Monday, December 17ਤੁਹਾਡੀ ਆਪਣੀ ਲੋਕਲ ਅਖ਼ਬਾਰ....

Breaking News

ਨਿਰਮਾਣ ਅਧੀਨ ਕੋਠੀ ‘ਚ ਚੋਰੀ

ਨਿਰਮਾਣ ਅਧੀਨ ਕੋਠੀ ‘ਚ ਚੋਰੀ

Breaking News, Crime, News
ਕਰਤਾਰਪੁਰ ਬਣ ਰਿਹੈ ਚੋਰਾਂ ਦਾ ਗੜ੍ਹ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋ ਬੇਖੌਫ ਹੋਏ ਅਪਰਾਧੀ Kartarpur Mail (ਸ਼ਿਵ ਕੁਮਾਰ ਰਾਜੂ) >> ਗੁਰੂ ਅਰਜੁਨ ਦੇਵ ਨਗਰ ਵੈਸੇ ਤਾਂ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਕਾਫੀ ਨਜ਼ਦੀਕ ਹੈ ਪਰ ਇਹ ਨਜ਼ਦੀਕੀ ਚੋਰਾਂ ਦੇ ਦਿਲ ਵਿਚ ਕੋਈ ਡਰ ਪੈਦਾ ਨਹੀਂ ਕਰਦੀ। ਸਿਵਲ ਹਸਪਤਾਲ ਦੇ ਲਾਗੇ ਨਿਰਮਾਣ ਅਧੀਨ ਕੋਠੀ ਚੋਂ ਚੋਰ ਏ.ਸੀ. ਫਿਟਿੰਗ ਵਾਲੇ ਪਾਈਪ (ਕਰੀਬ 35 ਹਜ਼ਾਰ ਮੁੱਲ ਵਾਲੇ) ਚੁਰਾ ਲੈ ਗਏ। ਕੋਠੀ ਮਾਲਕ ਯੋਗੇਸ਼ ਅਤੇ ਵਿੱਕੀ ਨੇ ਦੱਸਿਆ ਕਿ ਚੋਰ ਇਸਤੋਂ ਪਹਿਲਾਂ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਫਿਲਹਾਲ ਥਾਣਾ ਕਰਤਾਰਪੁਰ ਤੋਂ ਐਚ.ਸੀ. ਸੰਤੋਖ ਸਿੰਘ ਮੌਕੇ ਤੇ ਪਹੁੰਚ ਛਾਣਬੀਣ ਕਰ ਰਹੇ ਹਨ। ਕਾਬਿਲੇ ਜ਼ਿਕਰ ਹੈ ਕਿ ਪ੍ਰੋਬੇਸ਼ਨਲ DSP ਗੁਰਸ਼ੇਰ ਸੰਧੂ ਦੇ ਜਾਣ ਮਗਰੋਂ ਕਰਤਾਰਪੁਰ ਮੁੜ ਅਪਰਾਧੀਆਂ ਦੇ ਨਿਸ਼ਾਨੇ ਤੇ ਹੈ ਅਤੇ ਇਥੇ ਕਾਨੂੰਨ ਵਿਵਸਥਾ ਮੁੜ ਵਾਂਗੂ ਚਰਮਰਾ ਗਈ ਹੈ ਜਿਸ ਕਾਰਨ ਇਲਾਕਾ ਨਿਵਾਸੀ ਡਰ ਭਰਿਆ ਜੀਵਨ ਜਿਊਣ ਲਈ ਮਜਬੂਰ ਹੁੰਦੇ ਜਾ ਰਹੇ ਹਨ।
ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

Breaking News, Education
Kartarpur Mail: ਨਵਦੀਪ ਕੌਰ ਨੇ ਆਈਲਟ੍ਸ 'ਚੋਂ ਪ੍ਰਾਪਤ ਕੀਤੇ 7.5 ਬੈਂਡ, ਨਵਦੀਪ ਕੌਰ ਪੁੱਤਰੀ ਕਰਨੈਲ ਸਿੰਘ ਨੇ ਸਪੀਕਿੰਗ 'ਚੋਂ 8, ਲਿਸਨਿੰਗ 'ਚੋਂ 7.5, ਰੀਡਿੰਗ ਚੋਂ 7.5 ਜਦਕਿ ਰਾਈਟਿੰਗ 'ਚੋਂ 6.5 ਬੈਂਡ ਪ੍ਰਾਪਤ ਕਰ ਆਵਰ-ਆਲ 7.5 ਬੈਂਡ ਹਾਸਲ ਕੀਤੇ| #Miel (ਸਥਾਨਕ ਬਾਰਾਂਦਰੀ ਬਾਜ਼ਾਰ ਸਥਿਤ ਆਈਲਟ੍ਸ ਅਤੇ ਸਪੋਕਨ ਇੰਗਲਿਸ਼ ਸੇਂਟਰ) ਦੀ ਡਾਇਰੈਕਟਰ ਡਾ. ਮੋਨੀਤਾ ਢੀਂਗਰਾ ਨੇ ਨਵਦੀਪ ਨੂੰ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਣ 'ਤੇ ਵਧਾਈ ਦਿੱਤੀ|
ਸਮਰੱਥਾ ਵੱਲੋਂ ਕਰਤਾਰਪੁਰ ਦੇ ਹੋਣਹਾਰ ਬੱਚੇ ਸਨਮਾਨਿਤ

