Friday, March 15ਤੁਹਾਡੀ ਆਪਣੀ ਲੋਕਲ ਅਖ਼ਬਾਰ....

Crime

ਘਰ ਵਿਚ ਦਾਖਲ ਹੋਇਆ ਸਾਨ੍ਹ, ਬਜ਼ੁਰਗ ਨੂੰ ਕੀਤਾ ਗੰਭੀਰ ਜ਼ਖਮੀ

ਘਰ ਵਿਚ ਦਾਖਲ ਹੋਇਆ ਸਾਨ੍ਹ, ਬਜ਼ੁਰਗ ਨੂੰ ਕੀਤਾ ਗੰਭੀਰ ਜ਼ਖਮੀ

Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ 2 ਵਿਅਕਤੀਆਂ ਦੀ ਮੌਤ ਦਾ ਕਾਰਣ ਬਣ ਚੁੱਕਾ ਭੂਤਰਿਆ ਸਾਨ੍ਹ ਅੱਜ ਸਵੇਰ 6.30 ਵਜੇ ਮਹੱਲਾ ਚੰਦਨ ਨਗਰ ਦੇ ਇਕ ਘਰ ਵਿਚ ਦਾਖ਼ਲ ਹੋ ਗਿਆ ਜਿੱਥੇ ਮੌਜੂਦ 70 ਸਾਲਾਂ ਬਜ਼ੁਰਗ ਚੰਦੂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਸਥਾਨਕ ਨੌਜਵਾਨ ਲਾਡੀ ਅਤੇ ਹੋਰਨਾਂ ਦੀ ਮਦਦ ਨਾਲ ਚੰਦੂ ਨੂੰ 108 ਐਂਬੂਲੈਂਸ ਚ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ ਜਿੱਥੇ ਡਾ. ਸਰਬਜੀਤ ਚੰਦੂ ਦਾ ਇਲਾਜ ਕਰ ਰਹੇ ਹਨ। ਦੱਸ ਦਈਏ ਕਿ ਚੰਦੂ ਦੀ ਲਹੂਲੁਹਾਨ ਲੱਤ ਤੇ ਦਸ ਟਾਂਕੇ ਲੱਗੇ ਹਨ। ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਚ ਬੁਰੀ ਤਰਾਂ ਨਕਾਮ ਹੋਇਆ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਵੀ ਨਜਰਅੰਦਾਜ਼ ਕਰ ਰਿਹਾ ਹੈ।
ਤੇਜ਼ਧਾਰ ਹਥਿਆਰਾਂ ਨਾਲ ਸੁਰੱਖਿਆ ਗਾਰਡ ਨੂੰ ਕੀਤਾ ਗੰਭੀਰ ਜ਼ਖਮੀ

ਤੇਜ਼ਧਾਰ ਹਥਿਆਰਾਂ ਨਾਲ ਸੁਰੱਖਿਆ ਗਾਰਡ ਨੂੰ ਕੀਤਾ ਗੰਭੀਰ ਜ਼ਖਮੀ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਬੀਤੀ ਰਾਤ ਜਗਜੀਤ ਇੰਡਸਟਰੀ ਹਮੀਰਾ ਵਿਚ ਡਿਊਟੀ ਕਰ ਰਹੇ ਸੁਰੱਖਿਆ ਗਾਰਡ 'ਤੇ ਫੈਕਟਰੀ ਦੀ ਕੰਧ ਟੱਪ ਕੇ ਦਾਖਲ ਹੋਏ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ| ਜ਼ਖਮੀ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਾ ਤਲਵੰਡੀ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁੱਕ ਬਣੀ ਹੋਈ ਹੈ| ਚਸ਼ਮਦੀਦ ਰਾਜਵਿੰਦਰ ਨੇ ਭੱਜ ਕੇ ਆਪਣੀ ਜਾਨ ਬਚਾਈ| ਰਾਜਵਿੰਦਰ ਨੇ ਦੱਸਿਆ ਕਿ ਅਜਿਹੇ ਹਮਲੇ ਪਹਿਲਾਂ ਵੀ ਕਈ ਵਾਰ ਹੋ ਚੁੱਕੇ ਹਨ ਜਿਸ ਕਾਰਨ ਸਹਿਮ ਦਾ ਮਾਹੌਲ ਪਸਰਿਆ ਰਹਿੰਦਾ ਹੈ| ਥਾਣਾ ਸੁਭਾਨਪੁਰ ਮੁਖੀ ਹਰਦੀਪ ਸਿੰਘ ਮੁਤਾਬਕ ਦੋਸ਼ੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ|
13 ਸਾਲ ਤੋਂ ਭਗੋੜੀ ਕਾਬੂ

