Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

Crime

ਕਰਤਾਰਪੁਰ: ਬੰਬ ਮਿਲਣ ਦੀ ਸੂਚਨਾ ਨਾਲ ਫੈਲੀ ਦਹਿਸ਼ਤ, ਪੁਲਿਸ ਨੇ ਕੀਤਾ ਸਾਫ਼- “ਸ਼ੱਕੀ ਵਸਤੂ ਬੰਬ ਨਹੀਂ”

ਕਰਤਾਰਪੁਰ: ਬੰਬ ਮਿਲਣ ਦੀ ਸੂਚਨਾ ਨਾਲ ਫੈਲੀ ਦਹਿਸ਼ਤ, ਪੁਲਿਸ ਨੇ ਕੀਤਾ ਸਾਫ਼- “ਸ਼ੱਕੀ ਵਸਤੂ ਬੰਬ ਨਹੀਂ”

Breaking News, Crime, News
Kartarpur Mail (Shiv Kumar Raju) >> ਅੱਜ ਦੁਪਹਿਰ ਰੇਲਵੇ ਸਟੇਸ਼ਨ 'ਤੇ ਬੰਬਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਰੇਲਵੇ ਅਤੇ ਕਰਤਾਰਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੱਕੀ ਵਸਤੂ ਨੂੰ ਆਪਣੇ ਕਬਜ਼ੇ 'ਚ ਲਿਆ।  ਕਸ਼ਮੀਰ ਫੈਸਲੇ ਤੋਂ ਬਾਅਦ ਪਾਕਿਸਤਾਨ ਨਾਲ ਟੁੱਟਦੇ ਜਾ ਰਹੇ ਰਿਸ਼ਤਿਆਂ ਵਿਚਾਲੇ ਪੰਜਾਬ ਹਾਈ-ਅਲਰਟ 'ਤੇ ਹੈ। ਕੈਪਟਨ ਅਮਰਿੰਦਰ ਸਿੰਘ ਖੁਦ ਇਸ ਗੱਲ ਬਾਰੇ ਬਿਆਨ ਦੇ ਚੁੱਕੇ ਨੇ ਕਿ ਉਨ੍ਹਾਂ ਨੂੰ ਪੰਜਾਬ ਅੰਦਰ ਫਿਦਾਇਨ ਹਮਲੇ ਦਾ ਡਰ ਹੈ। ਅਜਿਹੇ 'ਚ ਸੂਬੇ ਭਰ ਦੀ ਪੁਲਿਸ ਮੁਸਤੈਦ ਹੈ। ਇਸੇ ਵਿਚਾਲੇ ਅੱਜ ਕਰਤਾਰਪੁਰ ਤੋਂ ਆਈ ਖਬਰ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ।  ਸ਼ੁੱਕਰਵਾਰ ਦੀ ਦੁਪਹਿਰ ਕਰੀਬ 12 ਵਜੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ 'ਤੇ ਇਕ ਬੰਬਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦਿਆਂ ਹੀ ਰੇਲਵੇ ਅਤੇ ਕਰਤਾਰਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ। ਡਾਗ ਸਕਵਾਈਡ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਸ਼ੱਕੀ ਵਸਤੂ ਨੂੰ ਖੰਗਾਲਿਆ ਤਾਂ ਉਹ ਡਿਜੀਟਲ ਸਾਊਂਡ ਸਿਸਟਮ ਨਿਕਲਿਆ
Kartarpur: ਮਿਨੀ ਕੰਟੇਨਰ ਨਾਲ ਭਿੜੀ ਇਨੋਵਾ, ਇਨੋਵਾ ‘ਚ ਸਵਾਰ ਸਨ ਇੰਟਰਨੈਸ਼ਨਲ ਸਟੂਡੇਂਸਟ, 1 ਦੀ ਮੌਤ, ਬੁਰੀ ਤਰ੍ਹਾਂ ਫਸੀ ਲਾਸ਼ ਨੂੰ ਅਜੇ ਵੀ ਕੱਢ ਰਹੀ ਹੈ ਪੁਲਿਸ

