Wednesday, October 23ਤੁਹਾਡੀ ਆਪਣੀ ਲੋਕਲ ਅਖ਼ਬਾਰ....

Breaking News

Kartarpur: ਤਿੰਨ ਨਕਲੀ CBI ਠੱਗ ਅਫ਼ਸਰ ਕਾਬੂ, ਪੰਜਾਬ ਦੇ ਕਈ ਇਲਾਕਿਆਂ ਵਿੱਚ ਕੀਤੀਆਂ ਠਗੀਆਂ ਕਬੂਲੀਆਂ

Kartarpur: ਤਿੰਨ ਨਕਲੀ CBI ਠੱਗ ਅਫ਼ਸਰ ਕਾਬੂ, ਪੰਜਾਬ ਦੇ ਕਈ ਇਲਾਕਿਆਂ ਵਿੱਚ ਕੀਤੀਆਂ ਠਗੀਆਂ ਕਬੂਲੀਆਂ

Breaking News, Crime, News
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਥਾਣਾ ਕਰਤਾਰਪੁਰ ਪੁਲਿਸ ਵਲੋਂ ਗੁਪਤ ਸੂਚਨਾ ਮਿਲਣ ਤੇ ਤਿੰਨ ਨਕਲੀ ਸੀ ਬੀ ਆਈ ਅਫਸਰ ਬਣੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਜਾਣਕਾਰੀ ਦਿੰਦਿਆ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਧੋਗੜੀ ਨੇ ਦੱਸਿਆ ਕਿ ਮੁਖਬਰ ਖ਼ਾਸ ਵਲੋਂ ਇਤਲਾਹ ਮਿਲੀ ਸੀ ਕਿ ਜਸਪਾਲ ਸਿੰਘ ਉਰਫ ਸੁੰਦਰੀ ਪੁੱਤਰ ਸਵਰਣ ਸਿੰਘ,ਗੁਰਮੇਜ ਸਿੰਘ ਉਰਫ ਲੱਕੀ ਪੁੱਤਰ ਅਵਤਾਰ ਸਿੰਘ ਦੋਨੋ ਵਾਸੀ ਨਰੁ ਨੰਗਲ ਹੁਸ਼ਿਆਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਦੇਹੁਰੀ ਵਾਲ, ਬਹਾਦਰ ਪੁਰ ਹੁਸ਼ਿਆਰ ਜੋ ਕਿ ਲੰਮਾ ਪਿੰਡ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਕਿਰਾਏ ਦੀ ਕੋਠੀ ਵਿਚ ਰਹਿੰਦੇ ਹਨ ਅਤੇ ਇਨ੍ਹਾਂ ਨੇ ਸੀ ਬੀ ਆਈ ਅਫਸਰਾਂ ਦੇ ਨਕਲੀ ਸ਼ਨਾਖਤੀ ਕਾਰਡ ਬਣਾਏ ਹੋਏ ਹਨ।ਇਹ ਆਮ ਪਬਲਿਕ ਦੀਆਂ ਦੁਕਾਨਾਂ,ਹਲਵਾਈ,ਦੁੱਧ ਘਿਓ ਦੀਆਂ ਡੇਰਿਆਂ,ਗੁੜ ਗਨੇ ਦੇ ਰਸ ਵਾਲੇ ਵੇਲਣਾ ਤੇ ਨਕਲੀ ਫ਼ੂਡ ਸਪਲਾਈ ਵਿਭਾਗ ਦੇ ਵੀ ਅਫਸਰ ਬਨ ਕੇ ਰੋਭ ਝਾੜਕੇ ਉਨ੍ਹਾਂ ਕੋਲੋ ਮੋਟੀ ਰਕਮ ਵਸੂਲਦੇ ਹਨ। ਉਨ੍ਹਾਂ ਦਸਿਆ ਕਿ ਪੱਕੀ ਇਤਲਾਹ ਤੇ ਸਬ ਇੰਸਪੇਕਟਰ ਪਰਮਿੰਦਰ ਸਿੰਘ ਵਲੋਂ ਜੰਡੋ ਸਰਾਏ ਰੋਡ ਤੇ ਲਗਾਏ ਨਾਕੇ ਦੌਰਾਨ ਜਸਪਾਲ ਸਿੰ
ਕਰਤਾਰਪੁਰ: ਚੱਲਦੀ ਟਰੇਨ ਤੋਂ ਹਥਿਆਰਾਂ ਨਾਲ ਭਰੇ ਬੋਰੇ ਸੁੱਟਣ ਦੀ ਸੂਚਨਾ, ਰੇਲਵੇ ਸਟੇਸ਼ਨ ਇਲਾਕਾ ਸੀਲ, ਸਰਚ ਆਪ੍ਰੇਸ਼ਨ ਜਾਰੀ

