Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

Health

ਸਿਵਲ ਸਰਜਨ ਵੱਲੋਂ ਏਡਜ਼ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ 

ਸਿਵਲ ਸਰਜਨ ਵੱਲੋਂ ਏਡਜ਼ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ 

Breaking News, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਵੱਲੋਂ ਸੀ.ਐਚ.ਸੀ. ਕਰਤਾਰਪੁਰ ਵਿਖੇ ਏਡਜ਼ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦਿੱਤੀ ਗਈ| ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੈਨ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ ਜਾਕੇ ਲੋਕਾਂ ਨੂੰ ਏਡਜ਼ ਦੀ ਰੋਕਥਾਮ ਸਬੰਧੀ ਜਾਗਰੁੱਕ ਕਰੇਗੀ| ਨਾਲ ਹੀ ਉਨ੍ਹਾਂ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ| ਇਸਤੋਂ ਪਹਿਲਾ ਕਰਤਾਰਪੁਰ ਸਰਕਾਰੀ ਹਸਪਤਾਲ ਪੁੱਜਣ ਮੌਕੇ ਐਸ.ਐਮ.ਓ. ਡਾ. ਉਸ਼ਾ ਕੁਮਾਰੀ ਨੇ ਸਿਵਲ ਸਰਜਨ ਡਾ. ਰਘੁਬੀਰ ਸਿੰਘ ਨੂੰ ਫੁੱਲਾਂ ਦਾ ਬੁੱਕੇ ਭੇਂਟ ਕਰ ਸਵਾਗਤ ਕੀਤਾ| ਇਸ ਮੌਕੇ ਡਾ. ਰਘੂ ਸਭਰਵਾਲ, ਡਾ. ਮਹਿੰਦਰਜੀਤ ਸਿੰਘ, ਬੀ.ਈ.ਈ. ਸ਼ਰਨਜੀਤ ਸਿੰਘ, ਜੋਗਾ ਸਿੰਘ, ਨਵਦੀਪ ਕੁਮਾਰ, ਐਲ.ਈ. ਸਰਵਣ ਪਾਲ ਸਿੰਘ, ਰੁਪਿੰਦਰ ਕੌਰ, ਦੀਪਿਕਾ, ਨਵਦੀਪ ਕੌਰ, ਹਰੀਸ਼ ਸ਼ਰਮਾ, ਬਿੰਦਰ ਆਦਿ ਹਾਜ਼ਰ ਸਨ|
ਫ੍ਰੀ ਮੈਡੀਕਲ ਕੈਂਪ ਦਾ 166 ਮਰੀਜ਼ਾਂ ਨੇ ਲਿਆ ਲਾਹਾ

ਫ੍ਰੀ ਮੈਡੀਕਲ ਕੈਂਪ ਦਾ 166 ਮਰੀਜ਼ਾਂ ਨੇ ਲਿਆ ਲਾਹਾ

Health, News
Kartarpur Mail (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਵੱਲੋਂ ਨੇੜਲੇ ਪਿੰਡ ਫਰੀਦਪੁਰ ਵਿਚ 39ਵਾਂ ਮੁਫ਼ਤ ਐਸ. ਵੀ.ਪੀ. ਕੈਂਪ ਮੈਡਮ ਸੁਮਨ ਕਲਹਨ ਦੀ ਅਗੁਵਾਈ ਹੇਠ ਲਗਾਇਆ ਗਿਆ ਜਿਸ ਵਿਚ 166 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਸਰਪੰਚ ਨਰੇਸ਼ ਕੁਮਾਰੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਵਿਨੋਦ ਬੱਗਾ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਸੋਢੀ ਸਿੰਘ, ਸਰਬਜੀਤ ਕੌਰ, ਨਿਸ਼ਾਂਤ ਵਰਮਾ, ਕਮਲਜੀਤ ਕੌਰ, ਬਿੱਕਰ ਸਿੰਘ, ਦੀਨਾਨਾਥ ਅਤੇ ਰਾਜਵਿੰਦਰ ਕੌਰ ਹਾਜ਼ਰ ਸ਼ਨ। ਦੱਸ ਦਈਏ ਕਿ NRI ਮਧੂ ਸ਼ਰਮਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਲੜੀਵਾਰ ਕੈਂਪਾਂ ਦਾ ਹੁਣ ਤੱਕ ਹਜ਼ਾਰਾਂ ਮਰੀਜ ਲਾਹਾ ਲੈ ਚੁੱਕੇ ਹਨ।
ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

