Thursday, August 16ਤੁਹਾਡੀ ਆਪਣੀ ਲੋਕਲ ਅਖ਼ਬਾਰ....

Health

‘ਆਪੀ’ ਨੇ ਲਗਾਇਆ ਮੁਫਤ ਦੰਦਾਂ ਦਾ ਕੈਂਪ, ਮਰੀਜਾਂ ਨੂੰ ਵੰਡੀਆਂ ਫ੍ਰੀ ਦਵਾਈਆਂ 

‘ਆਪੀ’ ਨੇ ਲਗਾਇਆ ਮੁਫਤ ਦੰਦਾਂ ਦਾ ਕੈਂਪ, ਮਰੀਜਾਂ ਨੂੰ ਵੰਡੀਆਂ ਫ੍ਰੀ ਦਵਾਈਆਂ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪ੍ਰਸਿਧ ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਵੱਲੋਂ ਮੈਡਮ ਸੁਮਨ ਲਤਾ ਕਲਹਣ ਦੀ ਦੇਖਰੇਖ ਹੇਠ ਸੀ.ਆਰ.ਪੀ.ਐਫ. ਕੈਂਪਸ (CRPF) ਸਰਾਏ ਖਾਸ ਵਿਖੇ ਮੁਫਤ ਦੰਦਾਂ ਦਾ ਚੈੱਕ-ਅਪ ਕੈਂਪ ਲਗਾਇਆ ਗਿਆ. ਕੈਂਪ ਦਾ ਉਦਘਾਟਨ ਡੀ.ਐਸ.ਪੀ. ਤੰਜ਼ਿਮ ਸੰਮਥਨ ਨੇ ਰਿਬਨ ਕੱਟ ਕੇ ਕੀਤਾ. ਕੈਂਪ ਦੌਰਾਨ ਡਾ. ਮੋਹਿਤ ਭਾਰਦਵਾਜ, ਡਾ. ਗੁਰਸ਼ਰਨ ਕੌਰ, ਡਾ. ਇਸ਼ਾ ਨੇ 63 ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ. ਇਸ ਮੌਕੇ ਮੈਡਮ ਸੁਮਨ ਕਲਹਣ, ਅਮਰ ਸਿੰਘ, ਡੀ.ਆਈ.ਜੀ. ਦਰਸ਼ਨ ਲਾਲ ਗੋਲਾ, ਡਾ. ਅਨਮੋਲਦੀਪ ਸਿੰਘ, ਲੋਚਨ ਭਾਰਤੀ, ਐਸ.ਪੀ. ਸਿੰਘ (ਐਸ.ਆਈ.), ਨਰਿੰਦਰ ਸਿੰਘ (ਐਸ.ਐਮ.), ਯਾਦਵਿੰਦਰ ਸਿੰਘ (ਜੇ), ਮੋਹਿੰਦਰ ਸਿੰਘ (ਵੀ.ਐਚ.ਐਮ.), ਭਜਨ ਸਿੰਘ (ਸੀ.ਐਚ.ਐਮ), ਤੋਂ ਇਲਾਵਾ ਸੋਢੀ ਸਿੰਘ, ਸਰਬਜੀਤ ਕੌਰ, ਪ੍ਰੀਤੀ, ਸ਼ਾਮ ਸੁੰਦਰ, ਸੋਨੀਆ, ਦੀਨਾਨਾਥ, ਸਤਨਾਮ, ਨੇਹਾ ਆਦਿ ਹਾਜਿਰ ਸਨ. ________    ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा
ਪਹਿਲਾ ਕ੍ਰਿਕੇਟ ਟੂਰਨਾਮੈਂਟ ‘ਕਰਤਾਰਪੁਰ’ ਦੇ ਨਾਮ, 20 ਟੀਮਾਂ ਨੂੰ ਹਰਾਇਆ