13 ਸਾਲ ਤੋਂ ਭਗੋੜੀ ਕਾਬੂ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ)| ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਪਿਛਲੇ 13 ਸਾਲ ਤੋਂ ਅਦਾਲਤ ਵੱਲੋਂ ਭਗੋੜੀ ਕਰਾਰ ਔਰਤ ਨੂੰ ਕਾਬੂ ਕੀਤਾ ਗਿਆ ਹੈ| ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 35, 26-03-2006 ਤੋਂ ਇੱਕ ਮਾਮਲੇ 'ਚ ਅਦਾਲਤ ਵੱਲੋਂ ਭਗੋੜੀ ਕਰਾਰ ਪਰਮਜੀਤ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਕਤਨੀ ਗੇਟ ਕਰਤਾਰਪੁਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਏ.ਐਸ.ਆਈ. ਗੁਰਮੀਤ ਰਾਮ ਨੇ ਭੁਲੱਥ ਮੋੜ ਤੋਂ ਕਾਬੂ ਕੀਤਾ ਹੈ ਜਿਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ|
ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

ਦਸ ਸਾਲਾਂ ਤੋਂ ਭਗੋੜਾ ਹੇੱਡ ਕਾਂਸਟੇਬਲ ਨੇ ਫੜ੍ਹਿਆ 

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਧਾਰਾ 457, 380 ਆਈ.ਪੀ.ਸੀ. ਅਧੀਨ ਦਰਜ ਇਕ ਮਾਮਲੇ ਤਹਿਤ ਅਦਾਲਤ ਵੱਲੋਂ ਸਾਲ 2008 ਵਿਚ ਭਗੋੜਾ ਕਰਾਰ ਹੋਇਆ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚਰਖੜੀ ਮੁਹੱਲਾ ਨੂੰ ਹੇੱਡ ਕਾਂਸਟੇਬਲ ਬਲਜਿੰਦਰ ਸਿੰਘ ਨੇ ਕਾਬੂ ਕੀਤਾ ਹੈ| ਜਾਣਕਾਰੀ ਮੁਤਾਬਿਕ ਮੁਖਬਰ ਦੀ ਇਤਲਾਹ ਤੇ ਭੁਲੱਥ ਰੋਡ ਤੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ|
ਕਰਤਾਰਪੁਰ ਵਿਚ ਵਾਰਦਾਤ ਕਰਨ ਆਏ, ਚੜੇ ਪੁਲਿਸ ਹੱਥੇ 

ਕਰਤਾਰਪੁਰ ਵਿਚ ਵਾਰਦਾਤ ਕਰਨ ਆਏ, ਚੜੇ ਪੁਲਿਸ ਹੱਥੇ 

Breaking News, Crime
 * ਮਾਰੂ ਹਥਿਆਰਾਂ ਸਣੇ ਲੁੱਟੇ ਮੋਬਾਇਲ ਅਤੇ ਦੋ ਪਲਸਰ ਬਰਾਮਦ Kartarpur Mail (ਸ਼ਿਵ ਕੁਮਾਰ ਰਾਜੂ) >> ਥਾਣਾ ਕਰਤਾਰਪੁਰ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਮੱਲੀਆਂ ਮੋੜ, ਭੁਲੱਥ ਰੋਡ ਤੋਂ ਚਾਰ ਮੈਂਬਰੀ ਲੁਟੇਰਾ ਗਿਰੋਹ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਤੇਜ਼ਧਾਰ ਹਥਿਆਰਾਂ ਸਣੇ ਲੁੱਟ ਦੇ ਕਰੀਬ 9 ਮੋਬਾਇਲ ਅਤੇ ਦੋ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ| ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ, ਤੀਰਥ ਸਿੰਘ, ਕੋਮਲਪ੍ਰੀਤ ਸਿੰਘ, ਸਰਬਜੀਤ ਸਿੰਘ ਸਾਰੇ ਵਾਸੀ ਲੱਖਣਕੇ ਪੱਡੇ (ਕਪੂਰਥਲਾ) ਵਜੋਂ ਹੋਈ ਹੈ| ਐਸ.ਐਚ.ਓ. ਪਰਮਜੀਤ ਸਿੰਘ ਦੀ ਮੰਨੀਏ ਤਾਂ ਕਾਬੂ ਕੀਤਾ ਗਿਰੋਹ ਇਲਾਕੇ 'ਚ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ ਜੋਕਿ ਵਕਤ ਰਹਿੰਦੇ ਕਾਬੂ ਕਰ ਲਏ ਗਏ|
ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