Breaking News, Crime, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਮੁਖਬਰਾਂ ਦੀ ਇਤਲਾਹ ਤੇ ਕਰਤਾਰਪੁਰ ਪੁਲਿਸ ਨੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਦੀ ਮਦਦ ਨਾਲ ਗੰਗਸਰ ਬਜ਼ਾਰ ਸਥਿਤ ਨੰਦਾ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਿੱਥੋਂ ਨਸ਼ੀਲੀ ਦਵਾਈਆਂ ਸਮੇਤ ਪੁਲਿਸ ਨੇ ਜਤਿਨ ਕੁਮਾਰ ਅਤੇ ਉਸਦੇ ਪਿਤਾ ਸੁਭਾਸ਼ ਚੰਦਰ ਨੂੰ ਕਾਬੂ ਕਰਲਿਆ ਗਿਆ ਹੈ। ਫਿਲਹਾਲ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਡੀ ਬਰਾਮਦਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਲੂ ਲੱਗਣ ਦੇ ਬਚਾਅ

ਲੂ ਲੱਗਣ ਦੇ ਬਚਾਅ

Health
Kartarpur Mail: ਨੁਸਖੇ: ਇਕ ਵੱਡਾ ਕੱਚਾ ਅੰਬ ਉਬਾਲਕੇ ਠੰਡੇ ਪਾਣੀ ‘ਚ ਰੱਖੋ ਫਿਰ ਉਸਕਾ ਛਿਲਕਾ ਉਤਾਰਕੇ ਗੁੱਦੇ ਨੂੰ ਮੱਥ ਲਵੋ ਅਤੇ ਉਸ ‘ਚ ਗੁੜ੍ਹ, ਜੀਰਾ, ਧਨੀਆ, ਨਮਕ ਅਤੇ ਕਾਲੀ ਮਿਰਚ ਮਿਲਾਕੇ ਪਾਣਾ ਬਣਾ ਕੇ ਪਿਓ| ਲੂ ਨਾਲ ਬੁਖਾਰ ਹੋਣ ‘ਤੇ ਇਮਲੀ ਦੇ ਪੱਤੇ ਪਾਣੀ ‘ਚ ਉਬਾਲ ਕੇ ਸ਼ਰਬਤ ਦੀ ਤਰਾਂ ਲਓ| ਬੁਖਾਰ ਉਤਰ ਜਾਵੇਗਾ| ਲੂ ਲੱਗਣ ‘ਤੇ ਪਿਆਜ ਦੇ ਰਸ ਨਾਲ ਕਨਪਟੀਆਂ ‘ਤੇ ਅਤੇ ਛਾਤੀ ਤੇ ਮਾਲਸ਼ ਕਰੋ| ਪਿੱਤ ਹੋਣ ਤੇ: ਜੇ ਤੁਹਾਡੇ ਸ਼ਰੀਰ ‘ਚ ਪਿੱਤ ਨਿਕਲ ਆਈ ਹੈ ਤਾਂ ਪੰਜ ਗ੍ਰਾਮ ਕੇਸਰ ਨੂੰ ਬਰੀਕ ਪੀਸ ਕੇ ਦਸ ਗ੍ਰਾਮ ਸ਼ਹਿਦ ਮਿਲਾਕੇ ਦਿਨ ‘ਚ ਦੋ ਤਿੰਨ ਵਾਰ ਚਟੋ| ਪਿੱਤ ਠੀਕ ਹੋ ਜਾਵੇਗੀ| ਕੰਨ ਦਾ ਵੱਗਣਾ: ਬਾਰਾਂ ਗ੍ਰਾਮ ਸਰੋਂ ਦਾ ਤੇਲ, ਛੇ ਗ੍ਰਾਮ ਬਾਰਿਕ ਐਸਿਡ ‘ਚ ਮਿਲਾਓ| ਜੇ ਕੰਨ ‘ਚ ਪੀਕ ਜਾਂ ਮਵਾਦ ਆਉਂਦੀ ਹੈ ਅਤੇ ਦਰਦ ਹੁੰਦੀ ਹੈ ਤਾਂ ਦਿਨ ‘ਚ ਦੋ ਬੂੰਦਾਂ ਕੰਨ ‘ਚ ਪਾਓ| ਇਹ ਕਿਰਿਆ ਘੱਟ ਤੋਂ ਘੱਟ ਦਸ ਜਾਂ ਪੰਦਰਾਂ ਦਿਨਾਂ ਤੱਕ ਕਰੋ| ਕੰਨ ਵਗਣ ਦੀ ਸ਼ਿਕਾਇਤ ਦੁਰ ਹੋ ਜਾਵੇਗੀ|
25वां फ्री मेडिकल कैंप लगाया

