Monday, January 21ਤੁਹਾਡੀ ਆਪਣੀ ਲੋਕਲ ਅਖ਼ਬਾਰ....

Health

ਕਰਤਾਰਪੁਰ ‘ਚ ਫੈਲੀ ਗੰਦਗੀ ਦੇ ਵਿਰੋਧ ‘ਚ ਸਾਰੀਆਂ ਕਮੇਟੀਆਂ ਦੀ ਸਾਂਝੀ ਮੀਟਿੰਗ 3 ਵਜੇ, ਕਿਲਾ ਕੋਠੀ ਚੌੰਕ ‘ਚ ਹੋਵੇਗਾ ਇਕੱਠ 

ਕਰਤਾਰਪੁਰ ‘ਚ ਫੈਲੀ ਗੰਦਗੀ ਦੇ ਵਿਰੋਧ ‘ਚ ਸਾਰੀਆਂ ਕਮੇਟੀਆਂ ਦੀ ਸਾਂਝੀ ਮੀਟਿੰਗ 3 ਵਜੇ, ਕਿਲਾ ਕੋਠੀ ਚੌੰਕ ‘ਚ ਹੋਵੇਗਾ ਇਕੱਠ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਅਤੇ ਫੈਲੀ ਗੰਦਗੀ ਤੋਂ ਲੋਕ ਖਾਸਾ ਨਿਰਾਸ਼ ਅਤੇ ਰੋਸ 'ਚ ਹਨ. ਅੱਜ ਦੁਪਹਿਰ 3 ਵਜੇ ਸਥਾਨਕ ਕਿਲਾ ਕੋਠੀ ਚੌੰਕ 'ਚ ਕਰਤਾਰਪੁਰ ਦੀਆਂ ਸਭ ਸਮਾਜਿਕ ਅਤੇ ਧਾਰਮਿਕ ਕਮੇਟੀਆਂ ਦੀ ਸਾਂਝੀ ਬੈਠਕ ਹੋਣ ਜਾ ਰਹੀ ਹੈ. ਬੈਠਕ ਵਿਚ ਵੱਡੀ ਗਿਣਤੀ 'ਚ ਲੋਕ ਪੁੱਜਣ ਦੀ ਸੰਭਾਵਨਾ ਹੈ. ਜਾਣਕਾਰੀ ਦਿੰਦਿਆਂ ਸ੍ਰੀ ਗਣੇਸ਼ ਡ੍ਰਾਮਾਟਿੱਕ ਕਲੱਬ ਦੇ ਪ੍ਰਧਾਨ ਸੰਜੀਵ ਭੱਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਖਿਲਾਫ਼ ਇਹ ਇਕਠ ਹੋਣ ਜਾ ਰਿਹਾ ਹੈ. ਉਨ੍ਹਾਂ ਕਰਤਾਰਪੁਰ ਦੇ ਸਮੂਹ ਲੋਕਾਂ ਨੂੰ ਇਸ ਮੀਟਿੰਗ ਵਿਚ ਪੁੱਜਣ ਦਾ ਸੱਦਾ ਦਿੰਦਿਆ ਕਿਹਾ ਕਿ ਅਜੇ ਤੱਕ ਕਰਤਾਰਪੁਰ ਨੂੰ ਬੁਨਿਆਦੀ ਸਹੂਲਤਾਂ ਹੀ ਨਹੀਂ ਮਿਲ ਸਕੀਆਂ. ਉਨ੍ਹਾਂ ਦੱਸਿਆ ਕਿ ਗੰਦਗੀ ਦੇ ਢੇਰਾਂ ਅਤੇ ਉਸ ਉੱਤੇ ਅਵਾਰਾ ਜਾਨਵਰ ਵੱਡਾ ਨੁਕਸਾਨ ਪਹੁੰਚਾ ਰਹੇ ਹਨ. ਜਿਕਰਯੋਗ ਹੈ ਕਿ ਕਰਤਾਰਪੁਰ 'ਚ ਪਿਛਲੇ ਕਈ ਦਿਨਾਂ ਤੋਂ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ. ਥਾਂ ਥਾਂ ਲੱਗੇ ਗੰਦਗੀ ਦੇ ਅੰਬਾਰ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ. ਨਗਰ ਕੋਂਸਲ ਕਰਤਾਰਪੁ
ਫ੍ਰੀ ਆਯੁਰਵੈਦਿਕ ਕੈਂਪ ਦਾ ਲੋਕਾਂ ਨੇ ਲਿਆ ਲਾਹਾ, ਤੁਸੀਂ ਵੀ ਜਾਣੋ ਲੰਬੇ ਜੀਵਨ ਦਾ ਰਹੱਸ!

ਫ੍ਰੀ ਆਯੁਰਵੈਦਿਕ ਕੈਂਪ ਦਾ ਲੋਕਾਂ ਨੇ ਲਿਆ ਲਾਹਾ, ਤੁਸੀਂ ਵੀ ਜਾਣੋ ਲੰਬੇ ਜੀਵਨ ਦਾ ਰਹੱਸ!

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ੍ਰੀ ਚੇਤਨ ਹਰਬਲ ਹੈਲਥ ਕੇਅਰ ਸੈਂਟਰ ਵਲੋਂ ਮਹੰਤ ਵੀਰ ਪ੍ਰਕਾਸ਼ ਅਤੇ ਦੇਵਾ ਸੁਖਵਿੰਦਰ ਕੌਰ ਵਲੋਂ ਕਰਤਾਰਪੁਰ ਦੇ ਨਾਲ ਲਗਦੇ ਪਿੰਡ ਰੰਧਾਵਾ ਮਸੰਦਾਂ ਵਿਖੇ ਫ੍ਰੀ ਮੈਡੀਕਲ ਕੈਪ ਦਾ ਆਯੋਜਨ ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਕੀਤਾ। ਇਸ ਕੈਂਪ ਦਾ ਰਸਮੀ ਉਦਘਾਟਨ ਹਲਕਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਸੁਰਿੰਦਰ ਕੁਮਾਰ ਸਾਬੀ ਨੇ ਪਿੰਡ ਪਤਵੰਤੀਆਂ ਵਿੱਚ ਬਲਾਕ ੨ ਪ੍ਰਧਾਨ ਹਰਭਜਨ ਸਿੰਘ ਸ਼ੇਖੇ ਸਾਬਕਾ ਸਰਪੰਚ ਮੋਹਨ ਲਾਲ, ਦਵਿੰਦਰ ਬਿੱਲਾ, ਹਰਨੇਕ ਸਿੰਘ, ਪੰਮੀ ਰੰਧਾਵਾ, ਲੰਬੜਦਾਰ ਯੁਗਲ ਕਿਸ਼ੋਰ ਮੈਂਬਰ ਪੰਚਾਇਤ ਜੋਗੀ ਹਰਮੇਸ਼ ਲਾਲ ਹੈਪੀ ਮੱਲ ਸੁਨੀਲ ਗੋਪੀ ਮਾਹੀ ਆਦਿ ਨੂੰ ਨਾਲ ਲੈਂਦੇ ਹੋਏ ਕੀਤਾ।    ਭਵਨ ਵਿੱਚ ਲੱਗੇ ਇਸ ਆਯੂਰਵੈਦਿਕ ਕੈਂਪ ਵਿੱਚ ਸ੍ਰੀ ਚੇਤਨ ਹਰਬਲ ਹੈਲਥ ਕੇਅਰ ਸੈਂਟਰ ਤੋਂ ਆਏ ਡਾਕਟਰਾਂ ਦੀ ਟੀਮ 'ਚ ਡਾ. ਪੰਕਜ, ਡਾ. ਕਰਨ ਵਲੋਂ ਕੈਂਪ ਵਿੱਚ ਪੁੱਜੇ ਕਰੀਬ 220 ਮਰੀਜਾਂ ਦੀ ਸਿਹਤ ਜਾਂਚ ਕੀਤੀ ਅਤੇ ਨਿਰੋਗ ਰਹਿਣ ਲਈ ਹਮੇਸ਼ਾ ਜੜੀ ਬੂਟੀਆਂ ਤੋਂ ਤਿਆਰ ਆਯੂਰਵੈਦਿਕ ਪ੍ਰਣਾਲੀ ਨਾਲ ਬਣੀਆਂ ਦਵਾਈਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ.    ਵੈਦ ਮਹੰਤ
55ਵੇਂ ਫ੍ਰੀ ਐਸ.ਵੀ.ਪੀ. ਕੈਂਪ ਦਾ 118 ਮਰੀਜਾਂ ਨੇ ਲਿਆ ਲਾਹਾ 

