Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

Education

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਦਿੱਤੀ ਸਵੱਛਤਾ ਭਾਰਤ ਐਪ ਦੀ ਜਾਣਕਾਰੀ

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਦਿੱਤੀ ਸਵੱਛਤਾ ਭਾਰਤ ਐਪ ਦੀ ਜਾਣਕਾਰੀ

Education, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ >> ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ, ਕਰਤਾਰਪੁਰ ਦੇ ਕਾਰਜ-ਸਾਧਕ ਅਫ਼ਸਰ ਰਾਜੀਵ ਓਬਰਾਏ ਦੇ ਸਹਿਯੋਗ ਨਾਲ ਸਵੱਛਤਾ ਭਾਰਤ ਐਪ ਦੀ ਵਿਸਤਾਰਪੂਰਵਕ ਜਾਣਕਾਰੀ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਨਾਲ ਸਾਂਝੀ ਕੀਤੀ ਗਈ| ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀਂ ਅਸੀਂ ਆਪਣੇ ਆਲੇ-ਦੁਆਲੇ ਅਤੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਵਿਚ ਇਸ ਦਾ ਸਦਉਪਯੋਗ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਆਲੇ-ਦੁਆਲੇ ਦੀਆਂ ਗੰਦਗੀ ਦੀਆਂ ਤਸਵੀਰਾਂ ਇਸ ਐਪ ‘ਤੇ ਅਪਲੋਡ ਕਰ ਸਕਦੇ ਹਾਂ ਅਤੇ ਨਗਰ ਕੌਂਸਲ ਉਸ ਉੱਪਰ ਤੁਰੰਤ ਕਾਰਵਾਈ ਕਰੇਗਾ| ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ|
ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

ਮਾਤਾ ਗੁਜਰੀ ਖ਼ਾਲਸਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ, ਵਿਰਾਸਤੀ ਮੇਲੇ ਵਿਚ ਚਮਕਾਇਆ ਕਰਤਾਰਪੁਰ ਦਾ ਨਾਮ

Breaking News, Education, Entertainment, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੀਆਂ ਛੇ ਵਿਦਿਆਰਥਣਾਂ ਨੇ ‘21ਵੇਂ ਹਮਦਰਦ ਵਿਰਾਸਤੀ ਮੇਲੇ’ ਵਿਚ ਡਾ. ਅਮਨਦੀਪ ਹੀਰਾ ਅਤੇ ਪ੍ਰੋ. ਰੁਚੀ ਦੀ ਅਗਵਾਈ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ| ਇਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਸੰਸਥਾ ਦੀਆਂ ਦੋ ਵਿਦਿਆਰਥਣਾਂ ਨਵਜੋਤ ਕੌਰ(ਬੀ.ਐੱਸ.ਸੀ ਕੰਪਿਊਟਰ ਸਾਇੰਸ ਸਮੈਸਟਰ ਛੇਵਾਂ) ਅਤੇ ਰਮਨਜੋਤ ਕੌਰ(ਬੀ.ਸੀ.ਏ. ਸਮੈਸਟਰ ਚੌਥਾ) ਨੇ ਇਸ ਮੇਲੇ ਵਿਚ ਹਿੱਸਾ ਲੈ ਰਹੀਆਂ 95 ਪ੍ਰਤੀਯੋਗੀਆਂ ਵਿਚੋਂ ਫਾਈਨਲ ਗੇੜ ਵਿਚ ਪਹੁੰਚ ਕੇ ਕ੍ਰਮਵਾਰ ਭਰੂਣ ਹੱਤਿਆ ਤੇ ਚੰਗੀ ਰਚਨਾ ਅਤੇ ਸੋਹਣਾ ਹਾਸਾ ਦਾ ਇਨਾਮ ਹਾਸਲ ਕੀਤਾ| ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਮਾਣਯੋਗ ਪ੍ਰਾਪਤੀ ‘ਤੇ ਇਨ੍ਹਾਂ ਦੇ ਮਾਪਿਆਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ|
ਜਿੰਦਗੀ ਦੀ ਪਤੰਗ …

