Monday, December 17ਤੁਹਾਡੀ ਆਪਣੀ ਲੋਕਲ ਅਖ਼ਬਾਰ....

Crime

ਕਰਤਾਰਪੁਰ ਵਿਚ ਤੇਜ਼ ਰਫਤਾਰ ਦਾ ਕਹਿਰ, ਬੇਕਾਬੂ ਬਾਈਕ ਮੋਟਰ ਵਾਲੇ ਕਮਰੇ ‘ਚ ਜਾ ਵੜੀ, ਕੰਧ ਹੇਠ ਦੱਬਣ ਨਾਲ ਦੋ ਮੌਤਾਂ 

ਕਰਤਾਰਪੁਰ ਵਿਚ ਤੇਜ਼ ਰਫਤਾਰ ਦਾ ਕਹਿਰ, ਬੇਕਾਬੂ ਬਾਈਕ ਮੋਟਰ ਵਾਲੇ ਕਮਰੇ ‘ਚ ਜਾ ਵੜੀ, ਕੰਧ ਹੇਠ ਦੱਬਣ ਨਾਲ ਦੋ ਮੌਤਾਂ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ ਮੌਤ ਬਣਕੇ ਤੇਜ਼ ਰਫ਼ਤਾਰ ਢੁਕੀ ਜਦੋ ਇਥੋਂ ਦੇ ਪਿੰਡ ਘੁਮਿਆਰਾ ਲਾਗੇ ਬਾਈਕ ਬੇਕਾਬੂ ਹੋ ਗਈ। ਤੇਜ਼ ਰਫ਼ਤਾਰੀ ਮੋਟਰਸਾਈਕਲ (PB 08 VJ 3332) ਸੜਕ ਕੰਡੇ ਬਣੇ ਮੋਟਰ ਵਾਲੇ ਕਮਰੇ 'ਚ ਕੰਧ ਤੋੜਦਾ ਹੋਇਆ ਜਾ ਵੜਿਆ ਜਿਸ ਕਾਰਨ ਕਮਰੇ ਦੀ ਛੱਤ ਬਾਈਕ ਸਵਾਰਾਂ 'ਤੇ ਡਿੱਗ ਗਈ ਅਤੇ ਦੋਵੇਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸੋਨੂੰ ਹੈਰੇਂਜ (13) ਵਾਸੀ ਰਾਂਚੀ (ਝਾਰਖੰਡ) ਅਤੇ ਮੰਗਲ ਹੈਰੇਂਜ (20) ਵਾਸੀ ਰਾਂਚੀ (ਝਾਰਖੰਡ) ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਏ.ਐਸ.ਆਈ. ਕਾਬੁਲ ਸਿੰਘ ਅਤੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ। ਪੁਲਿਸ ਨੇ ਮੋਟਰ ਦੇ ਮਾਲਿਕ ਜੁਝਾਰ ਸਿੰਘ ਪੁੱਤਰ ਬਖਸ਼ਾ ਸਿੰਘ ਵਾਸੀ  ਘੁਮਿਆਰਾ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਆਰੰਭ ਦਿੱਤੀ ਹੈ।
ਕਰਤਾਰਪੁਰ ‘ਚ ਇੱਕੋ ਦਿਨ ‘ਚ ਦੋ ਵਾਰਦਾਤਾਂ, ਸਨੈਚਰਾਂ ਨੇ ਔਰਤਾਂ ਨੂੰ ਬਣਾਇਆ ਨਿਸ਼ਾਨਾ 