55ਵੇਂ ਫ੍ਰੀ ਐਸ.ਵੀ.ਪੀ. ਕੈਂਪ ਦਾ 118 ਮਰੀਜਾਂ ਨੇ ਲਿਆ ਲਾਹਾ 

Health
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਮਾਜਸੇਵੀ ਸੰਸਥਾ 'ਆਪੀ' ਚੈਰੀਟੇਬਲ ਹਸਪਤਾਲ ਵੱਲੋਂ ਫ੍ਰੀ ਐਸ.ਵੀ.ਪੀ. ਮੈਡੀਕਲ ਕੈਂਪਾਂ ਦੀ ਲੜ੍ਹੀ ਨੂੰ ਅੱਗੇ ਤੋਰਦੇ ਹੋਏ 55ਵਾਂ ਕੈਂਪ ਸਥਾਨਕ ਪਿੰਡ ਬੱਖ਼ੂ ਨੰਗਲ ਵਿਚ ਲਗਾਇਆ ਗਿਆ. ਐਨ.ਆਰ.ਆਈ. ਮਧੂ ਸ਼ਰਮਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ 'ਚ 118 ਮਰੀਜਾਂ ਨੂੰ ਮੁਫਤ ਡਾਕਟਰੀ ਸਹਾਇਤਾ ਅਤੇ ਦਵਾਈਆਂ ਦਿੱਤੀਆਂ ਗਈਆਂ. ਕੈਂਪ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਰਿਬਨ ਕੱਟ ਕੇ ਕੀਤੀ.   ਇਸ ਮੌਕੇ 'ਆਪੀ' ਦੇ ਸਕੱਤਰ ਮੈਡਮ ਸੁਮਨ ਲਤਾ, ਸ. ਅਮਰ ਸਿੰਘ, ਕਰਮਜੀਤ ਸਿੰਘ, ਸੰਨੀ ਕੁਮਾਰ, ਗੁਰਨਾਮ ਸਿੰਘ, ਸਤਪਾਲ ਸਿੰਘ, ਡਾ. ਵਿਨੋਦ ਬੱਗਾ, ਡਾ. ਰੁਹੀ ਅਰੋੜਾ, ਡਾ. ਭਾਵਨਾ ਗੁਪਤਾ, ਸਰਬਜੀਤ ਕੌਰ, ਪ੍ਰੀਤੀ, ਲਖਵਿੰਦਰ ਕੌਰ, ਦੀਨਾ ਨਾਥ ਆਦਿ ਹਾਜ਼ਿਰ ਸਨ.    ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’ ♦  ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰ
ਕੌਮੀ ਖੇਡ ਦਿਵਸ: ਅੰਗਰੇਜ਼ ਸਿੰਘ ਤੇ ਰਾਜਵਿੰਦਰ ਕੌਰ ਰਹੇ ਜੇਤੂ     