ਕਰਤਾਰਪੁਰ: ਚੱਲਦੀ ਟਰੇਨ ਤੋਂ ਹਥਿਆਰਾਂ ਨਾਲ ਭਰੇ ਬੋਰੇ ਸੁੱਟਣ ਦੀ ਸੂਚਨਾ, ਰੇਲਵੇ ਸਟੇਸ਼ਨ ਇਲਾਕਾ ਸੀਲ, ਸਰਚ ਆਪ੍ਰੇਸ਼ਨ ਜਾਰੀ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵੱਡੀ ਖਬਰ ਜਲੰਧਰ ਦੇ ਕਰਤਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਰੇਲਵੇ ਸਟੇਸ਼ਨ ਨਜ਼ਦੀਕ ਪੈਂਦੇ ਟਾਹਲੀ ਸਾਹਿਬ ਫਾਟਕ ਤੋਂ ਕਰੀਬ 500 ਮੀਟਰ ਪਿੱਛੇ ਗੱਡੀ ਨੰਬਰ 74936 ਤੋਂ ਹਥਿਆਰਾਂ ਨਾਲ ਭਰੇ ਤਿੰਨ ਬੋਰੇ ਟੇਲਵੇ ਟਰੈਕ ਤੇ ਸੁੱਟਣ ਦੀ ਸੂਚਨਾ ਪੁਲਿਸ ਨੂੰ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਸ਼ਾਮ ਕਰੀਬ 5.30 ਵਜੇ ਜਦੋ ਡੀਐਮਯੂ ਗੱਡੀ ਕਰਤਾਰਪੁਰ ਰੁਕੀ ਤਾਂ ਉੱਚੇ ਲੰਮੇ ਕੱਦ ਦੇ ਦਸਤਾਰਧਾਰੀ ਨੌਜਵਾਨਾਂ ਵੱਲੋਂ ਰੇਲਗੱਡੀ ਵਿਚੋਂ ਹਥਿਆਰਾਂ ਨਾਲ ਭਰੇ ਬੋਰੇ ਸੁੱਟੇ ਗਏ ਅਤੇ ਖੁਦ ਕਰਤਾਰਪੁਰ ਰੇਲਵੇ ਸਟੇਸ਼ਨ ਉਤਰ ਗਏ, ਜਿਸਨੂੰ ਟਰੇਨ ਚ ਬੈਠੀ ਕਿਸੇ ਸਵਾਰੀ ਨੇ ਵੇਖਿਆ ਅਤੇ ਇਸਦੀ ਸੂਚਨਾ ਕੰਟਰੋਲ ਰੂਮ ਨੂੰ ਦਿਤੀ। ਪੁਲਿਸ ਵੱਲੋਂ ਸ਼ੱਕੀ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਜੀ.ਆਰ. ਪੀ ਸਮੇਤ ਭਾਰੀ ਗਿਣਤੀ ਚ ਜ਼ਿਲ੍ਹਾ ਪੁਲਿਸ ਤਲਾਸ਼ੀ ਅਭਿਆਨ ਚਲਾ ਰਹੀ ਹੈ। ਇੰਸ ਪੁਰੇ ਮਾਮਲੇ ਬਾਰੇ ਫਿਲਹਾਲ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਦੀਵਾਲੀ ਦਾ ਤਿਉਹਾਰ ਆਉਣ ਵਾਲਾ ਏ ਜਿਸਦੇ ਮੱਦੇਨਜ਼ਰ ਅੱਤਵਾਦੀਆਂ ਵੱਲੋਂ ਭਾਰਤ ਚ ਵੱਡੀ ਵਾਰਦ
ਸੀਵਰੇਜ਼ ਜਾਮ ਕਾਰਨ ਦੁਕਾਨਦਾਰਾਂ ਨੇ ਕੀਤਾ ਨਗਰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ

ਸੀਵਰੇਜ਼ ਜਾਮ ਕਾਰਨ ਦੁਕਾਨਦਾਰਾਂ ਨੇ ਕੀਤਾ ਨਗਰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ

Breaking News, News, Politics
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਸ਼ਹਿਰ ਦੇ ਫਰਨੀਚਰ ਬਾਜ਼ਾਰ,ਰਾਜਨ ਚੋਂਕ ਵਿਖੇ ਦੁਕਾਨਦਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਜਾਮ ਪਏ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਹੋ ਕੇ ਨਗਰ ਕੌਂਸਲ ਅਤੇ ਸੀਵਰੇਜ ਵਿਭਾਗ ਦੇ ਖਿਲਾਫ ਨਾਰੇਬਾਜੀ ਕੀਤੀ।ਦੁਕਾਨਦਾਰ ਵਿਸ਼ਾਲ ਕੰਬੋਜ, ਕਾਲੂ ਛਾਬੜਾ,ਰਾਮ ਲਾਲ,ਲਵਲੀ, ਹਰਿ ਓਮ,ਸਤਨਾਮ ਸਿੰਘ, ਸ਼ਿਵ ਕੁਮਾਰ,ਸੁਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ ਤੇ ਜਮਾ ਹੋਣ ਕਾਰਨ ਰਾਹਗੀਰਾਂ,ਸਕੂਲੀ ਬੱਚਿਆਂ ਨੂੰ ਅਤੇ ਸਾਡੀ ਦੁਕਾਨਦਾਰੀ ਕਰਨ ਵਿਚ ਭਾਰੀ ਦਿੱਕਤ ਆ ਰਹੀ ਹੈ।ਸਬੰਧਿਤ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਮਸਲਾ ਹੱਲ ਨਹੀਂ ਹੋਇਆ।ਊਨਾ ਨਗਰ ਕੌਂਸਲ ਕੋਲੋ ਇਸ ਸੱਮਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਕਰਤਾਰਪੁਰ: ਭਿਆਨਕ ਸੜਕ ਹਾਦਸਾ, ਭੂਆ ਭਤੀਜੇ ਦੀ ਮੌਤ

ਕਰਤਾਰਪੁਰ: ਭਿਆਨਕ ਸੜਕ ਹਾਦਸਾ, ਭੂਆ ਭਤੀਜੇ ਦੀ ਮੌਤ

Breaking News, Crime, News
ਕਰਤਾਰਪੁਰ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਨੇੜੇ ਜਰਨੈਲੀ ਸੜਕ ਤੇ ਪਿੰਡ ਕਾਹਲਵਾਂ ਦੇ ਨਜ਼ਦੀਕ ਨੈਸ਼ਨਲ ਹਾਈਵੇ ਅਥਾਰਟੀ ਸਬੰਧਤ Verha ਕੰਪਨੀ ਦੇ ਪਾਣੀ ਵਾਲੇ ਖੜੇ ਟੈਂਕਰ ਵਿਚ ਜਲੰਧਰ ਤੋਂ ਅਮ੍ਰਿਤਸਰ ਵਲ ਜਾ ਰਹੀ ਕਾਰ ਬੁਰੀ ਤਰਾਂ ਟਕਰਾ ਗਈ। ਜਿਸ ਵਿਚ ਲੁਧਿਆਣਾ ਬਸਤੀ ਜੋਧੇਵਾਲ ਨਿਵਾਸੀ ਗੁਰਦੀਪ ਕੌਰ (68) ਪਤਨੀ ਕਰਨੈਲ ਸਿੰਘ ਅਤੇ ਉਸਦਾ ਭਤੀਜਾ ਸਰਬਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੀ ਮੌਕੇ ਤੇ ਹੀ ਮੋਤ ਹੋ ਗਈ। ਮੌਕੇ ਤੇ ਥਾਣਾ ਕਰਤਾਰਪੁਰ ਦੇ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਨੂੰ 108 ਅੰਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਅਤੇ ਹਾਦਸੇ ਕਾਰਣ ਲਗੇ ਭਾਰੀ ਜਾਮ ਨੂੰ ਸੁਚਾਰੂ ਕਰਵਾਇਆ।
ਕਰਤਾਰਪੁਰ: ਪਾਣੀ ਦੀ ਸਪਲਾਈ ਦਾ ਸਮਾਂ ਬਦਲਿਆ