ਕਰਤਾਰਪੁਰ ‘ਚ ਇੱਕੋ ਦਿਨ ‘ਚ ਦੋ ਵਾਰਦਾਤਾਂ, ਸਨੈਚਰਾਂ ਨੇ ਔਰਤਾਂ ਨੂੰ ਬਣਾਇਆ ਨਿਸ਼ਾਨਾ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >>  ਬੀਤੇ ਐਤਵਾਰ ਕਰਤਾਰਪੁਰ 'ਚ ਪਰਸ ਸਨੈਚਿੰਗ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ। ਪਹਿਲੀ ਘਟਨਾ ਟਾਹਲੀ ਸਾਹਿਬ ਰੋਡ 'ਤੇ ਪੈਦਲ ਜਾ ਰਹੀ ਰਣਜੀਤ ਕੌਰ ਪਤਨੀ ਸ਼ੰਕਰ ਸਿੰਘ ਵਾਸੀ ਪਿੰਡ ਫਤਿਹ ਜਲਾਲ ਨਾਲ ਵਾਪਰੀ। ਰਣਜੀਤ ਕੌਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦਾ ਪਰਸ (ਹੈਂਡ ਬੈਗ) ਖੋਹ ਕੇ ਫਰਾਰ ਹੋ ਗਏ। ਪਰਸ ਵਿਚ ਪੰਜ ਹਜ਼ਾਰ ਰੁਪਏ ਦੀ ਨਕਦੀ, ਏ.ਟੀ.ਐਮ. ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਮੌਜੂਦ ਸਨ। ਇਸੇ ਤਰ੍ਹਾਂ ਦੀ ਇਕ ਹੋਰ ਵਾਰਦਾਤ ਮੁਹੱਲਾ ਭਾਈਭਾਰਾ ਨਜ਼ਦੀਕ ਵਾਪਰੀ ਜਿਥੇ ਰਿਕਸ਼ੇ 'ਤੇ ਜਾ ਰਹੀ ਕਰੁਣਾ ਕੁੰਦਰਾ ਪਤਨੀ ਪ੍ਰਵੀਨ ਨਿਵਾਸੀ ਕਰਤਾਰਪੁਰ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹੈਂਡ ਬੈਗ ਸਨੈਚ ਕਰ ਲਿਆ। ਜਿਸ 'ਚ 2500 ਰੁਪਏ, ATM ਕਾਰਡ, MOBILE ਅਤੇ ਹੋਰ ਜਰੂਰੀ ਕਾਗਜ਼ਾਤ ਮੌਜੂਦ ਸਨ। ਖੋਹਬਾਜ਼ਾਂ ਨੇ ਆਪਣੇ ਮੂੰਹ ਰੁਮਾਲ ਨਾਲ ਢਕੇ ਹੋਏ ਸਨ। ਉਧਰ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਤਫਤੀਸ਼ ਆਰੰਭ ਦਿੱਤੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂਕਿ ਜਲਦ ਹੀ ਸਨੈਚਰਾਂ ਤੱਕ ਪਹੁੰਚਿਆ ਜਾ ਸਕੇ। ਏ.ਐਸ.ਆਈ. ਰਘੁਵੀਰ ਸਿੰਘ ਅਤ
ਸੱਸ-ਨੂੰਹ ‘ਤੇ ਹਮਲਾ ਮਾਮਲਾ: ਗੰਭੀਰ ਜ਼ਖਮੀ ਹਰਦੀਪ ਗੋਗਾ ਖ਼ਤਰੇ ਤੋਂ ਬਾਹਰ; ਇਨ੍ਹਾਂ ਪਹਿਲੂਆਂ ‘ਤੇ ਹੋ ਰਹੀ ਹੈ ਪੁਲਿਸ ਦੀ ਜਾਂਚ   

ਸੱਸ-ਨੂੰਹ ‘ਤੇ ਹਮਲਾ ਮਾਮਲਾ: ਗੰਭੀਰ ਜ਼ਖਮੀ ਹਰਦੀਪ ਗੋਗਾ ਖ਼ਤਰੇ ਤੋਂ ਬਾਹਰ; ਇਨ੍ਹਾਂ ਪਹਿਲੂਆਂ ‘ਤੇ ਹੋ ਰਹੀ ਹੈ ਪੁਲਿਸ ਦੀ ਜਾਂਚ   

