
ਮਾਤਾ ਗੁਜਰੀ ਖ਼ਾਲਸਾ ਕਾਲਜ ਓਵਰਆਲ ਚੈਂਪੀਅਨ
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਦੇ 10+1 ਅਤੇ 10+2 (ਆਰਟਸ, ਕਾਮਰਸ ਤੇ ਸਾਇੰਸ) ਦੇ ਵਿਦਿਆਰਥੀਆਂ ਨੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ ਵਿਖੇ ਹੋਏ ਅੰਤਰ ਸਕੂਲ ਮੁਕਾਬਲਿਆਂ ਵਿਚ ਕਰਵਾਈਆਂ ਗਈਆਂ ਪੰਦਰਾਂ ਆਈਟਮਾਂ ਵਿਚ ਡਾ. ਅਮਨਦੀਪ ਹੀਰਾ, ਪ੍ਰੋ. ਰੁਚੀ, ਪ੍ਰੋ. ਵਰਿੰਦਰ ਕੌਰ, ਪ੍ਰੋ. ਅਮਨਦੀਪ ਸਿੰਘ ਮੱਕੜ, ਪ੍ਰੋ. ਰਣਜੀਤ ਸਿੰਘ ਅਤੇ ਪ੍ਰੋ. ਲਵਦੀਪ ਸਿੰਘ ਦੀ ਅਗਵਾਈ ਹੇਠ ਹਿੱਸਾ ਲਿਆ|
ਇਨ੍ਹਾਂ ਮੁਕਾਬਲਿਆਂ ਵਿਚ ਸ਼ਬਦ ਗਾਇਨ, ਗੀਤ, ਭਾਸ਼ਣ, ਪੇਂਟਿੰਗ, ਫੈਂਸੀ ਡਰੈੱਸ ਵਿਚੋਂ ਪਹਿਲਾ, ਦਸਤਾਰਬੰਦੀ, ਰੰਗੋਲੀ, ਸੁੰਦਰ ਲਿਖਾਈ ਵਿਚੋਂ ਦੂਜਾ, ਨਿਬੰਧ ਲੇਖਨ , ਬੈਸਟ ਆਉਟ ਆਫ਼ ਵੇਸਟ ਅਤੇ ਗਿੱਧੇ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਓਵਰਆਲ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ|
ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਕਾਲਜ ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਜੀ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਯੁਗ ਵਿਚ ਸਹਾਇਕ