Sunday, January 20ਤੁਹਾਡੀ ਆਪਣੀ ਲੋਕਲ ਅਖ਼ਬਾਰ....

News

ਟ੍ਰੈਫਿਕ ਨਿਯਮਾਂ ਪ੍ਰਤੀ ਪੁਲਿਸ ਸਖ਼ਤ, ਕੱਟੇ ਚਲਾਨ

ਟ੍ਰੈਫਿਕ ਨਿਯਮਾਂ ਪ੍ਰਤੀ ਪੁਲਿਸ ਸਖ਼ਤ, ਕੱਟੇ ਚਲਾਨ

Breaking News, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਐਸ.ਐਸ.ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਜਲੰਧਰ ਦੇਹਾਤੀ ਵੱਲੋਂ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਦੇਖਰੇਖ ਹੇਠ ਏ.ਐਸ.ਆਈ. ਦਵਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ (ਹੈੱਡ ਕਾਂਸਟੇਬਲ ਨਿੱਕਾ ਰਾਮ ਅਤੇ ਕਾਂਸਟੇਬਲ ਸੁਰਜਨ ਸਿੰਘ) ਵੱਲੋਂ ਕਰਤਾਰਪੁਰ ਕਪੂਰਥਲਾ ਸੜਕ 'ਤੇ ਪਿੰਡ ਬੱਖੂਨੰਗਲ ਨਜ਼ਦੀਕ ਨਾਕੇਬੰਦੀ ਕਰਕੇ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ। ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ 17 ਚਲਾਨ ਕੱਟੇ ਗਏ ਅਤੇ ਕਈਆਂ ਨੂੰ ਚੇਤਾਵਨੀ ਦੇਕੇ ਛੱਡਿਆ ਗਿਆ। ਏ.ਐਸ.ਆਈ. ਦਵਿੰਦਰ ਕੁਮਾਰ ਨੇ ਸਾਰੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਦੇ ਕਾਗਜ਼ਾਤ ਪੂਰੇ ਰੱਖਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਦੋਪਹੀਆ ਵਾਹਨ ਅਤੇ ਚਾਰ ਪਹੀਆ ਵਾਹਨਾਂ ਦੇ ਚਾਲਕਾਂ ਨੂੰ ਹੈਲਮੈੱਟ ਅਤੇ ਸੀਟਬੈਲਟ ਪਾਕੇ ਡਰਾਈਵ ਕਰਨ  ਸੁਨੇਹਾ ਦਿੱਤਾ ਤਾਂਕਿ ਦੁਰਘਟਨਾ ਤੋਂ ਬਚਿਆ ਜਾ ਸਕੇ। 
ਪੱਤੜ ਕਲਾਂ ਨੂੰ ਹਰਾ ਕੇ ਕਾਹਲਵਾਂ ਨੇ ਜਿੱਤਿਆ ਕਬੱਡੀ ਟੂਰਨਾਮੈਂਟ

