Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Crime

ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਧਾਰਾ 457, 380 ਆਈ.ਪੀ.ਸੀ. ਅਧੀਨ ਦਰਜ ਇਕ ਮਾਮਲੇ ਤਹਿਤ ਅਦਾਲਤ ਵੱਲੋਂ ਸਾਲ 2008 ਵਿਚ ਭਗੋੜਾ ਕਰਾਰ ਹੋਇਆ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚਰਖੜੀ ਮੁਹੱਲਾ ਨੂੰ ਹੇੱਡ ਕਾਂਸਟੇਬਲ ਬਲਜਿੰਦਰ ਸਿੰਘ ਨੇ ਕਾਬੂ ਕੀਤਾ ਹੈ| ਜਾਣਕਾਰੀ ਮੁਤਾਬਿਕ ਮੁਖਬਰ ਦੀ ਇਤਲਾਹ ਤੇ ਭੁਲੱਥ ਰੋਡ ਤੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ|
ਕਰਤਾਰਪੁਰ ਵਿਚ ਵਾਰਦਾਤ ਕਰਨ ਆਏ, ਚੜੇ ਪੁਲਿਸ ਹੱਥੇ 

ਕਰਤਾਰਪੁਰ ਵਿਚ ਵਾਰਦਾਤ ਕਰਨ ਆਏ, ਚੜੇ ਪੁਲਿਸ ਹੱਥੇ 

Breaking News, Crime
 * ਮਾਰੂ ਹਥਿਆਰਾਂ ਸਣੇ ਲੁੱਟੇ ਮੋਬਾਇਲ ਅਤੇ ਦੋ ਪਲਸਰ ਬਰਾਮਦ Kartarpur Mail (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਮੱਲੀਆਂ ਮੋੜ, ਭੁਲੱਥ ਰੋਡ ਤੋਂ ਚਾਰ ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਤੇਜ਼ਧਾਰ ਹਥਿਆਰਾਂ ਸਣੇ ਲੁੱਟ ਦੇ ਕਰੀਬ 9 ਮੋਬਾਇਲ ਅਤੇ ਦੋ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ| ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ, ਤੀਰਥ ਸਿੰਘ, ਕੋਮਲਪ੍ਰੀਤ ਸਿੰਘ, ਸਰਬਜੀਤ ਸਿੰਘ ਸਾਰੇ ਵਾਸੀ ਲੱਖਣਕੇ ਪੱਡੇ (ਕਪੂਰਥਲਾ) ਵਜੋਂ ਹੋਈ ਹੈ| ਐਸ.ਐਚ.ਓ. ਪਰਮਜੀਤ ਸਿੰਘ ਦੀ ਮੰਨੀਏ ਤਾਂ ਕਾਬੂ ਕੀਤਾ ਗਿਰੋਹ ਇਲਾਕੇ 'ਚ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਜੋਕਿ ਵਕਤ ਰਹਿੰਦੇ ਕਾਬੂ ਕਰ ਲਏ ਗਏ|
ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ ਪੰਜ ਵਜੇ ਵਾਪਰੀ ਇੱਕ ਮੰਦਭਾਗੀ ਘਟਨਾ 'ਚ ਦਸ ਸਾਲਾ ਲਵ ਕੁਮਾਰ ਪੁੱਤਰ ਨਰਿੰਦਰ ਵਾਸੀ ਸੇਖੜੀਆਂ ਮੁਹੱਲਾ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਪਤੰਗ ਉਡਾ ਰਿਹਾ ਸੀ| ਦਿੱਲੀ ਗੇਟ ਨਜਦੀਕ ਸਥਿਤ ਇਕ ਸਕੂਲ 'ਚ ਪਤੰਗ ਉਡਾਉਂਦਾ ਲਵ ਕੁਮਾਰ ਛੱਤ ਤੋਂ ਹੇਠਾ ਡਿੱਗ ਗਿਆ ਜਿਸ ਨਾਲ ਉਸਦੇ ਸਿਰ ਚ ਡੂੰਘੀ ਸੱਟ ਲੱਗ ਗਈ ਅਤੇ ਮਾਸੂਮ ਬੱਚੇ ਦੀ ਮੌਤ ਹੋ ਗਈ| ਪੁਲਿਸ ਨੇ ਮੌਕੇ ਤੇ ਪੁੱਜ ਆਪਣੀ ਕਾਰਵਾਈ ਆਰੰਭ ਦਿੱਤੀ ਹੈ|
ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਨਵਾਂ ਸਾਲ 2018 ਲੋਕ ਪੂਰੇ ਆਨੰਦ ਨਾਲ ਮਨਾਉਣ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਕਰਤਾਰਪੁਰ ਪੁਲਿਸ ਨੇ ਅੱਜ ਇਲਾਕੇ 'ਚ ਫਲੈਗ ਮਾਰਚ ਕੱਢਿਆ| ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗੁਵਾਈ 'ਚ ਪੁਲਿਸ ਵੱਖ ਵੱਖ ਬਾਜ਼ਾਰਾਂ ਵਿਚ ਹੁੰਦੀ ਹੋਈ ਵਾਪਿਸ ਕਰਤਾਰਪੁਰ ਥਾਣਾ ਪਹੁੰਚੀ| ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਉੱਤੇ ਪੁਲਿਸ ਦੀ ਤਿੱਖੀ ਨਜਰ ਰਹੇਗੀ| ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਅਤੇ ਮੈਰਿਜ ਪੈਲਸਾਂ, ਬਰਾਤਾਂ ਜਾਂ ਹੋਰ ਥਾਵਾਂ ਉੱਤੇ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ|
ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

