Monday, September 17ਤੁਹਾਡੀ ਆਪਣੀ ਲੋਕਲ ਅਖ਼ਬਾਰ....

ਥਾਣਾ ਮਕਸੂਦਾਂ ‘ਚ ਹੋਇਆ ਜ਼ੋਰਦਾਰ ਬਲਾਸਟ, ਥਾਣੇ ਦੀ ਇਨ੍ਹਾਂ ਥਾਵਾਂ ਨੂੰ ਬਣਾਇਆ ਮੁੱਖ ਨਿਸ਼ਾਨਾ!

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਦੀ ਵੱਡੀ ਖਬਰ ਦੇਰ ਸ਼ਾਮ ਕਰੀਬ 8 ਵਜੇ ਸਾਹਮਣੇ ਆਈ ਜਦੋਂ ਜ਼ਿਲਾ ਜਲੰਧਰ ਦੇ ਪੁਲਿਸ ਥਾਣਾ ਮਕਸੂਦਾਂ ਤੋਂ ਸਾਹਮਣੇ ਆ ਰਹੀ ਹੈ. ਜਾਣਕਾਰੀ ਮੁਤਾਬਿਕ ਪੁਲਿਸ ਸਟੇਸ਼ਨ ਦੇ ਅੰਦਰ ਜ਼ੋਰਦਾਰ ਧਮਾਕੇ ਹੋਏ ਹਨ. ਧਮਾਕੇ ‘ਚ ਦੋ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ.

ਥਾਣਾ ਮਕਸੂਦਾਂ ‘ਚ ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮ (ਫੋਟੋ: ਕਰਤਾਰਪੁਰ ਮੇਲ)

ਇਹ ਧਮਾਕੇ ਇਕ ਤੋਂ ਬਾਅਦ ਇਕ ਚਾਰ ਵਾਰ ਸੁਣਨ ਨੂੰ ਮਿਲੇ. ਥਾਣਾ ਮਕਸੂਦਾਂ ਦੇ ਬਾਹਰ ਮੌਜੂਦ ਸਾਡੇ ਸੂਤਰ ਮੁਤਾਬਿਕ ਪਹਿਲਾ ਧਮਾਕਾ ਥੋੜੀ ਘੱਟ ਆਵਾਜ਼ ਦਾ ਸੀ ਜਦਕਿ ਉਸਤੋਂ ਬਾਅਦ ਤਿੰਨ ਲਗਾਤਾਰ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਨਾਲ ਇਲਾਕਾ ਦਹਿਲ ਉਠਿਆ. ਵੇਖਦੇ ਹੀ ਵੇਖਦੇ ਪੁਲਿਸ ਮੁਲਾਜ਼ਮ ਥਾਣੇ ਤੋਂ ਬਾਹਰ ਨੂੰ ਭੱਜਦੇ ਹੋਏ ਮਿਲੇ. ਸੂਤਰ ਮੁਤਾਬਿਕ ਕਿਸੇ ਤਰ੍ਹਾਂ ਦਾ ਬਲਾਸਟ ਹੋਇਆ ਸੀ.

ਉਧਰ ਪੁਲਿਸ ਸੂਤਰਾਂ ਨੇ ਧਮਾਕੇ ਦੀ ਗੱਲ ਸਵੀਕਾਰੀ ਹੈ. ਫਿਲਹਾਲ ਪੁਲਿਸ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦੇ ਰਹੀ. ਮੌਕੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਅਤੇ ਮੀਡਿਆ ਪਹੁੰਚ ਚੁੱਕਾ ਹੈ.

ਖਬਰ ਇਹ ਵੀ ਹੈ ਕਿ ਇਹ ਧਮਾਕੇ ਥਾਣੇ ਦੇ ਮੁਨਸ਼ੀ ਦੇ ਕਮਰੇ, ਥਾਣਾ ਮੁਖੀ ਦੇ ਕਮਰੇ ‘ਚ, ਹਵਾਲਾਤ ਦੇ ਬਾਹਰ ਅਤੇ ਥਾਣਾ ਦੇ ਗੇਟ ਕੋਲ ਹੋਇਆ ਹੈ. ਫਿਲਹਾਲ ਇਨ੍ਹਾਂ ਸੂਚਨਾਵਾਂ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜ਼ੋਰਦਾਰ ਧਮਾਕਿਆਂ ਨੇ ਇਲਾਕੇ ‘ਚ ਸਹਿਮ ਵਾਲਾ ਮਾਹੌਲ ਬਣਾ ਦਿੱਤਾ ਹੈ.

Welcome to

Kartarpur Mail

error: Content is protected !!