Kartarpur: ਮਿਨੀ ਕੰਟੇਨਰ ਨਾਲ ਭਿੜੀ ਇਨੋਵਾ, ਇਨੋਵਾ ‘ਚ ਸਵਾਰ ਸਨ ਇੰਟਰਨੈਸ਼ਨਲ ਸਟੂਡੇਂਸਟ, 1 ਦੀ ਮੌਤ, ਬੁਰੀ ਤਰ੍ਹਾਂ ਫਸੀ ਲਾਸ਼ ਨੂੰ ਅਜੇ ਵੀ ਕੱਢ ਰਹੀ ਹੈ ਪੁਲਿਸ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ 'ਚ ਮੰਗਲਵਾਰ ਦੀ ਸਵੇਰ ਭਿਆਨਕ ਹਾਦਸੇ ਨਾਲ ਚੜੀ। ਪਿੰਡ ਸਰਾਏ ਖ਼ਾਸ ਨਜ਼ਦੀਕ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਇਨੋਵਾ ਕਾਰ ਦੀ ਮਿਨੀ ਕੰਟੇਨਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਧੇ ਤੋਂ ਜ਼ਿਆਦਾ ਇਨੋਵਾ ਕਾਰ ਕੰਟੇਨਰ ਦੇ ਹੇਠਾ ਜਾ ਵੜੀ। ਇਸ ਦੌਰਾਨ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸਦੀ ਲਾਸ਼ ਨੂੰ ਗੱਡੀ ਵਿੱਚੋ ਬਾਹਰ ਕੱਢਣ ਲਈ ਅਜੇ ਵੀ ਜੱਦੋਜ਼ਹਿਦ ਕੀਤੀ ਜਾ ਰਹੀ ਹੈ।  ਜਾਣਕਾਰੀ ਮੁਤਾਬਕ ਇਨੋਵਾ ਕਾਰ 'ਚ ਚਾਰ ਇੰਟਰਨੈਸ਼ਨਲ ਸਟੂਡੈਂਟਸ ਸਵਾਰ ਸੀ ਜੋਕਿ ਅੰਮ੍ਰਿਤਸਰ ਏਅਰਪੋਰਟ ਲਈ ਜਾ ਰਹੇ ਸਨ। ਇਹ ਵਿੱਦਿਆਰਥੀ ਜਲੰਧਰ ਦੇ ਇਕ ਨਿਜੀ ਇੰਸਟੀਚਿਊਟ 'ਚ ਪੜ੍ਹਦੇ ਸਨ। ਹਾਦਸੇ 'ਚ ਡਰਾਈਵਰ ਸਣੇ 3 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਵਿੱਚੋਂ ਇਕ ਲੜਕੀ ਦੀ ਹਾਲਤ ਬੇਹੱਦ ਨਾਜੁੱਕ ਬਣੀ ਹੋਈ ਹੈ, ਜਦਕਿ ਇਕ ਹੋਰ ਲੜਕੀ ਨੂੰ ਖਰੋਚ ਤੱਕ ਨਹੀਂ ਆਈ। ਪਰ ਉਹ ਹਾਦਸੇ ਨਾਲ ਇਨ੍ਹੇ ਸਦਮੇ 'ਚ ਹੈ ਕਿ ਕੁਝ ਵੀ ਬੋਲ ਨਹੀਂ ਪਾ ਰਹੀ।  108 ਐਂਬੂਲੈਂਸ ਨੇ ਰਾਹਗੀਰਾਂ ਦੀ ਮਦਦ ਨਾਲ ਉਨ੍
ਕਰਤਾਰਪੁਰ: ਭਾਰੀ ਮਾਤਰਾ ਚ ਹੈਰੋਇਨ ਸਮੇਤ 2 ਕਾਬੂ

