Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

Author: kmail_admin

जनता कालज मार्किट ने लगाई छबील

जनता कालज मार्किट ने लगाई छबील

News
Kartarpur Mail: जनता कालज मार्किट रेलवे रोड के समूह दुकानदारों दवारा सरबत के भले के लिए ठंडे मीठे जल की छबील लगाई गई| इस दौरान संजीव भाटिया, रिक्की सेठ, दीपी सेठ, अंकुर सेठ, राम सरूप, जोनी, राजू अग्रवाल, चन्न माही, धीरज, विक्की, सौरव कुंद्रा इत्यादि ने सेवा करवाई|
ਸਰਕਾਰ ਕਿਸਾਨਾਂ ਨੂੰ ਦਸ ਜੂਨ ਤੋਂ ਝੋਨਾ ਲਗਾਉਣ ਦੀ ਮਨਜੂਰੀ ਦੇਵੇ: ਕਿਸਾਨ ਯੂਨੀਅਨ

ਸਰਕਾਰ ਕਿਸਾਨਾਂ ਨੂੰ ਦਸ ਜੂਨ ਤੋਂ ਝੋਨਾ ਲਗਾਉਣ ਦੀ ਮਨਜੂਰੀ ਦੇਵੇ: ਕਿਸਾਨ ਯੂਨੀਅਨ

News
Kartarpur Mail: ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆਂ) ਦੀ ਮੀਟਿੰਗ ਸਥਾਨਕ ਗੁਰੂਦੁਆਰਾ ਗੰਗਸਰ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਤੇ ਬਲਾਕ ਪ੍ਰਧਾਨ ਬਹਾਦੁਰ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ‘ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਝੋਨਾ ਲਗਾਉਣ ਲਈ ਦਸ ਜੂਨ ਤੋਂ ਮਨਜੂਰੀ ਦੇਵੇ ਕਿਉਂਕਿ ਅਗਲੀ ਫਸਲ ਜਿਵੇਂ ਆਲੂ ਸਬਜੀਆਂ, ਮਟਰ, ਗੋਭੀ, ਗਾਜਰ ਦੀ ਫਸਲ ਲੇਟ ਹੋ ਜਾਂਦੀ ਹੈ| ਇਸਤੋਂ ਇਲਾਵਾ ਕਿਸਾਨਾਂ ਨਾਲ ਕੀਤੇ ਕਰਜੇਮੁਆਫੀ ਦੇ ਵਾਅਦੇ ਪੂਰੇ ਕਰੇ ਅਤੇ ਫਸਲਾਂ ਦੇ ਰੇਟ ਵਿਚ ਵਾਧਾ ਕਰਨ ਅਤੇ ਕਿਸਾਨਾਂ ਦੀ ਮੋਟਰਾਂ ਦੀ ਬਿਜਲੀ ਦਿਨ ਵੇਲੇ 12 ਘੰਟੇ ਨਿਰਵਿਘਨ ਦੇਣ ਦੀ ਮੰਗ ਕੀਤੀ ਗਈ| ਇਸ ਮੌਕੇ ਨਿਰੰਜਨ ਸਿੰਘ ਮੱਲੀਆਂ, ਮੋਹਨ ਲਾਲ ਨੰਬਰਦਾਰ, ਕੁੰਦਨ ਸਿੰਘ ਮੱਲੀਆਂ, ਬਲਜੀਤ ਸਿੰਘ ਮੱਲੀਆਂ, ਗੁਰਦੇਵ ਸਿੰਘ ਪੰਚ, ਹਰਵਿੰਦਰ ਸਿੰਘ ਦਿਆਲਪੁਰ, ਗੁਰਦੀਪ ਸਿੰਘ ਸਰਾਏ, ਕਰਮ ਸਿੰਘ ਢਿੱਲਵਾਂ, ਗੁਰਦੀਪ ਸਿੰਘ ਧੀਰਪੁਰ, ਚੰਚਲ ਸਿੰਘ, ਜੋਗਿੰਦਰ ਸਿੰਘ ਮਾਨਾਂ ਤਲਵੰਡੀ, ਸੰਦੀਪ ਸਿੰਘ ਜੰਡੋਸਰਾਏ ਆਦਿ ਕਿਸਾਨ ਹਾਜਰ ਸਨ|
ਲੂ ਲੱਗਣ ਦੇ ਬਚਾਅ

