Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਸ਼ਮੀਰ ਮਸਲੇ ‘ਤੇ ਬੋਲੇ ਬਾਲਕਿਸ਼ਨ, ਭਾਜਪਾ ਨੇ ਸੁਧਾਰੀ ਹੈ ਕਾਂਗਰਸ ਦੀ ਵੱਡੀ ਗਲਤੀ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ)– ਜੰਮੂ ਕਸ਼ਮੀਰ ਦੇਸ਼ ਦਾ ਹਮੇਸ਼ਾ ਤਾਜ ਰਿਹਾ ਹੈ ਅਤੇ ਹਮੇਸ਼ਾ ਰਹੇਗਾ,  ਕਸ਼ਮੀਰ ਨੂੰ ਦੇਸ਼ ਦਾ ਹਿੱਸਾ ਬਣਾਉਂਣ ਵਾਲੇ ਭਾਜਪਾ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਕੁਰਬਾਨੀ ਰੰਗ ਲਿਆਈ ਅਤੇ ਦੇਸ਼ ਦੀ ਆਜ਼ਾਦੀ ਦੇ ਸਾਲ ਵਿੱਚ ਕਸ਼ਮੀਰ ਮੁੜ ਆਜ਼ਾਦ ਹੋਇਆ ਹੈ ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਸਥਾਨਕ ਸਰਕਾਰਾਂ ਸੈਲ ਦੇ ਜਿਲਾ੍ਹ ਪ੍ਰਧਾਨ ਬਾਲ ਕਿਸ਼ਨ ਵਲੋਂ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਨਾਉਣ ਅਤੇ ਜੰਮੂ ਕਸ਼ਮੀਰ ਅੰਦਰ  ਧਾਰਾ ੩੭੦ ਅਤੇ ੩੫ਏ ਹਟਾਏ ਜਾਣ ਤੇ ਮੋਦੀ ਸਰਕਾਰ ਅਤੇ ਭਾਜਪਾ ਨੂੰ ਸਮਰਥਨ ਦੇਣ ਵਾਲੀਆਂ ਪਾਰਟੀਆਂ ਦੇ ਇਤਿਹਾਸਕ ਫੈਸਲੇ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕੀਤਾ । ਇਹਨਾਂ ਹੀ ਨਹੀ ਸਗੋਂ ਲੋਕ ਸਭਾ ਚੋਣਾ ਅੰਦਰ ਭਾਜਪਾ ਦਾ ਮੁੱਖ ਟੀਚਾ ਕਸ਼ਮੀਰ ਮੁੱਦਾ ਅਤੇ ਰਾਮ ਮੰਦਰ ਵਿਰੋਧੀ ਧਿਰਾਂ ਵਲੋਂ ਕਾਫੀ ਉਛਾਲਿਆ ਪਰ ਮੋਦੀ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਨੇ ਕਾਂਗਰਸ ਦੀ ਵੱਡੀ ਗਲਤੀ ਨੂੰ ਸੁਧਾਰਿਆ ਹੈ ਇਹਨਾਂ ਹੀ ਨਹੀ ਸਗੋਂ ਦੇਸ਼ ਅੰਦਰ ਰਾਮ ਮੰਦਰ ਦਾ ਨਿਰਮਾਣ ਵੀ ਮੋਦੀ ਕਾਰਜ਼ ਕਾਲ ਵਿੱਚ ਜਲਦ ਹੋਵੇਗਾ ਅਤੇ ਭਾਜਪਾ ਨੇ ਜੋ ਲੋਕ ਹੱਕੀ ਵਾਅਦੇ ਲੋਕਾਂ ਨਾਲ  ਕੀਤੇ ਹਨ ਉਹਨਾਂ ਨੂੰ ਵੀ ਮੋਦੀ ਸਰਕਾਰ ਵਲੋਂ ਜਲਦ ਤੋਂ ਜਲਦ ਬੂਰ ਪਵੇਗਾ । 

Welcome to

Kartarpur Mail

error: Content is protected !!