Breaking News, Crime, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਮੁਖਬਰਾਂ ਦੀ ਇਤਲਾਹ ਤੇ ਕਰਤਾਰਪੁਰ ਪੁਲਿਸ ਨੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਦੀ ਮਦਦ ਨਾਲ ਗੰਗਸਰ ਬਜ਼ਾਰ ਸਥਿਤ ਨੰਦਾ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਿੱਥੋਂ ਨਸ਼ੀਲੀ ਦਵਾਈਆਂ ਸਮੇਤ ਪੁਲਿਸ ਨੇ ਜਤਿਨ ਕੁਮਾਰ ਅਤੇ ਉਸਦੇ ਪਿਤਾ ਸੁਭਾਸ਼ ਚੰਦਰ ਨੂੰ ਕਾਬੂ ਕਰਲਿਆ ਗਿਆ ਹੈ। ਫਿਲਹਾਲ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਡੀ ਬਰਾਮਦਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਿਰਮਾਣ ਅਧੀਨ ਕੋਠੀ ‘ਚ ਚੋਰੀ

ਨਿਰਮਾਣ ਅਧੀਨ ਕੋਠੀ ‘ਚ ਚੋਰੀ

Breaking News, Crime, News
ਕਰਤਾਰਪੁਰ ਬਣ ਰਿਹੈ ਚੋਰਾਂ ਦਾ ਗੜ੍ਹ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋ ਬੇਖੌਫ ਹੋਏ ਅਪਰਾਧੀ Kartarpur Mail (ਸ਼ਿਵ ਕੁਮਾਰ ਰਾਜੂ) >> ਗੁਰੂ ਅਰਜੁਨ ਦੇਵ ਨਗਰ ਵੈਸੇ ਤਾਂ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਕਾਫੀ ਨਜ਼ਦੀਕ ਹੈ ਪਰ ਇਹ ਨਜ਼ਦੀਕੀ ਚੋਰਾਂ ਦੇ ਦਿਲ ਵਿਚ ਕੋਈ ਡਰ ਪੈਦਾ ਨਹੀਂ ਕਰਦੀ। ਸਿਵਲ ਹਸਪਤਾਲ ਦੇ ਲਾਗੇ ਨਿਰਮਾਣ ਅਧੀਨ ਕੋਠੀ ਚੋਂ ਚੋਰ ਏ.ਸੀ. ਫਿਟਿੰਗ ਵਾਲੇ ਪਾਈਪ (ਕਰੀਬ 35 ਹਜ਼ਾਰ ਮੁੱਲ ਵਾਲੇ) ਚੁਰਾ ਲੈ ਗਏ। ਕੋਠੀ ਮਾਲਕ ਯੋਗੇਸ਼ ਅਤੇ ਵਿੱਕੀ ਨੇ ਦੱਸਿਆ ਕਿ ਚੋਰ ਇਸਤੋਂ ਪਹਿਲਾਂ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਥਾਣਾ ਕਰਤਾਰਪੁਰ ਤੋਂ ਐਚ.ਸੀ. ਸੰਤੋਖ ਸਿੰਘ ਮੌਕੇ ਤੇ ਪਹੁੰਚ ਛਾਣਬੀਣ ਕਰ ਰਹੇ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋਂ ਕਰਤਾਰਪੁਰ ਮੁੜ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ ਅਤੇ ਇਥੇ ਕਾਨੂੰਨ ਵਿਵਸਥਾ ਮੁੜ ਵਾਂਗੂ ਚਰਮਰਾ ਗਈ ਹੈ ਜਿਸ ਕਾਰਨ ਇਲਾਕਾ ਨਿਵਾਸੀ ਡਰ ਭਰਿਆ ਜੀਵਨ ਜਿਊਣ ਲਈ ਮਜਬੂਰ ਹੁੰਦੇ ਜਾ ਰਹੇ ਹਨ।
ਨਸ਼ਾ ਤਸਕਰਾਂ ਨੂੰ ਪੁਲਿਸ ਨੇ ਪਾਇਆ ਘੇਰਾ

