ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਡੇਰਾ ਸੱਚਾ ਦਰਬਾਰ ਪਿੰਡ ਬੱਖੂ ਨੰਗਲ ਵਿਖੇ ਬਾਬੇ ਇੱਛਾਧਾਰੀ ਨਾਗਾਂ ਦਾ 15ਵਾਂ ਸਲਾਨਾ ਜੋੜ ਮੇਲਾ 4 ਸਤੰਬਰ ਦਿਨ ਮੰਗਲਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ.
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬਿੱਟੂ ਵਲੈਤੀਆ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਝੰਡੇ ਦੀ ਰਸਮ ਸਵੇਰੇ 8 ਵਜੇ ਅਦਾ ਕੀਤੀ ਜਾਵੇਗਾ. ਇਸ ਰਸਮ ਤੋਂ ਬਾਅਦ 9 ਵਜੇ ਗਾਇਕਾਂ ਦਾ ਮੰਚ ਸਜਾਇਆ ਜਾਵੇਗਾ. ਉਨ੍ਹਾਂ ਦੱਸਿਆ ਕਿ ਇੰਟਰਨੈਸ਼ਨਲ ਗਾਇਕ ਬਲਰਾਜ ਬਿਲਗਾ, ਸੰਗਰਾਮ, ਗੁਰਲੇਜ਼ ਅਖ਼ਤਰ-ਕੁਲਵਿੰਦਰ ਕੈਲੀ, ਦਲਵਿੰਦਰ ਦਿਆਲਪੁਰੀ, ਸ਼ੌਕਤ ਅਲੀ ਦੀਵਾਨਾ, ਸਨਾ ਖਾਨ ਸੂਫ਼ੀ ਬੈਂਡ ਅਤੇ ਕੁਲਵਿੰਦਰ ਕਿੰਦਾ ਦਰਬਾਰ ਵਿਚ ਆਪਣੀ ਹਾਜ਼ਿਰੀ ਲਗਵਾਉਣਗੇ.
ਇਸ ਮੌਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ. ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਵਾਲਾ ਹੋਵੇਗਾ ਕਿਉਂਕਿ ਸ਼ਾਮ ਨੂੰ ਅਮ੍ਰਿਤਸਰ ਦੇ ਮਸ਼ਹੂਰ ਆਤਿਸ਼ਬਾਜ਼ ਪਹੁੰਚ ਰਹੇ ਹਨ.



ਇਹ ਵੀ ਪੜ੍ਹੋ: