Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Breaking News

रमेश नाहर सर्वसम्मति से पांचवी बार प्रधान नियुक्त 

रमेश नाहर सर्वसम्मति से पांचवी बार प्रधान नियुक्त 

Breaking News, News, Religious
करतारपुर मेल (शिव कुमार राजू) >> महारिशी वाल्मीकि वेलफेयर मिशन रजि. मंडी मुहल्ला की एक विशेष बैठक हुई जिसमें भारी संख्या में मुहल्ला निवासी शामिल हुए| सर्व-सम्मति से हुए फैसले के अनुसार मौजूदा प्रधान रमेश नाहर को ही लगातार पांचवीं बार साल 2018-19 का अध्यक्ष निर्वाचित किया गया| अपनी नियुक्ति पर रमेश नाहर ने सभी मुहल्ला निवासीयों का धन्यवाद किया एवं तनदेही से मन्दिर तथा समाज के कार्य करने का आश्वासन दिया| बैठक में चौधरी तिलक राज हंस, पार्षद जसविन्द्र निक्कू, सुरिन्दर नाहर, विपन थापर, हीरा लाल खोसला, राजीव गिल, हेमराज हैपी, गणेश सभ्रवाल, ओम प्रकाश, विजय गिल, रमन कुमार गोरा, रणवीर गिल, हरिपाल गिल इत्यादि हाजिर थे|    
ਸੱਤਵਾਂ ਕੱਬਡੀ ਟੂਰਨਾਮੇਂਟ ਅਤੇ ਕੋਮਾਂਤਰੀ ਗਤਕਾ ਮੁਕਾਬਲੇ 12-13-14 ਅਪ੍ਰੈਲ ਨੂੰ, ਆਉਣਗੇ ਦਿੱਗਜ ਖਿਡਾਰੀ

ਸੱਤਵਾਂ ਕੱਬਡੀ ਟੂਰਨਾਮੇਂਟ ਅਤੇ ਕੋਮਾਂਤਰੀ ਗਤਕਾ ਮੁਕਾਬਲੇ 12-13-14 ਅਪ੍ਰੈਲ ਨੂੰ, ਆਉਣਗੇ ਦਿੱਗਜ ਖਿਡਾਰੀ

Breaking News, Health, News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਕਰਤਾਰਪੁਰ ਵੱਲੋਂ ਸੱਤਵਾਂ ਕਬੱਡੀ ਟੂਰਨਾਮੇਂਟ 12-13 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ| ਇਸ ਪ੍ਰੋਗਰਾਮ ਸਬੰਧੀ ਅੱਜ ਕਲੱਬ ਮੈਂਬਰਾਂ ਦੀ ਵਿਸ਼ੇਸ਼ ਬੈਠਕ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਕਾਹਲੋਂ (ਐਸ.ਜੀ.ਪੀ.ਸੀ. ਮੈਂਬਰ) ਦੀ ਅਗੁਵਾਈ ਹੇਠ ਗੁਰੂਦੁਆਰਾ ਗੰਗਸਰ ਸਾਹਿਬ ਵਿਖੇ ਹੋਈ| ਬੈਠਕ ਦੌਰਾਨ ਟੂਰਨਾਮੇਂਟ ਸਬੰਧੀ ਰੂਪ-ਰੇਖਾ ਤਿਆਰ ਕੀਤੀ ਗਈ| ਪ੍ਰਧਾਨ ਕਾਹਲੋਂ ਨੇ ਦੱਸਿਆ ਕਿ ਇਸ ਵਾਰ ਟੂਰਨਾਮੇਂਟ ਵਿਚ ਨੇਸ਼ਨਲ ਲੇਵਲ ਦੀਆਂ ਕਰੀਬ 16 ਟੀਮਾਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿਚ ਨਾਮੀ ਖਿਡਾਰੀ ਪ੍ਰਮੁੱਖਤਾ ਨਾਲ ਪਹੁੰਚ ਰਹੇ ਹਨ| ਉਨ੍ਹਾਂ ਦੱਸਿਆ ਕਿ ਕੁੜੀਆਂ ਦਾ ਸ਼ੋਅ ਮੈਚ ਹੋਵੇਗਾ| ਇਸ ਮੌਕੇ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਨਕਦ ਅਤੇ ਹੋਰ ਇਨਾਮ ਦਿੱਤੇ ਜਾਣਗੇ| ਇਸ ਤੋਂ ਇਲਾਵਾ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿੱਪ ਵਿਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਚਮਕਾਉਣ ਵਾਲੀ ਤਰਨਤਾਰਨ ਦੀ ਧੀ ਪਹਿਲਵਾਨ ਨਵਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ| ਇਸੇ ਦੇ ਨਾਲ 14 ਅਪ੍ਰੈ
ਪ੍ਰਵਾਸੀ ਭਾਰਤੀਆਂ ਦੀ ਸੰਸਥਾ ਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਫੜ੍ਹੀ ਕੁਲਵਿੰਦਰ ਦੇ ਪਰਿਵਾਰ ਦੀ ਬਾਂਹ