ਪਤੰਗ ਉਡਾਉਂਦਾ ਬੱਚਾ ਸਕੂਲ ਦੇ ਵਿਹੜੇ ਚ ਡਿੱਗਿਆ, ਸਿਰ ਤੇ ਡੂੰਗੀ ਸੱਟ ਕਾਰਨ ਹੋਈ ਮੌਤ

Breaking News, Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਸ਼ਾਮ ਕਰੀਬ ਪੰਜ ਵਜੇ ਵਾਪਰੀ ਇੱਕ ਮੰਦਭਾਗੀ ਘਟਨਾ 'ਚ ਦਸ ਸਾਲਾ ਲਵ ਕੁਮਾਰ ਪੁੱਤਰ ਨਰਿੰਦਰ ਵਾਸੀ ਸੇਖੜੀਆਂ ਮੁਹੱਲਾ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਪਤੰਗ ਉਡਾ ਰਿਹਾ ਸੀ| ਦਿੱਲੀ ਗੇਟ ਨਜਦੀਕ ਸਥਿਤ ਇਕ ਸਕੂਲ 'ਚ ਪਤੰਗ ਉਡਾਉਂਦਾ ਲਵ ਕੁਮਾਰ ਛੱਤ ਤੋਂ ਹੇਠਾ ਡਿੱਗ ਗਿਆ ਜਿਸ ਨਾਲ ਉਸਦੇ ਸਿਰ ਚ ਡੂੰਘੀ ਸੱਟ ਲੱਗ ਗਈ ਅਤੇ ਮਾਸੂਮ ਬੱਚੇ ਦੀ ਮੌਤ ਹੋ ਗਈ| ਪੁਲਿਸ ਨੇ ਮੌਕੇ ਤੇ ਪੁੱਜ ਆਪਣੀ ਕਾਰਵਾਈ ਆਰੰਭ ਦਿੱਤੀ ਹੈ|
ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

ਨਵੇਂ ਸਾਲ ਦੇ ਮੱਦੇਨਜਰ ਕਰਤਾਰਪੁਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

Crime, News
Kartarpur Mail (ਸ਼ਿਵ ਕੁਮਾਰ ਰਾਜੂ) >> ਨਵਾਂ ਸਾਲ 2018 ਲੋਕ ਪੂਰੇ ਆਨੰਦ ਨਾਲ ਮਨਾਉਣ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਕਰਤਾਰਪੁਰ ਪੁਲਿਸ ਨੇ ਅੱਜ ਇਲਾਕੇ 'ਚ ਫਲੈਗ ਮਾਰਚ ਕੱਢਿਆ| ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗੁਵਾਈ 'ਚ ਪੁਲਿਸ ਵੱਖ ਵੱਖ ਬਾਜ਼ਾਰਾਂ ਵਿਚ ਹੁੰਦੀ ਹੋਈ ਵਾਪਿਸ ਕਰਤਾਰਪੁਰ ਥਾਣਾ ਪਹੁੰਚੀ| ਇਸ ਮੌਕੇ ਥਾਣਾ ਮੁਖੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਉੱਤੇ ਪੁਲਿਸ ਦੀ ਤਿੱਖੀ ਨਜਰ ਰਹੇਗੀ| ਨਾਲ ਹੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਅਤੇ ਮੈਰਿਜ ਪੈਲਸਾਂ, ਬਰਾਤਾਂ ਜਾਂ ਹੋਰ ਥਾਵਾਂ ਉੱਤੇ ਲੋਕ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ|
ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

