Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸ਼ਰਧਾ ਨਾਲ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਮੰਡੀ ਮੁਹੱਲਾ ਦੇ ਪ੍ਰਧਾਨ ਰਮੇਸ਼ ਨਾਹਰ ਅਤੇ ਵਾਲਮੀਕਿ ਬ੍ਰਹਮ ਮੰਡਲ ਰਿਸ਼ੀ ਨਗਰ ਵਿਖੇ ਪ੍ਰਧਾਨ ਭਾਰਤ ਸੋਂਧੀ ਦੀ ਦੇਖਰੇਖ ਹੇਠ ਭਗਵਾਨ ਵਾਲਮੀਕਿ ਮੰਦਿਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। 
ਇਸ ਮੌਕੇ ਮੰਦਿਰ ਵਿਚ ਰਖਵਾਏ ਗਏ ਸ਼੍ਰੀ ਯੋਗ ਵਿਸ਼ਿਸ਼ਟ ਜੀ ਦੇ ਪਾਵਨ ਪਾਠਾਂ ਦੇ ਭੋਗ ਉਪਰੰਤ ਸਰਬਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਸੰਗਤਾਂ ਵੱਲੋਂ ਹਵਨ ਯੱਗ ਕਰਵਾਏ ਗਏ। ਭਗਵਾਨ ਵਾਲਮੀਕਿ ਮੰਦਿਰ ‘ਚ ਝੰਡਾ ਝੜਾਉਣ ਦੀ ਰਸਮ ਚੰਦਨ ਗਰੇਵਾਲ (ਪ੍ਰਧਾਨ ਸਫਾਈ ਮਜਦੂਰ ਯੂਨੀਅਨ) ਵੱਲੋਂ ਨਿਭਾਈ ਗਈ ਅਤੇ ਐਮ.ਪੀ. ਚੌਧਰੀ ਸੰਤੋਖ ਸਿੰਘ ਅਤੇ ਹਲਕਾ ਵਿਚਾਇਕ ਚੌਧਰੀ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਨਤਮਸਤਕ ਹੋਏ। 
 
ਉਨ੍ਹਾਂ ਦੇ ਨਾਲ ਪ੍ਰਿੰਸ ਅਰੋੜਾ, ਸੁਰਜਭਾਨ, ਵੇਦ ਪ੍ਰਕਾਸ਼, ਬਾਲ ਮੁਕੰਦ ਬਾਲੀ, ਸ਼ਾਮ ਸੁੰਦਰ, ਤੇਜਪਾਲ ਤੇਜੀ, ਨਾਠੀ ਸਨੋਤਰਾ, ਸਰਬਜੀਤ ਬਾਵਾ, ਗੋਪਾਲ ਸੂਦ, ਡਾ. ਭੀਮਸੇਨ ਜਗੋਤਾ ਦਾ ਸਵਾਗਤ ਪ੍ਰਬੰਧਕਾਂ ਵਿੱਚੋ ਕਮਲੇਸ਼ਵਰ ਐਜੂਕੇਸ਼ਨਲ ਟਰਸੱਟ ਦੇ ਪ੍ਰਧਾਨ ਹੀਰਾ ਲਾਲ ਖੋਸਲਾ, ਚੌਧਰੀ ਤਿਲਕ ਰਾਜ, ਕਾਲੀਚਰਨ, ਵਿਪਨ ਥਾਪਰ, ਲਾਲੀ ਕਰਤਾਰਪੁਰੀ, ਰਾਜੀਵ ਗਿੱਲ, ਜੀਵਨ ਸਭਰਵਾਲ, ਸੁਰਿੰਦਰ ਨਾਹਰ, ਅਸ਼ਵਨੀ ਮਾਸਟਰ ਵੱਲੋਂ ਸਿਰੋਪਾ ਅਤੇ ਸਨਮਾਨ ਚਿਨ੍ਹ ਭੇਂਟ ਕਰਕੇ ਕੀਤਾ ਗਿਆ।  
 
ਇਸ ਪਾਵਨ ਮੌਕੇ ਤੇ ਕੀਰਤਨ ਦਰਬਾਰ, ਕਵੀ ਦਰਬਾਰ ਵੀ ਸਜਾਇਆ ਗਿਆ। ਗੁਰੂ ਕਾ ਲੰਗਰ ਅਤੁੱਟ ਲਗਾਇਆ ਗਿਆ।

Welcome to

Kartarpur Mail

error: Content is protected !!