ਪ੍ਰਵਾਸੀ ਭਾਰਤੀਆਂ ਦੀ ਸੰਸਥਾ ਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਫੜ੍ਹੀ ਕੁਲਵਿੰਦਰ ਦੇ ਪਰਿਵਾਰ ਦੀ ਬਾਂਹ

Breaking News, Education, Health, News
* ਚੈਰੀਟੇਬਲ ਸੰਸਥਾ ਵਲੋਂ ਬੱਚਿਆਂ ਦੀ ਮੁਫਤ ਪੜ੍ਹਾਈ ਤੇ ਮੈਡੀਕਲ ਸਹੂਲਤ ਦੇਣ ਦਾ ਐਲਾਨ * ਜਿਲ੍ਹਾ ਪ੍ਰਸ਼ਾਸ਼ਨ ਨੇ ਸੌਂਪਿਆ ਇਕ ਲੱਖ ਰੁਪੈ ਦਾ ਚੈਕ ਕਰਤਾਰਪੁਰ ਮੇਲ (Shiv Kumar Raju) >> ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੀ ਪ੍ਰੇਰਨਾ ਸਦਕਾ ਇਰਾਕ ਵਿਖੇ ਮਾਰੇ ਗਏ ਖਾਨਕੇ ਪਿੰਡ ਦੇ ਵਾਸੀ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਇਕ ਚੈਰੀਟੇਬਲ ਸੰਸਥਾ ਵਲੋਂ ਜਿਥੇ ਬੱਚਿਆਂ ਦੀ ਪੜ੍ਹਾਈ ਅਤੇ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ, ਉਥੇ ਹੀ ਜ਼ਿਲ੍ਰਾ ਪ੍ਰਸ਼ਾਸਨ ਵਲੋਂ ਵੀ ਪਰਿਵਾਰ ਨੂੰ ਵਿੱਤੀ ਮਦਦ ਦਿੱਤੀ ਗਈ ਹੈ। ਅੱਜ ਪਿੰਡ ਖਾਨਕੇ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ , ਐੱਸ.ਐੱਸ.ਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਅਮੈਰੀਕਨ ਐਸੋਸੀਏਸ਼ਨ ਆਫ਼ ਫਿਜਿਸ਼ੀਅਨ ਇੰਡੀਆ ਦੇ ਕਰਤਾਰਪੁਰ ਯੂਨਿਟ ਵਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਗਿਆ। ਸੰਸਥਾ ਦੇ ਕਾਰਜ਼ਕਾਰੀ ਪ੍ਰਧਾਨ ਅਮਰ ਸਿੰਘ ਚਾਹਲ ਅਤੇ ਸਕੱਤਰ ਸ੍ਰੀਮਤੀ ਸੁਮਨ ਲਤਾ ਵਲੋਂ ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਸ੍ਰੀਮਤੀ ਅਮਨਦੀਪ ਕੌਰ, ਮਾਤਾ ਸ਼ਿੰਬੋ, ਲੜਕੀ ਸੰਜਨ
ਭਾਜਪਾ ਦੀ ਰੈਲੀ ਬਾਹਰ ਕਰਤਾਰਪੁਰ ਦੇ ਕਾਂਗਰਸੀਆਂ ਨੇ ਕੱਢੇ ਪਕੌੜੇ