ਜਿੰਦਗੀ ਦੀ ਪਤੰਗ …

Education, News
ਉਸਦਾ ਪੂਰਾ ਨਾਂ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ, ਪਰ ਸਾਰੇ ਉਸਨੂੰ ਬੰਸੀ ਆਖ ਕੇ ਬੁਲਾਉਂਦੇ ਸਨ| ਮੇਰੀ ਉਸਦੀ ਜਾਨ ਪਛਾਣ ਮੇਰੇ ਬਚਪਨ ਵਿਚ ਹੀ ਹੋ ਗਈ ਸੀ| ਉਹ ਮੇਰੇ ਤੋਂ ਪੰਜ ਸੱਤ ਸਾਲ ਵੱਡਾ ਸੀ| ਬੰਸੀ, ਸਾਡੇ ਸ਼ਹਿਰ ਦੀ ਖਾਸ ਸਖਸ਼ੀਅਤ ਸੀ| “ਖਾਸ” ਇਸ ਕਰਕੇ ਨਹੀਂ ਕਿ ਉਸ ਪਾਸ ਖਾਸ ਪੜਾਈ ਸੀ, ਇਸ ਕਰਕੇ ਨਹੀਂ ਕਿ ਉਸਨੇ ਕੋਈ ਖਾਸ ਕੋਤਕ ਕਰਕੇ ਦਿਖਾਇਆ ਸੀ, ਇਸ ਕਰਕੇ ਨਹੀਂ ਕਿ ਉਹ ਸਮਾਜ ਸੇਵੀ ਅਤੇ ਨਾ ਹੀ ਇਸ ਕਰਕੇ ਕਿ ਉਹ ਵਿਸ਼ੇਸ਼ ਪ੍ਰਤਿਭਾ ਦਾ ਮਾਲਕ ਸੀ| ਉਹ ਤਾਂ ਸਵੇਰ ਤੋਂ ਸ਼ਾਮ ਤੱਕ ਸ਼ਹਿਰ ਵਿਚ ਘੁੰਮਦਾ ਰਹਿੰਦਾ| ਉਸਦੀ ਪੌਸ਼ਾਕ ਬਹੁਤ ਸਧਾਰਨ ਸੀ| ਉਹ ਹਮੇਸ਼ਾ ਖੱਦਰ ਦਾ ਕੁੜਤਾ ਅਤੇ ਕੱਛਾ ਪਹਿਨਦਾ| ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ, ਸਾਰੇ ਉਸਨੂੰ ਜਾਣਦੇ ਸਨ| ਪਰ ਉਸਦੀ ਵਿਲਖਣਤਾ ਇਸ ਗੱਲ ਵਿਚ ਸੀ ਕਿ ਉਹ ਉੱਚ ਕੋਟੀ ਦਾ ਪਤੰਗਬਾਜ ਸੀ| ਉਸਨੂੰ ਪਤੰਗ ਚੜਾਉਣ ਦਾ ਬਹੁਤ ਸ਼ੌਂਕ ਸੀ| ਇਸਤੋਂ ਇਲਾਵਾ ਉਸਨੂੰ ਪਤੰਗ ਲੁੱਟਣ ਦਾ ਵੀ ਬੜਾ ਹੀ ਸ਼ੌਂਕ ਸੀ ਅਤੇ ਵਿਸ਼ੇਸ਼ ਮੁਹਾਰਤ ਹਾਸਲ ਸੀ ਜਦੋਂ ਉਹ ਕੋਈ ਪਤੰਗ ਲੁੱਟ ਲੈਂਦਾ ਤਾਂ ਉਹ ਉਸ ਪਤੰਗ ਨੂੰ ਹੱਥ ਵਿਚ ਫੜ੍ਹਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ| ਦੇਖਦਿਆਂ ਦੇਖਦਿਆ
ਮਾਤਾ ਗੁਜਰੀ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ

ਮਾਤਾ ਗੁਜਰੀ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ

Education, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਾਤਾ ਗੁਜਰੀ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ(ਜਲੰਧਰ) ਵਿਖੇ ਕਰਵਾਏ ਗਏ 'ਪਰਵਾਜ਼-2018' ਅੰਤਰ ਸਕੂਲ ਸਭਿਆਚਾਰਕ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੰਗੋਲੀ, ਸੋਲੋ ਡਾਂਸ, ਫੈਂਸੀ ਡਰੈੱਸ, ਦਸਤਾਰਬੰਦੀ, ਸਲੋਗਨ ਲੇਖਨ ਅਤੇ ਕਵਿਤਾ ਉਚਾਰਨ ਵਿਚ ਪਹਿਲਾ, ਪੋਸਟਰ ਮੇਕਿੰਗ ਵਿਚ ਦੂਸਰਾ, ਲੋਕ ਗੀਤ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਹਾਸਿਲ ਕੀਤੀ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਉਹਨਾਂ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਹਨਾਂ ਨੂੰ ਅਜਿਹੇ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਜ਼ਿਕਰਯੋਗ ਹੈ ਕਿ ਇਸ ਪ੍ਰਾਪਤੀ ਦਾ ਸਿਹਰਾ ਡੀਨ ਸਭਿਆਚਾਰਕ ਗਤੀਵਿਧੀਆਂ ਡਾ. ਅਮਨਦੀਪ ਹੀਰਾ ਨੂੰ ਜਾਂਦਾ ਹੈ|
ਜਦੋ ਹੋਸ਼ ਜਾਗ ਗਈ …

ਜਦੋ ਹੋਸ਼ ਜਾਗ ਗਈ …

Education, News, Specials, Views
ਰਾਜੂ ਬਾਈ 23 ਸਾਲ ਦਾ ਗੱਬਰੂ ਸੀ| ਉਸਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੋਈ ਸੀ| ਘਰ ਵਿਚ ਉਸਤੋਂ ਇਲਾਵਾ ਮਾਂ ਬਾਪ  ਹੀ ਸਨ| ਦੋਨਾਂ ਦੀ ਸਿਹਤ ਖਰਾਬ ਰਹਿੰਦੀ ਸੀ| ਇਲਾਜ ਵਾਸਤੇ ਪੈਸੇ ਤਾਂ ਦੂਰ ਦੀ ਗੱਲ ਰਹੀ, ਪੇਟ ਭਰਨ ਲਈ ਦੋ ਰੋਟੀਆਂ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀਆਂ ਸਨ| ਗਰੀਬੀ ਅਤੇ ਪਰੇਸ਼ਾਨੀ ਦੇ ਸ਼ਿਕੰਜੇ ਨੇ ਰਾਜੂ ਨੂੰ ਪੂਰੀ ਤਰਾਂ ਜਕੜਿਆ ਹੋਇਆ ਸੀ ਅਤੇ ਉਸਨੂੰ ਨਿਰਾਸ਼ਾਂ ਅਤੇ ਹਨੇਰੇ ਤੋਂ ਇਲਾਵਾ ਕੁੱਝ ਵੀ ਨਜਰ ਨਹੀਂ ਸੀ ਆਉਂਦਾ| ਉਨ੍ਹਾ ਦੇ ਪਿੰਡ ਦੇ ਬਾਹਰ ਇੱਕ ਬਗੀਚੀ ਸੀ| ਇੱਕ ਵਾਰ ਉਸ ਬਗੀਚੀ ਚ ਇੱਕ ਸੰਤ ਆਏ| ਲੋਕ ਵੱਡੀ ਗਿਣਤੀ ਚ ਉਨ੍ਹਾਂ ਪਾਸ ਆਸ਼ੀਰਵਾਦ ਲੈਣ ਲਈ ਜਾਂਦੇ| ਰਾਜੂ ਦੇ ਮਨ ਚ ਵੀ ਆਇਆ ਕਿ ਸੰਤਾਂ ਪਾਸ ਜਾਕੇ ਆਪਣੀ ਬਿਰਥਾ ਸੁਣਾਵਾਂ| ਉਸ ਬਗੀਚੀ ਵਿਚ ਉਹ ਵੀ ਚਲਾ ਗਿਆ ਅਤੇ ਸੰਤਾਂ ਦੀ ਕੁਟੀਆ ਦੇ ਬਾਹਰ ਬੈਠਾ ਰਿਹਾ| ਡਿਪ੍ਰੇਸ਼ਨ ਨੇ ਉਸਨੂੰ ਅੰਦਰ ਜਾਣ ਲਈ ਬੈਰੀਅਰ ਲਗਾ ਦਿੱਤਾ| ਸੰਤਾ ਦੀ ਨਜਰ ਅਚਾਨਕ ਉਸਤੇ ਪੈ ਗਈ ਜਦੋਂ ਸਾਰੇ ਲੋਕ ਉੱਥੋਂ ਚਲੇ ਗਏ ਤਾਂ ਰਾਜੂ ਵੀ ਸੰਤਾਂ ਨੂੰ ਮਿਲੇ ਬਗੈਰ ਹੀ ਆ ਗਿਆ| ਇਹ ਪ੍ਰੀਕਿਰਿਆ ਲਗਾਤਾਰ ਤਿੰਨ ਦਿਨ ਚੱਲਦੀ ਰਹੀ| ਚੌਥੇ ਦਿਨ ਸੰਤਾਂ ਨੇ ਇਸ਼ਾਰ
ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਜੀ.ਐੱਸ.ਟੀ. ਵਿਸ਼ੇ ‘ਤੇ ਲੈਕਚਰ

ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਜੀ.ਐੱਸ.ਟੀ. ਵਿਸ਼ੇ ‘ਤੇ ਲੈਕਚਰ

Education
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਕਾਮਰਸ ਵਿਭਾਗ ਵੱਲੋਂ ਜੀ.ਐੱਸ.ਟੀ. ਵਿਸ਼ੇ ‘ਤੇ ਇਕ ਲੈਕਚਰ ਕਰਵਾਇਆ ਗਿਆ| ਜਿਸ ਵਿਚ ਡਾ. ਮਨਪ੍ਰੀਤ ਕੌਰ, ਸ੍ਰੀ ਓਰੋਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ, ਲੁਧਿਆਣਾ, ਰਿਸੋਰਸ ਪਰਸਨ ਵੱਜੋਂ ਹਾਜ਼ਰ ਹੋਏ| ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ, ਡਾ. ਅਮਨਦੀਪ ਹੀਰਾ, ਪ੍ਰੋ. ਸੁਚੇਤਾ ਰਾਣੀ, ਪ੍ਰੋ. ਗਗਨਦੀਪ ਕੌਰ ਨੇ ਆਏ ਹੋਏ ਡਾ. ਮਨਪ੍ਰੀਤ ਕੌਰ ਨੂੰ ਜੀ ਆਇਆਂ ਨੂੰ ਆਖਿਆ ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ| ਡਾ. ਮਨਪ੍ਰੀਤ ਕੌਰ ਨੇ ਜੀ.ਐੱਸ.ਟੀ. ਵਿਸ਼ੇ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ| ਉਹਨਾਂ ਦੱਸਿਆ ਕਿ ਜੀ.ਐੱਸ.ਟੀ. ਕਿਵੇਂ, ਕਿਉਂ ਅਤੇ ਕਦੋਂ ਹੋਂਦ ਵਿਚ ਆਇਆ ਅਤੇ ਇਸ ਦੇ ਸਾਡੀ ਅਰਥ-ਵਿਵਸਥਾ ਅਤੇ ਵੱਖ-ਵੱਖ ਸੈਕਟਰਾਂ ‘ਤੇ ਕੀ ਪ੍ਰਭਾਵ ਪਏ| ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਇਸ ਮੌਕੇ ਪੁੱਜੇ ਆਏ ਹੋਏ ਰਿਸੋਰਸ ਪਰ
ਜਨਤਾ ਕਾਲਜ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਜਨਤਾ ਕਾਲਜ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