ਪਹਿਲਾ ਕ੍ਰਿਕੇਟ ਟੂਰਨਾਮੈਂਟ ‘ਕਰਤਾਰਪੁਰ’ ਦੇ ਨਾਮ, 20 ਟੀਮਾਂ ਨੂੰ ਹਰਾਇਆ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬਾਬਾ ਗੁਰਮੁੱਖ ਦਾਸ ਜੀ ਦੀ ਯਾਦ ‘ਚ ਵੀ.ਸੀ.ਸੀ. ਕ੍ਰਿਕੇਟ (Cricket) ਕਲੱਬ ਕਰਤਾਰਪੁਰ ਵੱਲੋਂ ਕਰਵਾਇਆ ਪਹਿਲਾ ਕ੍ਰਿਕੇਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ. ਕਲੱਬ ਦੇ ਨੌਜਵਾਨਾਂ ਵੱਲੋਂ ਚੰਦਨ ਨਗਰ ਸਥਿਤ ਖੁੱਲੇ ਮੈਦਾਨ (ਪੜਾਅ) ‘ਚ ਲੜ੍ਹੀਵਾਰ ਮੈਚ ਕਰਵਾਏ. ਕਰੀਬ 20 ਟੀਮਾਂ ਨੇ ਇਸ ਪਲੇਠੇ ਟੂਰਨਾਮੈਂਟ ‘ਚ ਹਿੱਸਾ ਲਿਆ. ਡੇਢ ਮਹੀਨਾ ਚੱਲੇ ਇਸ ਟੂਰਨਾਮੈਂਟ ਦਾ ਅੱਜ ਫ਼ਾਈਨਲ ਮੈਚ ਵੀ.ਸੀ.ਸੀ. ਕ੍ਰਿਕੇਟ ਕਲੱਬ ਕਰਤਾਰਪੁਰ ਅਤੇ ਡਾ. ਬੀ.ਆਰ. ਅੰਬੇਦਕਰ ਕਲੱਬ ਜਲੰਧਰ ਵਿਚਾਲੇ ਖੇਡਿਆ ਗਿਆ. ਪਹਿਲਾਂ ਬੈਟਿੰਗ ਕਰਦੇ ਹੋਏ ਅੰਬੇਦਕਰ ਕਲੱਬ ਕੁੱਲ 86 ਦੋੜਾਂ ਹੀ ਬਣਾ ਸਕਿਆ ਅਤੇ ਆਲ ਆਊਟ ਹੋ ਗਿਆ. ਕਰਤਾਰਪੁਰ ਦੀ ਟੀਮ ਨੇ ਸ਼ਾਨਦਾਰ ਬੈਟਿੰਗ ਕਰਦੇ ਹੋਏ 14ਵੇਂ ਆਵਰ ‘ਚ ਹੀ ਮੈਚ ਆਪਣੇ ਨਾਮ ਕਰ ਲਿਆ. ਮੈਨ ਆਫ਼ ਦ ਮੈਚ ਰਹੇ ਗਗਨ ਨੇ ਸਿਕਸਰ ਜੜ੍ਹ ਕੇ ਕਰਤਾਰਪੁਰ ਦੀ ਟੀਮ ਨੂੰ ਯਾਦਗਾਰੀ ਜਿੱਤ ਦਵਾਈ. ਅੱਜ ਦੇ ਫ਼ਾਈਨਲ ਮੈਚ ਵਿਚ ਇੰਟਰਨੈਸ਼ਨਲ ਹ੍ਯੂਮਨ ਰਾਈਟਸ ਜਲੰਧਰ ਦੇਹਾਤ ਦੇ ਪ੍ਰਧਾਨ ਓਂਕਾਰ ਸਿੰਘ ਮਿੱਠੂ ਮੁੱਖ ਮੇਹਮਾਨ ਵਜੋਂ ਪੁੱਜੇ. ਮਿੱਠੂ ਵੱਲੋਂ ਜੇਤੂਆਂ ਨੂ
ਵਾਤਾਵਰਨ ਬਚਾਉਣ ਲਈ ਪਿੰਡ ਜੱਲਾ ਦੇ ਨੌਜਵਾਨਾਂ ਨੇ ਸਾਂਭੀ ਕਮਾਨ 