ਕੌਮੀ ਖੇਡ ਦਿਵਸ: ਅੰਗਰੇਜ਼ ਸਿੰਘ ਤੇ ਰਾਜਵਿੰਦਰ ਕੌਰ ਰਹੇ ਜੇਤੂ     

Breaking News, Education, Health, News
ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਖੇਡ ਦਿਵਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਜਿਵੇਂ ਹਾਫ ਮੈਰਾਥਨ ਰੇਸ (ਲੜਕੇ ਅਤੇ ਲੜਕੀਆਂ) ਅਤੇ ਫੁਟਬਾਲ ਆਦਿ ਮੁਕਾਬਲੇ ਕਰਵਾਏ ਗਏ।ਰੇਸ ਦੀ ਸ਼ੁਰੂਆਤ ਪ੍ਰਿੰਸੀਪਲ ਸਾਹਿਬ ਦੁਆਰਾ ਝੰਡੀ ਲਹਿਰਾ ਕੇ ਕੀਤੀ ਗਈ।ਲੜਕਿਆਂ ਦੀ ਰੇਸ ਦੇ ਮੁਕਾਬਲੇ ਵਿਚ ਅੰਗਰੇਜ਼ ਸਿੰਘ (੧੦+੨ ਆਰਟਸ) ਨੇ ਪਹਿਲਾ, ਗੁਰਵਿੰਦਰ ਸਿੰਘ (੧੦+੨ ਆਰਟਸ) ਨੇ ਦੂਸਰਾ ਅਤੇ ਲਵਪ੍ਰੀਤ ਸਿੰਘ (੧੦+੨ ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੜਕੀਆਂ ਦੀ ਰੇਸ ਦੇ ਮੁਕਾਬਲੇ ਵਿਚ ਰਾਜਵਿੰਦਰ ਕੌਰ (ਬੀ.ਏ. ਸਮੈਸਟਰ ਤੀਜਾ) ਨੇ ਪਹਿਲਾ, ਅਮਨ (੧੦+੨ ਸਾਇੰਸ) ਨੇ ਦੂਸਰਾ ਅਤੇ  ਗਗਨ (੧੦+੨ ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍
ਐਸ.ਐਮ.ਓ. ਨੇ ਡੇਂਗੂ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ 

ਐਸ.ਐਮ.ਓ. ਨੇ ਡੇਂਗੂ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾਨਿਰਦੇਸ਼ਾਂ ਤੇ ਐਸ.ਐਮ.ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੀ ਅਗੁਵਾਈ 'ਚ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਮੁਹਿੰਮ ਤਹਿਤ ਚਲਾਈ ਜਾ ਰਹੀ ਜਾਗਰੁੱਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕਰਤਾਰਪੁਰ ਬਲਾਕ ਦੇ ਵੱਖ ਵੱਖ ਹਿੱਸਿਆਂ 'ਚ ਭੇਜਿਆ ਗਿਆ. ਇਸ ਮੌਕੇ ਐਸ.ਐਮ.ਓ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਡੇਂਗੂ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਸਿਹਤ ਮਹਿਕਮੇ ਵੱਲੋਂ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾਕੇ ਜਾਗਰੁੱਕ ਕੀਤਾ ਜਾ ਰਿਹਾ ਹੈ. ਇਸ ਮੌਕੇ ਬੀ.ਈ.ਈ. ਸ਼ਰਨਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਕੂਲਰ, ਗਮਲਿਆਂ ਅਤੇ ਫਰਿੱਜਾਂ ਦੀਆਂ ਟ੍ਰੇਆਂ 'ਚ ਖੜੇ ਪਾਣੀ ਨੂੰ ਹਫਤੇ 'ਚ ਇੱਕ ਵਾਰ ਜਰੁਰ ਸਾਫ਼ ਕਰਨਾ ਚਾਹੀਦਾ ਹੈ. ਇਸ ਮੌਕੇ ਨਗਰ ਕੌੰਸਿਲ ਦੇ ਪ੍ਰਧਾਨ ਸੂਰਜਭਾਨ, ਕੋਂਸਲਰ ਪ੍ਰਦੀਪ ਅਗਰਵਾਲ, ਤੇਜਪਾਲ ਤੇਜੀ, ਅਮਰਜੀਤ ਕੌਰ, ਸਤਪਾਲ, ਸੇਵਾ ਸਿੰਘ, ਗੁਰਦੀਪ ਮਿੰਟੂ, ਜਗਦੀਸ਼ ਕੁਮਾਰ ਜੱਗਾ ਤੋਂ ਇਲਾਵਾ ਸ਼ਰਨਜੀਤ ਕੁਮਾਰ, ਕੇਵਲ ਭੰਗੂ, ਰਾਮ ਸਰੂਪ, ਸ਼ਿੰਦਾ ਆਦਿ ਹਾਜ਼ਿਰ ਸਨ.
ਹੁਣ ਚੰਗੇ ਜਿਮ ਲਈ ਜਲੰਧਰ ਜਾਣ ਦੀ ਨਹੀਂ ਲੋੜ, ਕਰਤਾਰਪੁਰ ‘ਚ ਖੁੱਲਿਆ ਵਲਰਡ ਕਲਾਸ ‘ਕਰਵਜ਼ ਫਿਟਨੈੱਸ ਹਬ’