ਪੱਤੜ ਕਲਾਂ ਨੂੰ ਹਰਾ ਕੇ ਕਾਹਲਵਾਂ ਨੇ ਜਿੱਤਿਆ ਕਬੱਡੀ ਟੂਰਨਾਮੈਂਟ

Breaking News, News, Sports
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਪਿੰਡ ਕਾਹਲਵਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਸਪੋਰਟਸ ਕਲੱਬ ਵੱਲੋਂ ਮਾਘੀ ਮੇਲੇ ਸਬੰਧੀ ਕਬੱਡੀ ਟੂਰਨਾਮੈਂਟ ਨੇਕ ਮੁਹੰਮਦ, ਪਲਵਿੰਦਰ ਸਿੰਘ (ਅਜੀਤ ਪੈਲੇਸ ਵਾਲੇ), ਕਿਰਪਾਲ ਸਿੰਘ ਨਿਊਜ਼ੀਲੈਂਡ, ਸਾਬਕਾ ਸਰਪੰਚ ਸਰਬਜੀਤ ਸ਼ੱਬਾ, ਦਲਵੀਰ ਸਿੰਘ ਕਾਲਾ, ਬਲਬੀਰ ਸਿੰਘ ਬਿੰਦਾ, ਅਸ਼ੋਕ ਕੁਮਾਰ, ਅਵਤਾਰ ਸਿੰਘ, ਅਮਰੀਕ ਸਿੰਘ, ਕੰਮਾਂ ਕਾਹਲੋਂ, ਅਮਰੀਕ ਸਿੰਘ ਮੀਕਾ ਦੀ ਦੇਖਰੇਖ ਹੇਠ ਕਰਵਾਇਆ ਗਿਆ ਜਿਸ ਵਿਚ ਪਿੰਡ ਰੰਧਾਵਾ ਮਸੰਦਾਂ, ਦੋਲੋ ਨੰਗਲ, ਜੰਡਿਆਲਾ ਮੰਜਕੀ, ਸੰਘਵਾਲ, ਕਾਹਲਵਾਂ, ਪੱਤੜ ਕਲਾਂ ਅਤੇ ਕੁੱਦੋਵਾਲ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਕਾਹਲਵਾਂ ਪਿੰਡ ਦੀ ਟੀਮ ਜੇਤੂ ਰਹੀ ਜਦਕਿ ਪੱਤੜ ਕਲਾਂ ਦੀ ਟੀਮ ਉਪ-ਜੇਤੂ ਰਹੀ। ਜੇਤੂ ਟੀਮਾਂ ਨੂੰ ਕ੍ਰਮਵਾਰ 21,000 ਅਤੇ 15,000 ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੀਰਾ ਲਾਲ ਖੋਸਲਾ ਕਰਤਾਰਪੁਰ ਵੱਲੋਂ ਕਬੱਡੀ ਕੋਚ ਤੁੰਨਾ ਚਮਿਆਰਾ ਅਤੇ ਗੋਪੀ ਕਾਹਲਵਾਂ ਨੂੰ ਸਨਮਾਨਿਤ ਕੀਤਾ ਗਿਆ। 
रस्म पगड़ी व उठाला 17 जनवरी को

रस्म पगड़ी व उठाला 17 जनवरी को

News, Religious
करतारपुर मेल >> पांधेया मुहल्ला करतारपुर निवासी मनोहर लाल शर्मा (80 साल) 14 जनवरी को प्रभु चरणों में विलीन हो गए थे। उनकी रस्म पगड़ी व उठाला 17 जनवरी दिन वीरवार गौभक्त सावन मल्ल हाल गौशाला में दोपहर एक से दो बजे तक होगा। ये जानकारी उनके भतीजे अशोक कुमार व नरेश कुमार ने दी। संपर्क : 80547-00572 
ਕਰਤਾਰਪੁਰ ਦੇ ਵਿੱਦਿਅਕ ਅਦਾਰਿਆਂ ‘ਚ ਲੋਹੜੀ ਦੀ ਧੁੰਮ

ਕਰਤਾਰਪੁਰ ਦੇ ਵਿੱਦਿਅਕ ਅਦਾਰਿਆਂ ‘ਚ ਲੋਹੜੀ ਦੀ ਧੁੰਮ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਮੂੰਗਫਲੀ ਤੇ ਰਿਊੜੀਆਂ ਵੰਡੀਆਂ ਗਈਆਂ।ਇਸ ਮੌਕੇ 'ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗੀਤ, ਲੋਕ ਗੀਤ ਅਤੇ ਗਿੱਧਾ ਆਦਿ ਦੀ ਪੇਸ਼ਕਾਰੀ ਕੀਤੀ ਗਈ।ਕਾਲਜ ਦੀ ਵਿਦਿਆਰਥਣ ਮਨਮੋਹਿਤ ਕੌਰ ਨੇ ਲੋਹੜੀ ਦੇ ਮਹੱਤਵ ਅਤੇ ਇਸਦੇ ਵਰਤਮਾਨ ਵਿਚ ਬਦਲਦੇ ਸਰੂਪ 'ਤੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।ਇਸ ਮੌਕੇ ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਪ੍ਰੋ. ਕਮਲੇਸ਼ ਰਾਣੀ, ਡਾ. ਕਮਲਜੀਤ ਸਿੰਘ, ਪ੍ਰੋ. ਸੁਰਭੀ ਪੰਡਿਤ, ਪ੍ਰੋ. ਰਾਜਬੀਰ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਗੁਰਸਿਮਰਨ ਪਾਲ, ਪ੍ਰੋ. ਸੁਖਵੀਰ ਰੂਬੀ, ਪ੍ਰੋ.
ਲਾਈਨਜ਼ ਕਲੱਬ ਕਰਤਾਰਪੁਰ ਦੇ ਪ੍ਰਵੀਨ ਵਰਮਾ ਦੀ ਪ੍ਰਧਾਨ ਵਜੋਂ ਤਾਜ਼ਪੋਸ਼ੀ