ਵਾਤਾਵਰਨ ਬਚਾਉਣ ਲਈ ਪਿੰਡ ਜੱਲਾ ਦੇ ਨੌਜਵਾਨਾਂ ਨੇ ਸਾਂਭੀ ਕਮਾਨ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੇੜਲੇ ਜੱਲਾ ਪਿੰਡ ਵਿਚ ਜੈ ਜਵਾਲਾ ਮਾਂ ਵੇਲਫੇਅਰ ਸੋਸਾਇਟੀ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਨ ਦੀ ਕਮਾਨ ਸਾਂਭੀ ਗਈ ਹੈ. ਇਸੇ ਮੁਹਿੰਮ ਦੇ ਤਹਿਤ ਸੋਸਾਇਟੀ ਦੇ ਮੈਂਬਰਾਂ ਵੱਲੋਂ ਪਿੰਡ ਦੇ ਵੱਖ ਵੱਖ ਥਾਵਾਂ 'ਤੇ ਕਰੀਬ 200 ਵਧੀਆ ਕਿਸਮ ਦੇ ਬੂਟੇ ਲਗਾਏ ਗਏ. ਇਸ ਮੌਕੇ ਦੀਪ ਕਰਤਾਰਪੁਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਜਿਹੇ ਉਪਰਾਲੇ ਅਗਾਂਹ ਲਈ ਵੀ ਜਾਰੀ ਰਹਿਣਗੇ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ.   ਇਹ ਵੀ ਪੜ੍ਹੋ: ♦  मास्टर मनोहर लाल नागपाल; एक अध्यापक जिनसे पढ़ा है ‘करतारपुर’ ♦  ਪਿਤਾ ਦੀ ਮੌਤ ਤੋਂ ਬਾਅਦ ਛੋਟੀ ਜਹੀ ਦੁਕਾਨ ਕਰਕੇ ਪੜਾਉਂਦੀ ਮਾਂ ਦੇ ਛਲਕੇ ਖੁਸ਼ੀ ‘ਚ ਹੰਝੂ ♦  ਮਨੁੱਖੀ ਸੇਵਾ: NRI ਦੀ ਕਰਤਾਰਪੁਰ ਨੂੰ ਵਢਮੁੱਲੀ ਦੇਣ  
ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

ਡਾ. ਹਰਦੇਵ ਸਿੰਘ ਨੇ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਦੇ ਨਵੇਂ ਐਸ.ਐਮ.ਓ. ਵਜੋਂ ਸਾਂਭਿਆ ਅਹੁਦਾ

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸੀ.ਅਚ.ਸੀ.ਕਰਤਾਰਪੁਰ ਵਿਖੇ ਨਵੇਂ ਐਸ.ਐਮ.ਓ. ਡਾ. ਹਰਦੇਵ ਸਿੰਘ (ਹੱਡੀਅਂ ਦੇ ਮਾਹਿਰ) ਨੇ ਅੱਜ ਅਹੁਦਾ ਸੰਭਾਲਿਆ ਲਿਆ ਹੈ। ਹਸਪਤਾਲ ਪਹੁੰਚਣ ਤੇ ਸਮੂਹ ਸਟਾਫ਼ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਉਪਰੰਤ ਡਾ. ਹਰਦੇਵ ਸਿੰਘ ਨੇ ਤੰਦਰੁਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿਮ ਨੂੰ ਅੱਗੇ ਤੋਰਦਿਆਂ ਹਸਪਤਾਲ ਵਿੱਚ ਨਵੇਂ ਬੂਟੇ ਲਗਾਏ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਵੇਂ ਬੂਟੇ ਲਗਾਉਣ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਉਹਨਾਂ ਸ਼ਹਿਰ ਵਾਸਿਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਹੱਡੀਆਂ ਦਾ ਇਲਾਜ ਕਰਵਾਉਣ ਲਈ ਬਾਹਰ ਜਾਣ ਦੀ ਜਰੂਰਤ ਨਹੀਂ ਹੁਣ ਉਹ ਕਰਤਾਰਪੁਰ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਤੇ ਡਾ. ਮਹਿੰਦਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਰਾਜੀਵ ਰਾਣਾ, ਬੀ.ਈ.ਈ. ਸ਼ਰਨਦੀਪ ਸਿੰਘ, ਸੁਨੀਲ ਕੁਮਾਰ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਬਲਜਿੰਦਰ ਕੌਰ, ਪ੍ਰਕਾਸ਼ ਗਿੱਲ, ਸਰਵਣ ਸਿੰਘ, ਜਤਿੰਦਰ ਕੁਮਾਰ, ਕੰਚਨ ਸੂਦ, ਕੰਵਲਜੀਤ ਕੌਰ, ਜਗਜੀਤ ਕੌਰ, ਸਰਬਜੀਤ ਕੁ
ਨਰ ਸੇਵਾ ਨਾਰਾਇਣ ਸੇਵਾ: ਪਿੰਡ ਲਿਟਾਂ ‘ਚ ਲਗਾਇਆ 51ਵਾਂ SVP ਕੈਂਪ 