ਨਸ਼ਾ ਤਸਕਰਾਂ ਨੂੰ ਪੁਲਿਸ ਨੇ ਪਾਇਆ ਘੇਰਾ

Crime, News
ਚਾਰ ਵੱਖ ਵੱਖ ਮਾਮਲਿਆਂ 'ਚ ਕਰਤਾਰਪੁਰ ਪੁਲਿਸ ਹਥ ਕਾਮਯਾਬੀ ਨਸ਼ੀਲਾ ਪਾਉਂਡਰ-ਟੀਕੇ ਅਤੇ ਨਜਾਇਜ ਸ਼ਰਾਬ ਸਣੇ ਚਾਰ ਗ੍ਰਿਫਤਾਰ Kartarpur Mail: ਨਸ਼ਾ ਤਸਕਰੀ ਨੂੰ ਜੜੋਂ ਪੁੱਟਣ ਲਈ ਕਰਤਾਰਪੁਰ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ| ਪੁਲਿਸ ਨੇ ਚਾਰ ਵੱਖ ਵੱਖ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ| ਦੋ ਨੌਜਵਾਨਾਂ ਨੂੰ ਨਸ਼ੀਲੇ ਪਾਉਂਡਰ ਅਤੇ ਟੀਕੇਆਂ ਸਮੇਤ ਕਾਬੂ ਕੀਤਾ ਹੈ ਜਦਕਿ ਦੋ ਹੋਰ ਵਿਅਕਤੀ ਸ਼ਰਾਬ ਤਸਕਰੀ ਦੇ ਦੋਸ਼ਾਂ ਹੇਠ ਕਾਬੂ ਕੀਤੇ ਨੇ| ਥਾਣਾ ਮੁਖੀ ਬਿਕਰਮ ਸਿੰਘ ਮੁਤਾਬਕ ਗੁਰਸਿੰਦਰ ਗੋਸ਼ਾ ਵਾਸੀ ਬੁੱਟਰਾਂ ਕੋਲੋਂ 45 ਗ੍ਰਾਮ ਨਸ਼ੀਲਾ ਪਾਉਡਰ ਅਤੇ 13 ਟੀਕੇ ਬਰਾਮਦ ਹੋਏ ਹਨ ਜਦਕਿ ਅਮਨਦੀਪ ਅਮਨਾ ਵਾਸੀ ਮਾਗੇਕੀ 35 ਗ੍ਰਾਮ ਨਸ਼ੀਲੇ ਪਾਉਂਡਰ ਅਤੇ 11 ਟੀਕੇਆਂ ਸਣੇ ਪੁਲਿਸ ਦੇ ਹੱਥੇ ਚੜਿਆ| ਦੋ ਹੋਰ ਮਾਮਲਿਆਂ 'ਚ ਪੁਲਿਸ ਨੇ 14 ਪੇਟੀਆਂ ਸ਼ਰਾਬ ਸਮੇਤ ਵਿਪਨ ਸ਼ਰਮਾ ਤੇ ਬਾਬੂ ਹਜਾਰਾ ਵਾਸੀ ਜਲੰਧਰ ਅਤੇ 40 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ| ਪੁਲਿਸ ਨੇ ਦੋਸ਼ੀਆਂ ਖਿਲਾਫ਼ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ|
ਕੜਕਦੀ ਬਿਜਲੀ ‘ਚ ਚੋਰਾਂ ਨੇ ਬਰਪਾਇਆ ਕਹਿਰ