ਲਾਈਨਜ਼ ਕਲੱਬ ਕਰਤਾਰਪੁਰ ਦੇ ਪ੍ਰਵੀਨ ਵਰਮਾ ਦੀ ਪ੍ਰਧਾਨ ਵਜੋਂ ਤਾਜ਼ਪੋਸ਼ੀ

Breaking News, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ ) >> ਲਾਇਨ ਕਲੱਬ ਇੰਟਰਨੈਸ਼ਨਲ ਡ੍ਰਿਸਟਿਕ 321ਡੀ ਅਧੀਨ ਕਰਤਾਰਪੁਰ ਕਲੱਬ ਦੀ ਤਾਜਪੋਸ਼ੀ ਸਮਾਗਮ ਦੀਪਕ 2019 ਸਥਾਨਿਕ ਹਾਲੀਵੂਡ ਹੋਟਲ ਵਿਖੇ ਹੋਇਆ। ਜਿਸ ਦੀ ਪ੍ਰਧਾਨਗੀ ਰਿਜਨ ਚੇਅਰਮੈਨ ਲਾਇਨ ਸੁਰਜੀਤ ਸਿੰਘ ਵਾਲੀਆ ਨੇ ਕੀਤੀ ਇਸ ਮੌਕੇ ਕਲੱਬ ਦੇ ਜਿਲਾ ਉਪ ਗਵਰਨਰ ਲਾਇਨ ਗੁਰਮੀਤ ਸਿੰਘ ਮਕੱੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨਾਲ ਸਾਬਕਾ ਗਵਰਨਰ ਲਾਇਨ ਜੇ.ਬੀ.ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿਲ, ਸਾਬਕਾ ਗਵਰਨਰ ਪਰਮਜੀਤ ਸਿੰਘ ਚਾਵਲਾ, ਸਾਬਕਾ ਗਵਰਨਰ ਸੁਦੀਪ ਗਰਗ ਵੀ ਸ਼ਾਮਲ ਹੋਏ ਇਸ ਮੌਕੇ ਕਲੱਬ ਦੇ ਨਵੇ ਚੁਣੇ ਪ੍ਰਧਾਨ ਲਾਇਨ ਪ੍ਰਵੀਨ ਵਰਮਾ ਦੀ ਤਾਜਪੋਸ਼ੀ ਸਮਾਗਮ ਨੂੰ ਸੰਬਧਨ ਕਰਦਿਆ ਕਲੱਬ ਦੇ ਜਿਲਾ ਪੱਧਰੀ ਆਗੂਆਂ ਨੇ ਦਸਿਆ ਕਿ ਇਹ ਕਲੱਬ ਹਮੇਸ਼ਾ ਲੋਕ ਸੇਵਾ ਨੂੰ ਸਪਰਪਿਤ ਹੋ ਕੇ ਕੰਮ ਕਰਦਾ ਹੈ ਅਤੇ ਇਸ ਦੇ ਪ੍ਰੌਜੈਕਟ ਜਿਲੇ ਲਈ ਮੀਲ ਪੱਥਰ ਸਾਬਤ ਹੁੰਦੇ ਹਨ ਇਸ ਤੋਂ ਪਹਿਲਾ ਕਲੱਬ ਦੇ ਨਵੇਂ ਪ੍ਰਧਾਨ ਪ੍ਰਵੀਨ ਵਰਮਾ ਨੇ ਆਪਣੇ ਸੰਬਧਨ ਵਿਚ ਕਿਹਾ ਕਿ ਕਲੱਬ ਹਰ ਸੰਭਵ ਯਤਨ ਕਰਦੀ ਹੈ ਕਿ ਜਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ ਅਤੇ ਸੇਵਾ ਬਿਨਾ ਭੇਦਭ
‘माईल इंस्टीच्यूट’ में मनाया लोहड़ी का त्यौहार