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ ਸ਼ਾਮ ਕਰਤਾਰਪੁਰ ਦੇ ਮੁਹੱਲਾ ਰਾਮਗੜੀਆ ਦੇ ਇੱਕ ਘਰ ਵਿਚ ਇਕੱਲੀ ਹਰਦੀਪ ਕੌਰ (58) ਅਤੇ ਉਸਦੀ ਨੂੰਹ ਗੁਰਪ੍ਰੀਤ ਕੌਰ 'ਤੇ ਹੋਏ ਹਮਲੇ ਵਿਚ ਸੱਸ ਹਰਦੀਪ ਕੌਰ ਗੰਭੀਰ ਜ਼ਖਮੀ ਹੋ ਗਈ ਸੀ। ਹਮਲਾਵਰਾਂ ਵੱਲੋਂ ਵਰਤਿਆ ਚਾਕੂ ਉਸਦੇ ਪੇਟ ਦੇ ਅੰਦਰ ਹੀ ਰਹਿ ਗਿਆ ਸੀ ਜਿਸ ਕਾਰਨ ਹਾਲਤ ਕਾਫੀ ਨਾਜੁੱਕ ਦੱਸੀ ਜਾ ਰਹੀ ਸੀ। ਚੰਗੀ ਖਬਰ ਹੈ ਕਿ ਡਾਕਟਰਾਂ ਦੀ ਮਿਹਨਤ ਸਦਕਾ ਹਰਦੀਪ ਕੌਰ ਦੀ ਸਿਹਤ ਅੱਗੇ ਨਾਲੋਂ ਠੀਕ ਹੈ ਅਤੇ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਨੂੰਹ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਐਫ.ਆਈ.ਆਰ. ਨੰਬਰ 215 IPC ਦੀ ਧਾਰਾ 307, 452, 34 ਹੇਠ ਦਰਜ ਕਰ ਲਈ ਹੈ।  2 ਅਣਪਛਾਤੇ ਵਿਅਕਤੀਆਂ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਸਾਰੇ ਮਾਮਲੇ ਨੂੰ ਕਈ ਐਂਗਲਾਂ ਤੋਂ ਵੇਖਿਆ ਜਾ ਰਿਹਾ ਹੈ। ਪੁਲਿਸ ਜਿੱਥੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਉੱਥੇ ਹੀ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮਾਮਲੇ ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸੇ ਹੋਣ ਦੀ ਉਮੀਦ
ਕਰਤਾਰਪੁਰ ‘ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਮੋਟਰਸਾਈਕਲ ਦੀ ਟੱਕਰ, ਦੋ ਮੌਤਾਂ 

ਕਰਤਾਰਪੁਰ ‘ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਮੋਟਰਸਾਈਕਲ ਦੀ ਟੱਕਰ, ਦੋ ਮੌਤਾਂ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਸਵੇਰ ਸੱਤ ਵਜੇ ਦੇ ਕਰੀਬ ਕਰਤਾਰਪੁਰ ਤੋਂ ਦਿਆਲਪੁਰ ਜੀ.ਟੀ. ਰੋਡ 'ਤੇ ਸਰਕਾਰੀ ਬਸ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਮੋਟਰਸਾਈਕਲ ਸਵਾਰ ਜੋਨਾਥਨ ਡੈਵਿਡ ਪੁੱਤਰ ਡੈਵਿਡ ਮਸੀਹ ਵਾਸੀ ਮਾਨਾ ਤਲਵੰਡੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ 'ਤੇ ਸਵਾਰ ਲੜਕੀ ਨੈਂਸੀ ਪੁੱਤਰੀ ਈਸਾਚਰਨ ਨਿਵਾਸੀ ਰਾਏਪੁਰ ਰਾਈਆਂ (ਢਿੱਲਵਾਂ-ਕਪੂਰਥਲਾ) ਨੇ ਜਲੰਧਰ ਸਰਕਾਰੀ ਹਸਪਤਾਲ ਵਿਚ ਆਖ਼ਿਰੀ ਸਾਹ ਲਏ। ਮੋਟਰਸਾਈਕਲ ਦਿਆਲਪੁਰ ਤੋਂ ਜਲੰਧਰ ਵੱਲ ਆ ਰਿਹਾ ਸੀ ਅਤੇ ਬਸ ਅਮ੍ਰਿਤਸਰ ਜਾ ਰਹੀ ਸੀ। ਮੌਕੇ ਤੇ ਥਾਣਾ ਕਰਤਾਰਪੁਰ ਤੋਂ ਏ.ਐਸ.ਆਈ. ਗੁਰਮੀਤ ਰਾਮ ਨੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲਿਆ ਅਤੇ ਮ੍ਰਿਤਕ ਜਨਾਰਥਨ ਮਸੀਹ ਦੇ ਪਿਤਾ ਡੈਵਿਡ ਮਸੀਹ ਦੀ ਸ਼ਿਕਾਇਤ 'ਤੇ ਬਸ ਦੇ ਡਰਾਈਵਰ ਕੁਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਕਰਤਾਰਪੁਰ ‘ਚ ਲੁਟੇਰਿਆਂ ਦਾ ਕਹਿਰ, ਨੂੰਹ-ਸੱਸ ‘ਤੇ ਹਮਲਾ-ਮਾਰੇ ਚਾਕੂ, ਦੇਖੋ ਤਸਵੀਰਾਂ 