ਕਰਤਾਰਪੁਰ: ਭਾਰੀ ਮਾਤਰਾ ਚ ਹੈਰੋਇਨ ਸਮੇਤ 2 ਕਾਬੂ

Breaking News, Crime, News
ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਪੁਲਿਸ ਵਲੋਂ ਗੁਪਤ ਸੂਚਨਾ ਮਿਲਣ ਤੇ ਇਨੋਵਾ ਸਵਾਰ 2 ਵਿਅਕਤੀਆਂ ਨੂੰ ਭਾਰੀ ਮਾਤਰਾ ਚ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਪਾਰਟੀ ਵਲੋਂ ਦਿਆਲਪੁਰ ਨਜਦੀਕ ਕੌਮੀ ਮਾਰਗ ਤੇ ਨਾਕੇਬੰਦੀ ਦੌਰਾਨ ਇਨੋਵਾ ਗਡੀ ਨੂੰ ਰੋਕਿਆ । ਸੂਤਰਾਂ ਦੀ ਮੰਨੀਏ ਤਾਂ ਕਰੀਬ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ ਪਰ ਇਸ ਬਾਰੇ ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੀ ਸਾਫ ਹੋ ਸਕੇਗਾ। ਤਲਾਸ਼ੀ ਲੈਣ ਤੇ ਗਡੀ ਵਿਚ ਪਏ ਬੈਗ ਵਿਚੋਂ ਹੈਰੋਇਨ ਬਰਾਮਦ ਹੋਈ।ਪੁਲਿਸ ਵਲੋਂ ਕਾਰ ਸਵਾਰ ਨਿਸ਼ਾਨ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਨਵੀਂ ਗੱਡੀ ‘ਚ ਜਾਂਦੇ ਸੀ ਕਰਤਾਰਪੁਰ ਦੇ ਤਸਕਰ, 60 ਪੇਟੀ ਸ਼ਰਾਬ ਸਮੇਤ ਦੋਵੇਂ ਕਾਬੂ

ਨਵੀਂ ਗੱਡੀ ‘ਚ ਜਾਂਦੇ ਸੀ ਕਰਤਾਰਪੁਰ ਦੇ ਤਸਕਰ, 60 ਪੇਟੀ ਸ਼ਰਾਬ ਸਮੇਤ ਦੋਵੇਂ ਕਾਬੂ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ): ਕਰਤਾਰਪੁਰ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਦੇ ਹੋਏ ਥਾਣਾ ਮੁਖੀ ਇੰਸਪੇਕਟਰ ਬਲਵਿੰਦਰ ਸਿੰਘ ਜੌੜਾ ਦੀ ਅਗਵਾਈ ਵਿੱਚ ਏ.ਐਸ.ਆਈ ਬਲਵਿੰਦਰ ਸਿੰਘ ਵਲੋਂ ਗੁਪਤ ਸੂਚਨਾ ਤੇ ਮੱਲੀਆਂ ਮੋੜ ਤੋਂ ਬੀਤੀ ਰਾਤ 12 ਵਜੇ ਦੇ ਕਰੀਬ ਦੋ ਨੌਜਵਾਨਾਂ ਨੂੰ ਜੋ ਨਵੀਂ ਮਹਿੰਦਰਾ ਗੱਡੀ XUV ਪੀ.ਬੀ. 08 ਈ.ਐਚ. 7028 ਤੇ ਸਵਾਰ ਸਨ ,ਰੋਕਿਆ। ਗੱਡੀ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ 60 ਪੇਟੀ ਨਾਜਾਇਜ ਸ਼ਰਾਬ ਬਰਾਮਦ ਕੀਤੀ। ਦੋਸ਼ੀਆਂ ਦੀ ਪਹਿਚਾਣ ਰਜਿੰਦਰ ਸਿੰਘ ਉਰਫ ਹੈਪੀ ਪੁੱਤਰ ਪੂਰਨ ਸਿੰਘ ਵਾਸੀ ਕੱਤਣੀ ਗੇਟ ਕਰਤਾਰਪੁਰ ਅਤੇ ਦਵਿੰਦਰ ਕੁਮਾਰ ਉਰਫ ਸੋਨੂ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਕਿਲਾ ਕੋਠੀ ਕਰਤਾਰਪੁਰ ਵਜੋਂ ਹੋਈ ਹੈ। ਪੁਲਿਸ ਵਲੋਂ ਦੋਵਾਂ ਦੇ ਖਿਲ਼ਾਫ ਮੁਕੱਦਮਾ ਨੰਬਰ 119 ਮਿਤੀ 8-8-19 ਅਧੀਨ ਆਬਕਾਰੀ ਐਕਟ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਦੋਸ਼ੀ ਰਜਿੰਦਰ ਸਿੰਘ ਹੈਪੀ ਉਤੇ ਪਹਿਲਾਂ ਵੀ 2 ਮਾਮਲੇ ਦਰਜ ਹਨ। 
ਮਾਮਲਾ ਥਾਣੇਦਾਰ ਵੱਲੋਂ ਬਦਸਲੂਕੀ ਕਰਨ ਦਾ: ਨੌਜਵਾਨ ਭਾਰਤ ਸਭਾ ਵੱਲੋਂ ਕਰਤਾਰਪੁਰ ਥਾਣੇ ਅੱਗੇ ਪ੍ਰਦਰਸ਼ਨ