ਨੰਦਾ ਮੈਡੀਕਲ ਸਟੋਰ ਤੇ ਕਰਤਾਰਪੁਰ ਪੁਲਿਸ ਦੀ ਰੇਡ

Breaking News, Crime, Health, News
Kartarpur Mail (ਸ਼ਿਵ ਕੁਮਾਰ ਰਾਜੂ) >> ਮੁਖਬਰਾਂ ਦੀ ਇਤਲਾਹ ਤੇ ਕਰਤਾਰਪੁਰ ਪੁਲਿਸ ਨੇ ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਦੀ ਮਦਦ ਨਾਲ ਗੰਗਸਰ ਬਜ਼ਾਰ ਸਥਿਤ ਨੰਦਾ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਿੱਥੋਂ ਨਸ਼ੀਲੀ ਦਵਾਈਆਂ ਸਮੇਤ ਪੁਲਿਸ ਨੇ ਜਤਿਨ ਕੁਮਾਰ ਅਤੇ ਉਸਦੇ ਪਿਤਾ ਸੁਭਾਸ਼ ਚੰਦਰ ਨੂੰ ਕਾਬੂ ਕਰਲਿਆ ਗਿਆ ਹੈ। ਫਿਲਹਾਲ ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਡੀ ਬਰਾਮਦਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਨਿਰਮਾਣ ਅਧੀਨ ਕੋਠੀ ‘ਚ ਚੋਰੀ

ਨਿਰਮਾਣ ਅਧੀਨ ਕੋਠੀ ‘ਚ ਚੋਰੀ

Breaking News, Crime, News
ਕਰਤਾਰਪੁਰ ਬਣ ਰਿਹੈ ਚੋਰਾਂ ਦਾ ਗੜ੍ਹ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋ ਬੇਖੌਫ ਹੋਏ ਅਪਰਾਧੀ Kartarpur Mail (ਸ਼ਿਵ ਕੁਮਾਰ ਰਾਜੂ) >> ਗੁਰੂ ਅਰਜੁਨ ਦੇਵ ਨਗਰ ਵੈਸੇ ਤਾਂ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਕਾਫੀ ਨਜ਼ਦੀਕ ਹੈ ਪਰ ਇਹ ਨਜ਼ਦੀਕੀ ਚੋਰਾਂ ਦੇ ਦਿਲ ਵਿਚ ਕੋਈ ਡਰ ਪੈਦਾ ਨਹੀਂ ਕਰਦੀ। ਸਿਵਲ ਹਸਪਤਾਲ ਦੇ ਲਾਗੇ ਨਿਰਮਾਣ ਅਧੀਨ ਕੋਠੀ ਚੋਂ ਚੋਰ ਏ.ਸੀ. ਫਿਟਿੰਗ ਵਾਲੇ ਪਾਈਪ (ਕਰੀਬ 35 ਹਜ਼ਾਰ ਮੁੱਲ ਵਾਲੇ) ਚੁਰਾ ਲੈ ਗਏ। ਕੋਠੀ ਮਾਲਕ ਯੋਗੇਸ਼ ਅਤੇ ਵਿੱਕੀ ਨੇ ਦੱਸਿਆ ਕਿ ਚੋਰ ਇਸਤੋਂ ਪਹਿਲਾਂ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਥਾਣਾ ਕਰਤਾਰਪੁਰ ਤੋਂ ਐਚ.ਸੀ. ਸੰਤੋਖ ਸਿੰਘ ਮੌਕੇ ਤੇ ਪਹੁੰਚ ਛਾਣਬੀਣ ਕਰ ਰਹੇ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋਂ ਕਰਤਾਰਪੁਰ ਮੁੜ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ ਅਤੇ ਇਥੇ ਕਾਨੂੰਨ ਵਿਵਸਥਾ ਮੁੜ ਵਾਂਗੂ ਚਰਮਰਾ ਗਈ ਹੈ ਜਿਸ ਕਾਰਨ ਇਲਾਕਾ ਨਿਵਾਸੀ ਡਰ ਭਰਿਆ ਜੀਵਨ ਜਿਊਣ ਲਈ ਮਜਬੂਰ ਹੁੰਦੇ ਜਾ ਰਹੇ ਹਨ।

Welcome to

Kartarpur Mail

error: Content is protected !!