ਕਰਤਾਰਪੁਰ ‘ਚ ਲੁਟੇਰਿਆਂ ਦਾ ਕਹਿਰ, ਨੂੰਹ-ਸੱਸ ‘ਤੇ ਹਮਲਾ-ਮਾਰੇ ਚਾਕੂ, ਦੇਖੋ ਤਸਵੀਰਾਂ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ ਖ਼ਤਰਨਾਕ ਲੁਟੇਰਿਆਂ ਨੇ ਦਸਤਕ ਦਿੱਤੀ ਹੈ ਜੋਕਿ ਅੱਜ ਸ਼ਾਮ ਕਰੀਬ 6.15 ਵਜੇ ਰਾਮਗੜੀਆ ਮੁਹੱਲੇ ਦੇ ਇਕ ਘਰ ਵਿਚ ਜ਼ਬਰੀ ਦਾਖਲ ਹੋਏ। ਲੁਟੇਰਿਆਂ ਦਾ ਗੁਰਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ (28) ਨੇ ਵਿਰੋਧ ਕਰਨਾ ਚਾਹਿਆ ਤਾਂ ਲੁਟੇਰੇ ਉਸਨੂੰ ਘਰ ਦੇ ਅੰਦਰ ਲੈ ਗਏ ਜਿੱਥੇ ਉਸਦੀ ਸੱਸ ਪਾਠ ਕਰ ਰਹੀ ਸੀ। ਹਮਲਾਵਰਾਂ ਨੇ ਗਹਿਣੇ ਅਤੇ ਰੁਪਏ ਦੀ ਮੰਗ ਕੀਤੀ ਜਿਸਤੋ ਬਾਅਦ ਸੱਸ-ਨੂੰਹ 'ਤੇ ਚਾਕੂਆਂ ਨਾਲ ਵਾਰ ਕੀਤੇ। ਸੱਸ ਹਰਦੀਪ ਕੌਰ ਗੋਗਾ ਪਤਨੀ ਸੁਰਿੰਦਰ ਪਾਲ ਸਿੰਘ (ਫਰੈਂਡਸ ਸਟੂਡੀਓ ਵਾਲੇ) ਨੂੰ ਲੁਟੇਰਿਆਂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਚਾਕੂ ਨਾਲ ਇੰਨੇ ਡੂੰਘੇ ਵਾਰ ਕੀਤੇ ਗਏ ਕਿ ਘਰ ਦਾ ਫਰਸ਼ ਖੂਨ ਨਾਲ ਭਰ ਗਿਆ ਅਤੇ ਚਾਕੂ ਹਰਦੀਪ ਕੌਰ ਦੇ ਪੇਟ ਵਿਚ ਹੀ ਰਹਿ ਗਿਆ। ਇਨ੍ਹਾਂ ਹੀ ਨਹੀਂ ਲੁਟੇਰਿਆਂ ਨੇ ਗਰਭਵਤੀ ਗੁਰਪ੍ਰੀਤ ਕੌਰ ਨੂੰ ਬੁਰੀ ਤਰ੍ਹਾਂ ਕੁੱਟਿਆ। ਜ਼ਖਮੀ ਗੁਰਪ੍ਰੀਤ ਕੌਰ ਨੇ ਇਸ ਸਾਰੀ ਘਟਨਾ ਬਾਰੇ ਦਸਦਿਆਂ ਕਿਹਾ ਕਿ 2 ਲੁਟੇਰੇ ਘਰ ਦੇ ਅੰਦਰ ਦਾਖਲ ਹੋਏ ਜਦਕਿ ਉਨ੍ਹਾਂ ਦੇ ਸਾਥੀ ਘਰ ਦੇ ਬਾਹਰ ਵੀ ਮੌਜੂਦ
ਕਰਤਾਰਪੁਰ ਵਿਚ ਹੋਈ ਟੈਂਪੂ-ਬਸ ਤੇ ਐਕਟਿਵਾ ਦੀ ਟੱਕਰ, 4 ਜ਼ਖਮੀ 