ਭਾਜਪਾ ਦੀ ਰੈਲੀ ਬਾਹਰ ਕਰਤਾਰਪੁਰ ਦੇ ਕਾਂਗਰਸੀਆਂ ਨੇ ਕੱਢੇ ਪਕੌੜੇ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਪੋਲ ਖੋਲ ਰੈਲੀਆਂ ਕਰਨ ਮਗਰੋਂ ਭਾਜਪਾ ਨੇ “ਵਜਾਓ ਢੋਲ-ਖੋਲੋ ਪੋਲ” ਨਾਮਕ ਰੈਲੀਆਂ ਦਾ ਕ੍ਰਮ ਜਲੰਧਰ ਤੋਂ ਆਰੰਭ ਕੀਤਾ ਜਿਸ ਵਿਚ ਕੈਪਟਨ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਨਾ-ਕਾਮਯਾਬੀਆਂ ਦਾ ਜ਼ਿਕਰ ਲੋਕਾਂ ਨਾਲ ਕੀਤਾ ਗਿਆ| ਰੈਲੀ ਸਥਾਨ ਤੋਂ ਕੁੱਝ ਕੁ ਦੂਰੀ ਤੇ ਕਾਂਗਰਸੀਆਂ ਵੱਲੋਂ ਭਾਜਪਾ ਖਿਲਾਫ਼ ਨਵੇਕਲੇ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਗਿਆ| ਪੀ.ਐਮ. ਨਰਿੰਦਰ ਮੋਦੀ ਦੇ ਪਕੋੜਾ ਵੇਚਣ ਵਾਲੇ ਬਿਆਨ ਨੂੰ ਲੋਕਾਂ ਨੂੰ ਯਾਦ ਦਵਾਉਂਦਿਆਂ ਕਾਂਗਰਸੀਆਂ ਨੇ ਪਕੋੜੇ ਤਲੇ| ਇਸ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ-ਪ੍ਰਧਾਨ ਹਿਮਾਂਸ਼ੂ ਪਾਠਕ ਦੀ ਅਗੁਵਾਈ ਹੇਠ ਕਾਂਗਰਸੀ ਇਕਠੇ ਹੋਏ| ਸੀਨੀਅਰ ਕਾਂਗਰਸੀ ਆਗੂ ਹੀਰਾ ਲਾਲ ਖੋਸਲਾ ਦੀ ਅਗੁਵਾਈ ਵਿਚ ਕਰਤਾਰਪੁਰ ਦੇ ਆਗੂ ਅਤੇ ਵਰਕਰਾਂ ਨੇ ਹਿੱਸਾ ਲਿਆ| ਇਸ ਮੌਕੇ ਹੀਰਾ ਲਾਲ ਖੋਸਲਾ, ਸੁਰਿੰਦਰ ਪਾਲ, ਰਾਜ ਕੁਮਾਰ, ਚਰਨਜੀਤ ਚੰਨੀ, ਮੁਕੇਸ਼, ਦਿਨੇਸ਼, ਅਸ਼ੋਕ ਕੁਮਾਰ ਆਦਿ ਹਾਜਿਰ ਸਨ|
विधिपूर नजदीक सडक हादसा, एक की मौत

विधिपूर नजदीक सडक हादसा, एक की मौत

Breaking News, Crime, News
विधिपूर नजदीक सडकी हादसा, एक की मौत करतारपुर मेल (शिव कुमार राजू) >> विधिपुर फाटक के नज़दीक मुख्य मार्ग सर्विस लेन के ऊपर देर रात से एक खराब टिप्पर खड़ा हुआ था| उसी के पीछे से एक तेज़ रफ़्तार दूसरा टिप्पर ( pb06 n 2987 ) जा टकराया| हादसे में एक लड़के की मौत हो गयी जो की इस टिप्पर में मौजूद था , जिसकी पहचान जितेंदर सिंह पुत्र कुलदीप सिंह वासी कलानौर गुरदासपुर के रूप में हुई है| वही जो दूसरे ट्रक के ड्राइवर की पहचान धर्मपाल पुत्र मुलाहा सिंह वासी पठानकोट के रूप में हुई है| मौके पर थाना मकसूदा की पुलिस पहुंची जो की हादसे की जांच कर रही है|
13 ‘ਆਪ’ ਵਿਧਾਇਕ ਮੇਰੇ ਸੰਪਰਕ ਵਿੱਚ, ਕੈਪਟਨ ਕਹਿਣ ਤਾਂ ਅੱਜ ਹੀ ਕਾਂਗਰਸ ਵਿਚ ਕਰਵਾ ਸਕਦਾਂ ਹਾਂ ਸ਼ਾਮਲ: ਹਿਮਾਂਸ਼ੂ ਪਾਠਕ 