25वां फ्री मेडिकल कैंप लगाया

Health
Kartarpur Mail: आपी चेरीटेबल अस्पताल करतारपुर द्वारा एन.आर.आई. मधु शर्मा के सहयोग से 25वां एस.वी.पी. कैंप निकटवर्ती गाँव मुरार में मैडम सुमन लता कल्हण की देख रेख में लगाया गया| जिसमें डाक्टर रूही अरोडा, डा. भावना गुप्ता द्वारा 107 मरीजों की जांच कर उन्हें निशुल्क दवाईयां दी गई| इस मौके मैडम सुमन लता कल्हण, अमर सिंह, कर्मजीत सिंह, सरपंच महिन्द्र कौर, हरप्रीत सिंह, परवीन कुमार, सोढ़ी सिंह, सरबजीत कौर, प्रीति, कमलजीत कौर, बिकर सिंह, दीनानाथ व राजविंदर कौर उपस्थित थी|
ਐਸ.ਡੀ.ਐਮ. ਪਹੁੰਚੇ ਸਰਕਾਰੀ ਹਸਪਤਾਲ

ਐਸ.ਡੀ.ਐਮ. ਪਹੁੰਚੇ ਸਰਕਾਰੀ ਹਸਪਤਾਲ

Health
Kartarpur Mail: ਐਸ.ਡੀ.ਐਮ. ਸੁਭਾਸ਼ ਚੰਦਰ ਵੱਲੋਂ ਸਰਕਾਰੀ ਹਸਪਤਾਲ ਕਰਤਾਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ| ਉਨ੍ਹਾਂ ਦਾ ਸਵਾਗਤ ਐਸ.ਐਮ.ਓ. ਡਾਕਟਰ ਰਾਜੀਵ ਸ਼ਰਮਾ ਨੇ ਕੀਤਾ| ਐਸ.ਡੀ.ਐਮ. ਵੱਲੋਂ ਹਸਪਤਾਲ ਦਾ ਹਾਜਿਰੀ ਰਜਿਸਟਰ ਅਤੇ ਵੱਖ ਵੱਖ ਵਾਰਡਾਂ ‘ਚ ਜਾਕੇ ਜਾਂਚ ਕੀਤੀ ਗਈ| ਮਰੀਜਾਂ ਨੂੰ ਮਿਲਕੇ ਉਨ੍ਹਾਂ ਕੋਲੋਂ ਹਸਪਤਾਲ ਵੱਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਪੁੱਛਿਆ| ਉਨ੍ਹਾਂ ਹਸਪਤਾਲ ‘ਚ ਬਣੀ ਜਿਲ੍ਹੇ ਦੀ ਪਹਿਲੀ ਹੈਚਰੀ ਨੂੰ ਵੇਖਿਆ ਅਤੇ ਜਾਣਕਾਰੀ ਲਈ| ਡਾਕਟਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਇਸ ਫਿਸ਼ ਹੈਚਰੀ ‘ਚ ਬੰਬੁਜਿਆ ਮੱਛੀਆਂ ਨੂੰ ਪਾਲਕੇ ਵੱਖ ਵੱਖ ਪਿੰਡਾਂ ਦੇ ਛੱਪੜ ‘ਚ ਛੱਡਿਆ ਜਾਵੇਗਾ| ਇਸ ਮੌਕੇ ਡਾਕਟਰ ਸਰਬਜੀਤ ਸਿੰਘ, ਡਾਕਟਰ ਸਬਪਿੰਦਰ ਕੌਰ, ਸ਼ਰਨਦੀਪ ਸਿੰਘ ਬੀ.ਈ.ਈ., ਸ਼ਰਨਜੀਤ ਬਾਵਾ ਅਤੇ ਸਟਾਫ਼ ਹਾਜਰ ਸੀ|
“ਜੋ ਆਵੇ, ਸੋ ਰਾਜੀ ਜਾਵੇ” ਮੁਫਤ ਡਿਸਪੈਂਸਰੀ ਦਾ ਉਦਘਾਟਨ