ਲੂ ਲੱਗਣ ਦੇ ਬਚਾਅ

Health
Kartarpur Mail: ਨੁਸਖੇ: ਇਕ ਵੱਡਾ ਕੱਚਾ ਅੰਬ ਉਬਾਲਕੇ ਠੰਡੇ ਪਾਣੀ ‘ਚ ਰੱਖੋ ਫਿਰ ਉਸਕਾ ਛਿਲਕਾ ਉਤਾਰਕੇ ਗੁੱਦੇ ਨੂੰ ਮੱਥ ਲਵੋ ਅਤੇ ਉਸ ‘ਚ ਗੁੜ੍ਹ, ਜੀਰਾ, ਧਨੀਆ, ਨਮਕ ਅਤੇ ਕਾਲੀ ਮਿਰਚ ਮਿਲਾਕੇ ਪਾਣਾ ਬਣਾ ਕੇ ਪਿਓ| ਲੂ ਨਾਲ ਬੁਖਾਰ ਹੋਣ ‘ਤੇ ਇਮਲੀ ਦੇ ਪੱਤੇ ਪਾਣੀ ‘ਚ ਉਬਾਲ ਕੇ ਸ਼ਰਬਤ ਦੀ ਤਰਾਂ ਲਓ| ਬੁਖਾਰ ਉਤਰ ਜਾਵੇਗਾ| ਲੂ ਲੱਗਣ ‘ਤੇ ਪਿਆਜ ਦੇ ਰਸ ਨਾਲ ਕਨਪਟੀਆਂ ‘ਤੇ ਅਤੇ ਛਾਤੀ ਤੇ ਮਾਲਸ਼ ਕਰੋ| ਪਿੱਤ ਹੋਣ ਤੇ: ਜੇ ਤੁਹਾਡੇ ਸ਼ਰੀਰ ‘ਚ ਪਿੱਤ ਨਿਕਲ ਆਈ ਹੈ ਤਾਂ ਪੰਜ ਗ੍ਰਾਮ ਕੇਸਰ ਨੂੰ ਬਰੀਕ ਪੀਸ ਕੇ ਦਸ ਗ੍ਰਾਮ ਸ਼ਹਿਦ ਮਿਲਾਕੇ ਦਿਨ ‘ਚ ਦੋ ਤਿੰਨ ਵਾਰ ਚਟੋ| ਪਿੱਤ ਠੀਕ ਹੋ ਜਾਵੇਗੀ| ਕੰਨ ਦਾ ਵੱਗਣਾ: ਬਾਰਾਂ ਗ੍ਰਾਮ ਸਰੋਂ ਦਾ ਤੇਲ, ਛੇ ਗ੍ਰਾਮ ਬਾਰਿਕ ਐਸਿਡ ‘ਚ ਮਿਲਾਓ| ਜੇ ਕੰਨ ‘ਚ ਪੀਕ ਜਾਂ ਮਵਾਦ ਆਉਂਦੀ ਹੈ ਅਤੇ ਦਰਦ ਹੁੰਦੀ ਹੈ ਤਾਂ ਦਿਨ ‘ਚ ਦੋ ਬੂੰਦਾਂ ਕੰਨ ‘ਚ ਪਾਓ| ਇਹ ਕਿਰਿਆ ਘੱਟ ਤੋਂ ਘੱਟ ਦਸ ਜਾਂ ਪੰਦਰਾਂ ਦਿਨਾਂ ਤੱਕ ਕਰੋ| ਕੰਨ ਵਗਣ ਦੀ ਸ਼ਿਕਾਇਤ ਦੁਰ ਹੋ ਜਾਵੇਗੀ|
पोस्टर मेकिंग व मेहंदी की प्रतियोगिता आयोजित

पोस्टर मेकिंग व मेहंदी की प्रतियोगिता आयोजित

News
Kartarpur Mail: मास्टर गुरबंता सिंह मेमोरियल जनता कालज करतारपुर के प्रिंसीपल डा. प्रेटी सोढ़ी की देखरेख में एम.जी.एम.सी. सीनियर सेकैंडरी स्कुल करतारपुर के दसवीं, ग्यारवीं व बारवीं के विद्धियार्थीयों में पोस्टर मेकिंग व मेहंदी की प्रतियोगिता आयोजित की गई| प्रतियोगिता में भाग लेने वाले विद्धियार्थीयों को सम्मानित किया गया| इस मौके प्रिंसीपल दीप्ती कंबोज व अन्य स्टाफ मौजूद था|
मोदी राज की प्राप्तियां गिनाईं