ਕੜਕਦੀ ਬਿਜਲੀ ‘ਚ ਚੋਰਾਂ ਨੇ ਬਰਪਾਇਆ ਕਹਿਰ

Crime, News
ਲੱਖਾਂ ਦੇ ਗਹਿਣੇ ਅਤੇ ਨਕਦੀ ‘ਤੇ ਕੀਤਾ ਹੱਥ ਸਾਫ਼ ਕਿਸ਼ਨਗੜ ਰੋਡ ਨਜਦੀਕ ਹਸਨਮੁੰਡਾ ਮੋੜ ‘ਤੇ ਸਥਿਤ ਸੇਵਾ ਸਿੰਘ ਐਗਰੀਕਲਚਰ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਦੇ ਘਰ ਉਸ ਵੇਲੇ ਚੋਰਾਂ ਨੇ ਕਹਿਰ ਬਰਪਾਇਆ ਜਦੋਂ ਐਤਵਾਰ ਦੀ ਦੇਰ ਰਾਤ ਕੜਕਦੀ ਆਸਮਾਨੀ ਬਿਜਲੀ ਅਤੇ ਬਰਸਾਤ ਦੀਆਂ ਫੁਹਾਰਾਂ ਪੈ ਰਹੀਆਂ ਸਨ ਅਤੇ ਘਰ ‘ਚ ਹਰਪ੍ਰੀਤ ਸਿੰਘ ਪੁੱਤਰ ਸਵ. ਸੇਵਾ ਸਿੰਘ ਆਪਣੇ ਪਰਿਵਾਰ ਸਮੇਤ (ਪਤਨੀ-ਬੇਟੀ ਅਤੇ ਮਾਤਾ) ਸੁੱਤਾ ਪਿਆ ਸੀ| ਚੋਰ ਘਰ ਦੀ ਕੰਧ ਟੱਪਕੇ ਖਿੜਕੀ ਦੀ ਗ੍ਰਿਲ ਤੋੜ੍ਹਕੇ ਅੰਦਰ ਦਾਖਲ ਹੋਏ ਅਤੇ ਅਲਮਾਰੀਆਂ ‘ਚੋਂ ਸੋਣੇ-ਹੀਰੇ ਜੜਿਤ ਅਤੇ ਲੱਖਾਂ ਦੀ ਨਕਦੀ ਚੋਰੀ ਕਰ ਫ਼ਰਾਰ ਹੋ ਗਏ| ਘਰ ਦੇ ਮਾਲਕ ਨੇ ਸਵੇਰੇ ਚੋਰੀ ਦੀ ਸੂਚਨਾ ਪੁਲਿਸ ਥਾਣਾ ਕਰਤਾਰਪੁਰ ਦਿੱਤੀ ਤਾਂ ਤੁਰੰਤ ਡੀ.ਐਸ.ਪੀ. ਕਰਤਾਰਪੁਰ ਸਰਬਜੀਤ ਰਾਏ, ਐਸ.ਐਚ.ਓ. ਬਿਕਰਮ ਸਿੰਘ ਦਲ ਬਲ ਸਹਿਤ ਘਟਨਾ ਵਾਲੀ ਥਾਂ ‘ਤੇ ਪੁੱਜੇ| ਫਿੰਗਰ ਪ੍ਰਿੰਟ ਐਕਸਪਰਟ ਟੀਮ ਨੇ ਵੀ ਮੌਕੇ ਤੇ ਪੁੱਜ ਆਪਣੀ ਕਾਰਵਾਈ ਆਰੰਭ ਕੀਤੀ| ਪੀੜਤ ਹਰਪ੍ਰੀਤ ਸਿੰਘ ਅਨੁਸਾਰ 50 ਤੌਲੇ ਸੋਣੇ ਤੇ ਹੀਰਾ ਜੜਿਤ ਗਹਿਣੇ, ਤਿੰਨ ਲੱਖ ਦੀ ਨਕਦੀ ਅਤੇ ਡਾਲਰ ਚੋਰੀ ਕੀਤੇ ਗਏ ਜਦਕਿ ਕੋਲ ਪਏ ਮਹਿੰਗੇ ਮ
ਭਾਰੀ ਮਾਤਰਾ ‘ਚ ਨਜਾਇਜ ਸ਼ਰਾਬ ਸਮੇਤ ਕਾਹਲਵਾਂ ਦੇ ਦੋ ਤਸਕਰ ਕਾਬੂ