ਹੁਣ ਚੰਗੇ ਜਿਮ ਲਈ ਜਲੰਧਰ ਜਾਣ ਦੀ ਨਹੀਂ ਲੋੜ, ਕਰਤਾਰਪੁਰ ‘ਚ ਖੁੱਲਿਆ ਵਲਰਡ ਕਲਾਸ ‘ਕਰਵਜ਼ ਫਿਟਨੈੱਸ ਹਬ’

Breaking News, Health, News, Politics, Sports
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਫਿਟਨੈੱਸ ਜਿਮ 'ਚ ਚੰਗੇ ਕੋਚ ਦੇ ਨਾਲ ਨਾਲ ਸਟੀਮ ਬਾਥ, ਫੁਲੀ ਏ.ਸੀ., ਕ੍ਰੋਸ ਫਿੱਟ, ਕਾਰਡੀਓ ਸੈਕਸ਼ਨ ਆਦਿ ਸਹੂਲਤਾਂ ਲਈ ਹੁਣ ਤੁਹਾਨੂੰ ਜਲੰਧਰ ਜਾਂ ਫੇਰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਕਰਤਾਰਪੁਰ ਵਿਚ ਹੀ ਵਰਲਡ ਕਲਾਸ ਜਿਮ ਖੁੱਲ ਗਿਆ ਹੈ. ਗੌਸ਼ਾਲਾ ਰੋਡ ਨਜ਼ਦੀਕ ਆਪੀ ਚੈਰੀਟੇਬਲ ਹਸਪਤਾਲ ਬਣੇ 'ਕਰਵਜ਼ ਫਿੱਟਨੈੱਸ ਹਬ' 'ਚ ਤੁਹਾਨੂੰ ਹਰ ਸਹੂਲਤ ਮਿਲੇਗੀ. ਜਿਮ ਦੇ ਓਨਰ ਜੱਸੀ ਚਾਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸਹੂਲਤਾਂ ਤਾਂ ਹੋਰਾਂ ਜਿਮਾਂ ਨਾਲੋਂ ਵਧੀਆ ਹੈ ਹੀ ਹਨ, ਨਾਲ ਹੀ ਡਾਇਟ ਪਲੇਨ ਅਤੇ ਡਾਕਟਰੀ ਸਲਾਹ ਲਈ ਵੀ ਯੋਗ ਸਟਾਫ਼ ਹੈ. ਜਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਜਿਮ ਦਾ ਉਦਘਾਟਨ ਜਲੰਧਰ ਕੈੰਟ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੱਲੋਂ ਕੀਤਾ ਗਿਆ. ਉਹਨਾਂ ਕਿਹਾ ਕਿ ਚਾਹਲ ਪਰਿਵਾਰ ਦੀ ਕਰਤਾਰਪੁਰ ਨੂੰ ਬਹੁਤ ਵੱਡੀ ਦੇਣ ਹੈ ਕਿ ਇਹ ਸਾਰਾ ਪਰਿਵਾਰ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੰਮ ਕਰਦਾ ਹੈ ਤੇ ਹੁਣ ਵੀ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਚੰਗੀ ਸਿਹਤ ਦੇਣ ਲਈ ਸਾਡੇ ਵੀਰ ਬਲਪ੍ਰੀਤ
‘ਆਪੀ’ ਨੇ ਲਗਾਇਆ ਮੁਫਤ ਦੰਦਾਂ ਦਾ ਕੈਂਪ, ਮਰੀਜਾਂ ਨੂੰ ਵੰਡੀਆਂ ਫ੍ਰੀ ਦਵਾਈਆਂ 