ਕਰਤਾਰਪੁਰ ਵਿਚ ਹੋਈ ਟੈਂਪੂ-ਬਸ ਤੇ ਐਕਟਿਵਾ ਦੀ ਟੱਕਰ, 4 ਜ਼ਖਮੀ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਜਲੰਧਰ ਕਰਤਾਰਪੁਰ ਸਰਵਿਸ ਰੋਡ ਸਾਹਮਣੇ ਜੰਗ-ਏ-ਆਜ਼ਾਦੀ ਸ਼ਹੀਦੀ ਯਾਦਗਾਰ ਦੇ ਨਜ਼ਦੀਕ ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਬਸ ਅਤੇ ਟੈਂਪੂ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ ਜਿਸਦੀ ਲਪੇਟ ਵਿਚ ਇਕ ਐਕਟਿਵਾ ਸਵਾਰ ਵੀ ਆ ਗਿਆ।  ਇਸ ਹਾਦਸੇ ਵਿਚ 4 ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਰਤਾਰਪੁਰ ਅਤੇ ਨਿਜੀ ਹਸਪਤਾਲਾਂ ਵਿਚ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਟੈਂਪੂ ਚਾਲਕ ਸੋਨੂੰ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਰਾਮਨਗਰ ਬਟਾਲਾ, ਐਕਟਿਵਾ ਸਵਾਰ ਸੁਭਾਸ਼ ਚੰਦਰ ਪੁੱਤਰ ਪਰਮਾਨੰਦ ਨਿਵਾਸੀ ਗੁਰਦੇਵ ਨਗਰ ਜਲੰਧਰ, ਬਸ ਸਵਾਰ ਲੜਕੀ ਜਤਿੰਦਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਨਿਵਾਸੀ ਮਾਨਾ ਤਲਵੰਡੀ ਜ਼ਿਲ੍ਹਾ ਜਲੰਧਰ, ਕੁਲਵਿੰਦਰ ਕੌਰ ਨਿਵਾਸੀ ਅਮ੍ਰਿਤਸਰ ਵਜੋਂ ਹੋਈ ਹੈ। ਮੌਕੇ ਤੇ ਥਾਣਾ ਕਰਤਾਰਪੁਰ ਤੋਂ ਏ.ਐਸ.ਆਈ. ਗੁਰਮੀਤ ਰਾਮ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ।
ਕੌਮੀ ਏਕਤਾ ਸਦਭਾਵਨਾ ਰੈਲੀ ਆਯੋਜਿਤ, ਡੀ.ਐਸ.ਪੀ. ਨੇ ਦਿੱਤੀ ਝੰਡੀ 