ਨਰ ਸੇਵਾ ਨਾਰਾਇਣ ਸੇਵਾ: ਪਿੰਡ ਲਿਟਾਂ ‘ਚ ਲਗਾਇਆ 51ਵਾਂ SVP ਕੈਂਪ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਨੁੱਖਤਾ ਦੀ ਸੇਵਾ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ 'ਆਪੀ' ਚੈਰੀਟੇਬਲ ਹਸਪਤਾਲ ਵੱਲੋਂ ਲੜੀਵਾਰ SVP ਕੈਂਪ ਲਗਾਏ ਜਾ ਰਹੇ ਹਨ. ਇਸੇ ਤਹਿਤ 51ਵਾਂ ਕੈਂਪ ਨੇੜਲੇ ਪਿੰਡ ਲਿਟਾਂ 'ਚ ਲਗਾਇਆ ਗਿਆ ਜਿੱਥੇ ਕਰੀਬ 119 ਮਰੀਜਾਂ ਨੇ ਇਸ ਕੈਂਪ ਦਾ ਲਾਹਾ ਲਿਆ. ਕੈਂਪ ਦੌਰਾਨ ਮਰੀਜਾਂ ਦਾ ਮੁਫਤ ਮੈਡੀਕਲ ਚੈਕ ਅੱਪ ਕੀਤਾ ਗਿਆ ਅਤੇ ਫ੍ਰੀ 'ਚ ਦਵਾਈਆਂ ਵੀ ਦਿੱਤੀਆਂ ਗਈਆਂ. ਇਸ ਦੌਰਾਨ ਕਰੀਬ 43 ਲੋਕਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ. ਇਸ ਮੌਕੇ ਤੇ ਸਰਪੰਚ ਜੋਗਿੰਦਰ ਸਿੰਘ, ਅਮਰ ਸਿੰਘ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਡਾ. ਰੋਹਿਤ, ਸਰਬਜੀਤ ਕੌਰ, ਪ੍ਰੀਤੀ, ਲਖਵਿੰਦਰ ਕੌਰ, ਬਿੱਕਰ ਸਿੰਘ, ਸਤਨਾਮ ਆਦਿ ਹਾਜ਼ਿਰ ਸਨ. ਕੈਂਪ ਆਪੀ ਸੰਸਥਾ ਦੇ ਸਕੱਤਰ ਮੈਡਮ ਸੁਮਨ ਕਲਹਨ ਦੀ ਅਗੁਵਾਈ 'ਚ ਅਤੇ ਐਨ.ਆਰ.ਆਈ. ਮਧੂ ਸ਼ਰਮਾ ਦੇ ਸਹਿਯੋਗ ਨਾਲ ਲਗਾਇਆ ਗਿਆ. -------------- ਇਹ ਵੀ ਪੜ੍ਹੋ: ♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ "ਨਿਊ ਚੰਦਨ ਨਗਰ" ♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮ
ਬਾਬਾ ਗੁਰਮੁੱਖ ਦਾਸ ਜੀ ਨੂੰ ਸਮਰਪਿਤ ਕ੍ਰਿਕੇਟ ਟੂਰਨਾਮੈਂਟ ਸ਼ੁਰੂ, ਨੌਜਵਾਨਾਂ ਵੱਲੋਂ ਸ਼ਲਾਘਾਯੋਗ ਪਹਿਲ