“ਜੋ ਆਵੇ, ਸੋ ਰਾਜੀ ਜਾਵੇ” ਮੁਫਤ ਡਿਸਪੈਂਸਰੀ ਦਾ ਉਦਘਾਟਨ

Health, News
ਹਫਤੇ ਦੇ ਸੱਤੇ ਦਿਨ ਮਸ਼ਹੂਰ ਡਾਕਟਰ ਕਰਣਗੇ ਮਰੀਜਾਂ ਦਾ ਮੁਫਤ ਇਲਾਜ ਇਲਾਜ, ਟੈਸਟ ਅਤੇ ਦਵਾਈਆਂ ਦਾ ਸਾਰਾ ਖਰਚ ਉਠਾਏਗਾ ਟਰੱਸਟ Kartarpur Mail: ਜੋ ਆਵੇ ਸੋ ਰਾਜੀ ਜਾਵੇ" ਕਥਨਾਂ ਤੇ ਚਲਦੇ ਹੋਏ ਅਕਾਲ ਚੈਰੀਟੇਬਲ ਟਰੱਸਟ ਕਰਤਾਰਪੁਰ ਵੱਲੋਂ ਲੋਕ ਭਲਾਈ ਲਈ ਅਕਾਲ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਕੀਤਾ ਗਿਆ| ਇਸ ਡਿਸਪੈਂਸਰੀ 'ਚ ਹਫਤੇ ਦੇ ਸਾਰੇ ਦਿਨ ਡਾਕਟਰ ਮਰੀਜਾਂ ਦਾ ਮੁਫਤ ਇਲਾਜ ਕਰਿਆ ਕਰਣਗੇ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਬਿਲਕੁਲ ਫ੍ਰੀ ਭੇਂਟ ਕੀਤੀਆਂ ਜਾਣਗੀਆਂ| ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ, ਭਾਈ ਚਰਨਜੀਤ ਸਿੰਘ ਅਤੇ ਭਾਈ ਸੁਖਵੀਰ ਸਿੰਘ ਵੱਲੋਂ ਕੀਰਤਨ ਰਾਹੀਂ ਆਈ ਸੰਗਤ ਨੂੰ ਨਿਹਾਲ ਕੀਤਾ ਗਿਆ| ਸੰਗਤਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਭਾਈ ਹਰਵਿੰਦਰ ਸਿੰਘ ਵੀਰ ਰਹੀਮਪੁਰੀ ਵੱਲੋਂ ਕੀਤਾ ਗਿਆ| ਟਰੱਸਟ ਦੇ ਸਕੱਤਰ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਉੱਧਮ ਸਦਕਾ ਲੋੜ੍ਹਵੰਦ ਲੋਕਾਂ ਨੂੰ ਸਿਹਤ ਸਬੰਧੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਜਿਆਦਾ ਤੋਂ ਜਿਆਦਾ ਮਦਦ ਕੀਤੀ ਜਾਵੇਗੀ| ਇਸ
ਅੱਖਾਂ ਦੇ ਮੁਫਤ ਕੈਂਪ ਦਾ 204 ਮਰੀਜਾਂ ਨੇ ਲਿਆ ਲਾਹਾ

ਅੱਖਾਂ ਦੇ ਮੁਫਤ ਕੈਂਪ ਦਾ 204 ਮਰੀਜਾਂ ਨੇ ਲਿਆ ਲਾਹਾ

Health, News
Kartarpur Mail: ਆਪੀ ਚੈਰੀਟੇਬਲ ਹਸਪਤਾਲ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਜਲਾਲਪੁਰ ਵਿਖੇ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਯਾਦ ‘ਚ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ| ਇਸ ਕੈਂਪ ‘ਚ ਅੱਖਾਂ ਦੇ ਮਾਹਰ ਡਾਕਟਰ ਐਮ.ਪੀ.ਐਸ. ਭਾਟੀਆ ਤੇ ਉਨ੍ਹਾਂ ਦੀ ਟੀਮ ਨੇ ੨੦੪ ਮਰੀਜਾਂ ਦੀ ਜਾਂਚ ਕੀਤੀ ਜਿਨ੍ਹਾਂ ‘ਚੋਂ 25 ਮਰੀਜ ਆਪ੍ਰੇਸ਼ਨ ਲਈ ਚੁਣੇ| ਇਨ੍ਹਾਂ ਦੇ ਆਪ੍ਰੇਸ਼ਨ ਆਪੀ ਚੈਰੀਟੇਬਲ ਹਸਪਤਾਲ ਵਿਖੇ ਮੁਫਤ ਕੀਤੇ ਜਾਣਗੇ| ਮੈਡੀਕਲ ਕੈਂਪ ‘ਚ ਡਾਕਟਰ ਭਾਵਨਾ ਗੁਪਤਾ ਡਾਕਟਰ ਰੁਹੀ ਅਰੋੜਾ ਨੇ 52 ਮਰੀਜਾਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ| ਕੈਂਪ ‘ਚ ਮੈਡਮ ਸੁਮਨ ਲਤਾ ਕਲਹਣ, ਅਮਰ ਸਿੰਘ ਚਾਹਲ, ਕਰਮਜੀਤ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ ਚਮਕੌਰ, ਪਰਮਜੀਤ ਸਿੰਘ, ਡਾਕਟਰ ਭਾਟੀਆ, ਡਾ. ਆਰਿਫ਼ ਇਕਬਾਲ, ਰਜੇਸ਼ ਕੁਮਾਰ, ਸੋਢੀ ਸਿੰਘ, ਸਰਬਜੀਤ ਕੌਰ ਅਤੇ ਪਿੰਡ ਦੀ ਪੰਚਾਇਤ, ਹੋਰ ਸਟਾਫ਼ ਮੌਜੂਦ ਸੀ|
ਨੈਸ਼ਨਲ ਡੇਂਗੂ ਦਿਵਸ ਮਨਾਇਆ

