Wednesday, September 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਦਾ ਸਰਕਾਰੀ ਹਸਪਤਾਲ ਬਣਿਆ ਬਾਈਕ ਚੋਰੀ ਦਾ ਅੱਡਾ, ਸਾਹਮਣੇ ਆਇਆ ਇਕ ਹੋਰ ਮਾਮਲਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦਾ ਸਰਕਾਰੀ ਹਸਪਤਾਲ ਬਾਈਕ ਚੋਰਾਂ ਦੇ ਮੁੱਖ ਨਿਸ਼ਾਨੇ ‘ਤੇ ਹੈ. ਬਿਮਾਰੀ ਤੋਂ ਪਰੇਸ਼ਾਨ ਮਰੀਜ ਆਪਣਾ ਇਲਾਜ ਕਰਵਾਉਣ ਹਸਪਤਾਲ ਆਉਂਦਾ ਹੈ ਤਾਂ ਚੋਰ ਉਸਦਾ ਮੋਟਰਸਾਈਕਲ ਅੱਖ ਝਪਕਦੇ ਹੀ ਉਡਾ ਲੈਂਦੇ ਹਨ. ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ‘ਚ ਇਕ ਹੋਰ ਮਾਮਲੇ ਨੇ ਵਾਧਾ ਕੀਤਾ ਹੈ.
ਜਾਣਕਾਰੀ ਮੁਤਾਬਿਕ ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਜੱਲੋਵਾਲ ਕਾਲੋਨੀ ਆਪਣੀ ਪਤਨੀ ਨਾਲ ਸਰਕਾਰੀ ਹਸਪਤਾਲ ਕਰਤਾਰਪੁਰ ਆਏ ਸਨ. ਇਲਾਜ ਮਗਰੋਂ ਜਦ ਬਾਹਰ ਆਏ ਤਾਂ ਉਨ੍ਹਾਂ ਦਾ ਕਾਲੇ ਰੰਗ ਦਾ ਸਪਲੈਂਡਰ ਪਲੱਸ ਮੋਟਰਸਾਈਕਲ (PB 08 CA 8631) ਪਾਰਕਿੰਗ ਵਾਲੀ ਥਾਂ ‘ਤੇ ਨਹੀਂ ਸੀ. ਉਨ੍ਹਾਂ ਆਲੇ-ਦੁਆਲੇ ਬਹੁਤ ਭਾਲ ਕੀਤੀ ਪਰ ਮੋਟਰਸਾਇਕਲ ਨਹੀਂ ਲੱਭਿਆ.
ਇਸ ਸਾਰੇ ਮਾਮਲੇ ਦੀ ਜਾਣਕਾਰੀ ਕਰਤਾਰਪੁਰ ਪੁਲਿਸ ਨੂੰ ਦੇ ਦਿੱਤੀ ਗਈ ਹੈ. ਦੱਸਣਯੋਗ ਹੈ ਕਿ ਕਰਤਾਰਪੁਰ ‘ਚ ਦੋ-ਪਹੀਆ ਵਾਹਨ ਚੋਰ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹਨ ਜਦਕਿ ਪੁਲਿਸ ਇਸ ਚੋਰ ਨੈੱਟਵਰਕ ਨੂੰ ਬ੍ਰੇਕ ਕਰਨ ‘ਚ ਕੋਈ ਵੱਡੀ ਕਾਮਯਾਬੀ ਹਾਸਿਲ ਨਹੀਂ ਕਰ ਸਕੀ.




Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!