ਮਾਮਲਾ ਥਾਣੇਦਾਰ ਵੱਲੋਂ ਬਦਸਲੂਕੀ ਕਰਨ ਦਾ: ਨੌਜਵਾਨ ਭਾਰਤ ਸਭਾ ਵੱਲੋਂ ਕਰਤਾਰਪੁਰ ਥਾਣੇ ਅੱਗੇ ਪ੍ਰਦਰਸ਼ਨ

Breaking News, Crime, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਸੈਂਕੜੇ ਨੌਜਵਾਨਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਥਾਣੇਦਾਰ ਪਰਮਿੰਦਰ ਸਿੰਘ ਵੱਲੋਂ ਨੌਜਵਾਨ ਆਗੂ ਵੀਰ ਕੁਮਾਰ ਨਾਲ ਕੀਤੀ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਪ੍ਰਸਾਸ਼ਨ ਖ਼ਿਲਾਫ਼ ਧਰਨਾ ਲਗਾਇਆ। ਇਸ ਤੋਂ ਪਹਿਲਾਂ ਇਹ ਧਰਨਾਕਾਰੀ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਆਰੀਆ ਨਗਰ ਸਾਹਮਣੇ ਇਕੱਠੇ ਹੋਏ। ਜਿੱਥੋਂ ਮੁਜ਼ਾਹਰਾ ਕਰਦੇ ਹੋਏ ਉਹ ਥਾਣੇ ਅੱਗੇ ਪੁੱਜੇ ਅਤੇ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਸਭਾ ਦੇ ਜ਼ਿਲਾ ਕਨਵੀਨਰ ਜਸਕਰਨ ਆਜ਼ਾਦ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 25 ਜੁਲਾਈ ਨੂੰ ਥਾਣੇ ਵਿੱਚ ਥਾਣੇਦਾਰ ਪਰਮਿੰਦਰ ਸਿੰਘ ਦੀ ਹਾਜ਼ਰੀ 'ਚ ਥਾਣੇ ਅੰਦਰ ਹੀ ਇੱਕ ਧਿਰ ਦੇ ਨੌਜਵਾਨਾਂ ਵੱਲੋਂ ਦੂਜੀ ਧਿਰ ਦੇ ਨੌਜਵਾਨਾਂ ਨਾਲ ਮਾਰਕੁਟਾਈ ਕੀਤੀ ਅਤੇ ਮੋਬਾਇਲ ਫੋਨ ਖੋਹਿਆ ਗਿਆ। ਮੌਕੇ 'ਤੇ ਹਾਜ਼ਰ ਥਾਣੇਦਾਰ ਪਰਮਿੰਦਰ ਸਿੰਘ ਸਭ ਕੁੱਝ ਵੇਖਦਾ ਰਿਹਾ। ਮੂਕ ਦਰਸ਼ਕ ਬਣੇ ਥਾਣੇਦਾਰ ਨੂੰ ਜਦੋਂ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਆਗੂ ਵੀਰ ਕੁਮਾਰ ਵੱਲੋਂ ਇਹ ਸਭ ਕੁੱਝ ਰੋਕਣ ਅਤੇ ਦੋਸ਼ੀ ਨੌਜਵਾਨਾਂ ਖ਼ਿਲਾਫ
ਕਰਤਾਰਪੁਰ: ਨਾਕੇਬੰਦੀ ਦੌਰਾਨ ਕੱਟੇ ਚਲਾਨ

ਕਰਤਾਰਪੁਰ: ਨਾਕੇਬੰਦੀ ਦੌਰਾਨ ਕੱਟੇ ਚਲਾਨ

Breaking News, Crime, News
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਟਰੈਫਿਕ ਪੁਲਿਸ ਜਲੰਧਰ ਦਿਹਾਤੀ ਵਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਏ ਐਸ ਆਈ ਦਵਿੰਦਰ ਕੁਮਾਰ, ਏ ਐਸ ਆਈ ਗੁਰਨਾਮ ਸਿੰਘ ਅਤੇ ਕਾਂਸਟੇਬਲ ਸੁਰਜਨ ਸਿੰਘ ਵਲੋਂ ਕਰਤਾਰਪੁਰ/ਕਪੂਰਥਲਾ ਮਾਰਗ ਖੁਸਰੋਪੁਰ ਪਿੰਡ ਨਜਦੀਕ ਨਾਕਾ ਲਗਾ ਕੇ ਚਾਰਪਹਿਆ, ਦੋਪਹਿਆ ਵਾਹਨਾਂ ਦੇ ਕਾਗਜ, ਸੀਟ ਬੈਲਟ ਆਦਿ ਚੈਕ ਕੀਤੇ। ਕਈ ਚਲਾਨ ਕੀਤੇ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ।
Kartarpur: ਪਿਸਤੌਲ ਦੀ ਨੌਕ ‘ਤੇ ਸ਼ਰਾਬ ਦਾ ਠੇਕਾ ਲੁੱਟਿਆ

