Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕੇਸ ਟ੍ਰੇਸ: ਨੂੰਹ ਨੇ ਭਰਾ ਕੋਲੋਂ ਕਰਵਾਇਆ ਸੀ ਸੱਸ ‘ਤੇ ਜਾਨਲੇਵਾ ਹਮਲਾ, ਜਾਣੋ ਕਾਰਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨੀ ਕਰਤਾਰਪੁਰ ਦੇ ਰਾਮਗੜ੍ਹੀਆ ਮੁਹੱਲੇ ਵਿਚ ਹੋਇਆ ਸੱਸ-ਨੂੰਹ ‘ਤੇ ਜਾਨਲੇਵਾ ਹਮਲਾ ਕਰਤਾਰਪੁਰ ਦੀ ਪੁਲਿਸ ਨੇ ਟ੍ਰੇਸ ਕਰਲਿਆ ਹੈ। ਪੁਲਿਸ ਜਾਂਚ ਦੌਰਾਨ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ। ਐਸ.ਪੀ. (ਇਨਵੈਸਟੀਗੇਸ਼ਨ) ਬਲਕਾਰ ਸਿੰਘ,, ਡੀ.ਐਸ.ਪੀ. ਬਲਵਿੰਦਰ ਇਕਬਾਲ ਕਾਹਲੋਂ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲੇ ਵਿਚ ਸੱਸ ਹਰਦੀਪ ਕੌਰ ਨੂੰ ਮੁੱਖ ਟਾਰਗੈਟ ਬਣਾਇਆ ਗਿਆ ਸੀ ਅਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਜਦਕਿ ਨੂੰਹ ਗੁਰਪ੍ਰੀਤ ਕੌਰ ਨੂੰ ਖਰੋਚ ਤੱਕ ਨਹੀਂ ਸੀ ਆਈ।
ਜਾਂਚ ਦੌਰਾਨ ਸਾਹਮਣੇ ਇਹ ਆਇਆ ਹੈ ਕਿ ਇਹ ਹਮਲਾ ਨੂੰਹ ਗੁਰਪ੍ਰੀਤ ਕੌਰ ਵੱਲੋਂ ਘੜੀ ਸਾਜਿਸ਼ ਤਹਿਤ ਹੋਇਆ ਹੈ ਜੋਕਿ ਉਸਦੇ ਭਰਾ ਹਰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜਲੰਧਰ ਵੱਲੋਂ ਆਪਣੇ ਸਾਥੀ ਸਾਗਰ ਪੁੱਤਰ ਰਾਮ ਬਹਾਦੁਰ ਨੂੰ ਨਾਲ ਲੈ ਕੇ ਕੀਤਾ ਗਿਆ।
ਹਮਲੇ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਵਿਆਹ ਤੋਂ ਪਹਿਲਾਂ ਗੁਰਪ੍ਰੀਤ ਕੌਰ ਵੱਲੋਂ ਆਪਣਾ ਪਿੱਤਾ ਕੱਢਵਾ ਦਿੱਤਾ ਗਿਆ ਸੀ ਜੋਕਿ ਦੋਹਾਂ ਪਰਿਵਾਰਾਂ ਵਿਚਾਲੇ ਤਕਰਾਰ ਦਾ ਕਾਰਣ ਬਣਿਆ ਅਤੇ ਇਹ ਤਕਰਾਰ ਜਾਨਲੇਵਾ ਹਮਲੇ ‘ਚ ਤਬਦੀਲ ਹੋ ਗਿਆ।

ਪੁਲਿਸ ਨੇ ਦੋਸ਼ੀ ਹਰਦੀਪ ਹੈਪੀ ਅਤੇ ਸਾਗਰ ਨੂੰ ਗ੍ਰਿਫਤਾਰ ਕਰਕੇ ਧਾਰਾ 307, 452, 34, 182, 195, 120 ਤਹਿਤ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਉਧਰ ਸਾਜਿਸ਼ ਕਰਤਾ ਨੂੰਹ ਗੁਰਪ੍ਰੀਤ ਕੌਰ ਫਰਾਰ ਦੱਸੀ ਜਾ ਰਹੀ ਹੈ।

Welcome to

Kartarpur Mail

error: Content is protected !!