ਬਾਬਾ ਗੁਰਮੁੱਖ ਦਾਸ ਜੀ ਨੂੰ ਸਮਰਪਿਤ ਕ੍ਰਿਕੇਟ ਟੂਰਨਾਮੈਂਟ ਸ਼ੁਰੂ, ਨੌਜਵਾਨਾਂ ਵੱਲੋਂ ਸ਼ਲਾਘਾਯੋਗ ਪਹਿਲ

Breaking News, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਕ੍ਰਿਕੇਟ ਦੇ ਰੁਝਾਨ ਨੂੰ ਨੌਜਵਾਨਾਂ 'ਚ ਵਧਾਉਣ ਲਈ ਅਤੇ ਆਪਣੀ ਖੇਡ ਪ੍ਰਦਰਸ਼ਿਤ ਕਰਨ ਲਈ ਇਕ ਮੰਚ ਵੀ.ਸੀ.ਸੀ. ਕ੍ਰਿਕੇਟ ਕਲੱਬ ਕਰਤਾਰਪੁਰ ਵੱਲੋਂ ਤਿਆਰ ਕੀਤਾ ਗਿਆ ਹੈ. ਕਲੱਬ ਵੱਲੋਂ ਪਹਿਲਾ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ 'ਚ ਲਾਗਲੇ ਪਿੰਡਾਂ ਅਤੇ ਹੋਰ ਥਾਵਾਂ ਤੋਂ ਕਈ ਟੀਮਾਂ ਨੇ ਹਿੱਸਾ ਲਿਆ ਹੈ. ਟੂਰਨਾਮੈਂਟ ਦਾ ਉਦਘਾਟਨ ਹੀਰਾ ਲਾਲ ਖੋਸਲਾ ਪ੍ਰਧਾਨ, ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸੱਟ, ਕਰਤਾਰਪੁਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ. ਇਸ ਮੌਕੇ ਹੀਰਾ ਲਾਲ ਖੋਸਲਾ ਨੇ ਨੌਜਵਾਨਾਂ ਨੂੰ ਵਧ ਤੋਂ ਵਧ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ. ਉਨ੍ਹਾਂ ਨਾਲ ਹੀ ਵੀ.ਸੀ.ਸੀ. ਕ੍ਰਿਕੇਟ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗਲੀ ਵਾਰ ਇਹ ਟੂਰਨਾਮੈਂਟ ਹੋਰ ਵੀ ਵੱਡੇ ਪੱਧਰ 'ਤੇ ਕਰਵਾਉਣ ਲਈ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ. ਇਸ ਮੌਕੇ ਵਿਜੈ ਠਾਕੁਰ, ਵਰਿੰਦਰ ਆਨੰਦ, ਰਾਜ ਕੁਮਾਰ ਤੋਂ ਇਲਾਵਾ ਕਲੱਬ ਦੇ ਰੋਕੀ, ਆਕਾਸ਼, ਰਿੱਕੀ, ਸੋਨੂੰ ਕਵਾਲ, ਬਾਲੀ, ਕਮਲ, ਰਵੀ, ਸੰਨੀ ਰਾਕ ਅਤੇ ਪਿੰਚੂ ਪ
ਪਹਿਲਾ ਛਿੰਝ ਮੇਲਾ ਭਲਵਾਨ ਰਵੀ ਵੇਰਾਂ ਦੇ ਨਾਮ, 15 ਮਿਨਟਾਂ ‘ਚ ਜਿੱਤੀ ਪਟਕੇ ਦੀ ਕੁਸ਼ਤੀ