ਭਾਰੀ ਮਾਤਰਾ ‘ਚ ਨਜਾਇਜ ਸ਼ਰਾਬ ਸਮੇਤ ਕਾਹਲਵਾਂ ਦੇ ਦੋ ਤਸਕਰ ਕਾਬੂ

Crime, News
Kartarpur Mail: ਕਰਤਾਰਪੁਰ ਪੁਲਿਸ ਵੱਲੋਂ ਨਸ਼ੇ ‘ਤੇ ਸਖਤੀ ਨਾਲ ਕਾਬੂ ਪਾਉਣ ਦੀ ਮੁਹਿੰਮ ਦੇ ਤਹਿਤ ਡੀ.ਐਸ.ਪੀ. ਸਰਬਜੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਅਤੇ ਥਾਣਾ ਮੁਖੀ ਬਿਕਰਮ ਸਿੰਘ ਦੀ ਦੇਖਰੇਖ ਹੇਠ ਏ.ਐਸ.ਆਈ. ਸਲਿੰਦਰ ਸਿੰਘ ਵੱਲੋਂ ਭੁਲੱਥ ਮੌੜ ਤੋਂ ਇਕ ਚਾਰ ਟਾਈਰੀ ਆਟੋ ਚੋਂ ਭਾਰੀ ਮਾਤਰਾ ‘ਚ ਸ਼ਰਾਬ ਅਤੇ ਦੋ ਤਸਕਰ ਕਾਬੂ ਕੀਤੇ ਹਨ| ਥਾਣਾ ਮੁਖੀ ਵਿਕਰਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ. ਸਲਿੰਦਰ ਸਿੰਘ, ਹੇੱਡ ਕਾਂਸਟੇਬਲ ਸੰਤੋਖ ਸਿੰਘ ਸਹਿਤ ਪੁਲਿਸ ਟੀਮ ਵੱਲੋਂ ਭੁਲੱਥ ਮੋੜ ‘ਤੇ ਨਾਕੇਬੰਦੀ ਦੌਰਾਨ ਉਕਤ ਆਟੋ ਨੂੰ ਰੋਕਿਆ ਜਿਸ ‘ਚ 30 ਪੇਟੀ ਫਰਸਟ ਚਵਾਇਸ ਅਤੇ 9 ਪੇਟੀਆਂ ਅਮਪਿਰੀਅਲ ਬਲੂ ਨਜਾਇਜ ਸ਼ਰਾਬ ਸਮੇਤ ਦੋ ਤਸਕਰਾਂ ਨੂੰ ਗਿਰਫਤਾਰ ਕੀਤਾ| ਆਟੋ ਦਾ ਨੰਬਰ ਅਤੇ ਕਾਗਜ ਵੀ ਜਾਅਲੀ ਪਾਏ ਗਏ| ਦੋਸ਼ੀਆਂ ਦੀ ਪਹਿਚਾਣ ਵਿੱਕੀ ਸਿਧੂ ਪੁੱਤਰ ਰੂਪ ਚੰਦ ਅਤੇ ਸਲੀਮ ਪੁੱਤਰ ਤਰਸੇਮ ਲਾਲ ਦੋਵੇਂ ਨਿਵਾਸੀ ਪਿੰਡ ਕਾਹਲਵਾਂ ਵਜੋਂ ਹੋਈ ਹੈ| ਪੁਲਿਸ ਨੇ ਇਨ੍ਹਾਂ ਦੋਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ|

Welcome to

Kartarpur Mail

error: Content is protected !!