‘माईल इंस्टीच्यूट’ में मनाया लोहड़ी का त्यौहार

Breaking News, News
करतारपुर मेल (शिव कुमार राजू) >> बारांदरी बाजार स्थित माईल इंस्टीच्यूट सेंटर में डायरेक्टर डा. मोनिता ढींगरा की देखरेख में लोहड़ी का पर्व मनाया गया। लोहड़ी जलाकर मुंगफली और रेवड़ीयां बांटी गई। इस मौके Ielts और इंग्लिश स्पीकिंग कोर्स के विद्धियार्थी मौजूद थे। इस अवसर पर नितिका, रविंद्र, प्रेरणा, वाणी और अन्य स्टाफ भी मौजूद था। डा. मैडम मोनिता ढींगरा ने सभी विद्धियर्थियो व उनके परिवार वालों को शुभकामनायें दी। 
शोक समाचार

शोक समाचार

News, Uncategorized
श्रीमती राज रानी पत्नी सोमनाथ निवासी मेन बाजार (रघुनाथ मंदिर चौंक) का आज सुबह अकस्मात निधन हो गया। उनका अंतिम संस्कार आज शाम 4 बजे शिवपुरी में (नज़दीक गौशाला) में किया जाएगा। ये जानकारी उनके भतीजे दीपक दीपा (प्रधान, शिव मंदिर पांधेयां) ने दी। 
ਕਰਤਾਰਪੁਰ: ਨਸ਼ਿਆਂ ਖਿਲਾਫ ਜਾਗਰੁੱਕ ਕਰੇਗੀ ਇਹ ਵੈਨ, ਹਰੀ ਝੰਡੀ ਮਗਰੋਂ ਪਿੰਡਾਂ ‘ਚ ਰਵਾਨਗੀ

ਕਰਤਾਰਪੁਰ: ਨਸ਼ਿਆਂ ਖਿਲਾਫ ਜਾਗਰੁੱਕ ਕਰੇਗੀ ਇਹ ਵੈਨ, ਹਰੀ ਝੰਡੀ ਮਗਰੋਂ ਪਿੰਡਾਂ ‘ਚ ਰਵਾਨਗੀ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੁੱਕ ਕਰਨ ਲਈ ਸਿਹਤ ਵਿਭਾਗ ਵੱਲੋਂ ਇਕ ਜਗਰੁੱਕਤਾ ਵੈਨ ਐਸ.ਐਮ.ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੀ ਅਗੁਵਾਈ 'ਚ ਵੱਖ ਵੱਖ ਪਿੰਡਾਂ 'ਚ ਰਵਾਨਾ ਕੀਤੀ ਗਈ। ਇਸ ਮੌਕੇ ਐਸ.ਐਮ.ਓ. ਡਾ. ਹਰਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਹਤ ਲਈ ਕੋਹੜ ਹੈ, ਸਮਾਜ ਲਈ ਕਲੰਕ ਅਤੇ ਨਸ਼ਾ ਕਰਨ ਵਾਲੇ ਮਨੁੱਖ ਕਦੇ ਵੀ ਸਮਾਜਿਕ ਢਾਂਚੇ ਅੰਦਰ ਕੋਈ ਖਾਸ ਕਿਰਦਾਰ ਨਹੀਂ ਅਦਾ ਕਰਦੇ ਅਤੇ ਅਜਿਹੇ ਮਨੁੱਖ ਸਮਾਜ ਅੰਦਰ ਜ਼ੁਰਮ ਦੀ ਸਿਰਜਣਾ ਕਰਦੇ ਹਨ। ਸਾਨੂੰ ਹਮੇਸ਼ਾ ਚੰਗੇ ਸਮਾਜ ਦੀ ਸਿਰਜਣਾ ਲਈ ਆਪਣੇ ਆਸ ਪਾਸ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਜਾਗਰੁੱਕ ਕਰਕੇ ਉਸਨੂੰ ਨਸ਼ਿਆਂ ਤੋਂ ਪਰਹੇਜ਼ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਬੀ.ਈ.ਈ. ਸ਼ਰਨਦੀਪ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਰਨਜੀਤ ਕੁਮਾਰ, ਵਿਨੋਦ ਕੁਮਾਰ, ਪ੍ਰਕਾਸ਼ ਸਿੰਘ, ਦੀਪਕ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਮਨੁੱਖਤਾ ਦੀ ਸੇਵਾ ‘ਚ ‘ਆਪੀ’ ਦਾ 61ਵਾਂ ਫ੍ਰੀ ਮੈਡੀਕਲ ਕੈਂਪ

