅਤੇ ਪੰਚਾਂ ਦਾ ਸਨਮਾਨ

Breaking News, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਹਲਕਾ ਕਰਤਾਰਪੁਰ ਦੇ ਪਿੰਡ ਪਾੜਾ ਵਿਖੇ ਰੱਖੇ ਗਏ ਇਕ ਸਨਮਾਨ ਸਮਾਗਮ ਦੌਰਾਨ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸਮਾਜ ਸੇਵੀ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨਲ ਟਰੱਸਟ ਕਰਤਾਰਪੁਰ ਦੇ ਪ੍ਰਧਾਨ ਹੀਰਾ ਲਾਲ ਖੋਸਲਾ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਲ ਪਿੰਡ ਦੇ ਸਰਪੰਚ ਅਸ਼ੋਕ ਕੁਮਾਰ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਮਨੋਹਰ ਲਾਲ, ਮਲਕੀਤ ਸਿੰਘ, ਜਾਰਜ ਚੰਦ, ਧਿਆਨ ਸਿੰਘ, ਮਨਦੀਪ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਜੀਤ ਰਾਮ ਸਰਪੰਚ, ਜਗਜੀਤ ਸਿੰਘ ਸਰਪੰਚ ਸਮੇਤ ਪੰਚਾਂ ਸਰਪੰਚਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ 'ਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਸ਼ਾਮਲ ਸਨ।  
ਕਰਤਾਰਪੁਰ ‘ਚ ਵੱਖ ਵੱਖ ਥਾਵਾਂ ‘ਤੇ ਮਨਾਇਆ ਗਣਤੰਤਰ ਦਿਹਾੜਾ

ਕਰਤਾਰਪੁਰ ‘ਚ ਵੱਖ ਵੱਖ ਥਾਵਾਂ ‘ਤੇ ਮਨਾਇਆ ਗਣਤੰਤਰ ਦਿਹਾੜਾ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਦੇ 70ਵੇਂ ਗਣਤੰਤਰ ਦਿਹਾੜੇ ਨੂੰ ਜਿੱਥੇ ਪੂਰੇ ਦੇਸ਼ 'ਚ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਉਥੇ ਹੀ ਹਲਕਾ ਕਰਤਾਰਪੁਰ 'ਚ ਵੀ ਵੱਖ ਵੱਖ ਥਾਵਾਂ 'ਤੇ ਗਣਤੰਤਰ ਦਿਹਾੜੇ ਦੀ ਧੂਮ ਰਹੀ।  ਮਾਸਟਰ ਗੁਰਬੰਤਾ ਸਿੰਘ ਜਨਤਾ ਕਾਲਜ, ਕਰਤਾਰਪੁਰ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਵਿਖੇ ਤਿਰੰਗਾ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਗਈ। ਜਿਸਤੋਂ ਬਾਅਦ ਸਭਿਆਚਾਰਕ ਸਮਾਗਮ ਉਲੀਕਿਆ ਗਿਆ ਜਿੱਥੇ ਕਾਲਜ ਦੇ ਵਿੱਦਿਆਰਥੀਆਂ ਵੱਲੋਂ ਦੇਸ਼ ਦੇ ਮਾਣਮੱਤੇ ਇਤਿਹਾਸ ਨੂੰ ਆਪਣੀ ਫ਼ਨਕਾਰੀ ਰਾਹੀਂ ਹਾਜ਼ਰੀਨ ਦੇ ਰੂਬਰੂ ਕੀਤਾ ਗਿਆ। ਇਸ ਮੌਕੇ ਸਿਟੀ ਕਾਂਗਰਸ ਦੇ ਪ੍ਰਧਾਨ ਵੇਦ ਪ੍ਰਕਾਸ਼, ਨਗਰ ਕੌਂਸਲ ਪ੍ਰਧਾਨ ਸੁਰਜਭਾਨ, ਕੌਂਸਲਰ ਪ੍ਰਿੰਸ ਅਰੋੜਾ, ਓਂਕਾਰ ਸਿੰਘ ਮਿੱਠੂ, ਪ੍ਰਿੰਸੀਪਲ ਆਰ.ਐਲ.ਸੈਲੀ, ਹੀਰਾ ਲਾਲ ਖੋਸਲਾ, ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ, ਮਹਿੰਦਰ ਸਿੰਘ ਬਿੱਲੂ, ਕਮਲਜੀਤ ਓਹਰੀ, ਰਾਜੂ ਅਰੋੜਾ,ਨਾਥੀ ਰਾਮ, ਹਰੀਪਾਲ, ਗੋਪਾਲ ਸੂਦ, ਸਰਬਜੀਤ ਬਾਵਾ, ਰਾਜਿੰਦਰ ਕਾਲੀਆ, ਪ੍ਰਿੰਸੀਪਲ ਮੈਡਮ ਪ੍
ਕਰਤਾਰਪੁਰ ਚ ਗਣਤੰਤਰ ਦਿਵਸ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ

ਕਰਤਾਰਪੁਰ ਚ ਗਣਤੰਤਰ ਦਿਵਸ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ

Breaking News, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਦੇ ਵੱਖ ਵੱਖ ਹਿੱਸਿਆਂ ਚ ਅੱਜ ਗਣਤੰਤਰ ਦਿਹਾੜੇ ਮੌਕੇ ਸਮਾਗਮ ਉਲੀਕੇ ਗਏ ਹਨ ਅਤੇ ਇਸ ਮੌਕੇ ਨੂੰ ਪੂਰੇ ਮਾਣ ਨਾਲ ਮਨਾਇਆ ਜਾ ਰਿਹੈ। ਅਜਿਹੇ ਚ ਕਰਤਾਰਪੁਰ ਅੰਦਰ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਚੱਪੇ ਚੱਪੇ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਦੀ ਅਗੁਵਾਈ ਹੇਠ ਨਾਕੇਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇੰਸ. ਰਾਜੀਵ ਕੁਮਾਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਸੁਚਾਰੂ ਰੱਖਣ ਲਈ ਕਰਤਾਰਪੁਰ ਪੁਲਿਸ ਤਨਦੇਹੀ ਨਾਲ ਕੰਮ ਕਰ ਰਹੀ ਹੈ।

Welcome to

Kartarpur Mail

error: Content is protected !!