ਪਹਿਲਾ ਛਿੰਝ ਮੇਲਾ ਭਲਵਾਨ ਰਵੀ ਵੇਰਾਂ ਦੇ ਨਾਮ, 15 ਮਿਨਟਾਂ ‘ਚ ਜਿੱਤੀ ਪਟਕੇ ਦੀ ਕੁਸ਼ਤੀ

Health, News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਲੱਖ ਦਾਤਾ ਲਾਲਾਂ ਵਾਲਾ ਪੀਰ ਅਤੇ ਪ੍ਰਬੰਧਕ ਕਮੇਟੀ ਆਰਿਆ ਨਗਰ ਕਰਤਾਰਪੁਰ ਵੱਲੋਂ ਤਿੰਨ ਦਿਨੀਂ ਸਲਾਨਾ ਮੇਲਾ ਕਰਵਾਇਆ ਗਿਆ. ਮੇਲੇ ਦੇ ਅੱਜ ਅਖੀਰਲੇ ਦਿਨ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ. ਕਮੇਟੀ ਵੱਲੋਂ ਕਰਵਾਈ ਇਸ ਪਹਿਲੀ ਛਿੰਝ (ਕੁਸ਼ਤੀ ਮੁਕਾਬਲੇ) 'ਚ ਲਾਗਲੇ ਅਖਾੜੇ ਦਿਆਂ ਦਰਜਨਾਂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਭਲਵਾਨੀ ਦੇ ਜੋਹਰ ਦਿਖਾਏ. ਪਟਕੇ ਦੀ ਕੁਸ਼ਤੀ ਰਵੀ ਵੇਰਾ ਤੇ ਰਾਜੂ ਮਹਿਤਪੁਰ ਵਿਚਾਲੇ ਕਰਵਾਈ ਗਈ. ਕਰੀਬ 15 ਮਿੰਟ ਚੱਲੀ ਇਸ ਕਾਂਟਾ ਕੁਸ਼ਤੀ 'ਚ ਦੋਹਾਂ ਭਲਵਾਨਾਂ ਦੇ ਖੇਡ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ. ਅਖੀਰ ਇਸ ਸਖਤ ਮੁਕਾਬਲੇ 'ਚ ਰਵੀ ਵੇਰਾ ਨੇ ਰਾਜੂ ਨੂੰ ਚਿੱਤ ਕਰਕੇ ਮੇਲਾ ਲੁੱਟ ਲਿਆ ਤੇ ਪਟਕੇ ਦੀ ਕੁਸ਼ਤੀ ਆਪਣੇ ਨਾਮ ਕੀਤੀ. ਪ੍ਰਬੰਧਕ ਕਮੇਟੀ ਵੱਲੋਂ ਜੇਤੂ ਅਤੇ ਉਪ-ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਦੰਗਲ ਵੇਖਣ ਆਏ ਲੋਕ ਭਲਵਾਨਾਂ ਦੇ ਦਾਅ ਪੇਚ ਵੇਖ ਕੇ ਅਸ਼-ਅਸ਼ ਕਰ ਉੱਠੇ. ਇਸ ਮੌਕੇ ਕਰਤਾਰਪੁਰ ਦੇ ਡੀ.ਐਸ.ਪੀ. ਸਰਬਜੀਤ ਰਾਏ ਦਰਬਾਰ 'ਚ ਨਤਮਸਤਕ ਹੋਏ ਅਤੇ ਉਨ੍ਹਾਂ ਗੱਦੀਨਸ਼ੀਨ ਸਾ
50ਵਾਂ ਐਸ.ਵੀ.ਪੀ. ਕੈਂਪ ਲਗਾਇਆ, 131 ਮਰੀਜਾਂ ਨੇ ਲਿਆ ਲਾਹਾ 