13 ‘ਆਪ’ ਵਿਧਾਇਕ ਮੇਰੇ ਸੰਪਰਕ ਵਿੱਚ, ਕੈਪਟਨ ਕਹਿਣ ਤਾਂ ਅੱਜ ਹੀ ਕਾਂਗਰਸ ਵਿਚ ਕਰਵਾ ਸਕਦਾਂ ਹਾਂ ਸ਼ਾਮਲ: ਹਿਮਾਂਸ਼ੂ ਪਾਠਕ 

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਲਗਾਤਾਰ ਚੋਣਾਂ ਹਾਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਵਿਚ ਅੱਜ ਹਾਸ਼ੀਏ 'ਤੇ ਖੜੀ ਹੈ| 'ਆਪ' ਦੇ 13 ਵਿਧਾਇਕ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹਨ ਜੋਕਿ ਮੇਰੇ ਸੰਪਰਕ ਵਿਚ ਹਨ| ਜੇਕਰ ਕੈਪਟਨ ਅੱਜ ਹੀ ਕਹਿਣ ਤਾਂ ਮੈ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾ ਸਕਦਾਂ ਹਾਂ| ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਵਾਈਸ ਪ੍ਰੇਜ਼ੀਡੈਂਟ ਹਿਮਾਂਸ਼ੂ ਪਾਠਕ ਨੇ ਇਕ ਸਵਾਲ ਦੇ ਜਵਾਬ ਵਿਚ ਕੀਤਾ ਹੈ| ਇਸ ਦੌਰਾਨ ਹਿਮਾਂਸ਼ੂ ਨੇ ਅਕਾਲੀ-ਭਾਜਪਾ-'ਆਪ' ਲੀਡਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਕੋਲੋਂ ਸੇਧ ਲੈਣ ਦੀ ਗੱਲ ਆਖੀ| ਉਨ੍ਹਾਂ ਕਿਹਾ ਕਿ ਕੈਪਟਨ ਹੀ ਅਜਿਹੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਆਪਣੇ ਜਨਮਦਿਨ ਮੌਕੇ ਘਰ ਘਰ ਰੋਜ਼ਗਾਰ ਦੇ ਵਾਅਦੇ ਤਹਿਤ ਲੁਧਿਆਣਾ ਵਿਚ ਕਰੀਬ 9592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਕੇ ਨੌਕਰੀ ਮੁੱਹਇਆ ਕਰਵਾਈ ਅਤੇ ਇਕ ਮਿਸਾਲ ਕਾਇਮ ਕੀਤੀ| ਪਾਠਕ ਮੁਤਾਬਕ ਕੈਪਟਨ ਦਾ ਇਹ ਕਦਮ ਇਸ਼ਾਰਾ ਕਰਦਾ ਹੈ ਕਿ ਉਹ ਸੂਬੇ ਵਿਚ ਬੇਰੋਜ਼ਗਾਰੀ ਦੇ ਮਸਲੇ 'ਤੇ ਕਿੰਨਾ ਗੰਭੀਰ ਨੇ ਅਤੇ ਨੌਜਵਾਨਾਂ ਦੀ ਭਲਾਈ ਲਈ ਲਗਾਤਾਰ ਕਾਰਜਸ਼ੀਲ ਹਨ| ਦੱਸ
ਕੋਲਸਰ ਮੁਹੱਲਾ ਵਾਸੀਆਂ ਵੱਲੋਂ ਕਾਬੂ ਕੀਤੇ ਚੋਰ ਦਾ ਸਾਥੀ ਪੁਲਿਸ ਨੇ ਨੱਪਿਆ, ਪਿੰਡ ਸਰਾਏ ਖ਼ਾਸ ਨਾਲ ਸਬੰਧਤ ਨੇ ਕਾਬੂ ਕੀਤੇ ਸਨੇਚਰ 