‘ਆਪੀ’ ਨੇ ਲਗਾਇਆ ਮੁਫਤ ਦੰਦਾਂ ਦਾ ਕੈਂਪ, ਮਰੀਜਾਂ ਨੂੰ ਵੰਡੀਆਂ ਫ੍ਰੀ ਦਵਾਈਆਂ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪ੍ਰਸਿਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਵੱਲੋਂ ਮੈਡਮ ਸੁਮਨ ਲਤਾ ਕਲਹਣ ਦੀ ਦੇਖਰੇਖ ਹੇਠ ਸੀ.ਆਰ.ਪੀ.ਐਫ. ਕੈਂਪਸ (CRPF) ਸਰਾਏ ਖਾਸ ਵਿਖੇ ਮੁਫਤ ਦੰਦਾਂ ਦਾ ਚੈੱਕ-ਅਪ ਕੈਂਪ ਲਗਾਇਆ ਗਿਆ. ਕੈਂਪ ਦਾ ਉਦਘਾਟਨ ਡੀ.ਐਸ.ਪੀ. ਤੰਜ਼ਿਮ ਸੰਮਥਨ ਨੇ ਰਿਬਨ ਕੱਟ ਕੇ ਕੀਤਾ. ਕੈਂਪ ਦੌਰਾਨ ਡਾ. ਮੋਹਿਤ ਭਾਰਦਵਾਜ, ਡਾ. ਗੁਰਸ਼ਰਨ ਕੌਰ, ਡਾ. ਇਸ਼ਾ ਨੇ 63 ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ. ਇਸ ਮੌਕੇ ਮੈਡਮ ਸੁਮਨ ਕਲਹਣ, ਅਮਰ ਸਿੰਘ, ਡੀ.ਆਈ.ਜੀ. ਦਰਸ਼ਨ ਲਾਲ ਗੋਲਾ, ਡਾ. ਅਨਮੋਲਦੀਪ ਸਿੰਘ, ਲੋਚਨ ਭਾਰਤੀ, ਐਸ.ਪੀ. ਸਿੰਘ (ਐਸ.ਆਈ.), ਨਰਿੰਦਰ ਸਿੰਘ (ਐਸ.ਐਮ.), ਯਾਦਵਿੰਦਰ ਸਿੰਘ (ਜੇ), ਮੋਹਿੰਦਰ ਸਿੰਘ (ਵੀ.ਐਚ.ਐਮ.), ਭਜਨ ਸਿੰਘ (ਸੀ.ਐਚ.ਐਮ), ਤੋਂ ਇਲਾਵਾ ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤੀ, ਸ਼ਾਮ ਸੁੰਦਰ, ਸੋਨੀਆ, ਦੀਨਾਨਾਥ, ਸਤਨਾਮ, ਨੇਹਾ ਆਦਿ ਹਾਜਿਰ ਸਨ. ________    ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा
ਪਹਿਲਾ ਕ੍ਰਿਕੇਟ ਟੂਰਨਾਮੈਂਟ ‘ਕਰਤਾਰਪੁਰ’ ਦੇ ਨਾਮ, 20 ਟੀਮਾਂ ਨੂੰ ਹਰਾਇਆ