50ਵਾਂ ਐਸ.ਵੀ.ਪੀ. ਕੈਂਪ ਲਗਾਇਆ, 131 ਮਰੀਜਾਂ ਨੇ ਲਿਆ ਲਾਹਾ 

Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਵੱਲੋਂ ਲੜ੍ਹੀਵਾਰ ਚਲਾਏ ਜਾ ਰਹੇ ਐਸ.ਵੀ.ਪੀ. ਕੈਂਪਾਂ ਦੀ ਗਿਣਤੀ 'ਚ ਵਾਧਾ ਕਰਦੇ ਹੋਏ 50ਵਾਂ ਕੈਂਪ ਨੇੜਲੇ ਪਿੰਡ ਮਾਨਾ ਤਲਵੰਡੀ 'ਚ ਲਗਾਇਆ ਗਿਆ. ਇਸ ਦੌਰਾਨ ਮਰੀਜਾਂ ਦਾ ਚੈੱਕ ਮੁਫਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ. ਕਰੀਬ 131 ਮਰੀਜਾਂ ਨੇ ਇਸ ਕੈਂਪ ਦਾ ਲਾਹਾ ਲਿਆ ਜਦਕਿ 68 ਲੋਕਾਂ ਦੀ ਸ਼ੂਗਰ ਚੈੱਕ ਕੀਤੀ ਗਈ.ਇਸ ਮੌਕੇ ਆਪੀ ਸੰਸਥਾ ਦੇ ਸਕੱਤਰ ਮੈਡਮ ਸੁਮਨ ਲਤਾ ਕਲਹਣ, ਅਮਰ ਸਿੰਘ, ਤਰਨਵੀਰ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਭਜਨ ਸਿੰਘ, ਪਿਆਰਾ ਸਿੰਘ, ਵਿਲਸਨ, ਪਰਮਜੀਤ ਸਿੰਘ, ਡਾ. ਰੂਹੀ ਅਰੋੜਾ, ਡਾ. ਭਾਵਨਾ ਗੁਪਤਾ, ਸਰਬਜੀਤ ਕੌਰ, ਪ੍ਰੀਤੀ, ਲਖਵਿੰਦਰ ਕੌਰ, ਬਿੱਕਰ ਸਿੰਘ, ਦੀਨਾ ਨਾਥ, ਇੰਦਰਜੀਤ ਕੌਰ ਆਦਿ ਹਾਜਿਰ ਸਨ. ਦੱਸਣਯੋਗ ਹੈ ਕਿ ਲੋਕਾਂ ਦੀ ਭਲਾਈ ਲਈ ਲਗਾਏ ਜਾ ਰਹੇ ਇਹ ਲੜ੍ਹੀਵਾਰ ਕੈਂਪ ਐਨ.ਆਰ.ਆਈ. ਮਧੂ ਸ਼ਰਮਾ ਦੇ ਸਹਿਯੋਗ ਨਾਲ ਆਪੀ ਚੈਰੀਟੇਬਲ ਹਸਪਤਾਲ ਵੱਲੋਂ ਕਰਤਾਰਪੁਰ ਅਤੇ ਨਜਦੀਕੀ ਪਿੰਡਾਂ ਵਿਚ ਹਰ ਐਤਵਾਰ ਲਗਾਇਆ ਜਾ ਰਿਹਾ ਹੈ.
ਮੈਡਮ ਸੁਮਨ ਕਹਲਣ ‘ਸਮਰੱਥਾ ਅਵਾਰਡ’ ਨਾਲ ਸਨਮਾਨਿਤ  