मोदी राज की प्राप्तियां गिनाईं

Politics
Kartarpur Mail: मोदी सरकार की तीन साल की उपलब्धिया गिनाने के लिए उत्तराखंड के सांसद तीर्थ सिंह रावत करतारपुर पहुंचे| एक फर्नीचर शो-रूम में की गई मीटिंग की अध्यक्षता वरिष्ठ भाजपा नेता शिवदर्शन वर्मा व मंडल प्रधान नरिंदर आनंद ने की| सांसद रावत ने बताया कि मोदी सरकार द्वारा देश की सुरक्षा में सर्जिकल स्ट्राइक करना एक बडी उपलब्धी है| इस दौरान उन्होंने समाजिक कल्याण एवं देश के विकास के लिए चलाई सरकारी स्कीमों की भी जानकारी दी| मीटिंग दौरान अरुण शर्मा, राजकुमार राजू, बालकिशन, मंजीत सिंह, नरेश अग्रवाल, इन्द्रजीत बावा, नीरज सूरी, प्रदीप अग्रवाल, प्रभजोत सिंह, विकास आनंद, विशाल आनंद, गुरदीप हैपी, अमरनाथ इत्यादि मौजूद थे|
ਡਾ. ਉਸ਼ਾ ਕੁਮਾਰੀ ਨੂੰ ਹਾਈਕੋਰਟ ਵੱਲੋਂ ਰਾਹਤ

ਡਾ. ਉਸ਼ਾ ਕੁਮਾਰੀ ਨੂੰ ਹਾਈਕੋਰਟ ਵੱਲੋਂ ਰਾਹਤ

News
Kartarpur Mail: ਬੀਤੇ ਹਫਤੇ ਰੋਪੜ ਦੇ ਕਸਬਾ ਝਾੜੀਆਂ 'ਚ ਬਦਲੀ ਹੋਣ ਮਗਰੋਂ ਡਾ. ਉਸ਼ਾ ਕੁਮਾਰੀ ਨੇ ਹਾਈਕੋਰਟ 'ਚ ਅਪੀਲ ਕੀਤੀ ਜਿਸਤੋਂ ਬਾਅਦ ਮਾਨਯੋਗ ਅਦਾਲਤ ਨੇ ਬਦਲੀ ਰੱਦ ਕਰਕੇ ਉਨ੍ਹਾਂ ਨੂੰ ਵਾਪਿਸ ਕਰਤਾਰਪੁਰ ਸਿਵਲ ਹਸਪਤਾਲ ਤੈਨਾਤ ਕੀਤਾ ਹੈ| ਕਰਤਾਰਪੁਰ ਸਿਵਲ ਹਸਪਤਾਲ ਦਾ ਐਸ.ਐਮ.ਓ. ਦਾ ਅਹੁਦਾ ਮੁੜ੍ਹ ਸੰਭਾਲਦੇ ਹੋਏ ਡਾ. ਉਸ਼ਾ ਕੁਮਾਰੀ ਦਾ ਹਸਪਤਾਲ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੁੱਕੇ ਭੇਂਟ ਕਰਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਗਿਆ| ਇਸ ਦੌਰਾਨ ਡਾ. ਸਰਬਜੀਤ ਸਿੰਘ, ਡਾ. ਰਵੀ ਸ਼ਰਮਾ, ਸ਼ਰਨਜੀਤ ਕੁਮਾਰ, ਸੁਰਿੰਦਰ ਸ਼ਿੰਦਾ, ਰਾਮ ਸਰੂਪ, ਪ੍ਰਕਾਸ਼ ਸਿੰਘ ਗਿੱਲ, ਸਰਵਨ ਪਾਲ ਸਿੰਘ, ਮਨੋਹਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਸੁਨੀਲ ਕੁਮਾਰ, ਨਰਸਿੰਗ ਸਟਾਫ਼ ਆਦਿ ਹਾਜਿਰ ਸੀ|
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਰੱਖੀਆਂ ਐਕਸ.ਈ.ਐਨ. ਅੱਗੇ ਮੰਗਾਂ