ਕੌਮੀ ਏਕਤਾ ਸਦਭਾਵਨਾ ਰੈਲੀ ਆਯੋਜਿਤ, ਡੀ.ਐਸ.ਪੀ. ਨੇ ਦਿੱਤੀ ਝੰਡੀ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਡੀ.ਐਸ.ਪੀ. ਸਬ ਡਿਵੀਜ਼ਨ ਕਰਤਾਰਪੁਰ ਦਿਗਵਿਜੈ ਕਪਿਲ ਦੀ ਅਗੁਵਾਈ 'ਚ ਥਾਣਾ ਕਰਤਾਰਪੁਰ ਮੁਖੀ ਇੰਸ. ਰਾਜੀਵ ਆਹੀਰ ਅਤੇ ਇੰਸ. ਜਸਪਾਲ ਸਿੰਘ ਗਡਾਣੀ (ਇੰਚਾਰਜ, ਸਾਂਝ ਕੇਂਦਰ ਕਰਤਾਰਪੁਰ) ਵੱਲੋਂ ਗੁਰੂ ਵਿਰਜਾਨੰਦ ਸਮਾਰਕ ਗੁਰੂਕੁਲ ਦੇ ਵਿੱਦਿਆਰਥੀਆਂ ਨੂੰ ਨਾਲ ਲੈ ਕੇ ਕੌਮੀ ਏਕਤਾ ਸਦਭਾਵਨਾ ਰੈਲੀ ਕੱਢੀ ਗਈ ਜੋਕਿ ਗੁਰੂਕੁਲ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਗੁੰਦੀ ਹੋਈ ਵਾਪਿਸ ਗੁਰੂਕੁਲ ਵਿਚ ਹੀ ਸਮਾਪਤ ਹੋਈ।  ਇਸ ਮੌਕੇ ਡੀ.ਐਸ.ਪੀ. ਦਿਗਵਿਜੈ ਕਪਿਲ ਅਤੇ ਗੁਰੂਕੁਲ ਦੇ ਪ੍ਰਿੰਸੀਪਲ ਅਚਾਰਿਆ ਉਦਯਨ ਆਰਿਆ ਨੇ ਵਿੱਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਜਾਤਿ ਪਾਤਿ ਦੇ ਵਿਤਕਰੇ ਨੂੰ ਭੁਲਾ ਕੇ ਆਪਸੀ ਭਾਈਚਾਰਾ ਕਾਇਮ ਰੱਖ ਕੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਲਈ ਪ੍ਰੇਰਿਆ।   
ਚੋਰੀ ਦੇ ਸਮਾਨ ਦਾ ਪਾ ਰਹੇ ਸੀ ਹਿੱਸਾ, ਕਰਤਾਰਪੁਰ ਪੁਲਿਸ ਨੇ ਕੀਤੇ ਕਾਬੂ 