ਪਹਿਲਾ ਕ੍ਰਿਕੇਟ ਟੂਰਨਾਮੈਂਟ ‘ਕਰਤਾਰਪੁਰ’ ਦੇ ਨਾਮ, 20 ਟੀਮਾਂ ਨੂੰ ਹਰਾਇਆ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬਾਬਾ ਗੁਰਮੁੱਖ ਦਾਸ ਜੀ ਦੀ ਯਾਦ ‘ਚ ਵੀ.ਸੀ.ਸੀ. ਕ੍ਰਿਕੇਟ (Cricket) ਕਲੱਬ ਕਰਤਾਰਪੁਰ ਵੱਲੋਂ ਕਰਵਾਇਆ ਪਹਿਲਾ ਕ੍ਰਿਕੇਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ. ਕਲੱਬ ਦੇ ਨੌਜਵਾਨਾਂ ਵੱਲੋਂ ਚੰਦਨ ਨਗਰ ਸਥਿਤ ਖੁੱਲੇ ਮੈਦਾਨ (ਪੜਾਅ) ‘ਚ ਲੜ੍ਹੀਵਾਰ ਮੈਚ ਕਰਵਾਏ. ਕਰੀਬ 20 ਟੀਮਾਂ ਨੇ ਇਸ ਪਲੇਠੇ ਟੂਰਨਾਮੈਂਟ ‘ਚ ਹਿੱਸਾ ਲਿਆ. ਡੇਢ ਮਹੀਨਾ ਚੱਲੇ ਇਸ ਟੂਰਨਾਮੈਂਟ ਦਾ ਅੱਜ ਫ਼ਾਈਨਲ ਮੈਚ ਵੀ.ਸੀ.ਸੀ. ਕ੍ਰਿਕੇਟ ਕਲੱਬ ਕਰਤਾਰਪੁਰ ਅਤੇ ਡਾ. ਬੀ.ਆਰ. ਅੰਬੇਦਕਰ ਕਲੱਬ ਜਲੰਧਰ ਵਿਚਾਲੇ ਖੇਡਿਆ ਗਿਆ. ਪਹਿਲਾਂ ਬੈਟਿੰਗ ਕਰਦੇ ਹੋਏ ਅੰਬੇਦਕਰ ਕਲੱਬ ਕੁੱਲ 86 ਦੋੜਾਂ ਹੀ ਬਣਾ ਸਕਿਆ ਅਤੇ ਆਲ ਆਊਟ ਹੋ ਗਿਆ. ਕਰਤਾਰਪੁਰ ਦੀ ਟੀਮ ਨੇ ਸ਼ਾਨਦਾਰ ਬੈਟਿੰਗ ਕਰਦੇ ਹੋਏ 14ਵੇਂ ਆਵਰ ‘ਚ ਹੀ ਮੈਚ ਆਪਣੇ ਨਾਮ ਕਰ ਲਿਆ. ਮੈਨ ਆਫ਼ ਦ ਮੈਚ ਰਹੇ ਗਗਨ ਨੇ ਸਿਕਸਰ ਜੜ੍ਹ ਕੇ ਕਰਤਾਰਪੁਰ ਦੀ ਟੀਮ ਨੂੰ ਯਾਦਗਾਰੀ ਜਿੱਤ ਦਵਾਈ. ਅੱਜ ਦੇ ਫ਼ਾਈਨਲ ਮੈਚ ਵਿਚ ਇੰਟਰਨੈਸ਼ਨਲ ਹ੍ਯੂਮਨ ਰਾਈਟਸ ਜਲੰਧਰ ਦੇਹਾਤ ਦੇ ਪ੍ਰਧਾਨ ਓਂਕਾਰ ਸਿੰਘ ਮਿੱਠੂ ਮੁੱਖ ਮੇਹਮਾਨ ਵਜੋਂ ਪੁੱਜੇ. ਮਿੱਠੂ ਵੱਲੋਂ ਜੇਤੂਆਂ ਨੂ
ਵਾਤਾਵਰਨ ਬਚਾਉਣ ਲਈ ਪਿੰਡ ਜੱਲਾ ਦੇ ਨੌਜਵਾਨਾਂ ਨੇ ਸਾਂਭੀ ਕਮਾਨ 