Education, News
Kartarpur Mail (ਸ਼ਿਵ ਕੁਮਾਰ ਰਾਜੂ) >> ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ| ਪ੍ਰਿੰਸੀਪਲ ਪ੍ਰੇਟੀ ਸੋਢੀ ਦੀ ਰਹਿਨੁਮਾਨੀ ਹੇਠ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ| ਇਸ ਦੌਰਾਨ ਕਾਲਜ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਪੰਜਾਬ ਦੀ ਸਭਿਆਚਾਰ ਨੂੰ ਦਰਸਾਉਂਦੇ ਇਸ ਆਯੋਜਨ ਮੌਕੇ ਬੋਲਦਿਆਂ ਚੌਧਰੀ ਸੁਰਿੰਦਰ ਸਿੰਘ ਨੇ ਸਾਰਿਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ|
MIEL ਨੇ ਮਨਾਇਆ ਲੋਹੜੀ ਦਾ ਤਿਉਹਾਰ

MIEL ਨੇ ਮਨਾਇਆ ਲੋਹੜੀ ਦਾ ਤਿਉਹਾਰ

Education
Kartarpur Mail (ਸ਼ਿਵ ਕੁਮਾਰ ਰਾਜੂ) >> ਮਾਈਲ ਇੰਸਟੀਚਿਊਟ ਕਰਤਾਰਪੁਰ ਵਿਖੇ ਲੋਹੜੀ ਦਾ ਤਿਉਹਾਰ ਸੇਂਟਰ ਦੇ ਐਮ.ਡੀ. ਡਾ. ਐਸ.ਪੀ.ਐਸ. ਮਟਿਆਣਾ ਅਤੇ ਡਾਇਰੈਕਟਰ ਡਾ. ਮੋਨੀਤਾ ਢੀਂਗਰਾ ਦੀ ਅਗੁਵਾਈ 'ਚ ਮਨਾਇਆ ਗਿਆ| ਸੇਂਟਰ ਵੱਲੋਂ ਆਯੋਜਿਤ ਸਮਾਰੋਹ 'ਚ IELTS, English Speaking, Auto CAD ਅਤੇ Computer Courses ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ| ਇਸ ਦੌਰਾਨ ਸੁੰਦਰ-ਮੁੰਦਰੀਏ ਗੀਤ ਨੂੰ ਗਾਉਂਦੇ ਹੋਏ ਲੋਹੜੀ ਬਾਲ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ|
ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਨੈਸ਼ਨਲ ਯੂਥ ਡੇ