ਨੈਸ਼ਨਲ ਡੇਂਗੂ ਦਿਵਸ ਮਨਾਇਆ

Health, News
Kartarpur Mail: ਸਰਕਾਰੀ ਹਸਪਤਾਲ ਕਰਤਾਰਪੁਰ ਵਿਖੇ ਐਸ.ਐਮ.ਓ. ਡਾਕਟਰ ਉਸ਼ਾ ਕੁਮਾਰੀ ਦੀ ਦੇਖਰੇਖ ਹੇਠ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ| ਇਸ ਮੌਕੇ ਡਾਕਟਰ ਉਸ਼ਾ ਕੁਮਾਰੀ ਨੇ ਆਪਣੇ ਸਟਾਫ਼ ਅਤੇ ਆਏ ਹੋਏ ਲੋਕਾਂ ਨੂੰ ਜਾਗਰੁੱਕ ਕਰਦੇ ਦੱਸਿਆ ਕਿ ਡੇਂਗੂ ਦਿਨ ਵੇਲੇ ਮਛਰ ਦੇ ਕੱਟਣ ਤੋਂ ਹੁੰਦਾ ਹੈ, ਜਿਸ ‘ਚ ਮਰੀਜ ਨੂੰ ਤੇਜ਼ ਬੁਖਾਰ, ਸਿਰਦਰਦ, ਜੋੜਾਂ ਦੇ ਦਰਦ ਅਤੇ ਸਰੀਰ ‘ਚ ਦਾਣੇ ਹੋਣਾਂ, ਅੱਖਾਂ ਦੇ ਪਿੱਛੇ ਦਰਦ ਅਤੇ ਕਿਸੇ ਵੇਲੇ ਮਸੂੜਿਆਂ ਤੋਂ ਖੂਨ ਆਉਣਾਂ ਡੇਂਗੂ ਦੇ ਮੁੱਖ ਲਛਣ ਹਨ| ਇਸਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫਤ ਹੈ ਅਤੇ ਟੈਸਟ ਵੀ ਮੁਫਤ ਹਨ| ਇਸ ਬੁਖਾਰ ‘ਚ ਬਰੁਫ਼ਨ ਅਤੇ ਐਸਪ੍ਰੀਨ ਦਵਾਈ ਨਹੀਂ ਲੈਣੀ ਚਾਹੀਦੀ ਅਤੇ ਆਪਣੇ ਆਲੇ-ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ| ਖੜ੍ਹੇ ਪਾਣੀ ‘ਚ ਕਾਲਾ ਤੇਲ ਪਾਉਣਾ ਚਾਹੀਦਾ ਹੈ| ਘਰ ‘ਚ ਹਰ ਹਫਤੇ ਗਮਲਿਆ ਦਾ ਪਾਣੀਂ, ਕੂਲਰ ਦਾ ਪਾਣੀ ਆਦਿ ਖਾਲੀ ਕਰਨਾ ਚਾਹੀਦਾ ਹੈ| ਇਸ ਮੌਕੇ ਸ਼ਰਨਦੀਪ ਸਿੰਘ ਬੀ.ਈ.ਈ. ਨੇ ਵੀ ਆਪਣੇ ਸੰਬੋਧਨ ‘ਚ ਇਸ ਬਿਮਾਰੀ ਨੂੰ ਨਾ ਫੈਲਣ ਦੇਣ ਦੀ ਸੋਂਹ ਵੀ ਚੁਕਵਾਈ| ਇਸ ਮੌਕੇ ਸ਼ਰਨਜੀਤ ਬਾਵਾ ਫਾਰਮਾਸਿਸਟ. ਕੇਵਲ ਭੰਗੂ, ਅਸ਼ਵਨੀ ਕ
error: Content is protected !!