ਕਰਤਾਰਪੁਰ: ਪਾਣੀ ਦੀ ਸਪਲਾਈ ਦਾ ਸਮਾਂ ਬਦਲਿਆ

Breaking News, News, Politics
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਨਗਰ ਕੌਂਸਲ ਕਰਤਾਰਪੁਰ ਅਤੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਕੌਰ ਵਲੋਂ ਕਰਤਾਰਪੁਰ ਇਲਾਕਾ ਨਿਵਾਸੀਆਂ ਨੂੰ ਜਰੂਰੀ ਸੂਚਨਾ ਦਿੱਤੀ ਜਾਂਦੀ ਹੈ ਕਿ ਭੁਲੱਥ ਰੋਡ ਵਾਲੀ ਡਰੇਨ ਓਵਰ ਫਲੋ ਹੋ ਗਈ ਹੈ।ਜਿਸ ਕਰਕੇ ਸੀਵਰੇਜ ਦੀ ਸੱਮਸਿਆ ਪੈਦਾ ਹੋ ਸਕਦੀ ਹੈ।ਇਸ ਕਾਰਨ ਨਗਰ ਕੌਂਸਲ ਵਲੋਂ ਕੀਤੀ ਜਾ ਰਹੀ ਪਾਣੀ ਦੀ ਸਪਲਾਈ ਦੇ ਟਾਈਮ ਵਿਚ ਫੇਰ ਬਦਲ ਕੀਤਾ ਹੈ ,ਹੁਣ ਪਾਣੀ ਦੀ ਸਪਲਾਈ ਸਵੇਰੇ 5 ਵਜੇ ਤੋਂ ਸਾਢੇ ਸੱਤ ਵਜੇ ਤਕ ਅਤੇ ਸ਼ਾਮ ਨੂੰ 6 ਵਜੇ ਤੋਂ ਸਾਢੇ ਸੱਤ ਵਜੇ ਤਕ ਕੀਤੀ ਜਾਵੇਗੀ।ਉਨਾਂ ਦਸਿਆ ਕਿ 2,3 ਦਿਨਾਂ ਵਿੱਚ ਹੀ ਇਹ ਸੱਮਸਿਆ ਹਲ ਕਰ ਲਈ ਜਾਵੇਗੀ।
ਕਰਤਾਰਪੁਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਕਰਤਾਰਪੁਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ

Breaking News, News, Politics, Religious
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਵਲੋਂ ਭਗਵਾਨ ਵਾਲਮੀਕਿ ਮੰਦਰ ਮੰਡੀ ਮੁਹਲਾ ਤੋਂ, ਭਗਵਾਨ ਵਾਲਮੀਕਿ ਬ੍ਰਹਮ ਮੰਡਲ ਰਿਸ਼ੀ ਨਗਰ, ਭਗਵਾਨ ਵਾਲਮੀਕਿ ਨੌਜਵਾਨ ਸਭਾ ਅੰਬੇਡਕਰ ਨਗਰ ਅਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਚੰਦਨ ਨਗਰ ਨਜਦੀਕ ਰੇਲਵੇ ਸਟੇਸ਼ਨ ਭਗਵਾਨ ਵਾਲਮੀਕਿ ਮੰਦਰ ਤੋਂ ਸਾਂਝੇ ਰੂਪ 'ਚ ਸਜਾਈ ਗਈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ। ਸ਼ੋਭਾ ਯਾਤਰਾ ਵਿਚ ਸੁੰਦਰ ਝਾਕੀਆਂ,ਬੈਂਡ ਬਾਜੇ,ਢੋਲ ਨਗਾਰੇ ਨਾਲ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾਂ ਕਰਕੇ, ਲੰਗਰ ਛਬੀਲਾਂ ਲਗਾ ਕੇ ਅਤੇ ਸਵਾਗਤੀ ਮੰਚ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮੇਸ਼ ਨਾਹਰ, ਚੋਧਰੀ ਤਿਲਕ ਰਾਜ ਹੰਸ, ਵਿਪਨ ਥਾਪਰ, ਪਵਨ ਭੱਟੀ, ਹੀਰਾ ਲਾਲ ਖੋਸਲਾ, ਕੌਂਸਲਰ ਜਸਵਿੰਦਰ ਨਿੱਕੂ, ਜੀਵਨ ਕੁਮਾਰ ਸਭਰਵਾਲ, ਮਨੋਜ ਫੋਜੀ, ਰਾਜ ਕੁਮਾਰ ਰਾਜੂ, ਪ੍ਰੇ
Kartarpur: ਜਨਤਾ ਕਾਲਜ ਦੇ ਵਿੱਦਿਆਰਥੀਆਂ ਨੂੰ ਕੀਤਾ ਟਰੈਫਿਕ ਨਿਯਮਾਂ ਬਾਰੇ ਜਾਗਰੁੱਕ