ਕੋਲਸਰ ਮੁਹੱਲਾ ਵਾਸੀਆਂ ਵੱਲੋਂ ਕਾਬੂ ਕੀਤੇ ਚੋਰ ਦਾ ਸਾਥੀ ਪੁਲਿਸ ਨੇ ਨੱਪਿਆ, ਪਿੰਡ ਸਰਾਏ ਖ਼ਾਸ ਨਾਲ ਸਬੰਧਤ ਨੇ ਕਾਬੂ ਕੀਤੇ ਸਨੇਚਰ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨੀਂ ਕਰਤਾਰਪੁਰ ਦੇ ਕੋਲਸਰ ਮਹੱਲੇ ਵਿਚ ਰੂਪ ਲਾਲ ਉਰਫ ਟੋਨੀ ਦਾ ਮੋਬਾਇਲ ਖੋਹਣ ਵਾਲੇ ਹਰੂਨ ਉਰਫ ਰੂਨਾ ਨੂੰ ਮਹੱਲਾ ਵਾਸੀਆਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਜਿਸਦੇ ਸਾਥੀ ਹੀਰਾ ਲਾਲ ਪੁੱਤਰ ਜੋਹਨ ਵਾਸੀ ਸਰਾਏ ਖਾਸ ਨੂੰ ਜਾਂਚ ਅਧਿਕਾਰੀ ਗੁਰਮੀਤ ਰਾਮ ਨੇ ਕਾਬੂ ਕਰਲਿਆ| ਦੋਵਾਂ ਖੋਹਬਾਜਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਵਾਇਆ ਗਿਆ| ਦੱਸ ਦਈਏ ਪੁਲਿਸ ਨੇ ਖੋਹਬਾਜਾਂ ਕੋਲੋਂ ਇਕ ਪੈਸ਼ਨ ਮੋਟਰਸਾਈਕਲ, ਇਕ ਮੋਬਾਈਲ, ਘੜੀ ਅਤੇ ਦਾਤਰ ਬਰਾਮਦ ਕੀਤਾ ਹੈ|
‘ਆਪ’ ਨੂੰ ਕਰਤਾਰਪੁਰ ਤੋਂ ਵੱਡਾ ਝੱਟਕਾ, ਹਲਕੇ ਵਿਚ ‘ਆਪ’ ਦਾ ਬੂਟਾ ਲਾਉਣ ਵਾਲੇ ਚੰਨੀ ਕਾਂਗਰਸ ‘ਚ ਸ਼ਾਮਲ

‘ਆਪ’ ਨੂੰ ਕਰਤਾਰਪੁਰ ਤੋਂ ਵੱਡਾ ਝੱਟਕਾ, ਹਲਕੇ ਵਿਚ ‘ਆਪ’ ਦਾ ਬੂਟਾ ਲਾਉਣ ਵਾਲੇ ਚੰਨੀ ਕਾਂਗਰਸ ‘ਚ ਸ਼ਾਮਲ