ਚੋਰੀ ਦੇ ਸਮਾਨ ਦਾ ਪਾ ਰਹੇ ਸੀ ਹਿੱਸਾ, ਕਰਤਾਰਪੁਰ ਪੁਲਿਸ ਨੇ ਕੀਤੇ ਕਾਬੂ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਲਗਾਤਾਰ ਸਾਹਮਣੇ ਆ ਰਹੀਆਂ ਚੋਰੀ ਨੂੰ ਰੋਕਣ ਲਈ ਪੁਲਿਸ ਦੀ ਕੋਸ਼ਿਸ਼ ਜਾਰੀ ਹੈ। ਇਸੇ ਕੋਸ਼ਿਸ਼ ਤਹਿਤ ਸਥਾਨਕ ਕੌਲਸਰ ਮੁਹੱਲੇ 'ਚ ਚੋਰੀ ਦੇ ਸਮਾਨ ਨੂੰ ਆਪਸ 'ਚ ਬਰਾਬਰ ਵੰਡਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰਲਿਆ। ਦੋਸ਼ੀਆਂ ਦੀ ਪਹਿਚਾਣ ਵੀਰ ਚੰਦ ਪੁੱਤਰ ਤਰਸੇਮ ਲਾਲ ਵਾਸੀ ਮੁਹੱਲਾ ਰਿਸ਼ੀ ਨਗਰ, ਸੰਤੋਸ਼ ਪੁੱਤਰ ਬਾਬੂ ਲਾਲ ਵਾਸੀ ਮੁਹੱਲਾ ਰਾਮਗੜੀਆ, ਰਵੀਪਾਲ ਪੁੱਤਰ ਜੀਤ ਕੁਮਾਰ ਵਾਸੀ ਮੁਹੱਲਾ ਰਿਸ਼ਨਗਰ ਗਿਆਂ ਹੈ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਰਾਜੀਵ ਕੁਮਾਰ ਅਤੇ ਏ.ਐਸ.ਆਈ. ਕਾਬਿਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜੁਨ ਦੇਵ ਕਾਲੋਨੀ 'ਚ ਬਣੇ ਫਲੈਟਾਂ 'ਚ ਦੋਸ਼ੀਆਂ ਵੱਲੋਂ ਚੋਰੀ ਕੀਤੀ ਗਈ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ  ਮਾਨਯੋਗ ਅਦਾਲਤ 'ਚ ਪੇਸ਼ ਕਰ ਦਿੱਤਾ।
ਗੁਰੂ ਅਰਜੁਨ ਦੇਵ ਨਗਰ ‘ਚ ਚੋਰੀ, ਛਾਣਬੀਣ ‘ਚ ਜੁਟੀ ਕਰਤਾਰਪੁਰ ਪੁਲਿਸ 

ਗੁਰੂ ਅਰਜੁਨ ਦੇਵ ਨਗਰ ‘ਚ ਚੋਰੀ, ਛਾਣਬੀਣ ‘ਚ ਜੁਟੀ ਕਰਤਾਰਪੁਰ ਪੁਲਿਸ 

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਗੁਰੂ ਅਰਜੁਨ ਦੇਵ ਨਗਰ ਕਰਤਾਰਪੁਰ 'ਚ ਬਣੇ ਕਮਰਸ਼ੀਅਲ ਹਿੱਸੇ ਨੂੰ ਚੋਰ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਹੁਣ ਇਕ ਤਿਆਰ ਹੋ ਰਹੇ ਦਫਤਰ ਵਿਚੋਂ ਚੋਰਾਂ ਨੇ ਹਜ਼ਾਰਾਂ ਰੁਪਏ ਦੀ ਵਾਇਰ ਗਾਇਬ ਕਰ ਦਿੱਤੀ ਜੋਕਿ ਏ.ਸੀ. ਦੀ ਫਿਟਿੰਗ ਲਈ ਲਗਾਈ ਗਈ ਸੀ। ਦੁਕਾਨ ਨੰਬਰ 21 'ਚ ਹੋਈ ਇਸ ਚੋਰੀ ਬਾਰੇ ਦਸਦਿਆਂ ਮਾਲਿਕ ਇਸ਼ਾਨ ਓਹਰੀ ਨੇ ਕਿਹਾ ਕਿ ਰਾਤ ਨੂੰ ਜਦ ਉਹ ਦੁਕਾਨ ਬੰਦ ਕਰਕੇ ਗਏ ਤਾਂ ਸਭ ਠੀਕ ਸੀ। ਜ਼ਿਕਰਯੋਗ ਹੈ ਕਿ ਇਮਾਰਤ 'ਚ ਚੱਲ ਰਹੇ ਕੰਮ ਸਬੰਧੀ ਪੈੜਾਂ ਲਗਾਈਆਂ ਹਨ ਜਿਸ 'ਤੇ ਚੜ੍ਹ ਕੇ ਚੋਰ ਦੁਕਾਨ ਅੰਦਰ ਦਾਖਿਲ ਹੋਏ। ਸਵੇਰ ਜਦ ਵੇਖਿਆ ਤਾਂ ਸ਼ਟਰ ਤਾਂ ਬੰਦ ਸੀ ਪਰ ਦੁਕਾਨ ਅੰਦਰੋਂ ਕੀਮਤੀ ਤਾਰਾਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਕਰੀਬ 50 ਹਜ਼ਾਰ ਰੁਪਏ ਦੀ ਵਾਇਰ ਚੋਰੀ ਹੋ ਗਈਆਂ ਹਨ।
ਕਰਤਾਰਪੁਰ ਪੁਲਿਸ ਨੇ ਟਰੱਕ ਚੋਰ ਗੈਂਗ ਦਾ ਕੀਤਾ ਪਰਦਾਫਾਸ਼, ਗੈਂਗ ਵਰਤਦਾ ਸੀ ਹੈਰਾਨੀਜਨਕ ਤਰੀਕੇ 