ਸਮਰੱਥਾ ਵੱਲੋਂ ਕਰਤਾਰਪੁਰ ਦੇ ਹੋਣਹਾਰ ਬੱਚੇ ਸਨਮਾਨਿਤ

Breaking News, Education
Kartarpur Mail: ਸਮਰੱਥਾ ਵੈਲਫੇਅਰ ਸੁਸਾਇਟੀ (ਰਜਿ:) ਕਰਤਾਰਪੁਰ ਵੱਲੋਂ ਲੇਹਰ ਪਲੇ ਵੇ ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਕਰਤਾਰਪੁਰ ਦੇ ਵੱਖ -ਵੱਖ ਸਕੂਲਾਂ ਦੇ ਇਸ ਸਾਲ ਦੀ ਬੋਰਡ ਪ੍ਰੀਖਿਆ ਦੇ ਦਸਵੀਂ ਸ਼੍ਰੇਣੀ ਵਿੱਚੋਂ 90% ਅਤੇ ਬਾਰ੍ਹਵੀਂ ਸ਼੍ਰੇਣੀ ਵਿੱਚੋਂ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 42 ਵਿਦਿਆਰਥੀਆਂ, ਮਾਲਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਹੋਏ ਮੈਡਮ ਪੁਨੀਤ ਪੁਰੀ, ਸ਼੍ਰੀ ਅਜੈ ਬਾਹਰੀ, ਮਸ਼ਹੂਰ ਪੇਂਟਰ ਸ਼੍ਰੀ ਮੰਹਿਗਾ ਰਾਮ ਸਪਰੂ ਦੇ ਬੇਟੇ ਅਸ਼ੋਕ ਸਪਰੂ ਤੇ ਮਹੰਤ ਸਿਮਰੋ ਨੂੰ ਸਨਮਾਨਿਤ ਕੀਤਾ ਗਿਆ। ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵਕ ਸ਼੍ਰੀ ਸੁਰਿੰਦਰ ਛਾਬੜਾ ਨੂੰ ਸਮਰੱਥਾ ਰਤਨ ਅਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਸਮਰੱਥਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਲੋਕ ਹਾਜਰ ਸਨ|
ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦ

ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦਾ ਨਤੀਜਾ 100 ਫ਼ੀਸਦ

Breaking News, Education
Kartarpur Mail: ਸੀਬੀਐਸਸੀ ਦਸਵੀਂ ਦੇ ਨਤੀਜਿਆਂ 'ਚ ਸੰਤ ਬਾਬਾ ਨਿਧਾਨ ਸਿੰਘ ਜੀ ਪਬਲਿਕ ਸਕੂਲ ਦੇ ਬੱਚਿਆਂ ਦਾ ਪ੍ਰਦਰ੍ਸ਼ਨ ਬੇਹਦ ਚੰਗਾ ਰਿਹਾ| ਸਕੂਲ ਦਾ ਨਤੀਜਾ ਸੋ ਫ਼ੀਸਦ ਰਿਹਾ ਅਤੇ ਸਾਰੇ 32 ਵਿੱਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋ ਗਏ| ਗਾਇਤਰੀ ਸ਼ਰਮਾ ਨੇ 9.4, ਮਨਵੀਰ ਕੌਰ ਨੇ 8.8 ਜਦਿਕ ਮਨਮੀਤ ਕੌਰ ਨੇ 8.0 ਸੀਜੀਪੀਏ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ, ਦੂਸਰਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ| ਸਕੂਲ ਦੇ ਪ੍ਰਧਾਨ ਡਾ. ਚਰਨ ਸਿੰਘ, ਚੇਅਰਪਰਸਨ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੇਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ|

Welcome to

Kartarpur Mail

error: Content is protected !!