Kartarpur: ਪਿਸਤੌਲ ਦੀ ਨੌਕ ‘ਤੇ ਸ਼ਰਾਬ ਦਾ ਠੇਕਾ ਲੁੱਟਿਆ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਮੰਗਲਵਾਰ ਦੀ ਸਵੇਰ ਲੁੱਟ ਦੀ ਵਾਰਦਾਤ ਨਾਲ ਚੜੀ, ਜਦੋ ਭੁਲੱਥ ਰੋਡ 'ਤੇ ਡ੍ਰੇਨ (ਗੰਦਾ ਨਾਲਾ) ਨਜ਼ਦੀਕ ਸ਼ਰਾਬ ਦੇ ਠੇਕੇ 'ਤੇ ਨਕਾਬਪੋਸ਼ 5 ਵਿਅਕਤੀਆਂ  ਪਿਸਤੌਲ ਦੀ ਨੋਕ ਤੇ ਠੇਕਾ ਲੁੱਟ ਲਿਆ। ਜਾਣਕਾਰੀ ਮੁਤਾਬਕ ਠੇਕੇ ਦਾ ਕਰਿੰਦਾ ਅਸ਼ੋਕ ਕੁਮਾਰ ਸਵੇਰ ਕਰੀਬ 5.30 ਵਜੇ ਜੰਗਲ ਪਾਣੀ ਲਈ ਠੇਕੇ ਤੋਂ ਬਾਹਰ ਆਇਆ ਤਾਂ ਚਿੱਟੇ ਰੰਗ ਦੀ ਸਕਾਰਪੀਓ 'ਤੇ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਉਸਨੂੰ ਗਨ ਪਵਾਇੰਟ 'ਤੇ ਲੈ ਲਿਆ ਅਤੇ ਜ਼ਬਰਨ ਠੇਕੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਲੁਟੇਰਿਆਂ ਨੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ 'ਤੇ ਹੱਥ ਸਾਫ ਕੀਤਾ ਅਤੇ ਮਹਿੰਗੀ ਸ਼ਰਾਬ-ਬੀਅਰ ਦੀਆਂ ਪੇਟੀਆਂ ਲੈਕੇ ਫਰਾਰ ਹੋ ਗਏ।ਕਰੀਬ 5 ਮਿੰਟਾਂ ਵਿਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਕੇ ਲੁਟੇਰੇ ਨੋ ਦੋ ਗਿਆਰਾਂ ਹੋ ਗਏ। ਉਧਰ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਕਰਤਾਰਪੁਰ ਪੁਲਿਸ ਨੇ ਤਫਤੀਸ਼ ਆਰੰਭ ਦਿੱਤੀ ਹੈ।   
Kartarpur ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ, ਪੁੱਤਰ ਜ਼ਖਮੀ