Breaking News, News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੰਨਾ ਹਜ਼ਾਰੇ ਦੇ ਆਂਦੋਲਨ 'ਚੋਂ ਜਨਮੀ ਆਮ ਆਦਮੀ ਪਾਰਟੀ ਦੇ ਗਠਨ ਦੇ ਸਮੇਂ ਤੋਂ ਪਾਰਟੀ ਦਾ ਮੋਰਚਾ ਵਿਧਾਨਸਭਾ ਹਲਕਾ ਕਰਤਾਰਪੁਰ ਵਿਚ ਸੰਭਾਲਣ ਵਾਲੇ ਅਤੇ ਘਰ ਘਰ ਵਿਚ ਜਾਕੇ ਪਾਰਟੀ ਪ੍ਰਚਾਰ ਰਾਹੀਂ "ਆਪ" ਨੂੰ ਮਜਬੂਤ ਕਰਨ ਵਾਲੇ ਵਲੰਟੀਅਰ ਚਰਨਜੀਤ ਸਿੰਘ ਚੰਨੀ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ| ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਚੰਨੀ ਅਤੇ ਉਨ੍ਹਾਂ ਦੇ ਨਾਲ ਉਮੰਗ ਬੱਸੀ (ਜ਼ਿਲਾ ਸਕੱਤਰ, ਆਪ) ਦਾ ਪਾਰਟੀ 'ਚ ਸਵਾਗਤ ਕੀਤਾ|    ਗੱਲਬਾਤ ਦੌਰਾਨ ਚੰਨੀ ਨੇ ਦੋਸ਼ ਮੜ੍ਹਿਆ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਸਮੇਤ ਹਜ਼ਾਰਾਂ ਵਲੰਟੀਅਰਾਂ ਨੂੰ ਮਹਿਜ਼ ਇਸਤੇਮਾਲ ਕੀਤਾ ਹੈ ਜਦਕਿ ਵਿਧਾਨਸਭਾ ਚੋਣਾਂ ਹੋਏ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਬੈਠਕ ਨਹੀਂ ਕਰਵਾਈ ਗਈ| ਨਾਲ ਹੀ ਉਨਾ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਨ-ਮਨ-ਧਨ ਨਾਲ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਸੀ ਜਿਸਦੇ ਬਦਲੇ ਪਾਰਟੀ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਜਰਅੰਦਾਜ਼ ਕੀਤਾ ਅਤੇ ਚੋਣਾਂ ਦੌਰਾਨ ਲੋਕਲ ਉਮੀਦਵਾਰ ਦੇਣ ਦੀ ਜਗਾ ਪੈਰਾਸ਼ੂਟ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ| ਨਾਲ
ਸਰਾਏ ਖ਼ਾਸ ਦਾ ਚੋਰ ਕਰਤਾਰਪੁਰ ‘ਚ ਕਾਬੂ, ਲੋਕਾਂ ਨੇ ਛਿੱਤਰ-ਪਰੇਡ ਮਗਰੋਂ ਕੀਤਾ ਪੁਲਿਸ ਹਵਾਲੇ 

ਸਰਾਏ ਖ਼ਾਸ ਦਾ ਚੋਰ ਕਰਤਾਰਪੁਰ ‘ਚ ਕਾਬੂ, ਲੋਕਾਂ ਨੇ ਛਿੱਤਰ-ਪਰੇਡ ਮਗਰੋਂ ਕੀਤਾ ਪੁਲਿਸ ਹਵਾਲੇ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਦੇਰ ਸ਼ਾਮ ਕਰੀਬ 9 ਵਜੇ ਸਥਾਨਕ ਕੋਲਸਰ ਮਹੱਲਾ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਇਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋਕਿ ਉਸ ਸਮੇਂ ਭਾਰੀ ਪੈ ਗਿਆ ਜਦ ਹੀਰੇ (ਜਿਸ ਕੋਲੋਂ ਮੋਬਾਇਲ ਖੋਹਿਆ ਗਿਆ) ਨੇ ਪਿੱਛਾ ਕਰਕੇ ਇਕ ਝਪਟਮਾਰ ਨੂੰ ਕਾਬੂ ਕਰਲਿਆ ਜਦਕਿ ਮੋਟਰਸਾਈਕਲ ਚਾਲਕ ਫਰਾਰ ਹੋਣ ਵਿਚ ਕਾਮਯਾਬ ਰਿਹਾ| ਮੌਕੇ ਉੱਤੇ ਜਮਾ ਹੋਈ ਭੀੜ ਨੇ ਕਾਬੂ ਕੀਤੇ ਚੋਰ ਦੀ ਛਿੱਤਰ ਪਰੇਡ ਮਗਰੋਂ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ| ਕਾਬੂ ਕੀਤੇ ਚੋਰ ਨੇ ਆਪਣਾ ਨਾਮ ਰੂਨਾ ਵਾਸੀ ਪਿੰਡ ਸਰਾਏ ਖਾਸ ਦੱਸਿਆ ਹੈ| ਫਿਲਹਾਲ ਪੁਲਿਸ ਨੇ ਰੂਨਾ ਨੂੰ ਕਾਬੂ ਕਰਕੇ ਉਸਦੇ ਫਰਾਰ ਸਾਥੀ ਦੀ ਭਾਲ ਆਰੰਭ ਦਿੱਤੀ ਹੈ|

Welcome to

Kartarpur Mail

error: Content is protected !!