Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਲੋਕਸਭਾ ਚੋਣਾਂ ਲਈ ਭਾਜਪਾ ਦੀ ਤਿਆਰੀ, ਨੌਜਵਾਨਾਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤੀ ਜਨਤਾ ਪਾਰਟੀ ਮੰਡਲ ਕਰਤਾਰਪੁਰ ਵੱਲੋਂ ਪਾਰਟੀ ਦੇ ਅਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਬੈਠਕ ਯੂਥ ਪ੍ਰਧਾਨ ਵਿਸ਼ਾਲ ਆਨੰਦ ਦੀ ਅਗੁਵਾਈ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ, ਰਾਜੀਵ ਪਾਂਜਾ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਨ੍ਹਾਂ ਦਾ ਸਵਾਗਤ ਬਾਲ ਕਿਸ਼ਨ, ਨਰਿੰਦਰ ਆਨੰਦ, ਪਵਨ ਮਰਵਾਹਾ, ਮਧੂਸੂਦਨ, ਗੁਰਚਰਨ ਸਿੰਘ ਲਾਲੀ , ਸੁਦਰਸ਼ਨ ਉਹਰੀ , ਸ਼ਿਵ ਦਰਸ਼ਨ ਵਰਮਾ, ਵਿਕਾਸ ਆਨੰਦ ਆਦਿ ਭਾਜਪਾ ਵਰਕਰਾਂ ਵਲੋਂ ਕੀਤਾ ਗਿਆ।


ਇਸ ਮੌਕੇ ਭਾਜਪਾ ਯੁਵਾ ਵਰਗ ਨੂੰ ਪਾਰਟੀ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਅਤੇ ਯੁਵਾ ਮੋਰਚੇ ਨੂੰ ਮਜਬੂਤ ਕਰਦੇ ਹੋਏ ਪ੍ਰਧਾਨ ਵਿਸ਼ਾਲ ਆਨੰਦ ਵਲੋਂ ਕਰਤਾਰਪੁਰ ਦੇ ਨੋਜਵਾਨਾਂ ਨੂੰ ਪਾਰਟੀ ਦੀਆਂ ਅਹਿਮ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਜਿਸ ਮੁਤਾਬਕ ਵਿਕਾਸ ਬਜਾਜ ਅਤੇ ਪਰਮਬੀਰ ਸਿੰਘ ਨੂੰ ਜਰਨਲ ਸਕੱਤਰ, ਰਾਜਨ ਥਾਪਰ, ਹਰਜੋਤ ਪਾਲ, ਅਮਰਜੀਤ ਸਿੰਘ, ਸੰਦੀਪ ਸਿੰਘ,  ਅੰਕਿਤ ਸ਼ਰਮਾ ਨੂੰ ਮੀਤ ਪ੍ਰਧਾਨ, ਅਤੇ ਮਨਮੋਹਨ ਸਿੰਘ ਅਨੂਪ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ, ਸਾਗਰ, ਪਰਮਜੀਤ ਸਿੰਘ, ਪੰਮਾ ਨਕਵਾਲ, ਪੁਨੀਤ, ਤਰੁਣ ਨੂੰ ਸਕੱਤਰ ਦੀ ਜਿੰਮੇਵਾਰੀ ਸੋਂਪੀ ਗਈ।

Welcome to

Kartarpur Mail

error: Content is protected !!