Kartarpur ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ, ਪੁੱਤਰ ਜ਼ਖਮੀ

Breaking News, Crime, News
Kartarpur Mail (Shiv Kumar Raju) : ਅੱਜ ਸਵੇਰੇ 8 ਵਜੇ ਦੇ ਕਰੀਬ ਜੀ.ਟੀ. ਰੋਡ ਕਰਤਾਰਪੁਰ , ਵਾਈਟ ਸਪਾਟ ਦੇ ਨਜ਼ਦੀਕ ਦਿਲੀ ਤੋਂ ਆ ਰਹੀ ਕਾਰ ਇਕ ਟਰੱਕ ਨਾਲ ਟਕਰਾ ਗਈ, ਜਿਸ ਵਿਚ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਜਦਕਿ ਕਾਰ ਡਰਾਈਵ ਕਰ ਰਿਹਾ ਉਨ੍ਹਾਂ ਦਾ ਬੇਟਾ ਜ਼ਖਮੀ ਹੋ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਕਾਰ ਚਾਲਕ ਹਿਮਾਂਸ਼ੂ ਸੋਢੀ ਵਾਸੀ ਫੁੱਲਾਂ ਵਾਲਾ ਚੋਂਕ ਅਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਰਜੀਵ ਸੋਢੀ, ਕਿਰਤੀ ਸੋਢੀ ਨਾਲ ਆਪਣੀ ਵੇਗਨ.ਆਰ ਕਾਰ ਪੀਬੀ 02 ਏ ਪੀ 0792 ਤੇ ਸਵਾਰ ਹੋ ਦਿੱਲੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਕੇ ਵਾਪਸ ਆਪਣੇ ਘਰ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਕਿ ਕਰਤਰਪੁਰ ਢਾਬੇ ਦੇ ਕੋਲੋਂ ਲੰਘਦੇ ਹੋਏ ਇਕ ਟਰੱਕ ਨੇ ਸਾਈਡ ਮਾਰੀ। ਉਸ ਤੋਂ ਬਚਦੇ-2 ਸਾਡੀ ਗੱਡੀ ਸੜਕ ਕਿਨਾਰੇ ਖੜੇ ਆਇਸ਼ਰ ਟਰੱਕ ਨਾਲ ਟਕਰਾ ਗਈ। ਇਸ ਦੁਰਘਟਨਾ ਵਿਚ ਮੇਰੇ ਮਾਤਾ ਪਿਤਾ ਜੀ ਦੀ ਮੌਤ ਹੋ ਗਈ। ਮੌਕੇ ਤੇ ਥਾਣਾ ਕਾਰਤਾਪੁਰ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ, ਏ.ਐਸ.ਆਈ ਬੋਧ ਰਾਜ ਪੁੱਜੇ। ਲਾਸ਼ਾਂ ਨੂੰ ਪੋਸਟਮਾਰਟਮ ਲਈ ਜਲੰਧਰ ਸਿਵਲ ਹਸਪਤਾਲ ਭੇਜਿਆ ਗਿਆ ਹੈ।
45 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਪਿਓ-ਪੁੱਤ ਕਾਬੂ

45 ਹਜ਼ਾਰ ਨਸ਼ੀਲੀ ਗੋਲੀਆਂ ਸਮੇਤ ਪਿਓ-ਪੁੱਤ ਕਾਬੂ

Breaking News, Crime, News
ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ : ਜਿਲਾ ਜਲੰਧਰ ਦਿਹਾਤੀ ਪੁਲਸ ਦੇ ਸੀ ਆਈ ਸਟਾਫ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਪਿਓ ਪੁੱਤ ਨੂੰ ਕਰਤਾਰਪੁਰ ਦੇ ਸਿਨੇਮਾ ਮੋਡ਼ ਤੋਂ ਦੋਰਾਨੇ ਗਸ਼ਤ 45000 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ।ਜਾਣਕਾਰੀ ਦਿੰਦਿਆਂ ਡੀ ਐਸ ਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਸੀ ਆਈ ਏ ਸਟਾਫ ਜਲੰਧਰ ਦਿਹਾਤੀ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਵਲੋਂ ਦੋਰਾਨੇ ਗਸ਼ਤ ਸਿਨੇਮਾ ਮੋੜ ਤੋਂ ਸ਼ੱਕ ਦੇ ਅਧਾਰ ਤੇ ਦੋ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾ ਉਨ੍ਹਾਂ ਦੇ ਹੱਥਾਂ ਵਿੱਚ ਫੜੇ 2 ਬੈਗਾਂ ਵਿੱਚੋ 45,45 ਡੱਬੇ ਟਰਾਮਾਂਡੋਲ ਨਸ਼ੀਲੀ ਗੋਲੀਆਂ ਦੇ 10,10ਡੱਬੇ (45000ਗੋਲੀਆਂ)ਬਰਾਮਦ ਹੋਇਆ।ਦੋਸ਼ੀਆਂ ਦੀ ਪਛਾਣ ਵਿਸ਼ਵ ਮਹੇਂਦਰੂ, ਅਸ਼ਵਨੀ ਕੁਮਾਰ(ਦੋਵੇਂ ਪਿਓ ਪੁੱਤਰ) ਵਾਸੀ ਅਮ੍ਰਿਤਸਰ ਵਜੋਂ ਹੋਈ।ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Welcome to

Kartarpur Mail

error: Content is protected !!