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਨੈਸ਼ਨਲ ਯੂਥ ਡੇ

Breaking News, Education, News
Kartarpur Mail(ਸ਼ਿਵ ਕੁਮਾਰ ਰਾਜੂ) >> ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਨੂੰ ਨੈਸ਼ਨਲ ਯੂਥ ਡੇ ਵੱਜੋਂ ਮਨਾਇਆ ਗਿਆ| ਇਸ ਮੌਕੇ ਕਾਲਜ ਵਿਖੇ ਉਹਨਾਂ ਦੀਆਂ ‘ਸਿੱਖਿਆਵਾਂ’ ਅਤੇ ‘ਸਮਾਜ ਨੂੰ ਦੇਣ’ ਸੰਬੰਧੀ ਐਨ.ਐੱਸ.ਐੱਸ. ਦੇ ਵਲੰਟੀਅਰਾਂ ਦੁਆਰਾ ਲੈਕਚਰ ਦਿੱਤੇ ਗਏ| ਇਸ ਉਪਰੰਤ ਐਨ.ਐੱਸ.ਐੱਸ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਗਗਨਦੀਪ ਕੌਰ ਨੇ ਵਲੰਟੀਅਰਾਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਸਿੱਖਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੇ ਜੀਵਨ ਆਦਰਸ਼ਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ| ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਆਦਰਸ਼ਾਂ ਨੂੰ ਅਪਣਾ ਕੇ ਜਿੰਦਗੀ ਵਿਚ ਅੱਗੇ ਵਧਣ ਦੀ ਸੇਧ ਲੈਣੀ ਚਾਹੀਦੀ ਹੈ|
ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

ਹੀਰਾ ਲਾਲ ਖੋਸਲਾ ਪ੍ਰਧਾਨ ਨਿਯੁਕਤ 

Education, News, Religious
Kartarpur Mail (ਸ਼ਿਵ ਕੁਮਾਰ ਰਾਜੂ) >> ਭਗਵਾਨ ਵਾਲਮੀਕਿ ਐਜੂਕੇਸ਼ਨ ਟਰੱਸਟ (ਰਜਿ.) ਭਾਰਤ ਦੀ ਵਿਸ਼ੇਸ਼ ਬੈਠਕ ਸੰਸਥਾਪਕ ਵੀਰ ਰਾਜ ਕੁਮਾਰ ਭੱਟੀ ਦੀ ਦੇਖਰੇਖ ਹੇਠ ਹੋਈ| ਜਿਸ 'ਚ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਆਗੂ ਹੀਰਾ ਲਾਲ ਖੋਸਲਾ ਨੂੰ ਕਰਤਾਰਪੁਰ ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਉਨ੍ਹਾਂ ਦੀ ਟੀਮ 'ਚ ਸੀ. ਮੀਤ ਪ੍ਰਧਾਨ ਬਲਦੇਵ ਗਿੱਲ, ਮੀਤ ਪ੍ਰਧਾਨ ਡਾ. ਗੁਲਜਾਰ, ਜਨਰਲ ਸਕੱਤਰ ਹੇਮਰਾਜ ਹੈਪੀ, ਸਕੱਤਰ ਉਮੇਸ਼ ਕੁਮਾਰ, ਕੈਸ਼ੀਅਰ ਰਕੇਸ਼ ਸੋਂਧੀ, ਸਹਿ-ਕੈਸ਼ੀਅਰ ਅਜੈ ਖੋਸਲਾ, ਕਾਰਜਕਾਰੀ ਮੈਂਬਰਾਂ 'ਚ ਰਾਜ ਕੁਮਾਰ ਸਹੋਤਾ, ਕੁਲਦੀਪ ਸਿੰਘ, ਪ੍ਰਦੀਪ, ਨਿਤਿਨ ਭੱਟੀ, ਅਸ਼ਵਨੀ ਖੋਸਲਾ ਆਦਿ ਥਾਪੇ ਗਏ| ਇਸ ਦੌਰਾਨ ਸੰਸਥਾਪਕ ਰਾਜਕੁਮਾਰ ਭੱਟੀ ਨੇ ਨਵੇਂ ਪ੍ਰਧਾਨ ਖੋਸਲਾ ਨੂੰ ਨਿਯੁਕਤੀ ਪੱਤਰ ਦਿੱਤਾ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨਤ ਕੀਤਾ| ਇਸ ਮੌਕੇ ਵਿਪਿਨ ਥਾਪਰ, ਰਮੇਸ਼ ਨਾਹਰ, ਰਾਮਪਾਲ ਨਾਹਰ ਆਦਿ ਹਾਜ਼ਿਰ ਸਨ|

Welcome to

Kartarpur Mail

error: Content is protected !!