ਕਰਤਾਰਪੁਰ ਪੁਲਿਸ ਨੇ ਟਰੱਕ ਚੋਰ ਗੈਂਗ ਦਾ ਕੀਤਾ ਪਰਦਾਫਾਸ਼, ਗੈਂਗ ਵਰਤਦਾ ਸੀ ਹੈਰਾਨੀਜਨਕ ਤਰੀਕੇ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਦਿਆਲਪੁਰ ਨਾਕੇਬੰਦੀ ਕੀਤੀ ਜਿਸ ਦੌਰਾਨ ਪੁਲਿਸ ਹੱਥ ਸਫਲਤਾ ਲੱਗੀ ਹੈ। ਜਲੰਧਰ ਤੋਂ ਅਮ੍ਰਿਤਸਰ ਜਾ ਰਹੇ ਟਰੱਕ ਨੂੰ ਜਦ ਏ.ਐਸ.ਆਈ. ਇੰਦਰਜੀਤ ਅਤੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਨੇ ਰੋਕਿਆ ਤਾਂ ਜਾਂਚ ਕਰਨ 'ਤੇ ਟਰੱਕ ਚੋਰੀ ਦਾ ਪਾਇਆ ਗਿਆ ਜਿਸਦੇ ਡਰਾਈਵਰ ਨੂੰ ਪੁਲਿਸ ਨੇ ਟਰੱਕ ਸਣੇ ਕਾਬੂ ਕਰਲਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਟਰੱਕ ਨੰਬਰ ਯੂ.ਪੀ. 78 ਬੀਜੀ 2107 ਜੋਕਿ ਜਾਂਚ ਦੌਰਾਨ ਨਕਲੀ ਪਾਇਆ ਗਿਆ ਅਤੇ ਇਸੇ ਨੰਬਰ ਪਲੇਟ ਦੇ ਹੇਠਾ ਅਸਲੀ ਨੰਬਰ ਪਲੇਟ ਸੀ ਜਿਸਦਾ ਨੰਬਰ ਪੀ.ਬੀ. 11 ਬੀ.ਐਨ. 2198 ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਵੀ ਅਬਾਦੀ ਅਨੰਦਪੁਰ ਸਾਹਿਬ ਵਜੋਂ ਹੋਈ। ਟਰੱਕ 'ਚ ਮੌਜੂਦ ਇਕ ਹੋਰ ਵਿਅਕਤੀ ਮੌਕੇ ਤੋਂ ਫਰਾਰ ਹੈ ਜਿਸਦੀ ਪਹਿਚਾਣ ਮਨਦੀਪ ਸਿੰਘ ਹੈਰੀ ਪੁੱਤਰ ਸਨਮੁਖ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ। ਕਾਬੂ ਕੀਤੇ ਦੋਸ਼ੀ ਨੇ ਪੁਲਿਸ ਅੱਗੇ ਜ਼ੁਰਮ ਕਬੂਲ ਕਰਦਿਆਂ ਦੱਸ

Welcome to

Kartarpur Mail

error: Content is protected !!