ਵਾਤਾਵਰਨ ਬਚਾਉਣ ਲਈ ਪਿੰਡ ਜੱਲਾ ਦੇ ਨੌਜਵਾਨਾਂ ਨੇ ਸਾਂਭੀ ਕਮਾਨ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਜੱਲਾ ਪਿੰਡ ਵਿਚ ਜੈ ਜਵਾਲਾ ਮਾਂ ਵੇਲਫੇਅਰ ਸੋਸਾਇਟੀ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਨ ਦੀ ਕਮਾਨ ਸਾਂਭੀ ਗਈ ਹੈ. ਇਸੇ ਮੁਹਿੰਮ ਦੇ ਤਹਿਤ ਸੋਸਾਇਟੀ ਦੇ ਮੈਂਬਰਾਂ ਵੱਲੋਂ ਪਿੰਡ ਦੇ ਵੱਖ ਵੱਖ ਥਾਵਾਂ 'ਤੇ ਕਰੀਬ 200 ਵਧੀਆ ਕਿਸਮ ਦੇ ਬੂਟੇ ਲਗਾਏ ਗਏ. ਇਸ ਮੌਕੇ ਦੀਪ ਕਰਤਾਰਪੁਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਜਿਹੇ ਉਪਰਾਲੇ ਅਗਾਂਹ ਲਈ ਵੀ ਜਾਰੀ ਰਹਿਣਗੇ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ.   ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’ ♦  ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰਝੂ ♦  ਮਨੁੱਖੀ ਸੇਵਾ: NRI ਦੀ ਕਰਤਾਰਪੁਰ ਨੂੰ ਵਢਮੁੱਲੀ ਦੇਣ  
ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸੀ.ਅਚ.ਸੀ.ਕਰਤਾਰਪੁਰ ਵਿਖੇ ਨਵੇਂ ਐਸ.ਐਮ.ਓ. ਡਾ. ਹਰਦੇਵ ਸਿੰਘ (ਹੱਡੀਅਂ ਦੇ ਮਾਹਿਰ) ਨੇ ਅੱਜ ਅਹੁਦਾ ਸੰਭਾਲਿਆ ਲਿਆ ਹੈ। ਹਸਪਤਾਲ ਪਹੁੰਚਣ ਤੇ ਸਮੂਹ ਸਟਾਫ਼ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਉਪਰੰਤ ਡਾ. ਹਰਦੇਵ ਸਿੰਘ ਨੇ ਤੰਦਰੁਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿਮ ਨੂੰ ਅੱਗੇ ਤੋਰਦਿਆਂ ਹਸਪਤਾਲ ਵਿੱਚ ਨਵੇਂ ਬੂਟੇ ਲਗਾਏ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਵੇਂ ਬੂਟੇ ਲਗਾਉਣ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਉਹਨਾਂ ਸ਼ਹਿਰ ਵਾਸਿਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਹੱਡੀਆਂ ਦਾ ਇਲਾਜ ਕਰਵਾਉਣ ਲਈ ਬਾਹਰ ਜਾਣ ਦੀ ਜਰੂਰਤ ਨਹੀਂ ਹੁਣ ਉਹ ਕਰਤਾਰਪੁਰ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਤੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਰਾਜੀਵ ਰਾਣਾ, ਬੀ.ਈ.ਈ. ਸ਼ਰਨਦੀਪ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਬਲਜਿੰਦਰ ਕੌਰ, ਪ੍ਰਕਾਸ਼ ਗਿੱਲ, ਸਰਵਣ ਸਿੰਘ, ਜਤਿੰਦਰ ਕੁਮਾਰ, ਕੰਚਨ ਸੂਦ, ਕੰਵਲਜੀਤ ਕੌਰ, ਜਗਜੀਤ ਕੌਰ, ਸਰਬਜੀਤ ਕੁ

Welcome to

Kartarpur Mail

error: Content is protected !!