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਰੱਖੀਆਂ ਐਕਸ.ਈ.ਐਨ. ਅੱਗੇ ਮੰਗਾਂ

News
Kartarpur Mail: ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮਲ੍ਹੀਆਂ ਦੀ ਅਗੁਵਾਈ 'ਚ ਦਿੱਤੇ ਮੰਗ ਪੱਤਰ 'ਚ ਕਿਸਾਨਾਂ ਦੀਆਂ ਮੁਸ਼ਕਲਾਂ ਹਲ੍ਹ ਕਰਨ ਦੀ ਅਪੀਲ| ਕਿਸਾਨਾਂ ਨੂੰ 12 ਘੰਟੇ ਬਿਜਲੀ ਦੇਣ, ਬਿਜਲੀ ਲਾਈਨਾਂ ਦੀ ਮੁਰੰਮਤ, ਨਵੇਂ ਕੁਨੈਕਸ਼ਨ ਲਈ ਜਿਨਾਂ ਪੈਸੇ ਵੀ ਦੇ ਦਿੱਤੇ ਹਨ ਉਨ੍ਹਾਂ ਨੂੰ ਇਹ ਸਹੁਲਤ ਮੁਹਇਆ ਕਰਵਾਉਣ ਅਤੇ ਮਹਿਕਮੇ 'ਚੋਂ ਰਿਸ਼ਵਤਖੋਰੀ ਮੁਕਾਉਣ ਦੀ ਮੰਗ ਕੀਤੀ| ਇਸ ਮੌਕੇ ਸਤਨਾਮ ਸਿੰਘ ਮਿੰਟੂ, ਚਰਨਜੀਤ ਸਿੰਘ ਮੱਲੀਆਂ, ਜਸਵੀਰ ਸਿੰਘ, ਸੋਹਣ ਸਿੰਘ, ਹਰਵਿੰਦਰ ਸਿੰਘ, ਕਰਮ ਸਿੰਘ, ਮੱਖਨ ਸਿੰਘ, ਜਸਵਿੰਦਰ ਸਿੰਘ, ਕੁੰਦਨ ਸਿੰਘ ਆਦਿ ਹਾਜਿਰ ਸਨ|
ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

ਮਾਈਲ ਦਾ ਚੰਗਾ ਨਤੀਜਾ ਲਗਾਤਾਰ ਜਾਰੀ

Breaking News, Education
Kartarpur Mail: ਨਵਦੀਪ ਕੌਰ ਨੇ ਆਈਲਟ੍ਸ 'ਚੋਂ ਪ੍ਰਾਪਤ ਕੀਤੇ 7.5 ਬੈਂਡ, ਨਵਦੀਪ ਕੌਰ ਪੁੱਤਰੀ ਕਰਨੈਲ ਸਿੰਘ ਨੇ ਸਪੀਕਿੰਗ 'ਚੋਂ 8, ਲਿਸਨਿੰਗ 'ਚੋਂ 7.5, ਰੀਡਿੰਗ ਚੋਂ 7.5 ਜਦਕਿ ਰਾਈਟਿੰਗ 'ਚੋਂ 6.5 ਬੈਂਡ ਪ੍ਰਾਪਤ ਕਰ ਆਵਰ-ਆਲ 7.5 ਬੈਂਡ ਹਾਸਲ ਕੀਤੇ| #Miel (ਸਥਾਨਕ ਬਾਰਾਂਦਰੀ ਬਾਜ਼ਾਰ ਸਥਿਤ ਆਈਲਟ੍ਸ ਅਤੇ ਸਪੋਕਨ ਇੰਗਲਿਸ਼ ਸੇਂਟਰ) ਦੀ ਡਾਇਰੈਕਟਰ ਡਾ. ਮੋਨੀਤਾ ਢੀਂਗਰਾ ਨੇ ਨਵਦੀਪ ਨੂੰ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋਣ 'ਤੇ ਵਧਾਈ ਦਿੱਤੀ|
ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਦੀਵਾਨ ਸਜਾਏ

ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਦੀਵਾਨ ਸਜਾਏ

Religious
Kartarpur Mail: ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਚਬੱਚਾ ਸਾਹਿਬ ਪਾ: ਛੇਵੀਂ ਵਿਖੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਅਤੇ ਸਮੂਹ ਸਭਾ ਸੁਸਾਇਟੀਆਂ ਦੇ ਵਿਸ਼ੇਸ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਪਰਸੋਂ ਰੋਜ਼ ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪ੍ਰਭਜੋਤ ਸਿੰਘ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ, ਭਾਈ ਪੰਜਾਬ ਸਿੰਘ ਕਰਤਾਰਪੁਰ ਸਾਹਿਬ ਅਤੇ ਭਾਈ ਸੁਖਜਿੰਦਰ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਗੰਗਸਰ ਸਾਹਿਬ ਵਾਲਿਆਂ ਨੇ ਆਪਣੀ ਰਸ-ਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਪਤੀ ਉਪਰੰਤ ਮੈਨੇਜਰ ਸ.ਇਕਬਾਲ ਸਿੰਘ ਜੋਧਪੁਰੀ ਨੇ ਸਮੂਹ ਆਈਆਂ ਸੰਗਤਾਂ ਨੂੰ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।
error: Content is protected !!