Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਫ੍ਰੀ ਆਯੁਰਵੈਦਿਕ ਕੈਂਪ ਦਾ ਲੋਕਾਂ ਨੇ ਲਿਆ ਲਾਹਾ, ਤੁਸੀਂ ਵੀ ਜਾਣੋ ਲੰਬੇ ਜੀਵਨ ਦਾ ਰਹੱਸ!

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ੍ਰੀ ਚੇਤਨ ਹਰਬਲ ਹੈਲਥ ਕੇਅਰ ਸੈਂਟਰ ਵਲੋਂ ਮਹੰਤ ਵੀਰ ਪ੍ਰਕਾਸ਼ ਅਤੇ ਦੇਵਾ ਸੁਖਵਿੰਦਰ ਕੌਰ ਵਲੋਂ ਕਰਤਾਰਪੁਰ ਦੇ ਨਾਲ ਲਗਦੇ ਪਿੰਡ ਰੰਧਾਵਾ ਮਸੰਦਾਂ ਵਿਖੇ ਫ੍ਰੀ ਮੈਡੀਕਲ ਕੈਪ ਦਾ ਆਯੋਜਨ ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਕੀਤਾ। ਇਸ ਕੈਂਪ ਦਾ ਰਸਮੀ ਉਦਘਾਟਨ ਹਲਕਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਸੁਰਿੰਦਰ ਕੁਮਾਰ ਸਾਬੀ ਨੇ ਪਿੰਡ ਪਤਵੰਤੀਆਂ ਵਿੱਚ ਬਲਾਕ ੨ ਪ੍ਰਧਾਨ ਹਰਭਜਨ ਸਿੰਘ ਸ਼ੇਖੇ ਸਾਬਕਾ ਸਰਪੰਚ ਮੋਹਨ ਲਾਲ, ਦਵਿੰਦਰ ਬਿੱਲਾ, ਹਰਨੇਕ ਸਿੰਘ, ਪੰਮੀ ਰੰਧਾਵਾ, ਲੰਬੜਦਾਰ ਯੁਗਲ ਕਿਸ਼ੋਰ ਮੈਂਬਰ ਪੰਚਾਇਤ ਜੋਗੀ ਹਰਮੇਸ਼ ਲਾਲ ਹੈਪੀ ਮੱਲ ਸੁਨੀਲ ਗੋਪੀ ਮਾਹੀ ਆਦਿ ਨੂੰ ਨਾਲ ਲੈਂਦੇ ਹੋਏ ਕੀਤਾ। 
 
ਭਵਨ ਵਿੱਚ ਲੱਗੇ ਇਸ ਆਯੂਰਵੈਦਿਕ ਕੈਂਪ ਵਿੱਚ ਸ੍ਰੀ ਚੇਤਨ ਹਰਬਲ ਹੈਲਥ ਕੇਅਰ ਸੈਂਟਰ ਤੋਂ ਆਏ ਡਾਕਟਰਾਂ ਦੀ ਟੀਮ ‘ਚ ਡਾ. ਪੰਕਜ, ਡਾ. ਕਰਨ ਵਲੋਂ ਕੈਂਪ ਵਿੱਚ ਪੁੱਜੇ ਕਰੀਬ 220 ਮਰੀਜਾਂ ਦੀ ਸਿਹਤ ਜਾਂਚ ਕੀਤੀ ਅਤੇ ਨਿਰੋਗ ਰਹਿਣ ਲਈ ਹਮੇਸ਼ਾ ਜੜੀ ਬੂਟੀਆਂ ਤੋਂ ਤਿਆਰ ਆਯੂਰਵੈਦਿਕ ਪ੍ਰਣਾਲੀ ਨਾਲ ਬਣੀਆਂ ਦਵਾਈਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ. 
 
ਵੈਦ ਮਹੰਤ ਵੀਰ ਪ੍ਰਕਾਸ਼ ਨੇ ਕਿਹਾ ਕਿ ‘ਆਯੂਰਵੈਦਿਕ ਪ੍ਰਣਾਲੀ ਨਾਲ ਸਾਡੇ ਰਿਸ਼ੀ ਮੁਨੀਆਂ ਵਲੋਂ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇਲਾਜ ਜੜੀ ਬੂਟੀਆਂ ਦੇ ਨਾਲ ਕਰਦੇ ਹੋਏ ਲੰਮੇ ਜੀਵਨ ਦਾ ਵਰਦਾਨ ਦਿੱਤਾ ਹੈ ਪਰ ਅੱਜ ਅਸੀ ਆਯੂਰਵੈਦਿਕ ਪ੍ਰਣਾਲੀ ਤੋਂ ਦੂਰ ਹੋ ਕੇ ਕੈਮੀਕਲ ਯੁਕਤ ਦਵਾਈਆਂ ਦੀ ਵਰਤੋਂ ਕਰਦੇ ਹੋਏ ਕਈ ਰੋਗਾ ਤੋਂ ਮੁਕਤ ਤਾਂ ਹੋ ਰਹੇ ਹਾਂ ਪਰ ਨਾਲ ਨਾਲ ਨਵੇਂ ਰੋਗ ਨੂੰ ਜਨਮ ਵੀ ਦੇ ਰਹੇ ਹਾਂ. ਇਸੇ ਲਈ ਲੰਮੇ ਜੀਵਨ ਲਈ ਸਾਨੂੰ ਆਯੁਰਵੈਦਿਕ ਪ੍ਰਣਾਲੀ ਨਾਲ ਜੁੜਣਾ ਚਾਹੀਦਾ ਹੈ ਜੋ ਕਿ ਸਿਰਫ ਕੁਦਰਤੀ ਜੜੀ ਬੂਟੀਆਂ ਦੇ ਇਲਾਜ ਤੇ ਅਧਾਰਿਤ ਹੈ।

 

Advt.

Welcome to

Kartarpur Mail

error: Content is protected !!