Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਬਾਈਕ ਚੋਰੀ ਦਾ ਨੈੱਟਵਰਕ ਬ੍ਰੇਕ: ਲਾਂਬੜਾ ਦਾ ਚੋਰ ਤੇ ਕਰਤਾਰਪੁਰ ਦਾ ਕਬਾੜੀਆ ਕਾਬੂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ‘ਚ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਇਕ ਗੈਂਗ ਨੂੰ ਇੱਥੋਂ ਦੀ ਪੁਲਿਸ ਨੇ ਦਬੋਚ ਲਿਆ ਹੈ. ਲਾਂਬੜਾ ਦਾ ਚੋਰ ਬਾਈਕ ਦੇ ਸਪੇਅਰ ਪਾਰਟਸ ਕਰਤਾਰਪੁਰ ਦੇ ਕਬਾੜੀਏ ਨੂੰ ਵੇਚ ਦਿੰਦਾ ਸੀ. ਇਸ ਸਾਰੇ ਮਾਮਲੇ ਦੀ ਜਾਣਕਾਰੀ ਡੀ.ਐਸ.ਪੀ. ਦਿਗ ਵਿਜੈ ਸਿੰਘ ਅਤੇ ਥਾਣਾ ਕਰਤਾਰਪੁਰ ਮੁਖੀ ਪਰਮਜੀਤ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ ਗਈ.
ਕਰਤਾਰਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਗੁਰਪ੍ਰੀਤ ਸਿੰਘ ਉਰਫ ਗਿੰਦਾ ਪੁੱਤਰ ਹਰਜਿੰਦਰ ਪਾਲ ਸਿੰਘ ਵਾਸੀ ਅਠੋਲਾ ਥਾਣਾ ਲਾਂਬੜਾ (ਜਲੰਧਰ) ਨੂੰ ਕਾਬੂ ਕੀਤਾ ਅਤੇ ਚੋਰੀ ਦਾ ਮੋਟਰਸਾਈਕਲ ਨੰਬਰ PB 57 B 9330 (ਜੋਕਿ ਸਿਵਲ ਹਸਪਤਾਲ ਕਰਤਾਰਪੁਰ ਤੋਂ ਉਸਨੇ ਚੋਰੀ ਕੀਤਾ ਸੀ) ਬਰਾਮਦ ਕੀਤਾ.
ਪੁਲਿਸ ਨੇ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾੰਡ ਲਿਆ ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਏ ਅਤੇ ਚੋਰੀ ਦਾ ਇਹ ਨੈੱਟਵਰਕ ਬ੍ਰੇਕ ਹੋਇਆ. ਪੁਲਿਸ ਮੁਤਾਬਿਕ ਪੁੱਛਗਿਛ ਦੌਰਾਨ ਦੋਸ਼ੀ ਗੁਰਪ੍ਰੀਤ ਨੇ ਮੰਨਿਆ ਕਿ ਉਸਨੇ ਕਰਤਾਰਪੁਰ ਦੇ ਸਿਵਲ ਹਸਪਤਾਲ, ਗੰਗਸਰ ਚੌਂਕ ਅਤੇ ਸੇਵਾ ਕੇਂਦਰ ਤੋਂ ਇਲਾਵਾ ਵੱਖੋ ਵੱਖ ਥਾਵਾਂ ਤੋਂ ਮੋਟਰਸਾਇਕਲ ਚੋਰੀ ਕੀਤੇ ਹਨ.
  • ਗੁਰਪ੍ਰੀਤ ਤੋਂ ਬਰਾਮਦ ਹੋਏ ਮੋਟਰਸਾਈਕਲ :
  • ਸਪਲੈਂਡਰ: PB-57-B-9330
  • ਸਪਲੈਂਡਰ: PB-08-BS-8944
  • ਸਪਲੈਂਡਰ: PB-08-KQ-2079
  • ਪਲਸਰ: PB-09-N-8979
  • ਸਪਲੈਂਡਰ ਬਿਨ੍ਹਾਂ ਨੰਬਰ ਪਲੇਟ ਤੋਂ
ਪੁੱਛਗਿਛ ਦੌਰਾਨ ਕਰਤਾਰਪੁਰ ਦੇ ਬਾਣੀਆ ਮੁਹੱਲੇ ਦੇ ਇੱਕ ਕਬਾੜੀਏ ਦਾ ਵੀ ਨਾਮ ਸਾਹਮਣੇ ਆਇਆ ਜਿਸਨੂੰ ਦੋਸ਼ੀ ਗੁਰਪ੍ਰੀਤ ਮੋਟਰਸਾਈਕਲ ਵੇਚਿਆ ਕਰਦਾ ਸੀ ਅਤੇ ਕਬਾੜੀਆ ਅਗਾਂਹ ਉਸਦੇ ਪੁਰਜਿਆਂ ਨੂੰ ਵੇਚ ਕੇ ਵੱਡਾ ਮੁਨਾਫਾ ਕਮਾ ਰਿਹਾ ਸੀ. ਪੁਲਿਸ ਨੇ ਕਬਾੜੀਆ ਮਨਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਬਾਣੀਆ ਮੁਹੱਲਾ ਕਰਤਾਰਪੁਰ ਅਤੇ ਉਸਦੇ ਕਰਿੰਦੇ ਸਰਦਾਰੀ ਲਾਲ ਪੁੱਤਰ ਬਾਬੂ ਰਾਮ ਵਾਸੀ ਦਿਆਲਪੁਰ ਨੂੰ ਕਾਬੂ ਕੀਤਾ. ਕਰਤਾਰਪੁਰ ਦਾ ਇਹ ਕਬਾੜੀਆ ਦਿਆਲਪੁਰ ‘ਚ ਹੀ ਦੁਕਾਨ ਕਰਦਾ ਹੈ.
ਕਬਾੜੀਏ ਤੋਂ ਹੋਈ ਬਰਾਮਦਗੀ  >>  ਇੱਕ ਸਪਲੈਂਡਰ ਮੋਟਰਸਾਈਕਲ ਬਿਨ੍ਹਾਂ ਨੰਬਰ ਪ੍ਲੇਟ ਟਾਇਰ/ਰਿੰਮ, ਮੋਟਰਸਾਈਕਲ ਦੇ ਸਪੇਅਰ ਪਾਰਟਸ (ਟਾਇਰ: 4, ਰਿੰਮ: 2, ਟਾਈਰ ਸਮੇਤ ਰਿੰਮ: 3, ਮੋਟਰਸਾਇਕਲ ਮੀਟਰ:1, ਚੈਨ ਸੈੱਟ: 1, ਮੋਟਰਸਾਇਕਲ ਸੀਟ: 1, ਇੰਝਣ ਦਾ ਸਮਾਨ, ਮਗਰਾਟ)
ਦੱਸਣਯੋਗ ਹੈ ਕਿ ਦੋਸ਼ੀ ਗੁਰਪ੍ਰੀਤ ਉੱਤੇ ਸਾਲ 2017 ‘ਚ ਥਾਣਾ ਰਾਮਾਮੰਡੀ ‘ਚ ਪਹਿਲਾਂ ਵੀ ਮੋਟਰਸਾਇਕਲ ਚੋਰੀ ਦਾ ਮੁਕੱਦਮਾ ਦਰਜ ਹੈ. ਇਸੇ ਮੁੱਕਦਮੇ ‘ਚ ਦੋਸ਼ੀ ਗਿੰਦਾ ਜਮਾਨਤ ‘ਤੇ ਬਾਹਰ ਆਇਆ ਹੋਇਆ ਸੀ. 
Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!