Kartarpur: ਜਨਤਾ ਕਾਲਜ ਦੇ ਵਿੱਦਿਆਰਥੀਆਂ ਨੂੰ ਕੀਤਾ ਟਰੈਫਿਕ ਨਿਯਮਾਂ ਬਾਰੇ ਜਾਗਰੁੱਕ

Breaking News, Education, News
ਸਾਂਝ ਕੇਂਦਰ ਕਰਤਾਰਪੁਰ ਵਲੋਂ ਟਰੈਫਿਕ ਸੈੱਲ ਐਜੂਕੇਸ਼ਨ ਵਿੰਗ ਜਲੰਧਰ ਦਿਹਾਤੀ ਨਾਲ ਮਿਲ ਕੇ ਅਫਸਰਾਨ ਬਾਲਾ ਜੀ ਦੀਆਂ ਹਦਾੲਿਤਾਂ ਅਨੁਸਾਰ ਜਨਤਾ ਕਾਲਿਜ ਕਰਤਾਰਪੁਰ ਵਿੱਚ ਸੈਮੀਨਾਰ ਲਗਾੲਿਆ ਗਿਆ ਜਿਸ ਵਿੱਚ ੲੇ ਐਸ ਆਈ ਸਤਨਾਮ ਸਿੰਘ ਟਰੈਫਿਕ ਸੈੱਲ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਪਾਲਣਾ ਕਰਨ ਦੇ ਲਾਭ ਅਤੇ ਨਾ ਪਾਲਣਾ ਕਰਨ ਦੇ ਨੁਕਸਾਨ ਬਾਰੇ ਚਾਨਣਾਂ ਪਾਇਆ ASI ਲਖਵਿੰਦਰ ਸਿੰਘ ਨੇ ਸ਼ਕਤੀ ਐਪ ਦੀ ਮਹੱਤਤਾ ਨਸ਼ਿਆਂ ਦੇ ਮਾੜੇ ਪ੍ਭਾਵਾਂ ਹੁੰਦੇ ਆਰਥਿਕ,ਸਮਾਜਿਕ, ਸਰੀਰਕ ਨੁਕਸਾਨ ਬਾਰੇ ਚਾਨਣਾਂ ਪਾਇਆ ਏ.ਐਸ ਆਈ ਹਰਜੀਤ ਸਿੰਘ ਨੇ ਸਾਂਝ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਕਾਲਿਜ ਪਿੰਸੀਪਲ ਮੈਡਮ ਪ੍ਰੇਟੀ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਮਹਿਮਾਨਾਂ ਵਲੋਂ ਦਿੱਤੇ ਕੀਮਤੀ ਸੁਝਾਵਾਂ ਤੇ ਅਮਲ ਕਰਨ ਲਈ ਪੇ੍ਰਿਆ ਆੲੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ ਗਿਆ
ਕਰਤਾਰਪੁਰ ‘ਚ ਧੂਮਧਾਮ ਨਾਲ ਮਨਾਇਆ  ਦੁਸਹਿਰਾ

ਕਰਤਾਰਪੁਰ ‘ਚ ਧੂਮਧਾਮ ਨਾਲ ਮਨਾਇਆ ਦੁਸਹਿਰਾ

Breaking News, News, Religious
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ >> ਕਰਤਾਰਪੁਰ ਵਿਖੇ ਦੁਸਹਿਰੇ ਮੌਕੇ ਨੀਲ ਕੰਠ ਦੁਸਹਿਰਾ ਕਮੇਟੀ ਵਲੋਂ ਰੇਲਵੇ ਰੋਡ ਸਥਿਤ ਖੁਲ੍ਹੇ ਮੈਦਾਨ ਵਿੱਚ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਕਰਤਾਰਪੁਰ ਵਲੋਂ ਜੰਡੇ-ਸਰਾਏ ਰੋਡ ਸੁੱਕੇ ਤਾਲਾਬ ਦੇ ਮੈਦਾਨ ਵਿਖੇ ਭਰਵੇਂ ਸਮਾਗਮ ਕੀਤੇ ਗਏ।ਜਿਥੇ ਰਾਵਣ,ਕੁੰਭਕਰਨ ,ਮੇਘਨਾਥ ਦੇ ਪੁਤਲੇ ਫੂਕ ਕੇ ਬਦੀ ਉਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਰਾਜਨੀਤਕ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤਿਆਂ ਨੇ ਅਤੇ ਇਲਾਕਾ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ।
Kartarpur: ਵਿੱਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੁੱਕ

Kartarpur: ਵਿੱਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਕੀਤਾ ਜਾਗਰੁੱਕ

Breaking News, Education, News
ਅੱਜ ਮਿਤੀ 07,10,2019 ਨੂੰ ਸਾਂਝ ਕੇਂਦਰ ਕਰਤਾਰਪੁਰ ਵਲੋਂ ਟਰੈਫਿਕ ਸੈੱਲ ਜਲੰਧਰ ਦਿਹਾਤੀ ਨਾਲ ਮਿਲ ਕੇ ਐਮ ਜੀ ਐਸ ਐਮ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿੱਚ ਸੈਮੀਨਾਰ ਲਗਾੲਿਆ ਗਿਆ ਜਿਸ ਵਿੱਚ ASI ਸਤਨਾਮ ਸਿੰਘ ਇੰਚਾਰਜ ਟਰੈਫਿਕ ਸੈੱਲ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦਿੱਤੀ ਅਤੇ ਪਾਲਣਾ ਨਾ ਕਰਨ ਦੇ ਹੋਣ ਵਾਲੇ ਨੁਕਸਾਨ ਦੀ ਪੂਰਨ ਜਾਣਕਾਰੀ ਦਿੱਤੀ ੲੇ ਐਸ ਆਈ ਲਖਵਿੰਦਰ ਸਿੰਘ ੲਿੰਚਾਰਜ ਸਾਂਝ ਕੇਂਦਰ ਕਰਤਾਰਪੁਰ ਨੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਬਾਰੇ ਸ਼ਕਤੀ ਐਪ ਬਾਰੇ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ੲੇ ਐਸ ਆਈ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਅਣਅਧਿਕਾਰਤ ਟ੍ਰੈਵਲ ੲੇਜੰਟਾਂ ਤੋਂ ਬਚਣ ਦੀ ਜਾਣਕਾਰੀ ਦਿੱਤੀ ਅੰਤ ਵਿੱਚ ਸਕੂਲ ਸਟਾਫ ਨੇ ਆੲੇ ਮਹਿਮਾਨਾਂ ਦਾ ਧੰਨਵਾਦ ਕੀਤਾ
ਤਿਓਹਾਰਾਂ ਸਬੰਧੀ ਕਰਤਾਰਪੁਰ ਪੁਲਿਸ ਵਲੋਂ ਫਲੈਗ ਮਾਰਚ

ਤਿਓਹਾਰਾਂ ਸਬੰਧੀ ਕਰਤਾਰਪੁਰ ਪੁਲਿਸ ਵਲੋਂ ਫਲੈਗ ਮਾਰਚ

Breaking News, Crime, News
ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਦੁੁਸਹਿਰਾ ਪੁਰਬ ਅਤੇ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜਰ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਕਾਇਮ ਰੱਖਣ ਵਾਸਤੇ ਥਾਣਾ ਕਰਤਾਰਪੁਰ ਪੁਲਿਸ ਵਲੋਂ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਧੋਗੜੀ ਦੀ ਅਗੁਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਅਤੇ ਹਿਸਿਆਂ ਵਿੱਚ ਫਲੈਗ ਮਾਰਚ ਕਢਿਆ ਗਿਆ।ਇਸ ਮੌਕੇ ਡੀ ਐਸ ਪੀ ਧੋਗੜੀ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਨੇ ਜਨਤਾ ਨੂੰ ਬਿਨਾ ਕਿਸੇ ਡਰ ਭੈ ਦੇ ਤਿਉਹਾਰ ਮਨਾਉਣ ਅਤੇ ਬਜ਼ਾਰਾਂ ਵਿਚ ਖਰੀਦਦਾਰੀ ਬੇਹਿਚੱਕ ਕਰਨ ਦਾ ਸੰਦੇਸ਼ ਦਿੱਤਾ।ਉਨ੍ਹਾਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਕਿਸੇ ਸ਼ਕੀ ਚੀਜ ਜਾਂ ਵਿਅਕਤੀ ਦੇਖਣ ਤੇ ਤੁਰੰਤ ਥਾਣਾ ਕਰਤਰਪੁਰ ਨੂੰ ਸੂਚਨਾ ਦੇਣ ਦੀ ਗੱਲ ਆਖੀ।
error: Content is protected !!