ਮਨੁੱਖਤਾ ਦੀ ਸੇਵਾ ‘ਚ ‘ਆਪੀ’ ਦਾ 61ਵਾਂ ਫ੍ਰੀ ਮੈਡੀਕਲ ਕੈਂਪ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵੱਲੋਂ ਮਧੂ ਸ਼ਰਮਾ ਕੈਨੇਡਾ ਦੇ ਸਹਿਯੋਗ ਨਾਲ 61ਵਾਂ ਐਸ.ਵੀ.ਪੀ. ਫ੍ਰੀ ਮੈਡੀਕਲ ਕੈਂਪ ਮੈਡਮ ਸੁਮਨ ਕਲਹਣ ਦੀ ਦੇਖਰੇਖ ਹੇਠ ਭਗਵਾਨ ਵਾਲਮੀਕਿ ਮੰਦਿਰ, ਮੰਡੀ ਮੁਹੱਲਾ ਕਰਤਾਰਪੁਰ ਵਿਖੇ ਲਗਾਇਆ ਗਿਆ ਜਿਸਦਾ ਉਦਘਾਟਨ ਹੀਰਾ ਲਾਲ ਖੋਸਲਾ ਪ੍ਰਧਾਨ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨਲ ਟਰੱਸਟ ਨੇ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਮਾਹਿਰ ਡਾਕਟਰ ਵਿਨੋਦ ਬੱਗਾ, ਡਾ. ਮੋਹਿਤ ਭਾਰਦਵਾਜ, ਡਾ. ਰੂਹੀ ਅਰੋੜਾ ਨੇ 134 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਕੌਂਸਲਰ ਜਸਵਿੰਦਰ ਨਿੱਕੂ, ਰਮੇਸ਼ ਨਾਹਰ ਪ੍ਰਧਾਨ, ਵਿਪਨ ਥਾਪਰ, ਕਮਲਜੀਤ ਨਾਹਰ, ਰਾਜੀਵ ਗਿੱਲ, ਜਗਦੀਸ਼ ਭੱਟੀ, ਨਾਥੀ ਰਾਮ ਸਨੋਤਰਾ ਤੋਂ ਇਲਾਵਾ ਸੋਢੀ ਸਿੰਘ, ਪ੍ਰੀਤੀ, ਲਖਵਿੰਦਰ ਕੌਰ, ਸੁਮਨ, ਸੋਨੀਆ, ਬਿੱਕਰ ਸਿੰਘ, ਦੀਨਾ ਨਾਥ ਅਤੇ ਨੇਹਾ ਸਟਾਫ ਮੈਂਬਰ ਮੌਜੂਦ ਸਨ।  
ਮਾਤਾ ਗੁਜਰੀ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਮਾਤਾ ਗੁਜਰੀ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Breaking News, Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀਆਂ ਵਿਦਿਆਰਥਣਾਂ ਪੂਜਾ ਬੀ.ਏ. ਭਾਗ ਦੂਜਾ ਤੇ ਕਿਰਨਦੀਪ ਕੌਰ ਬੀ.ਸੀ.ਏ. ਭਾਗ ਦੂਜਾ ਨੇ ਕਾਲਜ ਦੇ ਐਨ. ਐਸ.ਐਸ ਵਿਭਾਗ ਵੱਲੋਂ ਰਾਸ਼ਟਰੀ ਏਕੀਕਰਨ ਕੈਂਪ ਵਿਚ ਹਿੱਸਾ ਲਿਆ। ਇਹ ਕੈਂਪ ਭਾਰਤ ਸਰਕਾਰ ਵੱਲੋਂ ਜਾਮੀਆਂ ਮਿਲੀਆਂ ਇਸਲਾਮੀਆਂ ਯੂਨੀਵਰਸਿਟੀ, ਦਿੱਲੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਪੂਰੇ ਦੇਸ਼ ਦੇ 11 ਰਾਜਾਂ ਦੇ 210 ਵਲੰਟੀਅਰਾਂ ਨੇ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਇਹਨਾਂ ਦੋ ਵਿਦਿਆਰਥਣਾਂ ਨੇ ਪੂਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਹੋਏ ਇਸ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੱਤ ਦਿਨਾਂ ਕੈਂਪ ਵਿਚ ਭਾਰਤੀ ਸੰਸਕ੍ਰਿਤੀ ਅਤੇ ਰੁਮਾਂਚ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਕਾਲਜ ਪਹੁੰਚਣ 'ਤੇ ਵਿਦਿਆਰਥਣਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਨ੍ਹਾ

Welcome to

Kartarpur Mail

error: Content is protected !!