ਮੈਡਮ ਸੁਮਨ ਕਹਲਣ ‘ਸਮਰੱਥਾ ਅਵਾਰਡ’ ਨਾਲ ਸਨਮਾਨਿਤ  

Breaking News, Education, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਮਰੱਥਾ ਵੈਲਫੇਅਰ ਸੁਸਾਇਟੀ (ਰਜਿ:) ਕਰਤਾਰਪੁਰ ਵੱਲੋਂ ਤੀਸਰਾ ਸਮਰੱਥਾ ਅਵਾਰਡ (2018) ਮੈਡਮ ਸੁਮਨ ਲਤਾ ਕਲਹਣ (ਸੈਕਟਰੀ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ) ਨੂੰ, ਉਨ੍ਹਾਂ ਦੀਆਂ ਕਰਤਾਰਪੁਰ ਇਲਾਕੇ ਵਿੱਚ ਲੌੜਵੰਦਾਂ ਦੀ ਸਿਹਤ ਅਤੇ ਲੌੜਵੰਦ ਵਿਦਿਆਰਥੀਆਂ ਦੀਆਂ ਵਿਦਿਅਕ ਸੇਵਾਵਾਂ ਲਈ ਦਿੱਤਾ ਗਿਆ। ਇਸ ਮੌਕੇ ਮੈਡਮ ਸੁਮਨ ਲਤਾ ਕਲਹਣ, ਸ.ਅਮਰ ਸਿੰਘ ਚਾਹਲ, ਡਾ.ਪ੍ਰਾਮੋਦ ਮਹਿੰਦਰੇ, ਸੋਢੀ ਸਿੰਘ, ਹਸਪਤਾਲ ਦਾ ਸਟਾਫ ਤੋਂ ਇਲਾਵਾ ਸਮਰੱਥਾ ਮੈਂਬਰ ਮਾਸਟਰ ਅਮਰੀਕ ਸਿੰਘ, ਅਨਹਦ ਪੁਰੀ, ਜੱਸੀ ਚਾਹਲ, ਗੁਰਪ੍ਰੀਤ ਸਿੰਘ ਮੱਕੜ, ਜਗਤਾਰ ਸਿੰਘ ਸਰਾਏ, ਹਨੀਸ਼ ਧੀਮਾਨ, ਕਾਰਤਿਕ ਲੈਹਰ ਆਦਿ ਹਾਜ਼ਰ ਸਨ।  
ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ

ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ

Health, News, Uncategorized
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਥਾਨਕ ਵਿਸ਼ਵਕਰਮਾ ਭਵਨ ਕਮੇਟੀ ਬਾਜ਼ਾਰ ਵਿਖੇ ਰਤਨ ਹਸਪਤਾਲ ਜਲੰਧਰ ਵੱਲੋਂ ਨਿਸ਼ਾ ਰਾਨੀ ਦੇ ਸਹਿਯੋਗ ਨਾਲ ਮੁਫਤ ਕੈਂਸਰ ਜਾਗਰੁੱਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਹਸਪਤਾਲ ਦੇ ਮੁੱਖ ਡਾਕਟਰ ਬਲਰਾਜ ਗੁਪਤਾ ਦੀ ਟੀਮ ਵਿਚ ਡਾ. ਬਲਵੰਤ ਕੌਰ. ਡਾ. ਡੀਪੀ ਸਿੰਘ, ਡਾ. ਅਮਿਤ ਕੁਮਾਰ, ਰੁਪਾਲੀ, ਡਾ. ਫ੍ਰਾਂਸਿਸ ਵੱਲੋਂ ਮਰੀਜਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਔਰਤਾਂ ਨੂੰ ਕੈਂਸਰ ਦੇ ਲੱਛਣ ਅਤੇ ਇਸ ਨਾਮੁਰਾਦ ਬਿਮਾਰੀ ਤੋਂ ਬੱਚਣ ਦੀ ਜਾਣਕਾਰੀ ਵੀ ਦਿੱਤੀ| ਕੈਂਪ ਦੌਰਾਨ ਸ਼ੂਗਰ-ਹਾਈ ਬਲੱਡ ਪ੍ਰੇਸ਼ਰ, ਮੋਟਾਪਾ, ਸਾਹ ਚੜ੍ਹਨਾ ਆਦਿ ਦੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਵੀ ਵੰਡੀਆਂ ਗਈਆਂ|    

Welcome to

Kartarpur Mail

error: Content is protected !!