Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਪ੍ਰਦੀਪ ਸੇਠ ਤੋਂ ਬਾਈਕ ਸਵਾਰ ਨੇ ਖੋਏ 3.50 ਲੱਖ ਰੁਪਏ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਦੁਪਹਿਰ ਕਰੀਬ ਦੋ ਵਜੇ ਵਿਸ਼ਵਕਰਮਾ ਮਾਰਕੀਟ ਤੋਂ ਭੁਲੱਥ ਰੋਡ ਤੇ ਦਿਆਲਪੁਰ ਦੀ ਕੋ-ਅਪਰੇਟਿਵ ਸੋਸਾਇਟੀ ਦੇ ਸੇਲਜ਼ ਮੈਨ ਪ੍ਰਦੀਪ ਸੇਠ ਪੁੱਤਰ ਕੇਵਲ ਸੇਠ ਕੋਲੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਹੱਥ ਵਿੱਚ ਫੜੀ 3.50 ਲੱਖ ਰੁਪਏ ਦੀ ਨਗਦੀ ਵਾਲਾ ਝੋਲਾ ਖੋ ਲਿਆ।ਜਾਣਕਾਰੀ ਦਿੰਦਿਆਂ ਪੀੜਤ ਪ੍ਰਦੀਪ ਸੇਠ ਨੇ ਦੱਸਿਆ ਕਿ ਉਹ ਕੋ-ਅਪਰੇਟਿਵ ਸੋਸਾਇਟੀ ਦੀ ਰਕਮ ਬੈਂਕ ਕਰਤਾਰਪੁਰ ਤੋਂ ਕੱਢਵਾ ਕੇ ਦਿਆਲਪੁਰ ਦਫਤਰ ਨੂੰ ਜਾ ਰਿਹਾ ਸੀ।

CCTV ਫੁਟੇਜ ਖੰਗਾਲਦੀ ਪੁਲਿਸ (ਫੋਟੋ:ਕਰਤਾਰਪੁਰ ਮੇਲ)

ਜਦੋਂ ਮੈਂ ਭੁਲੱਥ ਰੋਡ ਨੂੰ ਵਿਸ਼ਵਕਰਮਾ ਮਾਰਕੀਟ ਵਿੱਚੋ ਲੰਘ ਰਿਹਾ ਸੀ ਤਾਂ ਪਿੱਛੋਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਲੰਘਦਿਆਂ ਮੇਰੇ ਹੱਥ ਵਿਚ ਫੜੇ 3.50 ਰੁਪਏ ਨਗਦੀ ਦੇ ਝੋਲੇ ਨੂੰ ਖੋ ਲਿਆ ਅਤੇ ਫਰਾਰ ਹੋ ਗਿਆ। ਮੈ ਰੌਲ਼ਾ ਪਾਉਂਦਿਆਂ ਉਸ ਦਾ ਪਿੱਛਾ ਕੀਤਾ।ਪਰ ਓਹ ਪਕੜ ਵਿਚ ਨਹੀਂ ਆਇਆ। ਮੈ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ’ ਤੇ ਐਸ.ਪੀ (ਦਿਹਾਤੀ) ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀ. ਸੁਰਿੰਦਰ ਪਾਲ ਸਿੰਘ ਧੋਗੜੀ ਦਲ ਬਲ ਸਮੇਤ ਪਹੁੰਚੇ। ਰਸਤੇ ਵਿੱਚ ਪੈਂਦੇ ਕਈ ਅਦਾਰਿਆਂ, ਦੁਕਾਨਾਂ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਲੁੱਟ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

error: Content is protected !!